image caption:

ਮੋਸਟ ਪਾਵਰਫੁੱਲ ਪਾਸਪੋਰਟ ਦੀ ਰੈਂਕਿੰਗ ਵਿਚ ਜਾਪਾਨ ਅਤੇ ਸਿੰਗਾਪੁਰ ਟੌਪ ’ਤੇ

 ਵਾਸ਼ਿੰਗਟਨ- ਪਾਸਪੋਰਟ ਰੈਂਕਿੰਗ ਜਾਰੀ ਕਰਨ ਵਾਲੀ ਜਥੇਬੰਦੀ ਹੈਨਲੀ ਐਂਡ ਪਾਰਟਨਰਸ ਨੇ 2022 ਲਈ ਹੈਨਲੀ ਪਾਸਪੋਰਟ ਇੰਡੈਕਸ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਜਪਾਨ ਤੇ ਸਿੰਗਾਪੁਰ ਦੇ ਪਾਸਪੋਰਟ ਟੌਪਰ ਰਹੇ।
ਇਨ੍ਹਾਂ ਦੇਸ਼ਾਂ ਦੇ ਨਾਗਰਿਕ ਵੀਜ਼ੇ ਦੇ ਬਿਨਾ ਹੀ 192 ਮੁਲਕਾਂ &rsquoਚ ਯਾਤਰਾ ਕਰ ਸਕਦੇ ਹਨ। ਕੈਨੇਡਾ ਦੇ ਪਾਸਪੋਰਟ ਨੂੰ ਇਸ ਇੰਡੈਕਸ ਵਿੱਚ ਜਿੱਥੇ 7ਵਾਂ ਸਥਾਨ ਮਿਲਿਆ, ਉੱਥੇ ਭਾਰਤ ਦੀ ਰੈਂਕਿੰਗ ਵਿੱਚ ਵੀ ਪਹਿਲਾਂ ਨਾਲ ਸੁਧਾਰ ਹੋਇਆ।

2021 ਵਿੱਚ ਭਾਰਤੀ ਪਾਸਪੋਰਟ 90ਵੇਂ ਸਥਾਨ &rsquoਤੇ ਸੀ। ਇਸ ਵਾਰ ਇਹ 83ਵੇਂ ਸਥਾਨ &rsquoਤੇ ਪਹੁੰਚ ਗਿਆ। ਭਾਰਤੀ ਨਾਗਰਿਕ 60 ਦੇਸ਼ਾਂ ਵਿੱਚ ਵੀਜ਼ਾ ਫਰੀ ਯਾਤਰਾ ਕਰ ਸਕਦੇ ਹਨ। ਉੱਥੇ ਹੀ ਪਾਕਿਸਤਾਨ ਦੇ ਪਾਸਪੋਰਟ ਦੀ ਰੈਂਕਿੰਗ ਉੱਤਰ ਕੋਰੀਆ, ਸੋਮਾਲੀਆ ਅਤੇ ਜੰਗ ਨਾਲ ਜੂਝ ਰਹੇ ਯਮਨ ਤੋਂ ਵੀ ਬਦਤਰ ਹੈ।

ਰੈਂਕਿੰਗ ਵਿੱਚ ਜਪਾਨ ਤੇ ਸਿੰਗਾਪੁਰ ਜਿੱਥੇ ਟੌਪਰ ਰਹੇ, ਉੱਥੇ ਜਰਮਨੀ ਤੇ ਸਾਊਥ ਕੋਰੀਆ ਦੇ ਪਾਸਪੋਰਟ ਨੂੰ ਦੂਜਾ ਸਥਾਨ ਮਿਲਿਆ। ਤੀਜੇ ਸਥਾਨ &rsquoਤੇ ਫਿਨਲੈਂਡ, ਇਟਲੀ, ਲਕਸ਼ਮਬਰਗ, ਚੌਥੇ ਸਥਾਨ &rsquoਤੇ ਆਸਟਰੀਆ, ਡੈਨਮਾਰਕ, ਫਰਾਂਸ, ਨੀਦਰਲੈਂਡ, ਸਵੀਡਨ ਅਤੇ ਪੰਜਵੇਂ ਨੰਬਰ &rsquoਤੇ ਆਇਰਲੈਂਡ ਤੇ ਪੁਰਤਗਾ ਦੇ ਪਾਸਪੋਰਟ ਰਹੇ। ਇਸ ਤੋਂ ਇਲਾਵਾ ਇਸ ਇੰਡਕੈਸ ਵਿੱਚ ਬੈਲਜੀਅਮ, ਨਿਊਜ਼ੀਲੈਂਡ, ਨੌਰਵੇ, ਸਵਿਟਜ਼ਰਲੈਂਡ, ਯੂਕੇ ਅਤੇ ਅਮਰੀਕਾ ਦੇ ਪਾਸਪੋਰਟ ਨੂੰ 6ਵਾਂ ਸਥਾਨ ਅਤੇ ਆਸਟਰੇਲੀਆ, ਚੈਕ ਰਿਪਬਲਿਕ, ਗਰੀਸ, ਮਾਲਟਾ ਤੇ ਕੈਨੇਡਾ ਦੇ ਪਾਸਪੋਰਟ ਨੂੰ 7ਵਾਂ ਸਥਾਨ ਮਿਲਿਆ। ਇਨ੍ਹਾਂ ਮੁਲਕਾਂ ਦੇ ਲੋਕ 185 ਦੇਸ਼ਾਂ ਵਿੱਚ ਵੀਜ਼ਾ ਫਰੀ ਸਫ਼ਰ ਕਰ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਪੋਲੈਂਡ ਤੇ ਹੰਗਰੀ ਦੇ ਪਾਸਪੋਰਟ ਨੂੰ 8ਵਾਂ ਸਥਾਨ ਪ੍ਰਾਪਤ ਹੋਇਆ।

ਹਰ ਸਾਲ ਇਹ ਪਾਸਪੋਰਟ ਰੈਂਕਿੰਗ ਜਾਰੀ ਕੀਤੀ ਜਾਂਦੀ ਹੈ। ਹੈਨਲੀ ਪਾਸਪੋਰਟ ਵੀਜ਼ਾ ਇੰਡੈਕਸ ਦੀ ਵੈਬਸਾਈਟ ਮੁਤਾਬਕ ਪੂਰੇ ਸਾਲ ਰਿਅਲਟਾਈਟਮ ਡਾਟਾ ਅਪਡੇਟ ਕੀਤਾ ਜਾਂਦਾ ਹੈ। ਵੀਜ਼ਾ ਨੀਤੀ ਵਿੱਚ ਬਦਲਾਅ ਵੀ ਧਿਆਨ ਵਿੱਚ ਰੱਖੇ ਜਾਂਦੇ ਹਨ। ਡਾਟਾ ਇੰਟਰਨੈਸ਼ਨਲ ਟਰਾਂਸਪੋਰਟ ਐਸੋਸੀਏਸ਼ਨ ਤੋਂ ਲਿਆ ਜਾਂਦਾ ਹੈ। ਰੈਂਕਿੰਗ ਇਸ ਆਧਾਰ &rsquoਤੇ ਤੈਅ ਕੀਤੀ ਜਾਂਦੀ ਹੈ ਕਿ ਕਿਸੇ ਦੇਸ਼ ਦਾ ਪਾਸਪੋਰਟ ਹੋਲਡਰ ਕਿੰਨੇ ਦੂਜੇ ਦੇਸ਼ਾਂ ਵਿੱਚ ਬਿਨਾ ਵੀਜ਼ਾ ਦੇ ਸਫ਼ਰ ਕਰ ਸਕਦਾ ਹੈ। ਇਸ ਦੇ ਲਈ ਉਸ ਨੂੰ ਪਹਿਲਾਂ ਵੀਜ਼ਾ ਲੈਣ ਦੀ ਲੋੜ ਨਹੀਂ ਹੁੰਦੀ। ਭਾਰਤ ਦੇ ਨਾਗਰਿਕ ਬਿਨਾ ਪਹਿਲਾਂ ਵੀਜ਼ਾ ਲਏ 60 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਪਿਛਲੇ ਸਾਲ ਇਹ ਗਿਣਤੀ 58 ਸੀ। ਇਸ ਸਾਲ ਓਮਾਨ ਅਤੇ ਅਰਮੇਨੀਆ ਨੇ ਭਾਰਤੀਆਂ ਨੂੰ ਬਿਨਾ ਪਹਿਲਾਂ ਵੀਜ਼ਾ ਲਏ ਯਾਤਰਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।