image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਵਿਸ਼ਲੇਸ਼ਨ ਤੇ ਰਿਪੋਰਟ

ਭਾਰਤੀ ਪ੍ਰਧਾਨ ਮੰਤਰੀ ਸਾਹਿਬ ਮੋਦੀ ਜੀ ਦੀ ਪੰਜਾਬ ਫੇਰੀ &lsquoਤੇ ਹੋਏ ਘਟਨਾਕ੍ਰਮ ਤੇ ਸੁਰੱਖਿਆ, ਸੰਵਿਧਾਨਕ ਜ਼ਿੰਮੇਵਾਰੀ, ਪ੍ਰੋਟੋਕੋਲ ਨਾਲ ਮੰਤਵ, ਲੋੜ ਅਤੇ ਸਮਾਂ ਤੇ ਘੋਸ਼ਣਾ, ਪੜਚੋਲ ਅਤੇ ਸੂਝ ਬੂਝ ਨਾਲ ਸੰਵੇਧਨ ਦੀ ਜਰੂਰਤ :-
ਕਹਾਵਤਾਂ :- ਰੱਬ ਸਾਰੇ ਗੁਨਾਹੀਆਂ ਨੂੰ ਬਖ਼ਸ਼ ਦਿੰਦਾ ਪਰ ਨਾ ਬਖ਼ਸ਼ਦਾ ਵਫਾ ਦੇ ਚੋਰ ਤਾਈ
ਵਕਤੇ ਰੁਖਸਤ ਪੇਅ ਹਾਇ ਸਨਮ ਆ ਨਾ ਸਕੇ
ਕਿਸ ਵਕਤ ਕੀ ਹੜਤਾਲ ਟਾਂਗੇ ਵਾਲੋਂ ਨੇ
ਮੋਦੀ ਸਾਹਿਬ ਦੀ ਫੇਰੀ ਤੇ ਜੋ ਭੀ ਹੋਇਆ, ਨਿੰਦਣਯੋਗ ਹੈ । ਸਰਕਾਰ ਤੋਂ ਪਹਿਲਾਂ ਤਾਂ ਕਿਸਾਨਾਂ ਦਾ ਮਖੌਟਾ ਲਹਿ ਗਿਆ ਕਿ ਸ਼ਾਂਤ-ਮਈ ਸਨ ਤੇ ਹਨ ।
ਭਾਵੇਂ ਕਿ ਮੋਰਚੇ ਵੇਲੇ ਇਹ ਭੀ ਸਾਫ ਹੈ ਕਿ ਵੇਲੇ ਦੇ ਮੁੱਖ ਮੰਤਰੀ ਸਾਹਿਬ ਕਪਤਾਨ ਸਾਹਿਬ ਦੀ ਚੁੱਕ ਸੀ, ਆਪਣੇ ਗਲੋਂ ਲਾਹ ਕੇ ਦਿੱਲੀ ਭੇਜਣੇ, ਹੁਣ ਫੇਰ ਮੌਜੂਦਾ ਸਰਕਾਰ ਨੇ ਭੀ ਹਿੱਤ ਲਈ ਵਰਤ ਲਏ ।
ਭੁੱਲਣਾ ਨਹੀਂ ਬਣਦਾ ਕਿ ਕੈਪਟਨ ਸਾਹਿਬ ਨੇ ਪਹਿਲਾਂ ਤਾਂ ਚੋਣਾਂ ਜਿੱਤਣ ਲਈ ਬੇਅਦਬੀ ਬਾਦਲਾਂ ਸਿਰ ਮੜੀ, ਫੇਰ ਗੁਟਕਾ ਚੁੱਕ ਕੇ ਝੂਠੀ ਸਹੁੰ ਖਾਧੀ, ਗੁਰੂ ਨੇ ਨਤੀਜਾ ਦਿੱਤਾ, ਮੁੱਖੀ ਪੁਣਾ ਖੁੱਸਿਆ, ਬੇਇੱਜ਼ਤੀ ਹੋਈ, ਹੁਣ ਜਾ ਕੇ ਪਾਰਟੀ ਬਣਾ ਕੇ ਭਾਜਪਾ ਨੂੰ ਸਬਜ਼ਬਾਗ ਦਿਖਾਏ ਕਿ ਮੈਂ ਤਾਂ ਅਜੇ ਵੀ ਤਾਕਤਵਰ ਹਾਂ ।
ਯਾਦ ਕਰਵਾ ਦਿਆਂ :- ਬੀ ਜੇ ਪੀ ਦਾ ਇਕ ਪੰਜਾਬ ਦਾ ਇੰਚਾਰਜ ਸਵ: ਕਮਲ ਸ਼ਰਮਾ ਪਹਿਲਾਂ ਬਾਦਲ ਸਾਹਿਬ ਦਾ ਪੀ ਏ ਹੁੰਦਾ ਸੀ, ਬਰਤਾਨਵੀ ਫੇਰੀ ਸਮੇਂ ਖਾਲਿਸਤਾਨੀ ਵੀਰ ਜੋ ਇਕ ਚੈਨਲ ਜੋ ਭਾਜਪਾ ਦਾ ਸਮਰਥੱਕ ਹੈ, ਦੇ ਹਫਤੇ ਵਿੱਚ ਦੋ ਵਾਰ ਪ੍ਰੋਗਰਾਮੀ ਹਨ, ਨੂੰ ਮਿਲਿਆ ਤੇ ਲਫਜ਼ ਵਰਤੇ ਜਿੰਨੀ ਦੇਰ ਇਹ ਬੁੜਾ ਨੀ ਮਰਦਾ ਸਾਡਾ ਕੁਝ ਨੀ ਬਨਣਾ (ਬਾਦਲ ਸਾਹਿਬ ਲਈ) ਰੱਬ ਉਹਨੂੰ ਹੀ ਲੈ ਗਿਆ, ਫੇਰ ਆ ਗਿਆ ਸਾਂਪਲਾ, ਉਹ ਜਿਹਾ ਹੀ ਖੈਰ ਸੈਂਟਰ ਵਿੱਚ ਭੀ ਇਕ ਪਾਣੀ ਮੰਤਰੀ ਰਾਜਸਥਾਨੀ ਐੱਮ ਪੀ ਭਰਾ ਚਚੇਰਾ ਜਾਂ ਸਕਾ ਚੈਨਲ ਦਾ ਸੰਚਾਲਕ ਹੈ, ਨਉਂ ਸ਼ਿਖਾਵਤ ਤਰਲੋ ਮੱਛੀ ਕਿ ਅੱਡ ਹੋਵੋ ਅਕਾਲੀ ਦਲ ਤੋਂ, ਢੀਂਡਸਾ ਨੂੰ ਕੰਠਾ ਪਾਇਆ, ਉਹਨੇ ਬ੍ਰਹਮਪੁਰੇ ਨੂੰ ਉਕਸਾ ਕੇ ਬਾਦਲਾਂ ਵਿਰੁੱਧ ਬਗਾਵਤ ਕਰਵਾ ਧਰੀ, ਮੰਦੀ ਬੋਲੀ ਭੀ ਬੋਲ ਧਰੀ, ਫੇਰ ਸੁਖਦੇਵ ਸਿੰਘ ਢੀਂਡਸਾ ਆਪ ਅੱਡ ਹੋਏ ਤੇ ਟਕਸਾਲੀ ਅਕਾਲੀ ਦਲ ਬਣਾ ਆਪ ਪ੍ਰਧਾਨ, ਢੀਂਡਸਾ ਨੂੰ ਪ੍ਰਧਾਨਗੀ ਦੀ ਲਾਲਸਾ, ਉਹਨੇ ਆਪਣਾ ਬਣਾ ਲਿਆ, ਸੈਂਟਰ ਨੂੰ ਦਿਖਾਉਣਾ ਸੀ ਕੀ ਕੀ ਪਾਪੜ ਵੇਲੇ ਕੀ ਲਿਖਣਾ ਹੈ, ਹੁਣ ਕੀ ਲੱਲਰ ਲਾਇਆ ?
ਸਭ ਆਪਣੀ ਆਪਣੀ ਬੀਨ ਦੀਆਂ ਧੁੰਨਾਂ, ਹੁਣ ਕਪਤਾਨ ਸਾਹਿਬ ਢੀਂਡਸਾ ਦੀ ਸ਼ਮੂਲੀਅਤ ਦੇਖੋ, ਉਹੋ ਹੀ (ਸ਼ਿਖਾਵਤ ਮੰਤਰੀ) ਮੂਹਰੇ ਸਕੀਮ ਪੰਜਾਬ ਫੇਰੀ ਦੀ ਘੜੀ, ਬੀ ਜੇ ਪੀ ਦਾ ਪੰਜਾਬ ਨੇਤਾ ਬਣ ਕੇਜਰੀਵਾਲ ਦੀ ਰੀਸ ਕਰਨ, ਕੋਈ ਭਾਜਪਾ ਨੇਤਾ ਨਾਲ ਨਹੀਂ ਲਿਆ, ਆਪ ਹੀ ਚੌਧਰੀ ਉਧਰ (ਅਮਿਤ ਸ਼ਾਹ ਮੰਤਰੀ), ਜੇ ਪੀ ਨੱਢਾ ਸਾਹਿਬ ਨੇ ਕੁਇੰਟਲ ਭਾਰ ਵਧਾ ਲਿਆ, ਜੀ ਅਸੀਂ ਤਾਂ ਪੰਜਾਬ &lsquoਤੇ ਹਾਵੀ ਹੋ ਗਏ :-
ਸਵਾਲ : ਕੀ ਭਲਾ ਕਾਂਗਰਸ ਸਰਕਾਰ ਪੰਜਾਬ ਵਿੱਚ ਭਾਜਪਾ ਨੂੰ ਸਹਾਰ ਲਊ, ਆਪ ਤਾਂ ਕੁਝ ਅਧਾਰ ਬਣਾ ਗਈ ਸੀ, ਵਿਧਾਇਕ ਤੇ ਐੱਮਪੀ ਬਣਾ ਕੇ ਭਾਵੇਂ ਆਪਹੁਦਰੀਆਂ ਤਾਂ ਵੱਧ ਹੀ ਹਨ ।
ਹੁਣ, ਚਲੋ ਮੋਦੀ ਸਾਹਿਬ ਨਾਲ ਕਿਉਂ ਅਜਿਹਾ ਹੋਇਆ ? ਕਾਂਗਰਸ ਨੂੰ ਭਲਾ ਕੀ ਡਰ ਉਹ ਤਾਂ ਆਦੀ ਹਨ ਅਜਿਹੀਆਂ ਚਮਰੀਕੀਆਂ ਦੇ ਰੌਲਾ ਪਈ ਜਾਵੇ, ਚੰਨੀ ਸਾਹਿਬ ਤਾਂ ਸਗੋਂ ਟਿੱਚਰਾਂ ਕਰਦੇ ਹਨ ਕਿ ਕੀ ਖਤਰਾ ਸੀ, ਮੈਂ ਤਾਂ ਲੋਕਾਂ ਨਾਲ ਗੱਲਾਂ ਕਰਦਾ ਹਾਂ ਆਦਿ ।
ਪਰ ਸੂਬੇ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਪ੍ਰਧਾਨ ਮੰਤਰੀ ਦੀ ਦੇਖ ਰੇਖ, ਸੁਰੱਖਿਆ ਦੀ । ਕੀ ਆਪਾਂ ਸੋਚ ਸਕਦੇ ਹਾਂ ਕਿ ਪ੍ਰਦਰਸ਼ਨਕਾਰੀ ਉਥੇ ਟਰਾਲੀਆਂ ਲੈ ਕੇ ਬਗੈਰ ਇਤਲਾਹ ਤੋਂ ਆ ਸਕਦੇ ਸੀ ? ਕੀ ਪ੍ਰਦਰਸ਼ਨਕਾਰੀ Eਪਰੇ ਸਨ ? ਉਹ ਤਾਂ ਜਾਣੇ ਪਛਾਣੇ ਹੀ ਸਨ ਕਿਸਾਨ ਆਗੂ ਲੁਕੇ ਸਨ ? ਨਹੀਂ, ਸਭ ਮਿਲੀਭੁਗਤ ਸੀ, ਦਿਖਾਉਣਾ ਸੀ ਕਿ ਕਿਸਾਨ ਵਿਰੁੱਧ ਹਨ ਤੇ ਕਾਂਗਰਸ ਸਰਕਾਰ ਨੀ ਪ੍ਰਵਾਹ ਕਰਦੀ ।
ਗੱਲ ਕਰੀਏ ਕਿ ਪਹਿਲਾਂ ਹੁਣ ਪ੍ਰਧਾਨ ਮੰਤਰੀ ਆਪਣੇ ਘਰ ਦਾ ਤਾੜਾ ਕੱਸਣ, ਸ਼ਿਖਾਵਤ ਦੀ ਪੁੱਛ ਪੜਤਾਲ, ਗ੍ਰਹਿ ਮੰਤਰੀ ਤੇ ਭਾਜਪਾ ਪ੍ਰਧਾਨ ਕਰਨ, ਫੇਰ ਕਪਤਾਨ ਸਾਹਿਬ ਹੋਰਾਂ ਤੇ ਢੀਂਡਸਾ ਸਿੰਘ ਹੋਰਾਂ ਤੋਂ ਪੁੱਛਣ ਕਿ ਕਿੰਨਾ ਕੁ ਪਾਣੀ ਮਾਪਿਆ ਸੀ ? ਕੀ ਸੀ ਕੋਲ ਜੋ ਭੱਜੇ ਫਿਰਦੇ ਸੀ, ਮੰਨੋ ਨਾ ਮੰਨੋ ਇਹ ਸਮਾਂ ਅਨੁਕੂਲ ਹੀ ਨਹੀਂ ਸੀ ਫੇਰੀ ਲਈ ।
ਫੇਰ ਮੌਸਮ ਭੀ ਇਕ ਫੈਕਟਰ ਬਣ ਗਿਆ, ਹੈਲੀਕਾਪਟਰ ਯੋਗ ਨਹੀਂ ਸੀ, ਸੜਕ ਦੇ ਰਾਹੀਂ ਹੀ ਜਾਣਾ ਪਿਆ, ਬੱਸ ਫੇਰ ਪੌਂ ਬਾਰਾਂ ਹੋ ਗਏ, ਹੁਣ ਹੋਏ ਹੋਏ ਜਿੰਨੀ ਮਰਜ਼ੀ ਹੋਈ ਜਾਵੇ ਜੋ ਹੋਣਾ ਸੀ ਹੋ ਗਿਆ । ਦੋ ਪਹਿਲੂ ਹਨ ਇਕ ਸੂਬੇ ਦੀ ਸਰਕਾਰ ਨਾਕਾਮ, ਦੂਜੀ ਪ੍ਰਧਾਨ ਮੰਤਰੀ ਦੀ ਹੱਤਕ, ਹੱਤਕ ਤਾਂ ਹੈ ਹੀ, ਸਭ ਨੇ ਸੁਣ ਹੀ ਲਿਆ ਹੈ ਕਿ ਕਿਸਾਨ ਆਗੂ ਡੱਲੇਵਾਲ ਤਾਂ ਸੁਧੀ ਚੰਨੀ ਭਾਸ਼ਾ ਯਾਨੀ ਪੂਰਾ ਕਾਂਗਰਸ ਦਾ ਬੁਲਾਰਾ, ਪੰਧੇਰ ਤੇ ਫੂਲ, ਇਹ ਆਪਣੀ ਕਿੜ ਰਾਜੇਵਾਲੀਆਂ ਨਾਲ ਕੱਢਣ ਲਈ ਕਿਸੇ ਨੇ ਕਿਸੇ ਭੋਜ ਦੇਤਾ ਦਾ ਪੱਲੂ ਫੜਨਾ ਹੀ ਸੀ, ਹੁਣ ਦਰਸ਼ਨਪਾਲ ਵਾਲੀ ਯੂਨੀਅਨ ਨੇ ਤਾਂ ਫੰਡ ਦੇਣਾ ਨਹੀਂ, ਏਜੰਸੀਆਂ ਭੀ ਪਾਜ ਖੁੱਲ੍ਹਣ ਦੇ ਡਰੋਂ ਅਲੋਪ ਹੋ ਜਾਂਦੀਆਂ ਹਨ, ਅਕਾਲੀ ਦਲ ਆਪਣਾ ਬੇਵਫਾਈ ਦਾ ਬਦਲਾ ਲੈ ਰਿਹਾ ਹੈ ਕਿ ਕਿਵੇਂ ਢੀਂਡਸੇ ਨੂੰ ਤੰਦੀਰਾ ਪਾਇਆ, ਕਾਂਗਰਸ ਕਪਤਾਨ ਸਾਹਿਬ ਨੂੰ ਕੰਠਾ ਪਾਉਣ ਤੇ ਦੁਸ਼ਮਣੀ ਕੱਢ ਰਹੀ ਹੈ, ਸੋ ਸਭ ਸਿਆਸੀ ਸਫਾਂ ਤੇਜ ਹਨ, ਉਧਰ ਕੋਰੋਨਾ ਇਕ ਐਸਾ ਟੂਣਾ ਹੈ ਜੋ ਬਹਾਨੇ ਦਾ ਠੁਮਣਾ ਹੈ ਢੀਂਡਸਾ ਕਹਿੰਦਾ ਮੈਨੂੰ ਚਿੰਬੜਿਆ, ਚੰਨੀ ਆਖੇ ਮੇਰੇ ਨੇੜਲੇ ਪੀੜਤ ਹੋ ਗਏ, ਇਸ ਹਾਲਤ ਵਿੱਚ ਚੰਨੀ ਸਾਹਿਬ ਤਾਂ 14 ਦਿਨ ਜਾਂ 7 ਦਿਨ ਇਕਾਂਤ ਚਾਹੀਦੇ ਹਨ, ਇਹ ਅਡੰਬਰ ਸਾਰੇ ਹੀ ਰੱਚ ਰਹੇ ਹਨ, ਅੜਹਾ ਜੀ 700 ਕਿਸਾਨ ਸ਼ਹੀਦ ਹੋ ਗਏ, ਸੱਚਾਈ ਉਹ ਗਰੀਬ ਸ਼ਹੀਦ ਨਹੀਂ ਹੋਏ, ਨਾ ਹੀ ਮਾਰੇ ਗਏ ਹਨ, ਮਰ ਗਏ ਸੰਘਰਸ਼ ਵਿੱਚ ਹਾਜਰੀਨ ਕਰਕੇ, ਜ਼ਿੰਮੇਵਾਰੀ ਤਾਂ ਕਿਸਾਨ ਆਗੂਆਂ ਦੀ ਹੈ ਜੋ ਜਬਰੀ ਪਿੰਡਾਂ ਵਿੱਚੋਂ ਟਰਾਲੀਆਂ ਢੋਅਣ ਵਾਲਿਆਂ ਨੂੰ ਚੁੱਕ ਕੇ ਲਿਆਉਣ ਲਈ ਭੇਜਦੇ ਸੀ, ਨਾਲ ਹੀ ਬੁਰਾ ਨਾ ਮੰਨਿਉ ਸਿੰਘ ਸੂਰਮਿਉ ਕਦੀ ਹਜਾਰਾਂ ਦੀ ਗਿਣਤੀ ਤੋਪਾਂ, ਗੋਲਿਆਂ ਤੇ ਬਰੂਦ ਨਾਲ ਭੁੰਨੇ ਗਏ ਜੋ ਇਸ਼ਟ-ਬੱਧੇ ਨਮਣ ਹੋਣ ਗਏ ਸੀ, ਕੀ ਕਦੀ ਮੰਗਿਆ ਹਿਸਾਬ ? ਕੀ ਕਦੀ ਯਾਦ ਭੀ ਕੀਤੇ ਹਨ, ਕਿਉਂਕਿ ਕਾਂਗਰਸ ਦੀ ਬਦਨਾਮੀ ਹੋਵੇਗੀ, ਇਹ ਹਿਤੈਸ਼ੀ ਹਨ, ਸਰਕਾਰਾਂ ਬਣਾਉਂਦੇ ਹਨ, ਸਗੋਂ ਹਾਲੇ ਇਹ ਗੁਰਮੁਖ ਹਨ, ਭਾਵੇਂ ਕਿਸਾਨ ਯੂਨੀਅਨਾਂ ਤਾਂ ਸਿੱਖੀ ਦੇ ਨੇੜੇ ਭੀ ਨਹੀਂ, ਕੇਸ ਦਾੜੇ ਕੋਈ ਅੰਤਰੀਵ ਦੀ ਟੂਟੀ ਨੀ, ਭੇਸ ਦਿਖਾਣੇ ਦੁਨੀ ਕੋ, ਅੱਜ ਗੁੰਮਰਾਹ ਨੂੰ ਪ੍ਰਚਾਰ ਦੱਸਦੇ ਹਨ । 
ਮੈਂ ਦਾਅਵਾ ਤਾਂ ਨਹੀਂ ਕਰ ਸਕਦੀ, ਪਸ਼ੀਨਗੋਈ ਹੈ ਇਹ ਕਿਸਾਨ ਆਗੂ ਕਦੀ ਭੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਨਹੀਂ, ਕਾਂਗਰਸ ਨੂੰ ਪਾਉਣਗੇ । 
ਅਹਿਮ ਮੁੱਦਾ ਕਿ ਕਾਂਗਰਸ ਪ੍ਰਚਾਰ ਕਰ ਰਹੀ ਹੈ ਕਿ ਪ੍ਰਧਾਨ ਮੰਤਰੀ ਜਾਂਦੇ ਬਠਿੰਡਾ ਹਵਾਈ ਅੱਡੇ ਤੇ ਸੁਨੇਹਾ ਦੇ ਗਏ ਕਿ ਚੰਨੀ ਨੂੰ ਧੰਨਵਾਦ ਕਰ ਦਿਉ ਕਿ ਮੈਂ ਜਿੰਦਾ ਵਾਪਸ ਆ ਗਿਆ । ਦੱਸੋ ਕਿਥੇ ਕਿਹਾ ਕਿ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਜਾਂ ਕਿਸਾਨਾਂ ਨੂੰ ਆਖ ਦਿਉ ਸਿਆਸਤ ਖੇਡ ਰਹੀ ਸਰਕਾਰ । ਦੂਜੇ ਪਾਸੇ ਜਥੇਦਾਰ ਅਕਾਲ ਤਖ਼ਤ ਮੱਲੋ ਮੱਲੀ ਸਿੱਖਾਂ ਨੂੰ ਵਿੱਚ ਘੜੀਸ ਰਹੇ ਹਨ, ਸੋਸ਼ਲ ਮੀਡੀਏ &lsquoਤੇ ਤਾਂ ਕੋਈ ਕੁਝ ਬੋਲੇ ਸਿੱਖ ਬਥੇਰਾ ਅਵਾ ਤਵਾ ਬੋਲਦੇ ਤਾਂ ਕੀ ਜਥੇਦਾਰ ਸਾਹਿਬ ਜ਼ਿੰਮੇਵਾਰ ਹਨ ? ਇਸੇ ਤਰ੍ਹਾਂ ਜੇਕਰ ਕੋਈ ਕੁਝ ਆਖ ਰਿਹਾ ਹੈ ਤਾਂ ਬੀ ਜੇ ਪੀ ਦੀ ਸਰਕਾਰ ਥੋੜ੍ਹੀ ਆਖ ਰਹੀ ਹੈ, ਮੈਂ ਕਲਮ ਫੜ ਬੇਇਨਸਾਫੀ ਨਹੀਂ ਲਿਖ ਸਕਦੀ, ਸਿੱਖਾਂ ਨੂੰ ਭੜਕਾ ਕੇ ਭੜਥੂ ਨਾ ਪਾਵੋ, ਨਹੀਂ ਤਾਂ ਗਵਰਨਰੀ ਰਾਜ ਦੀਆਂ ਨੀਹਾਂ ਰੱਖ ਰਹੇ ਹੋ, ਭਾਵੇਂ ਲੱਗ ਜਾਵੇ ਤਾਂ ਅਮਨ ਸ਼ਾਂਤੀ ਹੀ ਹੋਵੇਗੀ, ਚੋਣਾਂ ਕੇਵਲ ਹੁਣ ਅਕਾਲੀ ਦਲ ਤੇ ਆਪ ਹੀ ਚਾਹੁੰਦਾ ਹੈ, ਕਾਂਗਰਸ ਤਾਂ ਉਪਰਦੜੀਆਂ ਮਾਰਦੀ ਹੈ, ਭਾਜਪਾ, ਕਪਤਾਨ ਸਾਹਿਬ ਤੇ ਢੀਂਡਸਾ ਤਾਂ ਹੁਣ ਲੁਕਣ ਨੂੰ ਥਾਂ ਭਾਲਦੇ ਹਨ । ਅਸਚਰਜਤਾ ਪਹਿਲਾਂ ਬੇਅਦਬੀ ਬਾਦਲਾਂ ਸਿਰ ਮੜ੍ਹੀ, ਤੂਹਮਤ ਲਾਈ, ਫੇਰ ਝੂਠੀ ਸੌਂਹ ਚੁੱਕੀ, ਪ੍ਰਮਾਤਮਾਂ ਨੇ ਕ੍ਰਿਸ਼ਮਾਂ ਕੀਤਾ ਕਾਮਯਾਬੀ ਦੇ ਕੇ ਭੀ ਕੌਤਕ ਦਿਖਾਇਆ ਸਰਾਫ ਨੇ ਝੱਟ ਦਿਖਾਇਆ, ਹੁਣ ਧੇਲੇ ਦੀ ਇੱਜ਼ਤ ਨਾ ਰਹਿ ਗਈ, ਉਧਰ ਭਾਜਪਾ ਨੂੰ ਬੇਵਫਾਈ ਬਾਦਲ ਸਾਹਿਬ ਦੇ ਪਿੱਠ ਵਿੱਚ ਖੰਜਰ ਮਾਰਿਆ, ਹੁਣ ਕੀ ਭਾਣਾ ਵਰਤਿਆ ਅਖੇ ਤੇਰੇ ਪਿੱਪੜੇ ਰਾਸ ਨਾ ਆਏ ਲਾਰੇ ਦਿਆ ਵੇ ਬਾਹਮਣਾਂ, ਰੰਗ ਕਰਤਾਰ ਦੇ ਨਿਆਰੇ ਜੇਕਰ ਕਿਸੇ ਹੋਰ ਨੇ ਅਜਮਾਉਣਾ ਹੈ ਤਾਂ ਮਦਾਨ ਖੁੱਲ੍ਹਾ ਹੈ ਭੱਜ ਲਵੋ । ਕਾਲੇ ਕਾਨੂੰਨ ਆਖ ਆਖ ਗੁੰਮਰਾਹ ਕੀਤੇ ਕਿਸਾਨ ਹੁਣ ਇਨ੍ਹਾਂ ਕਿਸਾਨਾਂ ਦੀ ਰੜ੍ਹੇ ਭੰਮੀਰੀ ਬੋਲੂ, ਜਿੰਨਾ ਝੂਠ ਰਾਜੇਵਾਲ ਨੇ ਬੋਲਿਆ, ਸਿਆਸਤ ਤੋਂ ਦੂਰ ਰੱਖੋ ਅੰਦੋਲਨ, ਚੰਗੀ ਬਾਦਸ਼ਾਹਤ ਕੀਤੀ, ਹੁਣ ਕਿਸਾਨ ਆਗੂ ਹੀ ਕਰਨਗੇ ਕਟਹਿਰੇ ਵਿੱਚ ਖੜ੍ਹਾ, ਆਹ ਡਾਕਦਾਰ ਵਰਦਾਨ ਸਿੰਘ ਭੀ ਮਗਰੋਂ ਹੀ ਪਤਾ ਲੱਗੂ ਜਿਮੇ ਲੰਗਰ ਲਾਉਣ ਵਾਲੇ ਕਹਿੰਦੇ ਦੇਸ਼ੋਂ ਮੋੜੇ ਜਾਂਦੇ ਹਨ, ਪਰ ਅਸਲੀਅਤ ਹਾਲੇ ਤੱਕ ਨਹੀਂ ਦੱਸੀ, ਕੀ ਕੋਈ ਕੇਸ ਕੀਤਾ ਭਾਰਤ ਸਰਕਾਰ ਤੇ ? ਗੱਲ ਕੀ ਧਰਮ ਨੂੰ ਨੀਤੀ ਨਾਲ ਵਰਤਣਾ ਬੇਅਦਬੀ ਨਹੀਂ ਸਮਝੀ ਜਾਂਦੀ, ਮੇਰਾ ਸੁਝਾਉ ਹੈ ਕਿ ਹੁਣ ਬੇਅਦਬੀ ਦਾ ਅੱਖਰ ਰੱਦ ਕਰਕੇ ਕੋਈ ਹੋਰ ਘੜੋ, ਬਥੇਰਾ ਵਰਤ ਲਿਆ ਇਸ ਨੂੰ, ਸਾਫ ਰੱਬ ਹੁਣ ਪ੍ਰਤੱਖ ਪ੍ਰਮਾਣ ਦੇ ਰਿਹਾ ਹੈ, ਜਿੰਨਾ ਭੀ ਵਰਤੀ ਇਹ ਫੌੜੀ ਸਗੋਂ ਤੁਰਨੋ ਭੀ ਰਹਿ ਜਾਣਗੇ । ਹਾਲੇ ਭੀ ਕਈ ਲੇਖਕ ਬਾਦਲਾਂ ਨਾਲ ਹੀ ਜੋੜੀ ਜਾਂਦੇ ਹਨ, ਨਵਜੋਤ ਸਿੰਘ ਸਿੱਧੂ ਦੀ ਇੰਟਰਵਿਊ ਦੇ ਬਹਾਨੇ ਆਪਣਾ ਕਾਂਗਰਸੀ ਪੁਣਾ ਜਾਹਰ ਕਰਨੋ ਗੁਰੇਜ ਨਹੀਂ ਕਰਦੇ, ਦਾਹੜੀ ਦੀ ਮਿਣਤੀ ਨਾਲ ਸਿੱਖੀ ਨਹੀਂ ਮਾਪੀ ਜਾ ਸਕਦੀ, ਕਾਮਰੇਡ ਧਰੀਨ ਮੰਨਦੇ ਨਹੀਂ, ਪਰ ਪੂਰਨ ਸਿੱਖ ਹੁੰਦੇ ਹਨ, ਇਹ ਤਾਂ ਲਾਈਫ ਸਟਾਈਲ ਧਰਮ ਦਾ ਮਾਪ-ਦੰਡ ਨਹੀਂ, ਕਦੀ ਸੱਚਾ ਸਿੱਖ ਧਰਮ ਦਾ ਧੁਰਾ ਤੋਪਾਂ ਨਾਲ ਵਿੰਨ ਕਤਲੇਆਮ ਕੋਹਰਾਮ ਭੁੱਲ ਸਕਦਾ ਹੈ, ਕਾਂਗਰਸ ਦਾ ਹਾਮੀ ਤਾਂ ਕੀ ਨੇੜੇ ਨਹੀਂ ਲੱਗ ਸਕਦਾ, ਪਰ ਇਹ ਭੇਖੀ ਲੋਕਾਂ ਨੂੰ ਮੂਰਖ ਬਣਾ ਰਹੇ ਹਨ, ਨਾ ਕੋਈ ਖ਼ਾਲਸਾ ਤਖੱਲਸ ਨਾਲ ਖਾਲਸ ਤੇ ਨਾ ਕੋਈ ਅੰਮ੍ਰਿਤ ਛਕਣ ਨਾਲ ਗੁਰਮੁਖ, ਕਈ ਹਿੰਦੂ ਤੇ ਕਈ ਮੋਨੇ ਰੱਬ ਦੇ ਭੈਅ ਅਤੇ ਗੁਰੂ-ਅਭਿਲਾਸ਼ੀ ਬਣ ਨਿਮਰਤਾ ਨਾਲ ਜੀਊਣ ਨੂੰ ਧਰਮ ਮੰਨਦੇ ਹਨ, ਹਰਿਦੁਆਰ ਕੁਝ ਕੱਟੜਵਾਦੀ ਸਾਧੂਆਂ ਨੇ ਜਹਿਰ ਉਗਲੀ ਤਾਂ ਫੇਰ ਕਿਵੇਂ ਮੰਨੋਗੇ ਕਿ ਉਹ ਧਾਰਮਿਕ ਹਨ, ਇਮੇ ਹੀ ਸਾਡੇ ਵਿੱਚ ਭੀ ਹਨ । ਗੱਲ ਹੈ ਕਿ ਖਾਲਿਸਤਾਨ ਦੀ ਮੰਗ ਕੋਈ ਕਾਨੂੰਨ ਖਿਲਾਫੀ ਹੈ, ਨਹੀਂ ਜੀ ਬਿਲਕੁੱਲ ਨਹੀਂ ਪਰ ਕਾਨੂੰਨ ਦੀ ਉਲੰਘਣਾ ਕਰਨਾ ਆਪਣੇ ਹਿੱਤਾਂ ਦੇ ਲਈ ਤੇ ਫੜੇ ਜਾਣ &lsquoਤੇ ਇਸ ਲੋਕਤੰਤਰੀ ਹੱਕ ਦੀ ਆੜ ਕਾਨੂੰਨ ਹੱਥੀ ਲੈਣਾ ਹੈ, ਪੰਜਾਬ ਸਥਿਤੀ ਵਿੱਚ ਦੇਖੋ ਹੁਣ ਮੋਗੇ ਤੋਂ 3 ਵਿਅਕਤੀ ਫੜੇ ਗਏ ਅਸਲੇ ਸਮੇਤ, ਫੜੇ ਭੀ ਦੋ ਦਿਨਾਂ ਵਿੱਚ ਹੀ, ਕਿਵੇਂ ਤੇ ਕਿਉਂ ? ਯਾਦ ਰੱਖੋ ਮੋਗੇ ਦੇ ਕਚਹਿਰੀ ਕੋਠੇ ਤੇ ਝੰਡੇ, ਖੰਭਿਆਂ ਤੇ ਝੰਡੇ ਜੇ ਖਾਲਿਸਤਾਨ ਦੇ ਲੱਗੇ ਸਨ, ਮੁੜ ਜਾਂਚ ਵਿੱਚ ਪੈਸੇ ਦੇ ਕੇ ਕਰਵਾਇਆ ਕੰਮ ਸੀ, ਪਿਛਲੀਆਂ ਚੋਣਾਂ ਵੇਲੇ ਕੇਜਰੀਵਾਲ ਕਿਸੇ ਕਾਰਕੁੰਨ ਦੇ ਘਰ ਵਿੱਚ ਠਹਿਰੇ ਸੀ, ਚਰਚਾ ਹੋਈ ਸੀ, ਯਾਨੀ ਮੋਗੇ ਦੀ ਕਥਾ ਪੁਰਾਣੀ ਹੈ, ਝੱਟ ਉਹ ਬੰਦੇ ਪਿੰਡ ਚੁਗਾਵਾਂ ਤੋਂ ਫੜੇ ਗਏ ਕਿਉਂਕਿ ਜਾਂਚ ਲਈ ਬਾਹਰੋਂ ਏਜੰਸੀਆਂ ਪੰਜਾਬ ਪਹੁੰਚ ਗਈਆਂ ਤਾਂ ਪੁਲਸ ਅਫਸਰ ਆਪਣੀਆਂ ਨੌਕਰੀਆਂ ਤੋਂ ਡਰਦੇ ਹੁਣ ਪੱਬਾਂ ਭਾਰ ਹਾਲੇ ਤਾਂ ਬੜਾ ਕੁਝ ਹੋਵੇਗਾ, ਪ੍ਰਦਰਸ਼ਨਕਾਰੀਆਂ ਨੇ ਭੀ ਦੱਸ ਦੇਣਾ ਹੈ ਕਿ ਸਾਨੂੰ ਕੀਹਨੇ ਫੂਨ &lsquoਤੇ ਸੱਦਿਆ ਰੂਟ ਦੀ ਰਾਹ ਰੋਕੀ ਲਈ, ਮੇਰੀ ਤਾਂ ਸੋਝੀ ਕਹਿੰਦੀ ਹੈ ਕਿ ਮੁੱਖ ਮੰਤਰੀ ਉਪ ਤੇ ਡੀ ਜੀ ਪੀ। ਭੀ ਤਾਪ ਨਾਲ ਹੂੰਗਣਗੇ, ਅੱਜ ਤਾਂ ਕਾਂਗਰਸੀ ਧਿਰਾਂ ਆਖ ਰਹੀਆਂ ਹਨ ਜੀ ਖਤਰਾ ਕੀ ਹੈ ਹੀ ਨਹੀਂ ਸੀ, ਅੱਜ ਕੋਈ ਡੇਢ ਘੰਟਾ ਕਾਂਗਰਸੀ ਸਮਰਥੱਕ ਨਾਲ ਬਹਿਸ ਹੋਈ ਤਾਂ ਆਖੇ ਹਾਂ ਮੰਨਦੇ ਹਾਂ ਕਿ ਸਕਿਊਰਿਟੀ ਵਿੱਚ ਕੁਤਾਹੀ ਹੋਈ, ਪਰ ਖਤਰਾ ਕੋਈ ਨਹੀਂ ਸੀ, ਮੈਂ ਕਿਹਾ ਭਰਾਵਾ ਖਤਰਾ ਕੋਈ ਵਾਰਦਾਤ ਹੋਈ ਤੇ ਹੁੰਦਾ ਹੈ ਜਾਂ ਪਹਿਲਾਂ ਭਾਂਪਦਾ ਹੈ ਫੇਰ ਖਤਰਾ ਕਿਵੇਂ ਹੋਊ, ਜਦੋਂ ਭਾਣਾ ਵਰਤ ਜਾਵੇ ਫੇਰ ਚੁੱਪ, ਮੈਂ ਕਿਹਾ ਜੇਕਰ ਸੂਬੇ ਦੀ ਪੁਲਸ ਸਾਜਿਸ਼ਾਂ &lsquoਤੇ ਆ ਜਾਵੇ ਤਾਂ ਅਵਸਥਾ ਸੁਖਾਵੀਂ ਹੁੰਦੀ  ਹੋਵੇਗੀ ? ਰਾਜ ਭਾਗ ਸੁਥਰਾ ਕਿ ਖੁਰਾਫਾਤੀ ਕੀ ਕਾਂਗਰਸੀ 84 ਭੁੱਲ ਗਈ ? ਕਹਿੰਦਾ ਭਿੰਡਰਾਂਵਾਲੇ ਦਾ ਕਸੂਰ ਸੀ, ਕਿਉਂ ਐਮਨੀਸ਼ਨ ਨਾਲ ਅਕਾਲ ਤਖ਼ਤ ਭਰਿਆ ਦਰੁਸਤ ਫੇਰ ਉਹਨੂੰ ਫੜਦੇ ਨਾ ਕਿ ਭੋਲੀ ਸੰਗਤ ਦਾ ਨਾਸ਼, ਫੇਰ ਤਾਂ ਹੁਣ ਤੂੰ ਸਾਬਤ ਹੀ ਕਰ ਦਿੱਤਾ ਕਿ ਖਤਰਾ ਸੀ ਤਾਂ ਹੀ ਅਟੈਕ ਕੀਤਾ, ਹੁਣ ਆਖੀ ਜਾਨਾ ਹੈ ਖਤਰਾ ਹੈ ਹੀ ਨਹੀਂ ਸੀ, ਤੂਤਣੀ ਨਾ ਬਣੋ ਸਥਿਤੀ ਅਨੁਸਾਰ ਬੋਲੋ, ਯੂ ਕੇ ਦੇ ਚੈਨਲ ਸਾਰੇ ਸਿੱਖ ਕਾਰਕੁੰਨ ਹਨ, ਤਕਰੀਬਨ ਸਾਰੇ ਪ੍ਰੀਜੈਂਟਰ ਭੀ ਸਿੱਖ ਹੀ ਹੁੰਦੇ ਹਨ, ਪਰ ਸੱਚਾਈ ਤੇ ਇਨਸਾਫੀ ਕਿੰਨੀ ਕੁ ਹੁੰਦੀ ਹੈ, ਹੁਣ ਪ੍ਰਧਾਨ ਮੰਤਰੀ ਫੇਰੀ ਰੱਦ ਨੂੰ ਕੇਵਲ ਕੁਰਸੀਆਂ ਹੀ ਘੱਟ ਸਨ, ਦੂਜਾ ਪਹਿਲੂ ਛੂੰਹਦੇ ਹੀ ਨਹੀਂ ਕਿ ਘਟਨਾਕ੍ਰਮ ਕੀ ਸੀ, ਕਿਉਂ ਰੂਟ ਦੀ ਜਾਣਕਾਰੀ ਲੀਕ ਹੋਈ, ਕਿਉਂ ਪ੍ਰੋਟੋਕੋਲ ਅਨੁਸਾਰ ਕਾਰਵਾਈ ਨਹੀਂ ਹੋਈ ? ਭਾਜਪਾ ਨਾਲ ਕੀ ਕੁਝ ਕਿਸਾਨਾਂ ਨੇ ਪੰਜਾਬ ਵਿੱਚ ਕੀਤਾ ਸੀ, ਕੀ ਇਹ ਲੋਕਤੰਤਰ ਸੀ ? ਕੀ ਸਾਡੇ ਨਾਲ ਇਹ ਕੁਝ ਹੋਵੇ ਤੇ ਅਸੀਂ ਮੰਨ ਲਵਾਂਗੇ ਕਿ ਲੋਕਾਂ ਨੂੰ ਗੁੱਸਾ ਸੀ ਤਾਂ ਸਾਡੇ ਪਿੰਡਾਂ ਵਿੱਚ ਦਾਖਲੇ ਬੰਦ ਕੀਤੇ, ਕੁੱਟੇ, ਮਾਰੇ, ਮਨਜ਼ੂਰ ਹੈ ? ਲੋਕਤੰਤਰ ਕੇਵਲ ਕਿਸਾਨਾਂ ਲਈ ਹੀ ਹੈ ? ਕਾਰਮੇਡ ਵਿਚਾਰਧਾਰਾ ਹੈ ਕਿ ਲੋਕਾਂ ਦਾ ਰਾਜ ਯਾਨੀ ਕੀਰਤੀ ਰਾਜ ਜੋ ਮਰਜ਼ੀ ਕਰਨ ਕਾਮੇ, ਤੁਹਾਡੀ ਛੋਤ ਲਾਹੁਣ, ਧੋਹੜੀ ਲਾਹ ਦੇਣ ਸਭ ਕਬੂਲ, ਇਹ ਕਿਸਾਨ ਹਿਤੈਸ਼ੀਆਂ ਨੂੰ ਮਨਜ਼ੂਰ ਹੋਊ, ਮੈਨੂੰ ਨਹੀਂ, ਮੈਂ ਅਜਿਹੇ ਕਿਸਾਨ ਹਿੱਤ ਦੀ ਹਾਮੀ ਨਹੀਂ, ਕਿਸਾਨਾਂ ਨੇ ਪੰਜਾਬ ਵਿੱਚ ਗਦੌੜਾ ਨੀ ਫੇਰਿਆ, ਕਨਾਲ ਤੋਂ ਲੈ ਕੇ ਪੰਜ ਸੱਤ ਕਿੱਲੇ ਦੇ ਮਾਲਕ ਗਵਰਨਰ ਬਣੇ ਫਿਰਦੇ ਨੇ, ਅਖੇ ਘਰ ਨੀ ਖਾਣ ਨੂੰ ਦਾਣੇ, ਅੰਮਾਂ ਫਿਰੇ ਲੁਧਿਆਣੇ । ਪ੍ਰਧਾਨ-ਮੰਤਰੀ ਤੋਂ ਮੰਗਾਂ ਸੂਬੇ ਦੇ ਲਈ ਮੰਗੋ ਨਾ ਕਿ ਗਰੁੱਪਾਂ ਦੇ ਜਿਮੇ ਬੰਦੇ ਛੱਡੋ, ਸਜਾਮਾਂ ਪੂਰੀਆਂ ਕਰ ਲਈਆਂ, ਭਾਈ ਇਹ ਬਰੈਕਿਟੀ ਮੰਗ ਹੈ ਨਾ ਕਿ ਸਾਰੇ ਸੂਬਾ ਵਾਸੀਆਂ ਦੀ, ਕਿਸਾਨੀ ਮੰਗਾਂ ਤਾਂ ਦਿਨੋ ਦਿਨ ਕੋਈ ਨਾ ਕੋਈ ਖੜ੍ਹੀ ਰਹਿੰਦੀ ਹੀ ਹੈ ਤਾਂ ਕੀ ਅੰਦੋਲਨ ਵਿੱਢੀ ਰੱਖੋ, ਸੂਬੇ ਦੀ ਉੱਨਤੀ ਵੱਲ ਭੀ ਧਿਆਨ ਹੈ ਕੋਈ ? ਆਹ ਯੂਨੀਅਨ ਦੀ ਅਸਲੀਅਤ ਸੁਣੋ ਇਹ ਸੀ ਤਾਂ ਵੱਡੀਆਂ ਕਿਸਾਨ ਜਥੇਬੰਦੀਆਂ ਜੋ ਕੇਵਲ ਅਸਲ ਵਿੱਚ ਤਾਂ ਤਿੰਨ ਹੀ ਹਨ (1) ਲੱਖੋਵਾਲ (2) ਰਾਜੇਵਾਲ (3) ਉਗਰਾਹਾਂ ਖੇਤਰ ਵਿੱਚ ਵੱਡੀ ਬਰਾਂਚਾਂ ਨੂੰ 32 ਬਣਾ ਕੇ ਢਕਵੰਝ ਰਚਾ ਲਿਆ, ਹੁਣ ਉਹ ਕਾਟੋ ਥੱਲੇ ਨੀ ਉਤਰਦੀਆਂ ਕਿੱਕਰਾਂ ਤੋਂ, ਹੁਣ ਮਾਝਾ ਕੇਡਰ ਤਾਂ ਭੰਧੇਰ, ਸਤਨਾਮ ਸਿੰਘ ਤੇ ਕੁਝ ਨਾਲ ਰਲ ਕੇ ਆਪਣੀ ਹੋਂਦ ਬਣਾ ਰਹੇ ਹਨ, ਇਧਰ ਡੱਲੇਵਾਲ ਫੂਲ (ਮਰਾਜ਼) ਆਪਣਾ ਫਿੜਕਾ ਭਜਾਉਣਗੇ, ਪਰ ਸੂਬੇ ਦੀ ਭਲਾਈ ਕਿਥੇ ? ਕੋਈ ਭੀ ਇੰਡਸਟਰੀ, ਮਾਲ, ਗੁਦਾਮ, ਦਸਤਕਾਰੀ, ਕਾਰਖਾਨੇ, ਉਤਪਾਦਨ ਦੇ ਸਾਧਨਾਂ ਲਈ ਖੇਤੀਬਾੜੀ ਦੇ ਨਵੀਨ ਢੰਗ, ਕਣਕ ਝੋਨੇ ਦੀ ਫਸਲ ਤੋਂ ਬਗੈਰ ਗੱਲ ਨੀ ਆਉਂਦੀ ਮਾਲਵਾਈਆਂ ਨੂੰ, ਧਰਤੀ ਪਾਣੀ ਦਾ ਨਾਸ਼, ਕਾਲ ਪੈਣ ਨੂੰ ਫਿਰਦਾ ਏ, ਇਹ ਧਰਨਿਆਂ ਦੇ ਪਾਲੀ ਤਮਾਸ਼ੇ ਦੇਖਣੇ ਐੱਨ ਆਰ ਆਈ। ਚਹੇਤੇ, ਖਿਮਾਂ ਕਰਨਾ ਕਈ ਤਾਂ ਬੂਝੜ ਬੇਸੋਝੀ, ਮਾਨਸਿਕ ਤਣਾਉ ਤੋਂ ਪੀੜਤ ਗਿਣਤੀ ਵਿੱਚ ਮਸਾਂ 20 ਕੁ ਹਨ, ਚੈਨਲਾਂ &lsquoਤੇ ਜਾ ਜਾ ਭੜਾਸ ਕੱਢਣ ਨੂੰ ਹੁਣ ਕਈ ਨਉਂ ਭੀ ਪੂਰਾ ਨਹੀਂ ਦੱਸਦੇ, ਬੱਸ ਹੌਲੀ ਦੇਣੀ ਕੌਣ ਬੋਲਦੇ ਹੋ, ਅਣਸੁਣਾ ਜਿਹਾ ਜੀ ਕਬੀਲ, ਕੌਣ ਕਬੀਲ ਸਿੰਘ ਸੰਸਾਰ, ਅੱਗੋਂ ਚੁੱਪ ਯਾਨੀ ਪਤਾ ਲੱਗ ਗਿਆ ਹੈ ਕਿ ਲੋਕੀ ਪਛਾਣ ਜਾਣਗੇ ਕਿ ਬੱਸ ਹਰ ਚੈਨਲ &lsquoਤੇ ਆਹ ਹੀ ਆਈ ਜਾਂਦੇ ਹਨ, ਇਕ ਇਥੋਂ ਦਾ ਕੌਂਸਲਰ ਬੋਲੂ ਜੀ ਮੈਂ ਫਲਾਣਾ ਕੌਂਸਲਰ ਦੁਨੀਆਂ ਵਾਲਾ ਬੋਲਦਾ ਹਾਂ ਜੀ ਪੰਜਾਬ ਦੀ ਸਿਆਸਤ ਬੜੀ ਭੈੜੀ ਹੈ, ਸਿਆਸਤ ਨੀ ਕਰਨੀ ਚਾਹੀਦੀ, ਮੈਨੂੰ ਬੜੀ ਵਾਰੀ ਰੋਹ ਆਇਆ ਕਿ ਇਹਨੂੰ ਆਖਾਂ ਕਿ ਭਾਈ ਤੂੰ ਨਉਂ ਮਗਰੋਂ ਪਹਿਲਾਂ ਕੌਂਸਲਰ ਦੱਸਦਾ ਤਾਂ ਇਹ ਕਿਹੜਾ ਪਾਦਰੀ ਦਾ ਰੁੱਤਬਾ ਹੈ, ਸਿਆਸਤ ਦਾ ਹੀ ਹੈ ਪਰ ਇਹ ਲੋਕ ਵਾਟਰ ਪਰੂਫ਼ ਹਨ, ਮੈਂ ਅਕਾਲੀ ਸਮਰਥੱਕ ਹਾਂ, ਕੋਈ ਲੁੱਕੋ ਨਹੀਂ ਪਰ ਲਿਖਣ ਵੇਲੇ ਆਤਮਾਂ ਦੀ ਸੌਂਹ ਖਾ ਕੇ ਬੈਠਦੀ ਹਾਂ ਮੈਂ ਕੀ ਵਜ਼ੀਰੀ ਲੈਣੀ ਹੈ ਜਾ ਕੇ ਜੋ ਆਪਣਾ ਹਿਰਦਾ ਅਸ਼ੁੱਧ ਕਰਾਂ, ਪਰ ਆਹ ਲੇਖਕ ਪਤਾ ਨਹੀਂ ਕੀ ਖਾਂਦੇ ਹਨ ? ਜੋ ਸਭ ਝੂਠ ਹਜ਼ਮ ।
ਪੰਜਾਬ : ਸੰਕਟ ਜੇਕਰ ਕੋਈ ਕੁਤਾਹੀ ਹੈ ਹੀ ਨਹੀਂ ਸੀ ਤਾਂ ਪੁਲਸ ਅਫਸਰ ਕਿਉਂ ਬਦਲੇ ਜਾ ਰਹੇ ਹਨ, ਰਸਤਾ ਰੋਕਣ ਵਾਲੇ ਕਿਸਾਨ ਨਹੀਂ ਸਨ ਚੜੂਨੀ ਐਮੇ ਫਸਾ ਰਿਹਾ ਹੈ, ਪ੍ਰਧਾਨ ਮੰਤਰੀ ਨੇ ਨਾ ਸਿੱਖ ਤੇ ਨਾ ਕਿਸਾਨ ਕੋਸੇ ਹਨ ਕੇਵਲ ਚੰਨੀ ਸਰਕਾਰ ਜੋ ਜਾਇਜ਼ ਹੈ । 
ਚੰਡੀਗੜ੍ਹ ਵਿੱਚ ਬੀ ਜੇ ਪੀ ਨੇ ਬੀਬੀ ਮੇਅਰ ਬਣਾ ਲਈ, ਰਾਘਵ ਚੱਢਾ ਚੀਕ ਚਿਹਾੜਾ ਪਾ ਰਿਹਾ ਹੈ ਜੀ ਲੋਕਤੰਤਰ ਦਾ ਮਰਡਰ ਹੋ ਗਿਆ, ਜਦੋਂ ਤੁਸੀਂ ਨਾ ਸਾਡੀ ਬੋਲੀ ਨਾ ਸਾਡਾ ਭਾਈਚਾਰਾ ਆ ਕੇ ਪੰਜਾਬ ਵਿੱਚ, ਕਹਾਵਤ ਹੈ ਇਹ ਡੀਲਾ ਸਾਡਾ ਕਬੀਲਾ, ਕਾਹੀ ਸਾਡੀ ਚਲਾਹੀ, ਇਹ ਪੱਤਿਆਂ ਵਾਲੀ ਕਿਥੋਂ ਆਈ, ਸੋ ਭਾਈ ਤੁਸੀਂ ਦਿੱਲੀ ਦੀ ਪਾਰਟੀ ਸਾਡੇ ਕੀ ਕਰਨ ਆਈ, ਅਸੀਂ ਪੰਜਾਬ ਦੇ ਲੜੀਏ, ਭਿੜੀਏ, ਅੱਡ ਹੋਈਏ, ਇਕੱਠੇ ਹੋਈਏ, ਤੁਸੀਂ ਕੌਣ ? ਭੱਜੋ ਇਥੋਂ ਸੋ ਇਹ ਹੈ ਚੰਡੀਗੜ੍ਹ ਦੀ ਰਾਮ ਕਹਾਣੀ, ਉਥੇ ਅੱਡਰੇ ਅੱਡਰੇ ਆਏ ਕਰਮਚਾਰੀ ਆਪ ਨੂੰ ਸੀਟਾਂ ਦੇ ਗਏ, ਇਹ ਪੰਜਾਬ ਦੇ ਭੀ ਕੁਝ ਐਸੇ ਵਰਗ ਹਨ ਜੋ ਵਫਾ ਦਾ ਨਾਮ ਨਹੀਂ ਜਾਣਤੇ ਕਿ ਸੂਬਾ ਸਾਡਾ ਹੈ ਬਾਹਰਲਿਆਂ ਲਈ ਨਹੀਂ । 
ਸੁਣੋ ਅਰਦਾਸ ਸੁਆਮੀ ਮੇਰੇ, ਸੁਮੱਤ ਬਖ਼ਸ਼ੋ, ਸੰਸਾਰ ਸੁਖੀ ਵਸੇ ਰੰਗ ਭਾਗ ਲਾਉ ।
-ਬਲਵਿੰਦਰ ਕੌਰ ਚਾਹਲ ਸਾਊਥਾਲ