image caption:

ਭਾਰਤ ਸਮੇਤ ਸਾਰੇ ਗੁਆਂਢੀਆਂ ਨਾਲ ‘ਅਮਨ’ ਚਾਹੁੰਦਾ ਹੈ ਪਾਕਿ

 ਇਸਲਾਮਾਬਾਦ- ਪਾਕਿਸਤਾਨ ਆਪਣੀ ਪਲੇਠੀ &lsquoਕੌਮੀ ਸੁਰੱਖਿਆ ਨੀਤੀ&rsquo ਤਹਿਤ ਭਾਰਤ ਸਮੇਤ ਆਪਣੇ ਸਾਰੇ ਗੁਆਂਢੀਆਂ ਨਾਲ &lsquoਅਮਨ&rsquo ਵਾਲੇ ਰਿਸ਼ਤੇ ਰੱਖਣ ਦਾ ਚਾਹਵਾਨ ਹੈ। ਮੀਡੀਆ ਰਿਪੋਰਟ ਮੁਤਾਬਕ ਨਵੀਂ ਨੀਤੀ ਵਿੱਚ ਨਵੀਂ ਦਿੱਲੀ ਨਾਲ ਵਪਾਰ ਵਾਸਤੇ ਦਰ ਖੋਲ੍ਹਣ ਦੀ ਗੱਲ ਵੀ ਆਖੀ ਗਈ ਹੈ। ਜਿੱਥੋਂ ਤੱਕ ਕਸ਼ਮੀਰ ਮਸਲੇ ਦੀ ਗੱਲ ਹੈ ਤਾਂ ਕੌਮੀ ਸੁਰੱਖਿਆ ਨੀਤੀ ਇਹ ਕਹਿੰਦੀ ਹੈ ਕਿ ਦੁਵੱਲੀ ਗੱਲਬਾਤ ਜ਼ਰੀਏ ਇਸ ਦਿਸ਼ਾ &rsquoਚ ਕੰਮ ਜਾਰੀ ਹੈ। ਕੌਮੀ ਸੁਰੱਖਿਆ ਕਮੇਟੀ ਤੇ ਕੇਂਦਰੀ ਕੈਬਨਿਟ ਨੇ ਪਿਛਲੇ ਮਹੀਨੇ ਵੱਖੋ-ਵੱਖਰੇ ਤੌਰ &rsquoਤੇ ਕੌਮੀ ਸੁਰੱਖਿਆ ਨੀਤੀ ਦੀ ਤਾਈਦ ਕੀਤੀ ਸੀ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਹੁਣ ਸ਼ੁੱਕਰਵਾਰ ਨੂੰ ਇਸ ਤੋਂ ਰਸਮੀ ਪਰਦਾ ਚੁੱਕਣਗੇ। ਦਿ ਐਕਸਪ੍ਰੈੱਸ ਟ੍ਰਿਬਿਊਨ ਨੇ ਆਪਣੀ ਇਕ ਰਿਪੋਰਟ ਵਿੱਚ ਕਿਹਾ ਕਿ ਪਾਕਿਸਤਾਨ ਦੀ ਵਿਦੇਸ਼ ਨੀਤੀ ਦਾ ਕੇਂਦਰੀ ਵਿਸ਼ਾ-ਵਸਤੂ ਆਪਣੇ ਗੁਆਂਢੀਆਂ ਨਾਲ ਅਮਨ ਤੇ ਆਰਥਿਕ ਕੂਟਨੀਤੀ ਹੋਵੇਗਾ। ਪੰਜ ਸਾਲਾਂ(2022-26) ਦੀ ਨੀਤੀ ਵਾਲਾ ਇਹ ਪਾਲਿਸੀ ਦਸਤਾਵੇਜ਼ ਪਾਕਿਸਤਾਨੀ ਸਰਕਾਰ ਵੱਲੋਂ ਤਿਆਰ ਅਜਿਹਾ ਪਹਿਲਾ ਰਣਨੀਤਕ ਦਸਤਾਵੇਜ਼ ਹੈ, ਜੋ ਕੌਮੀ ਸੁਰੱਖਿਆ ਨੂੰ ਲੈ ਕੇ ਰਾਜਨੀਤਕ ਸੂਝਬੂਝ ਤੇ ਹਾਸਲ ਕੀਤੇ ਜਾਣ ਵਾਲੇ ਟੀਚਿਆਂ ਲਈ ਦਿਸ਼ਾ-ਨਿਰਦੇਸ਼ਾਂ ਦੀ ਰੂਪਰੇਖਾ ਨੂੰ ਬਿਆਨ ਕਰਦਾ ਹੈ। ਰਿਪੋਰਟ ਵਿੱਚ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੌ ਸਫ਼ਿਆਂ ਵਾਲੀ ਇਸ ਅਸਲ ਪਾਲਿਸੀ, ਜਿਸ ਨੂੰ ਹੁਣ ਤੱਕ ਜਨਤਕ ਨਹੀਂ ਸੀ ਕੀਤਾ ਗਿਆ, ਤਹਿਤ ਲੰਮੇ ਸਮੇਂ ਤੋਂ ਜਾਰੀ ਕਸ਼ਮੀਰ ਵਿਵਾਦ ਨੂੰ ਹੱਲ ਕੀਤੇ ਬਿਨਾਂ ਭਾਰਤ ਨਾਲ ਵਣਜ ਤੇ ਕਾਰੋਬਾਰੀ ਰਿਸ਼ਤਿਆਂ ਲਈ ਰਾਹ ਖੁੱਲ੍ਹੇਗਾ। ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ &rsquoਤੇ ਦੱਸਿਆ, &lsquo&lsquoਅਸੀਂ ਅਗਲੇ ਸੌ ਸਾਲਾਂ ਤੱਕ ਭਾਰਤ ਨਾਲ ਵੈਰ ਨਹੀਂ ਰੱਖ ਸਕਦੇ। ਨਵੀਂ ਪਾਲਿਸੀ ਆਪਣੇ ਗੁਆਂਢੀਆਂ ਨਾਲ ਅਮਨ ਬਣਾ ਕੇ ਰੱਖਣ ਦੀ ਹਾਮੀ ਹੈ।&rsquo&rsquo ਅਧਿਕਾਰੀ ਨੇ ਕਿਹਾ ਕਿ ਜੇਕਰ ਸੰਵਾਦ ਹੁੰਦਾ ਹੈ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਭਾਰਤ ਨਾਲ ਵਣਜ ਤੇ ਵਪਾਰਕ ਰਿਸ਼ਤੇ ਆਮ ਵਾਂਗ ਹੋ ਜਾਣ।