image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਲ ਨਹੀਂ, ਸਿੱਖ ਕੌਮ ਦੇ ਬਾਬੇ ਹਨ ਜਦੋਂ ਦਿਲ ਕੰਬਾਊ ਚਮਕੌਰ ਅਤੇ ਸਰਹੰਦ ਸ਼ਹੀਦੀ ਸਾਕੇ ਵਾਪਰੇ ਤਦ ਭਾਰਤ ਦੇਸ਼ ਦਾ ਕੋਈ ਵਜੂਦ ਹੀ ਨਹੀਂ ਸੀ

ਦੇਸ਼ਾਂ-ਵਿਦੇਸ਼ਾਂ ਵਿੱਚ ਫੈਲੀ ਹੋਈ ਸਤਿਗੁਰੂ ਨਾਨਕ ਸਾਹਿਬ ਦੀ ਨਾਦੀ ਸੰਤਾਨ ਖ਼ਾਲਸਾ ਪੰਥ ਭਾਵ ਸਿੱਖ ਕੌਮ ਦਸੰਬਰ ਦੇ ਮਹੀਨੇ ਨੂੰ ਸਫ਼ਰ-ਏ-ਸ਼ਹਾਦਤ ਦੇ ਮਹੀਨੇ ਵਜੋਂ ਮਨਾਉਂਦੀ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦੀ ਕੁਰਾਨ ਦੀ ਸੌਂਹ ਅਤੇ ਹਿੰਦੂ ਰਾਜਿਆਂ ਦੀ ਗਊਂ ਦੀ ਸੌਂਹ &lsquoਤੇ ਇਤਬਾਰ ਕਰਕੇ ਅਨੰਦਪੁਰ ਸਥਿਤ ਅਨੰਦਗੜ੍ਹ ਕਿਲ੍ਹਾ ਖ਼ਾਲੀ ਕਰ ਕੇ ਅਨੰਦਪੁਰੋਂ ਬਾਹਰ ਨਿਕਲ ਤੁਰੇ । ਉਧਰ ਕੀਤੇ ਹੋਏ ਅਹਿਦ ਤੇ ਖਾਧੀਆਂ ਕਸਮਾਂ ਨੂੰ ਤੋੜ ਕੇ ਹਿੰਦੂ ਪਹਾੜੀ ਰਾਜੇ ਤੇ ਮੁਗ਼ਲ ਫੌਜ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕਾਫ਼ਲਿਆਂ ਤੇ ਹਮਲਾ ਕਰ ਦਿੱਤਾ । ਸਿੰਘਾਂ ਦਾ ਕਾਫ਼ਲਾ ਦੁਸ਼ਮਣ ਨਾਲ ਲੜਦਾ ਭਿੜਦਾ ਤੁਰਿਆ ਗਿਆ, ਸਰਸਾ ਨਦੀ ਦੇ ਕਿਨਾਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਗਿਆ, ਕੀਰਤਨ ਦੀ ਸਮਾਪਤੀ ਤੋਂ ਬਾਅਦ ਸਰਸਾ ਪਾਰ ਕਰਨ ਸਮੇਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਗਿਆ ।
ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ (ਅੰਮ੍ਰਿਤ ਛਕਣ ਤੋਂ ਬਾਅਦ ਮਾਤਾ ਗੁਜਰ ਕੌਰ) ਗੁਰੂ ਸਾਹਿਬ ਨਾਲੋਂ ਵਿਛੜ ਗਏ । ਉਨ੍ਹਾਂ ਨੂੰ ਰਸਤੇ ਵਿੱਚ ਕੁੰਮਾ ਮਾਸ਼ਕੀ ਮਿਲਿਆ, ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਇਕ ਰਾਤ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਗੁਜ਼ਾਰੀ ਤੇ ਉਥੋਂ ਉਨ੍ਹਾਂ ਨੂੰ ਗੰਗੂ ਬ੍ਰਾਹਮਣ ਆਪਣੇ ਘਰ ਲੈ ਗਿਆ । ਅਕ੍ਰਿਤਘਣ ਗੰਗੂ ਬ੍ਰਾਹਮਣ ਨੇ ਰਾਤ ਵੇਲੇ ਮਾਤਾ ਜੀ ਦੀ ਧੰਨ ਦੀ ਖੁਰਜੀ ਚੁਰਾ ਲਈ ਅਤੇ ਮੁਗ਼ਲ ਸਰਕਾਰ ਕੋਲੋਂ ਇਨਾਮ ਲਈ ਧੰਨ ਦੇ ਲਾਲਚ ਕਾਰਨ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ । 
ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਪਾਰ ਕਰਕੇ, ਪੰਜਾਂ ਪਿਆਰਿਆਂ, ਦੋ ਵੱਡੇ ਸਾਹਿਬਜ਼ਾਦਿਆਂ ਅਤੇ 37 ਕੁ ਦੇ ਕਰੀਬ ਸਿੰਘਾਂ ਸਮੇਤ ਚਮਕੌਰ ਪਹੁੰਚੇ, ਚਮਕੌਰ ਦੀ ਗੜ੍ਹੀ ਨੂੰ ਹਿੰਦੂ ਰਾਜਿਆਂ ਤੇ ਮੁਗ਼ਲਾਂ ਦੀ ਸਾਂਝੀ ਦੱਸ ਲੱਖ ਫੌਜ ਨੇ ਘੇਰਾ ਪਾ ਲਿਆ । ਦੁਨੀਆਂ ਦੀ ਆਸਾਵੀਂ ਜੰਗ ਖ਼ਾਲਸਾ ਪੰਥ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਲੜੀ । ਦੋ ਵੱਡੇ ਸਾਹਿਬਜ਼ਾਦੇ, ਤਿੰਨ ਪਿਆਰੇ ਅਤੇ 35 ਕੁ ਦੇ ਕਰੀਬ ਸਿੰਘ, ਮੈਦਾਨੇ ਜੰਗ ਵਿੱਚ ਹਿੰਦੂ ਰਾਜਿਆਂ ਅਤੇ ਮੁਗ਼ਲਾਂ ਦੀਆਂ ਸਾਂਝੀਆਂ ਲੱਖਾਂ ਫੌਜਾਂ ਨਾਲ ਲੜਦੇ ਸ਼ਹੀਦ ਹੋ ਗਏ ।
ਇਥੇ ਹੈਰਾਨੀਜਨਕ ਤੱਥ ਇਹ ਹੈ ਕਿ ਬੁੱਤ ਤੋੜਨ ਵਾਲਿਆਂ ਤੇ ਬੁੱਤ ਪੂਜਣ ਵਾਲਿਆਂ ਦੀ ਸਾਂਝੀ ਫੌਜ ਨੇ ਉਸ ਗੁਰੂ ਗੋਬਿੰਦ ਸਿੰਘ ਜੀ ਨੂੰ ਘੇਰਾ ਪਾਇਆ, ਜਿਹੜਾ ਨਾ ਬੁੱਤ ਤੋੜਦਾ ਹੈ ਤੇ ਨਾ ਹੀ ਬੁੱਤ ਪੂਜਦਾ ਹੈ, ਸਗੋਂ ਅਕਾਲ ਪੁਰਖ ਵੱਲੋਂ ਸਥਾਪਿਤ ਸਿੱਖ ਧਰਮ ਅਨੁਸਾਰ ਇਕ ਅਕਾਲ ਦਾ ਪੁਜਾਰੀ ਹੈ । ਗੁਰੂ ਪੰਥ ਦੀ ਆਗਿਆ ਮੰਨ ਕੇ ਤਿੰਨਾਂ ਸਿੰਘਾਂ ਸਮੇਤ (ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ) ਚੌਹਾਂ ਦਿਸ਼ਾਵਾਂ ਰਾਹੀਂ ਤਾੜੀ ਮਾਰ ਕੇ, ਬੁੱਤ ਤੋੜ ਤੇ ਬੁੱਤ ਪੂਜਕਾਂ ਦੀ ਸਾਂਝੀ ਦੱਸ ਲੱਖ ਫੌਜ ਦਾ ਘੇਰਾ ਤੋੜ ਕੇ ਜੇਤੂ ਹੋ ਕੇ ਬਾਹਰ ਨਿਕਲ ਗਏ ।
ਚਮਕੌਰ ਦੀ ਗੜ੍ਹੀ ਛੱਡਣ ਤੋਂ ਬਾਅਦ ਪੌਹ ਮਹੀਨੇ ਦੀ ਕੜਕਦੀ ਠੰਢ ਅਤੇ ਹਨੇਰੀ ਰਾਤ ਵਿੱਚ ਨੰਗੇ ਪੈਰੀਂ ਮਾਛੀਵਾੜੇ ਪਹੁੰਚੇ, ਜਿਥੇ ਗੁਰੂ ਸਾਹਿਬ ਨੂੰ ਉਹ ਤਿੰਨੇ ਸਿੰਘ ਵੀ ਆ ਮਿਲੇ, ਜਿਹੜੇ ਉਨ੍ਹਾਂ ਨਾਲ ਚਮਕੌਰ ਦੀ ਗੜ੍ਹੀ ਵਿੱਚੋਂ ਬਾਹਰ ਨਿਕਲੇ ਸਨ । ਦਸੰਬਰ ਦੇ ਮਹੀਨੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਤੇ ਉਸ ਦੇ ਪਰਿਵਾਰ ਨੇ ਪੰਥ ਵਸੇ ਮੈਂ ਉਜੜਾਂ ਦੀ ਭਾਵਨਾ ਤਹਿਤ ਅਕਹਿ ਤੇ ਅਸਹਿ ਕਸ਼ਟ ਝੱਲੇ ਸਨ ।
ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ ਕਿ ਦਸੰਬਰ ਦੇ ਮਹੀਨੇ ਸਾਕਾ ਚਮਕੌਰ ਤੇ ਸਾਕਾ ਸਰਹੰਦ ਵਿੱਚ ਗੁਰੂ ਪਰਿਵਾਰ ਦੀਆਂ ਸ਼ਹੀਦੀਆਂ ਅਤੇ ਚਮਕੌਰ ਗੜ੍ਹੀ ਦੀਆਂ ਸ਼ਹੀਦੀਆਂ ਬਾਰੇ ਵਿਸਥਾਰ ਸਹਿਤ ਲਿਖਿਆ ਜਾਵੇ । ਕੇਵਲ ਟੂਕ ਮਾਤਰ ਹਵਾਲੇ ਹੀ ਦਿੱਤੇ ਹਨ ।
ਹਥਲਾ ਲੇਖ ਦਾ ਕਾਰਨ ਇਹ ਹੈ ਕਿ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਅਤੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸਿੱਖ ਧਰਮ ਦੇ ਨਿਆਰੇਪਣ ਅਤੇ ਗੁਰੂ ਨਾਨਕ ਸਾਹਿਬ ਵੱਲੋਂ ਚਲਾਏ ਤੀਸਰੇ ਪੰਥ ਭਾਵ ਸਿੱਖ ਕੌਮ ਦੀ ਅੱਡਰੀ ਨਿਆਰੀ, ਵਿਲੱਖਣ ਤੇ ਸੁਤੰਤਰ ਹੋਂਦ ਹਸਤੀ ਨੂੰ ਕਾਇਮ ਰੱਖਣ ਲਈ ਅਤੇ ਹਲੇਮੀ ਰਾਜ ਸਥਾਪਿਤ ਕਰਨ ਲਈ ਹੋਈਆਂ, ਇਨ੍ਹਾਂ ਸ਼ਹਾਦਤਾਂ ਸਦਕਾ ਹੀ ਬੰਦਾ ਸਿੰਘ ਬਹਾਦਰ ਨੇ ਖ਼ਾਲਸਾ ਰਾਜ ਸਥਾਪਿਤ ਕੀਤਾ ਜੋ ਕਿ ਸਿੱਖ ਇਨਕਲਾਬ ਸੀ ।
ਪਰ ਅੱਜ ਗਿਣੀ ਮਿਥੀ ਸਾਜ਼ਿਸ਼ ਤਹਿਤ ਰਾਸ਼ਟਰੀ ਸੈÍਮ ਸੰਘ ਤੇ ਇਸ ਦੀ ਭੈਣ ਰਾਸ਼ਟਰੀ ਸਿੱਖ ਸੰਗਤ ਤੇ ਅਕਾਲੀ ਭਾਜਪਾ ਗੱਠਜੋੜ ਸਰਕਾਰ ਤੇ ਕਾਂਗਰਸ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਚੋਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਭਾਰਤ ਦੇ ਰਾਸ਼ਟਰੀ ਗੌਰਵ ਦੇ ਖ਼ਾਤੇ ਵਿੱਚ ਪਾਉਣਾ ਚਾਹੁੰਦੀ ਹੈ । ਹੁਣ ਇਹ ਗੱਲ ਜੱਗ ਜਾਹਿਰ ਹੋ ਚੁੱਕੀ ਹੈ ਕਿ ਅਕਾਲੀ ਦਲ ਬਾਦਲ ਨੇ ਭਾਜਪਾ ਨਾਲ ਪਤੀ-ਪਤਨੀ ਦਾ ਰਿਸ਼ਤਾ ਨਿਭਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਿੱਖ ਵਿਰੋਧੀ ਸੰਸਥਾ ਆਰ।ਐੱਸ।ਐੱਸ। ਦੇ ਅਧੀਨ ਕੀਤਾ ਹੋਇਆ ਹੈ । 
ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ । ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗਤੀਵਿਧੀਆਂ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਸਿੱਖਾਂ ਦੀਆਂ ਇਨ੍ਹਾਂ ਧਾਰਮਿਕ ਸੰਸਥਾਵਾਂ ਨੂੰ ਵੀ ਰਾਸ਼ਟਰਵਾਦ ਦਾ ਭੂਤ ਚਿੰਬੜਦਾ ਜਾ ਰਿਹਾ ਹੈ । ਇਸ ਦਾ ਪ੍ਰਤੱਖ ਸਬੂਤ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ 25 ਦਸੰਬਰ, 2016 ਨੂੰ ਅਜੀਤ ਅਖ਼ਬਾਰ ਵਿੱਚ ਛਪੇ ਲੇਖ ਸਾਕਾ ਸਰਹਿੰਦ ਨਿੱਕੀਆਂ ਜਿੰਦਾਂ ਦਾ ਵੱਡਾ ਸਾਕਾ ਵਿੱਚ ਮਿਲਦਾ ਹੈ, ਇਸ ਲੇਖ ਵਿੱਚ ਪ੍ਰੋ: ਕਿਰਪਾਲ ਸਿੰਘ ਬਡੂੰਗਰ ਲਿਖਦੇ ਹਨ ਕਿ ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ, ਦੁਨੀਆਂ ਦੀ ਇਹ ਅਜੀਮ, ਨਿਵੇਕਲੀ, ਲਾਮਿਸਾਲ, ਦਿਲ ਕੰਬਾਊ ਅਤੇ ਇਤਿਹਾਸਕ ਸ਼ਹੀਦੀ ਨੇ ਭਾਰਤ ਦੇ ਇਤਿਹਾਸ ਦਾ ਵਹਿਣ ਹੀ ਮੋੜ ਦਿੱਤਾ ਅਤੇ ਦੁਨੀਆਂ ਨੂੰ ਅਸਚਰਜਤਾ ਵਿੱਚ ਪਾ ਦਿੱਤਾ, ਸਾਹਿਬਜ਼ਾਦਿਆਂ ਨੇ ਆਪਣੇ ਸੀਸ ਭੇਂਟ ਕਰਕੇ, ਸਿੱਖ ਕੌਮ ਅਤੇ ਭਾਰਤ ਦਾ ਸੀਸ ਉੱਚਾ ਕਰ ਦਿੱਤਾ॥॥॥ ਅੱਗੇ ਬਡੂੰਗਰ ਸਾਹਿਬ ਲਿਖਦੇ ਹਨ ਕਿ ਬ੍ਰਿਧ ਉਮਰੇ ਮਾਤਾ ਗੁਜਰੀ ਜੀ ਵੀ ਠੰਢੇ ਬੁਰਜ ਵਿੱਚ ਅੰਤਾਂ ਦੇ ਤਸੀਹੇ ਝੱਲਦੇ ਹੋਏ ਸ਼ਹੀਦੀ ਪਾ ਗਏ । ਭਾਰਤ ਅਤੇ ਸਿੱਖ ਕੌਮ ਦੇ ਇਤਿਹਾਸ ਵਿੱਚ ਸੱਚ, ਹੱਕ, ਧਰਮ, ਮਨੁੱਖੀ ਅਧਿਕਾਰ ਅਤੇ ਰਾਸ਼ਟਰੀ ਗੌਰਵ ਲਈ ਕਿਸੇ ਇਸਤਰੀ ਦੀ ਇਹ ਪਹਿਲੀ ਸ਼ਹੀਦੀ ਸੀ । (ਹਵਾਲਾ ਜਨਵਰੀ 2017 ਦੇ ਖ਼ਾਲਸਾ ਫ਼ਤਹਿਨਾਮਾ ਵਿੱਚੋਂ ਧੰਨਵਾਦ ਸਹਿਤ ਲਿਆ ਗਿਆ ਹੈ)
ਜਾਪਦਾ ਹੈ ਕਿ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਆਪਣੇ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਹਿੰਦੂ ਰਾਸ਼ਟਰਵਾਦ ਨੂੰ ਸਮਰਪਿਤ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੂੰ ਖੁਸ਼ ਕਰਨ ਲਈ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਭਾਰਤ ਦੇ ਰਾਸ਼ਟਰੀ ਗੌਰਵ ਦੇ ਖ਼ਾਤੇ ਵਿੱਚ ਪਾਉਣ ਦਾ ਵੱਡਾ ਗੁਨਾਹ ਕੀਤਾ ਹੈ ਕਿਉਂਕਿ ਜਦੋਂ ਦਸੰਬਰ 1704 ਈਸਵੀ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਖਿਲਾਰ ਕੇ ਸ਼ਹੀਦ ਕੀਤਾ ਗਿਆ ਅਤੇ ਮਾਤਾ ਗੁਜਰ ਕੌਰ ਠੰਢੇ ਬੁਰਜ ਵਿੱਚ ਅੰਤਾਂ ਦੇ ਤਸੀਹੇ ਝੱਲਦੇ ਹੋਏ ਸ਼ਹੀਦੀ ਪਾ ਗਏ, ਉਦੋਂ ਭਾਰਤ ਦਾ ਇਕ ਦੇਸ਼ ਵਜੋਂ ਕੋਈ ਵਜੂਦ ਹੀ ਨਹੀਂ ਸੀ ।
ਇਸ ਦਾ ਹਵਾਲਾ ਪੰਜਾਬ : ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਦੀ ਪੁਸਤਕ ਦੇ ਪੰਨਾ 9 ਪਹਿਲੇ ਅਧਿਆਇ ਦੇ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦੇ ਪੰਜਾਬ ਦਾ ਇਤਿਹਾਸ ਇੰਜ ਵਰਨਣ ਕੀਤਾ ਗਿਆ ਹੈ ਕਿ ਔਰੰਗਜ਼ੇਬ ਤੋਂ ਪਹਿਲਾਂ ਪੰਜਾਬ ਕਿਹੋ ਜਿਹਾ ਹੋਇਆ ਕਰਦਾ ਸੀ, ਇਹ ਪਿਛੋਕੜ ਜਾਨਣਾ ਲਾਹੇਵੰਦ ਹੋਵੇਗਾ ਕਿ ਪੰਜਾਬ ਦੇ ਵਾਵਰੋਲੇ ਤਿੰਨ ਹਿੱਸਿਆਂ ਵਿੱਚ ਵੰਡਾਂਗੇ ਪਹਿਲਾ ਪੂਰਬ ਮੁਗ਼ਲ ਕਾਲ ਦਾ ਪੰਜਾਬ, ਦੂਜਾ ਮੁਗ਼ਲ ਰਾਜ ਦਾ ਪੰਜਾਬ ਤੇ ਤੀਜਾ ਸਿੱਖ ਗੁਰੂ ਸਾਹਿਬਾਨ ਦਾ ਪੰਜਾਬ ਭਾਵ ਫਿਰ ਉਠੀ ਆਖਿਰ ਸਦਾਅ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਏਕ ਮਰਦਿ ਕਾਮਲ ਨੇ ਜਗਾਇਆ ਖੁਆਬ ਸੇ (ਸਿੱਖ ਧਰਮ ਦੇ ਬਾਨੀ ਤੇ ਨਿਰਮਲ ਪੰਥ ਦੇ ਸੰਸਥਾਪਕ ਸਤਿਗੁਰੂ ਨਾਨਕ ਸਾਹਿਬ ਜੀ ਨੇ)
ਇਹ ਤਾਂ ਆਮ ਹਿੰਦੋਸਤਾਨੀਆਂ ਨੂੰ ਅੰਗ੍ਰੇਜ਼ਾਂ ਦਾ ਕਈ ਗੱਲਾਂ ਕਰਕੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਪੰਜਾਬ ਤੋਂ ਬਿਨਾ ਸਾਰੇ ਹਿੰਦੋਸਤਾਨ ਨੂੰ ਡੰਡੇ ਨਾਲ ਇਕੱਠਾ ਕੀਤਾ ਸੀ । ਤਾਂ ਹੀ ਅੱਜ ਹਿੰਦੂ ਲੀਡਰ ਕਸ਼ਮੀਰ ਤੇ ਨਾਗਾਲੈਂਡ ਨੂੰ ਦੇਸ਼ ਦਾ ਅਤੁੱਟ ਅੰਗ ਕਹਿਣ ਜੋਗੇ ਹੋਏ ਹਨ, ਨਹੀਂ ਤਾਂ ਅੰਗ੍ਰੇਜ਼ਾਂ ਦੇ ਆਉਣ ਤੋਂ ਪਹਿਲਾਂ ਅੱਜ ਵਾਲਾ ਭਾਰਤ 600 ਤੋਂ ਵੀ ਵੱਧ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ, ਕੋਈ ਇਕ ਦੂਜੇ ਨੂੰ ਜਾਣਦਾ ਤੱਕ ਨਹੀਂ ਸੀ । ਮੁਗ਼ਲ ਰਾਜ ਤੋਂ ਪਹਿਲਾਂ ਵੀ ਹਿੰਦੂ ਧਰਮ ਨੇ ਦੇਸ਼ ਨੂੰ ਇਕ ਨਹੀਂ ਰਹਿਣ ਦਿੱਤਾ ਸਗੋਂ ਉਸ ਦੇ ਹਰ ਛੋਟੇ ਜਿਹੇ ਰਾਜ ਨੂੰ ਵੱਖਰਾ ਦੇਸ਼ ਸਮਝਣ ਦਾ ਉਪਦੇਸ਼ ਦਿੱਤਾ । ਜਿਸ ਕਾਰਨ ਅਖੰਡ ਭਾਰਤ ਦੀ ਭਾਵਨਾ ਕਦੇ ਪੂਰੀ ਹੀ ਨਹੀਂ ਹੋ ਸਕੀ । ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ਪ੍ਰਦੇਸ ਦੀਆਂ ਪ੍ਰੀਭਾਸ਼ਾਵਾਂ ਅਨੇਕਾਂ ਥਾਵਾਂ &lsquoਤੇ ਮਿਲਦੀਆਂ ਹਨ । ਜਿਨ੍ਹਾਂ ਨੂੰ ਪੜ੍ਹਨ ਨਾਲ ਸਾਰੀ ਗੱਲ ਸਪੱਸ਼ਟ ਹੋ ਜਾਂਦੀ ਹੈ । ਧਰਮ ਸਿੰਧੂ ਧਰਮ ਗ੍ਰੰਥ ਦੇ ਅਨੁਸਾਰ ਬ੍ਰਾਹਮਣ ਲਈ ਆਪਣੇ ਨਿਵਾਸ ਸਥਾਨ ਤੋਂ 20 ਕੋਹ, ਖੱਤਰੀ ਲਈ 24 ਕੋਹ, ਵੈਸ਼ ਲਈ 30 ਕੋਹ ਅਤੇ ਸ਼ੂਦਰ ਲਈ 60 ਕੋਹ ਦੂਰ ਦਾ ਇਲਾਕਾ ਵਿਦੇਸ਼ ਮੰਨਿਆ ਜਾਂਦਾ ਸੀ ।
ਭਾਰਤ ਦੀ ਏਕਤਾ ਤੇ ਅਖੰਡਤਾ ਦਾ ਰਾਗ ਅਕਸਰ ਹੀ ਸੁਣਨ ਨੂੰ ਮਿਲਦਾ ਰਹਿੰਦਾ ਹੈ, ਕਿਹਾ ਜਾਂਦਾ ਹੈ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਇਕ ਹੈ ਤੇ ਇਕ ਹੀ ਰਹੇਗਾ, ਪਰ ਜੇਕਰ ਇਤਿਹਾਸ ਤੇ ਸਰਸਰੀ ਨਜ਼ਰ ਵੀ ਮਾਰੀ ਜਾਵੇ ਤਾਂ ਇਹ ਕਥਨ ਕੋਰਾ ਝੂਠ ਸਾਬਤ ਹੋ ਜਾਂਦਾ ਹੈ, ਨਿਰਾ-ਦੰਭ ਬ੍ਰਾਹਮਣਵਾਦੀ ਗ੍ਰੰਥਾਂ ਦੀ ਹਰੇਕ ਗੱਪ ਵਾਂਗ ਕੋਰਾ ਝੂਠ ਹੈ । ਉਕਤ ਤੱਥਾਂ ਦੇ ਆਧਾਰ ਤੇ ਦਸੰਬਰ 1704 ਈ: ਨੂੰ ਜਦੋਂ ਸਾਕਾ ਚਮਕੌਰ ਤੇ ਸਾਕਾ ਸਰਹੰਦ ਦਿਲ ਕੰਬਾਊ ਸਾਕੇ ਵਰਤੇ, ਉਦੋਂ ਦੁਨੀਆਂ ਦੇ ਨਕਸ਼ੇ &lsquoਤੇ ਭਾਰਤ ਨਾਂ ਦਾ ਕੋਈ ਦੇਸ਼ ਹੀ ਨਹੀਂ ਸੀ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੀ ਮਾਤਾ ਤੇ ਚਾਰ ਸਾਹਿਬਜ਼ਾਦੇ ਕਿਹੜੇ ਭਾਰਤ ਦੇਸ਼ ਦੇ ਨਾਗਰਿਕ ਹੋ ਗਏ ।
ਇਸ ਦਾ ਅਸੀਂ ਜ਼ਿਕਰ ਇਸ ਕਰਕੇ ਕਰ ਰਹੇ ਹਾਂ ਕਿ ਸਿੱਖ ਦੀ ਦੁਸ਼ਮਣ ਤੇ ਕੱਟੜਵਾਦੀ ਹਿੰਦੂ ਜਥੇਬੰਦੀ ਆਰ ਐੱਸ ਐੱਸ ਵਾਲੇ ਗੁਰਇਤਿਹਾਸ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਆਪਣੀਆਂ ਸ਼ਾਖਾਵਾਂ ਵਿੱਚ ਜਿਥੇ ਮਹਾਰਾਣਾ ਪ੍ਰਤਾਪ ਅਤੇ ਸ਼ਿਵਾਜੀ ਮਰਹੱਟਾ ਦੀ ਫੋਟੋ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਾਲਪਨਿਕ ਫੋਟੋ ਵੀ ਰੱਖਦੇ ਹਨ ਤੇ ਆਪਣੀਆਂ ਸ਼ਾਖਾਵਾਂ ਵਿੱਚ ਅਜਿਹੇ ਗੀਤ ਵੀ ਗਾਉਂਦੇ ਹਨ ਕਿ ਅਸੀਂ ਸਾਹਿਬਜ਼ਾਦਿਆਂ ਤੇ ਬੰਦਾ ਸਿੰਘ ਦੇ ਵਾਰਿਸ ਹਾਂ, ਦਸ਼ਮੇਸ਼ ਪਿਤਾ ਅਸੀਂ ਤੇਰੇ ਪੁੱਤ ਹਾਂ, ਤੇ ਤੇਰੇ ਦਰਸਾਏ ਰਾਹ &lsquoਤੇ ਚੱਲ ਕੇ ਦੁਸ਼ਟਾਂ ਦਾ ਨਾਸ਼ ਕਰਾਂਗੇ ਤੇ ਭਾਰਤ ਲਈ ਮਰ ਮਿਟਾਂਗੇ ।
ਹੁਣ ਵਿਚਾਰਨਯੋਗ ਤੱਥ ਇਹ ਹੈ ਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲਿਆਂ ਦੇ ਗੰਗੂ ਬ੍ਰਾਹਮਣ ਤੇ ਸੁੱਚਾ ਨੰਦ ਦੇ ਵਾਰਸ, ਸਾਹਿਬਜ਼ਾਦਿਆਂ ਦੇ ਵਾਰਸ ਕਿਵੇਂ ਹੋ ਸਕਦੇ ਹਨ ? ਸਾਹਿਬਜ਼ਾਦਿਆਂ ਅਤੇ ਬੰਦਾ ਸਿੰਘ ਦਾ ਵਾਰਸ ਖ਼ਾਲਸਾ ਪੰਥ ਹੈ । ਜੋ ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਨਾਦੀ ਸੰਤਾਨ ਹੈ, ਇਸ ਤੱਥ ਦੀ ਪ੍ਰੋੜਤਾ ਸਿਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਦੇ ਪੰਨਾ 70 ਉੱਤੇ ਇਸ ਪ੍ਰਕਾਰ ਕੀਤੀ ਹੈ ਕਿ ਸੰਨ 1705 ਈ: ਵਿੱਚ ਜਦੋਂ ਮਾਤਾ ਸੁੰਦਰੀ (ਸੁੰਦਰ ਕੌਰ) ਸਾਹਿਬ ਦੱਸਵੇਂ ਪਾਤਿਸ਼ਾਹ ਨੂੰ ਸਾਬੋ ਕੀ ਤਲਵੰਡੀ ਭਰੇ ਦੀਵਾਨ ਵਿੱਚ ਮਿਲੇ, ਤਦ ਚੋਹਾਂ ਸਾਹਿਬਜ਼ਾਦਿਆਂ ਬਾਰੇ ਪੁੱਛੇ ਜਾਣ ਉੱਤੇ ਮਾਤਾ ਸੁੰਦਰੀ ਨੂੰ ਗੁਰੂ ਸਾਹਿਬ ਨੇ ਇਹ ਜਗਤ-ਵਿਖਿਆਤ ਉੱਤਰ ਦਿੱਤਾ, ਤੇ ਦੀਵਾਨ ਵਿੱਚ ਇਕੱਤਰ ਹੋਏ ਸਿੰਘਾਂ ਵੱਲ ਹੱਥ ਦਾ ਇਸ਼ਾਰਾ ਕਰਕੇ ਕਿਹਾ ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ । ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ ।
ਭਾਵ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਬਿੰਦੀ ਪੁੱਤਰ ਆਪਣੇ ਨਾਦੀ ਪੁੱਤਰ ਖ਼ਾਲਸੇ ਪੰਥ ਉੱਤੋਂ ਵਾਰ ਦਿੱਤੇ । ਇਥੇ ਜ਼ਿਕਰਯੋਗ ਹੈ ਕਿ ਸਿੱਖ ਕੌਮ ਦਾ ਕੌਮੀ ਸਰੂਪ ਖ਼ਾਲਸਾ ਪੰਥ ਹੈ ਅਤੇ ਖ਼ਾਲਸਾ ਪੰਥ ਦਾ ਮਾਲਕ ਆਪ ਅਕਾਲ ਪੁਰਖ ਹੈ । ਚਮਕੌਰ ਸਾਹਿਬ ਵਿਖੇ ਗੁਰਦੁਆਰਾ ਕਤਲਗੜ੍ਹ ਦੇ ਮੁੱਖ ਦੁਆਰ ਉੱਤੇ ਅੱਲਾ ਯਾਰ ਖ਼ਾਂ ਜੋਗੀ ਦਾ ਇਹ ਸ਼ੇਅਰ ਲਿਖਿਆ ਹੋਇਆ ਹੈ ਕਿ ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ । ਕਟਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲੀਏ । 
ਭਾਵ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਵੱਲੋਂ ਸਥਾਪਿਤ ਮਨੁੱਖੀ ਏਕਤਾ ਤੇ ਰੱਬੀ ਏਕਤਾ ਨੂੰ ਸਮਰਪਿਤ ਸਿੱਖ ਧਰਮ ਉੱਤੋਂ ਆਪਣੇ ਸਾਹਿਬਜ਼ਾਦੇ ਵਾਰ ਦਿੱਤੇ ।
ਖ਼ਾਲਸਾ ਪੰਥ ਦਾ ਭਾਰਤੀਕਰਨ, ਕਰਨ ਲਈ ਜਲੰਧਰ ਦੇ ਦੈਨਿਕ ਪੱਤਰ ਹਿੰਦ ਸਮਾਚਾਰ ਮਿਤੀ 15 ਜਨਵਰੀ, ਸੰਨ 1978 ਦੇ ਐਡੀਟੋਰੀਅਲ ਵਿੱਚ ਲਾਲਾ ਜਗਤ ਨਾਰਾਇਣ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਆੜ ਹੇਠ, ਗੁਰੂ ਸਾਹਿਬ ਦੇ ਮੁਖਾਰਬਿੰਦ ਵਿੱਚੋਂ ਇਹ ਸ਼ਬਦ ਇਸ ਤਰ੍ਹਾਂ ਲਿਖਵਾਏ ਸਨ ਕਿ ਇਸ ਭਾਰਤ ਵਰਸ਼ ਕੇ ਸ਼ੀਸ਼ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜ਼ਾਰ ।
ਸਿੱਖ ਵਿਰੋਧੀ ਲਾਲਾ ਜਗਤ ਨਾਰਾਇਣ ਨੇ ਸਾਜ਼ਿਸ਼ੀ ਬੁੱਧੀ ਦੁਆਰਾ ਖ਼ਾਲਸਾ ਪੰਥ ਦੀ ਥਾਂ ਭਾਰਤ ਵਰਸ਼ ਸ਼ਬਦ ਦੀ ਵਰਤੋਂ ਕੀਤੀ, ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਦੀ ਥਾਂ, ਇਸ ਭਾਰਤ ਵਰਸ਼ ਕੇ ਸ਼ੀਸ਼ ਪਰ ਵਾਰ ਦੀਏ ਸੁਤ ਚਾਰ, ਲਿਖ ਕੇ ਖ਼ਾਲਸਾ ਪੰਥ ਦੀ ਵੱਖਰੀ ਹੋਂਦ ਨੂੰ ਮਿਟਾਉਣ ਲਈ, ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ ਕੀਤਾ ਸੀ । 
ਇਸੇ ਤਰ੍ਹਾਂ ਖ਼ਾਲਸਾ ਪੰਥ ਬਾਰੇ ਇਕ ਤੱਥ ਵਿਹੂਨੀ ਅਤੇ ਗੁੰਮਰਾਹਕੁੰਨ ਟਿੱਪਣੀ ਐੱਲ ਕੇ ਅਡਵਾਨੀ ਨੇ ਆਪਣੀ ਪੁਸਤਕ ਮਾਈ ਕੰਟਰੀ ਮਾਈ ਲਾਈਫ ਦੇ ਪੰਨਾ 424 ਉੱਤੇ ਇਸ ਪ੍ਰਕਾਰ ਕੀਤੀ ਹੈ । ਤੋੲ ਕੋਾਂਟਸ਼ਾਂ ਪਾਂਞਥੋ ੈਾਂਸ਼ ਛੜੲਾਂਥੲਧ ਥੋੜੲੲ ੋEਞਧੜੲਧ ਯੲਾਂੜਸ਼ ਾਂਘੂ ਭਯ ਗEੜE ਗੂਭਣਞਧ ਸਣਞਘੋ ਥੋੲ ਟਾਂਸ਼ਥ ੂਫ਼ ਥੋੲ ਥੲਞ ਗEੜEਸ਼ ਥੂ ਧੲਫ਼ੲਞਧ ਥੋੲ ਹਣਞਧEਸ਼ ਾਂਞਧ ਠੜੂਥੲਛਥ ਹਣਞਧEਣਸ਼ਙ ਫ਼ੜੂਙ ਥੋੲ ਭਣਘੂਥੲਧ ਮEਸ਼ਟਣਙ ੜEਟੲੜਸ਼ ੂਫ਼ ਥੋੲ ਥਣਙੲ ਅਰਥਾਤ : ਸਿੱਖ ਗੁਰੂ ਵਿੱਚੋਂ ਅਖੀਰਲੇ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂਆਂ ਅਤੇ ਹਿੰਦੂ ਧਰਮ ਨੂੰ ਕੱਟੜ ਮੁਸਲਮਾਨ ਹਾਕਮਾਂ ਤੋਂ ਬਚਾਉਣ ਲਈ ਤਿੰਨ ਸੌ ਸਾਲ ਪਹਿਲਾਂ ਖ਼ਾਲਸਾ ਪੰਥ ਪੈਦਾ ਕੀਤਾ ਸੀ॥॥
ਐੱਲ ਕੇ ਅਡਵਾਨੀ ਜੋ ਕਿ ਆਰ ਐੱਸ ਐੱਸ ਦਾ ਕੱਟੜ ਸਮਰਥਕ ਮੈਂਬਰ ਹੈ, ਦੀ ਟਿੱਪਣੀ ਅਨੁਸਾਰ, ਖ਼ਾਲਸਾ ਪੰਥ (ਸਿੱਖ ਕੌਮ) ਦੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਮੰਨਣ ਤੋਂ ਇਨਕਾਰੀ ਹੈ । ਪਰ ਇਥੇ ਦੱਸਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਪੈਦਾ ਨਹੀਂ ਸੀ ਕੀਤਾ, ਸਗੋਂ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਪ੍ਰਗਟ ਕੀਤਾ ਸੀ, ਅਰਥਾਤ :
ਖ਼ਾਲਸਾ ਅਕਾਲ ਪੁਰਖ ਕੀ ਫੌਜ ।
ਪ੍ਰਗਟਿੳ ਖ਼ਾਲਸਾ ਪ੍ਰਮਾਤਮ ਦੀ ਮੌਜ । 
ਜਬ ਲਗ ਖ਼ਾਲਸਾ ਰਹੇ ਨਿਆਰਾ ।
ਤਬ ਲਗ ਤੇਜ ਦੀੳ ਮੈ ਸਾਰਾ ।
ਜਬ ਇਹ ਗਹੇ ਬਿਪਰਨ ਦੀ ਰੀਤ ।
ਮੈ ਨਾ ਕਰੌ ਇਨ ਕੀ ਪ੍ਰਤੀਤ ।
ਇਥੇ ਇਹ ਵੀ ਵਰਨਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਪਾਤਿਸ਼ਾਹ ਦੇ ਚਲਾਏ ਤੀਸਰੇ ਪੰਥ (ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ) ਨਾਲੋਂ ਕੋਈ ਵੱਖਰਾ ਪੰਥ ਨਹੀਂ ਸੀ ਚਲਾਇਆ । ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਭਾਈ ਪ੍ਰਹਲਾਦ ਸਿੰਘ ਨੇ ਆਪਣੇ ਰਹਿਤਨਾਮੇ ਵਿੱਚ ਗਵਾਹੀ ਭਰੀ ਹੈ ਕਿ ਪੰਥ ਗੁਰੂ ਨਾਨਕ ਨੇ ਹੀ ਚਲਾਇਆ, ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦੀ ਸਾਜਨਾ ਭਾਵ ਪੰਥ ਦਾ ਅੰਤਮ ਸਰੂਪ ਬੰਨ੍ਹ ਕੇ ਉਸ ਨੂੰ ਗੁਰਿਆਈ ਸੌਂਪੀ । ਪੰਥ ਚਲਿੳ ਹੈ ਜਗਤ ਮੈ ਗੁਰੂ ਨਾਨਕ ਪ੍ਰਸਾਦਿ ।
ਗੁਰੂ ਕਾਲ ਸਮੇਂ ਮਨੂੰ ਸਿਮਰਤੀ ਦੇ ਵਿਧਾਨ ਅਨੁਸਾਰ ਕੋਈ ਧਰਮ-ਅਧਿਕਾਰ ਤੋਂ ਵੰਚਿਤ ਸੀ ਤੇ ਕੋਈ ਰਾਜ ਅਧਿਕਾਰ ਤੋਂ ਵੰਚਿਤ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਸਾਰਿਆਂ ਨੂੰ ਧਰਮ-ਅਧਿਕਾਰੀ ਤੇ ਰਾਜ-ਅਧਿਕਾਰੀ ਬਣਾਇਆ । ਭਾਈ ਰਤਨ ਸਿੰਘ ਭੰਗੂ ਨੇ ਸਾਰੀਆਂ ਉਹ ਜਾਤਾਂ ਗਿਣੀਆਂ ਹਨ, ਜਿਹੜੀਆਂ ਅੰਮ੍ਰਿਤ ਛਕ ਕੇ ਧਰਮ-ਅਧਿਕਾਰੀ ਤੇ ਰਾਜ-ਅਧਿਕਾਰੀ ਹੋਈਆਂ ।
ਗੁਜਰ, ਲੋਹਾਰ, ਆਹੀਰ, ਕਮਜਾਤ ।
ਕੰਬੋ ਸ਼ੂਦਰਨ ਕੋ ਪੁਛੇ ਨਾ ਬਾਤ ।
ਝੀਵਰ, ਨਾਈ, ਔ ਰੋੜੇ ਘੁਮਿਆਰ ।
ਸੈਣੀ, ਸੁਨਿਆਰੇ, ਚੂੜ, ਚੁਮਾਰ ।
ਭਟ, ਔ ਹੁਤੇ, ਮੰਗਵਾਰ ।
ਬਹੁਰੂਪੀਏ, ਲੁਬਾਣੇ ਔ ਘੁਮਿਆਰ ।
ਖ਼ਾਲਸੇ ਦੀ ਸਿਰਜਨਾ ਉਪਰੰਤ ਦੱਸਵੇਂ ਗੁਰੂ, ਗੋਬਿੰਦ ਸਿੰਘ ਨੇ ਖ਼ਾਲਸੇ ਬਣਨ ਲਈ ਇਕ ਸਿਧਾਂਤ ਦਿੱਤਾ, ਜਿਸ ਨੂੰ ਇਤਿਹਾਸ ਵਿੱਚ ਨਾਸ਼ ਸਿਧਾਂਤ (ਨਾਂਸ਼ੋ ਦੂਛਥੜਣਞੲ) ਨਾਲ ਜਾਣਿਆ ਜਾਂਦਾ ਹੈ । ਹਰ ਵਿਅਕਤੀ ਨੂੰ ਖ਼ਾਲਸਾ ਬਣਨ ਤੋਂ ਪਹਿਲਾਂ ਚਾਰ ਗੱਲਾਂ ਦਾ ਤਿਆਗ ਜ਼ਰੂਰੀ ਹੈ ਜਿਵੇਂ ਕਿ 1। ਧਰਮ ਨਾਸ 2। ਕੁਲ ਨਾਸ 3। ਕਿਰਤ ਨਾਸ ਅਤੇ 4। ਕਰਮ ਨਾਸ । ਗੁਰੂ ਗੋਬਿੰਦ ਜੀ ਨੇ ਨਾਸ ਸਿਧਾਂਤ ਅਨੁਸਾਰ ਸਾਰੀਆਂ ਜਾਤਾਂ ਨੂੰ ਇਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਬਚਨ ਕੀਤਾ ਇਨ ਗਰੀਬ ਸਿੰਘਨ ਕੋ ਦੇਊ ਪਾਤਿਸ਼ਾਹੀ । ਏਹ ਯਾਦ ਰਖੇ ਹਮਰੀ ਗੁਰਿਆਈ । (ਭਾਈ ਰਤਨ ਸਿੰਘ ਭੰਗੂ, ਸ੍ਰੀ ਗੁਰੂ ਪੰਥ ਪ੍ਰਕਾਸ਼ ਪੰਨਾ 32)
ਭਾਵ ਗੁਰੂ ਗੋਬਿੰਦ ਸਿੰਘ ਜੀ ਨੇ ਗਰੀਬ ਸਿੱਖਾਂ ਨੂੰ ਰਾਜ ਭਾਗ ਦੇਣ ਲਈ ਖ਼ਾਲਸਾ ਪ੍ਰਗਟ ਕੀਤਾ ਸੀ, ਨਾ ਕਿ ਹਿੰਦੂਆਂ ਅਤੇ ਹਿੰਦੂ ਧਰਮ ਨੂੰ ਬਚਾਉਣ ਲਈ । ਇਥੇ ਇਹ ਵੀ ਦੱਸਣਯੋਗ ਹੈ ਕਿ ਗੁਰੂ ਨਾਨਕ ਸਾਹਿਬ ਹੀ ਗੁਰੂ ਗੋਬਿੰਦ ਸਿੰਘ ਜੀ ਹਨ । ਭਾਈ ਨੰਦ ਲਾਲ ਦੇ ਰਹਿਤਨਾਮੇ ਵਿੱਚ ਗੁਰੂ ਸਾਹਿਬ ਦੇ ਇਹ ਮੁਖਵਾਕ ਦਰਜ ਹਨ । ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ । ਭਾਵ ੳਹੀ ਗੁਰੂ ਗੋਬਿੰਦ ਸਿੰਘ ਹੈ, ਤੇ ੳਹੀ ਨਾਨਕ ਗੁਰੂ ਹੈ ਅਤੇ ਰਾਜ ਕਰੇਗਾ ਖ਼ਾਲਸਾ, ਭਾਵ ਰਾਜ ਕਰੇਗਾ ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦਾ ਮੁਖਵਾਕ ਹੈ । 
ਦੂਸਰਾ ਨੁਕਤਾ ਜੋ ਐੱਲ।ਕੇ। ਅਡਵਾਨੀ ਕਹਿੰਦਾ ਹੈ ਕਿ ਹਿੰਦੂਆਂ ਨੂੰ ਕੱਟੜ ਮੁਸਲਮਾਨ ਹਾਕਮਾਂ ਕੋਲੋਂ ਬਚਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਪੈਦਾ ਕੀਤਾ ਸੀ ਇਹ ਵੀ ਇਤਿਹਾਸਕ ਸੱਚਾਈ ਦੇ ਬਿਲਕੁੱਲ ਉਲਟ ਹੈ ਕਿਉਂਕਿ ਬਾਈਧਾਰ ਦੇ ਹਿੰਦੂ ਰਾਜਿਆਂ ਨੇ ਤਾਂ ਗੁਰੂ ਗੋਬਿੰਦ ਨੂੰ ਆਪਣੀ ਰਿਆਸਤ ਵਿੱਚੋਂ ਬਾਹਰ ਕੱਢਣ ਲਈ ਕਈ ਕਹਿਰੀ ਹਮਲੇ ਕੀਤੇ ।
ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂ ਬਾਈਧਾਰ ਦੇ ਰਾਜਿਆਂ ਦੇ ਹਮਲੇ ਰੋਕਣ ਲਈ ਅਨੰਦਪੁਰ ਸਾਹਿਬ ਵਿਖੇ ਪੰਜ ਕਿਲ੍ਹਾ ਉਸਾਰਨੇ ਪਏ ਸਨ । 1। ਕਿਲਾ ਲੋਹਗੜ੍ਹ ਸਾਹਿਬ 2। ਕਿਲ੍ਹਾ ਹੋਲਗੜ੍ਹ ਸਾਹਿਬ 3। ਕਿਲ੍ਹਾ ਕੇਸਗੜ੍ਹ ਸਾਹਿਬ 4। ਕਿਲ੍ਹਾ ਤਾਰਾਗੜ੍ਹ ਸਾਹਿਬ 5। ਮੁੱਖ ਕਿਲ੍ਹਾ ਅਨੰਦਗੜ੍ਹ ਸਾਹਿਬ ।
ਪਹਾੜੀ ਹਿੰਦੂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ &lsquoਤੇ ਲਗਪਗ 14 ਹਮਲੇ ਕੀਤੇ, ਜਿਸ ਵਿੱਚ ਹਿੰਦੂ ਰਾਜਿਆਂ ਨੂੰ ਹਰ ਵਾਰੀ ਹਾਰ ਦਾ ਮੂੰਹ ਵੇਖਣਾ ਪਿਆ ਤੇ ਛੇਕੜ ਅਨੰਦਗੜ੍ਹ ਦੇ ਕਿਲ੍ਹੇ &lsquoਤੇ ਕਬਜਾ ਕਰਨ ਲਈ ਹੀ ਬਾਈਧਾਰ ਦੇ ਹਿੰਦੂ ਰਾਜਿਆਂ ਨੇ ਔਰੰਗਜ਼ੇਬ ਕੋਲੋਂ ਫੌਜੀ ਮਦਦ ਮੰਗੀ ਸੀ, ਦੋਹਾਂ ਧਿਰਾਂ ਦੀਆਂ ਮਿਲਵੀਆਂ ਫੌਜਾਂ ਵੀ ਜਦ ਅੱਠ ਮਹੀਨੇ ਗੁਰੂ ਗੋਬਿੰਦ ਸਿੰਘ ਕੋਲੋਂ ਅਨੰਦਗੜ੍ਹ ਦਾ ਕਿਲ੍ਹਾ ਖਾਲੀ ਨਾ ਕਰਵਾ ਸਕੀਆਂ ਤਾਂ ਉਨ੍ਹਾਂ ਨੇ ਕੁਟਲ ਨੀਤੀ ਅਨੁਸਾਰ ਔਰੰਗਜ਼ੇਬ ਨੇ ਕੁਰਾਨ ਸ਼ਹੀਫ ਦੀ ਕਸਮ ਅਤੇ ਹਿੰਦੂ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਸੌਂਹੁ ਖਾਧੀ ਗੁਰੂ ਸਾਹਿਬ ਨੇ ਉਨ੍ਹਾਂ ਦੀਆਂ ਧਰਮ ਦੀਆਂ ਖਾਧੀਆਂ ਸੌਂਹੁਆਂ &lsquoਤੇ ਇਤਬਾਰ ਕਰ ਕੇ ਕਿਲ੍ਹਾ ਖਾਲੀ ਕਰ ਦਿੱਤਾ । ਪਰ ਦੋਹਾਂ ਧਿਰਾਂ ਨੇ ਆਪਣੀਆਂ ਧਰਮ ਦੀਆਂ ਕਸਮਾਂ ਤੋੜ ਕੇ ਗੁਰੂ ਸਾਹਿਬ &lsquoਤੇ ਹਮਲਾ ਕਰ ਦਿੱਤਾ । ਦਸੰਬਰ ਮਹੀਨੇ ਦੇ ਸ਼ਹਾਦਤਾਂ ਦੇ ਸਫ਼ਰ ਵਿੱਚ, ਸਰਸਾ ਦਾ ਯੁੱਧ, ਪਰਿਵਾਰ ਵਿਛੋੜਾ, ਚਮਕੌਰ ਦਾ ਸਾਕਾ ਅਤੇ ਸਾਕਾ ਸਰਹੰਦ ਬਾਰੇ ਵਰਨਣ ਕੀਤਾ ਜਾ ਚੁੱਕਾ ਹੈ । ਅੰਤ ਵਿੱਚ ਅੱਲਾ ਯਾਰ ਖ਼ਾਂ ਯੋਗੀ ਦੇ ਸ਼ਬਦਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਦਿੱਤੀ ਸ਼ਰਧਾਂਜਲੀ ਨਾਲ ਸਮਾਪਤੀ ਕਰਦੇ ਹਾਂ :
ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ ।
ਸਿੱਖੀ ਕੀ ਨੀਂਵ ਹੈ, ਸਰਪਰ ਉਠਾ ਚਲੇ ।
ਗੁਰਿਆਈ ਕਾ ਕਿੱਸਾ, ਜਹਾਂ ਮੇਂ ਬਨਾ ਚਲੇ ।
ਸਿੰਘੋਂ ਕੀ ਸਲਤਨਤ ਕਾ, ਪੌਦਾ ਲਗਾ ਚਲੇ ।
ਗਦੀ ਵੀ-ਤਾਜੋ-ਤਖ਼ਤ ਅਬ ਕੌਮ ਪਾਏਗੀ ।
ਦੁਨੀਆਂ ਮੇਂ ਜ਼ਾਲਮੋਂ ਕਾ ਨਿਸ਼ਾਂ ਤਕ ਮਿਟਾਏਗੀ ।
(ਭਾਵ ਇਕ ਦਿਨ ਇਥੇ ਸਿੱਖ ਕੌਮ ਦਾ ਰਾਜ ਹੋਵੇਗਾ)
ਹਥਲਾ ਲੇਖ ਲਿਖਣ ਤੋਂ ਭਾਵ ਹੈ ਕਿ 1704 ਈ: ਦੇ ਦਸੰਬਰ ਦੇ ਮਹੀਨੇ ਸ਼ਹੀਦੀ ਸਾਕਾ ਚਮਕੌਰ ਤੇ ਸ਼ਹੀਦੀ ਸਾਕਾ ਸਰਹੰਦ ਵਿੱਚ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ, ਉਹ ਮਨੁੱਖਤਾ ਦੀ ਰਾਖੀ ਅਤੇ ਖ਼ਾਲਸਾ ਪੰਥ ਦੀ ਸੁਤੰਤਰ ਹੋਂਦ ਹਸਤੀ ਅਤੇ ਹਲੇਮੀ ਰਾਜ ਸਥਾਪਿਤ ਕਰਨ ਲਈ ਹੋਈਆਂ ਸਨ, ਨਾ ਕਿ ਭਾਰਤ ਵਰਸ਼ ਲਈ, ਕਿਉਂਕਿ 1704 ਈ: ਵਿੱਚ ਭਾਰਤ ਦਾ ਇਕ ਦੇਸ਼ ਵਜੋਂ ਕੋਈ ਵਜੂਦ ਹੀ ਨਹੀਂ ਸੀ । ਇਸ ਕਰਕੇ ਚੌਹਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਰਾਸ਼ਟਰਵਾਦ ਦੇ ਖਾਤੇ ਵਿੱਚ ਪਾਉਣਾ, ਸਿੱਖ ਕੌਮ ਦੀ ਅੱਡਰੀ ਹੋਂਦ ਹਸਤੀ ਨੂੰ ਮਲੀਆਮੇਟ ਕਰਨ ਲਈ ਆਰ।ਐੱਸ।ਐੱਸ। ਦੀ ਗੰਭੀਰ ਸਾਜ਼ਿਸ਼ ਹੈ, ਇਸ ਕਰਕੇ ਖ਼ਾਲਸਾ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ ।
ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ 26 ਦਸੰਬਰ ਨੂੰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੀਰ ਬਾਲ ਦਿਵਸ ਮਨਾਇਆ ਜਾਵੇਗਾ । ਅਸੀਂ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਸਿੱਖ ਕੌਮ ਦੇ ਬਾਬੇ ਹਨ, ਬਾਲ ਨਹੀਂ । ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਖ਼ਾਲਸਾ ਪੰਥ ਦੀ ਸੁਤੰਤਰ ਹੋਂਦ ਹਸਤੀ ਕਾਇਮ ਰੱਖਣ ਲਈ ਤੇ ਖ਼ਾਲਸਾ ਰਾਜ ਦੀ ਸਥਾਪਤੀ ਲਈ ਸ਼ਹੀਦ ਹੋਏ ਸੀ । ਜਿਸ ਦੇ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਭਾਵਨਾ ਕੰਮ ਕਰਦੀ ਸੀ ਕਿ, ਪੰਥ ਵਸੇ ਮੈਂ ਉਜੜਾਂ ਮਨ ਢਾਉ ਘਨੇਰਾ ।
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ