image caption: ਤਰਲੋਚਨ ਸਿੰਘ ‘ਦੁਪਾਲ ਪੁਰ’

ਗੰਗਾ ਰਾਮ,ਗੰਗੂ ਤੇ ਗੰਗ ਦਾਸ

ਗੁਰਮਤਿ ਪ੍ਰਚਾਰ ਹਿਤ ਚੰਡੀਗੜ੍ਹੋਂ ਛਪਦੀ ਭਾਈ ਦਿੱਤ ਸਿੰਘ ਪੱਤ੍ਰਿਕਾ ਦੇ ਦਸੰਬਰ 2021 ਵਾਲ਼ੇ ਅੰਕ ਵਿਚ ਸਫਾ 38 ਉੱਤੇ ਸ੍ਰੀ ਅਮਰਜੀਤ ਜੋਸ਼ੀ (ਨਾਹਨ) ਜੀ ਦਾ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸਬੰਧਿਤ ਘ੍ਰਿਣਤ ਪਾਤਰ ਗੰਗੂ ਬਾਰੇ ਇਕ ਲੇਖ ਛਪਿਆ ਹੈਜਿਸ ਵਿਚ ਉਨ੍ਹਾਂ ਸ਼ੰਕਾ ਜਾਹਰ ਕੀਤਾ ਹੈ ਕਿ ਸਾਹਿਬਜ਼ਾਦਿਆਂ ਦੇ ਖੂਨੀ ਇਤਹਾਸ ਵਿਚ ਗੰਗੂ ਦਾ ਨਾਮ ਕਿਸੇ ਨੇ ਇਸ ਕਰਕੇ ਜੋੜਿਆ ਜਾਪਦਾ ਹੈ ਕਿ ਸਿਖਾਂ ਅਤੇ ਹਿੰਦੂਆਂ ਵਿਚਕਾਰ ਪਾੜਾ ਪਵੇਇਸ ਲੇਖ ਵਿਚ ਸ੍ਰੀ ਜੋਸ਼ੀ ਨੇ ਇਹ ਨਿਰਨਾ ਵੀ ਕੱਢ ਦਿੱਤਾ ਕਿ ਪਾੜਾ ਪਾਉਣ ਵਾਲ਼ੇ ਪਾਤਰ ਨੂੰ ਸਫਲਤਾ ਵੀ ਮਿਲ਼ੀ ਹੈ !

ਇਸ ਲੇਖ ਬਾਰੇ ਮੈਂ ਕੁੱਝ ਸਤਰਾਂ ਲਿਖ ਰਿਹਾ ਹਾਂਪਹਿਲੀ ਬੇਨਤੀ ਮੇਰੀ ਇਹ ਹੈ ਕਿ ਮੈਂ ਕੋਈ ਇਤਹਾਸਕਾਰ ਨਹੀਂ ਹਾਂ, ਕੇਵਲ ਸਿੱਖ ਇਤਹਾਸ ਦਾ ਪਾਠਕ ਹੋਣ ਨਾਤੇ ਕੁੱਝ ਵਿਚਾਰ ਅੰਕਿਤ ਕਰ ਰਿਹਾ ਹਾਂਪਾਠਕਾਂ ਨੂੰ ਸ਼ਾਇਦ ਪਤਾ ਹੀ ਹੋਵੇ ਗਾ ਕਿ ਗੰਗੂ ਦੇ ਨਾਲ ਨਾਲ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਵੇਲੇ ਦੇ ਚੰਦੂ ਨੂੰ ਵੀ ਇਤਹਾਸ ਚੋਂ ਖਾਰਜ ਕਰਨ ਦੇ ਯਤਨ ਅਕਸਰ ਹੁੰਦੇ ਰਹਿੰਦੇ ਹਨ ਇਹਦੇ ਬਾਰੇ ਸਿੱਕੇ-ਬੰਦ ਨਿਰਨਾ ਤਾਂ ਤਾਰੀਖ ਦੇ ਖੋਜੀ ਵਿਦਵਾਨ ਕਰਦੇ ਆਏ ਹਨ ਤੇ ਇਹ ਖੋਜ ਕਾਰਜ ਅਗਾਂਹ ਵੀ ਹੁੰਦੇ ਰਹਿਣਗੇਪ੍ਰੰਤੂ ਮੌਜੂਦਾ ਪ੍ਰਚੱਲਤ (ਇਕ ਤਰਾਂ ਨਾਲ ਪ੍ਰਮਾਣਿਕ ਵੀ) ਇਤਹਾਸਿਕ ਸ੍ਰੋਤਾਂ ਦੇ ਤੱਥਾਂ ਨੂੰ ਸ਼ੱਕੀ ਜਿਹੇ ਬਣਾਉਣਾ ਜਾਂ ਤੋੜਿਆ ਮਰੋੜਿਆ ਜਾਣਾ ਸਹੀ ਨਹੀਂ ਹੋਵੇ ਗਾ

ਸਿੱਖ ਇਤਹਾਸ ਵਿਚ ਰਲ਼ਾ ਪਾਉਣ ਬਾਰੇ ਇੱਥੇ ਮੈਂ ਗਿਆਨੀ ਸੋਹਣ ਸਿੰਘ ਸੀਤਲ ਜੀ ਵਲੋਂ ਲਿਖੀ ਕਿਤਾਬ ਸਿੱਖ ਇਤਿਹਾਸ ਦੇ ਸੋਮੇ (ਭਾਗ ਪਹਿਲਾ) ਦੇ ਸਫਾ ਨੰਬਰ 13-14 ਉੱਤੇ ਛਪੀ ਸਮੱਗਰੀ ਦਾ ਹਵਾਲਾ ਦੇ ਰਿਹਾ ਹਾਂ-

19ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ&hellip&hellip.ਜੰਗੀ ਸਿੰਘ ਤਾਂ ਵਧੇਰੇ ਕਰਕੇ ਜੰਗਲ਼ਾਂ ਵਿਚ ਜਾ ਟਿਕੇ&hellipਉਹ ਨਾ ਖੁਲ੍ਹ ਮਖੁੱਲ੍ਹਾ ਗੁਰਦੁਆਰਿਆਂ ਵਿਚ ਆ ਸਕਦੇ ਤੇ ਨਾ ਹੀ ਉਨ੍ਹਾਂ ਵਲੋਂ ਕੋਈ ਚੜ੍ਹਾਵਾ ਆਉਂਦਾ&hellip&hellip.. ਗੁਰਦੁਆਰਿਆਂ ਦੇ ਪੁਜਾਰੀਆਂ ਸਾਮ੍ਹਣੇ ਵੱਡੀ ਸਮੱਸਿਆ ਖੜ੍ਹੀ ਹੋ ਗਈ&hellip&hellipਉਹਨਾਂ ਦਾ ਗੁਜ਼ਾਰਾ ਕਿਵੇਂ ਚੱਲੇ&hellip..ਉਨ੍ਹਾਂ ਪੂਜਾ ਪਾਠ ਤੇ ਸਿੱਖੀ ਮਰਿਆਦਾ ਦੇ ਨਿਯਮ ਕੁੱਛ ਢਿੱਲੇ ਕਰਨੇ ਸ਼ੁਰੂ ਕਰ ਦਿੱਤੇ&hellip&hellip.!&rsquo

&hellip&hellip&hellip.ਸਮਾਜਿਕ ਤੌਰ &rsquoਤੇ ਹਿੰਦੂਆਂ ਤੇ ਸਿੱਖਾਂ ਦਾ ਨੌਂਹ ਮਾਸ ਵਾਲਾ ਰਿਸ਼ਤਾ ਹੈਸਿੱਖ ਬਣੇ ਵੀ ਵਧੇਰੇ ਹਿੰਦੂਆਂ ਵਿਚੋਂ ਹੀ ਹਨ ਸੋ ਪੁਜਾਰੀਆਂ ਨੇ ਸਿੱਖੀ ਦੇ ਅਸੂਲਾਂ ਵਿਚ ਕੁੱਛ ਹਿੰਦੂ ਮਰਯਾਦਾ ਵੀ ਮਿਲਾਉਣੀ ਸ਼ੁਰੂ ਕਰ ਦਿੱਤੀਇਸ ਪ੍ਰੇਰਨਾਂ ਨਾਲ ਹਿੰਦੂ ਵੀ ਵਧੇਰੇ ਆਉਣ ਲੱਗ ਪਏਇਹ ਵੇਖ ਕੇ ਚਲਾਕ ਪੰਡਤਾਂ ਨੇ ਸਿੱਖਾਂ ਵਿਚ ਵੀ ਆਪਣਾ ਅਸਰ ਵਧਾਉਣਾ ਸ਼ੁਰੂ ਕਰ ਦਿੱਤਾਗੁਰੂ ਸਾਹਿਬਾਨ ਦੇ ਨਾਲ ਨਾਲ ਦੇਵੀ ਦੇਉਤਿਆਂ ਦੀ ਅਰਾਧਨਾ ਵੀ ਹੋਣ ਲੱਗ ਪਈਦੇਵੀ ਦੇਉਤਿਆਂ ਦੇ ਨਾਲ ਦੇਵਤਿਆਂ ਦੇ ਜਨਮ ਦਾਤਾ ਪੰਡਤਾਂ ਦਾ ਸਤਕਾਰ ਆਪਣੇ ਆਪ ਹੀ ਕਾਇਮ ਹੋ ਗਿਆ ਏਨਾਂ ਹੀ ਪੰਡਤਾਂ ਨੂੰ ਚਾਹੀਦਾ ਸੀਛੂਤ-ਛਾਤ ਤੇ ਪੰਡਤ ਪੂਜਾ ਸ਼ੁਰੂ ਹੋ ਗਈ&rsquo

ਇਸ ਹਵਾਲੇ ਦੇ ਹੁੰਦਿਆਂ ਕੀ ਕੋਈ ਮੰਨ ਸਕਦਾ ਹੈ ਕਿ ਓਸ ਵੇਲੇ ਦੇ ਵਿਦਵਾਨ ਪੰਡਤਾਂ ਨੂੰ ਸਿੱਖ ਇਤਹਾਸ ਵਿਚ ਗੰਗੂ ਦਿਸਿਆ ਹੀ ਨਾ ਹੋਵੇ ਗਾ ? ਜਦੋਂ ਉਨ੍ਹਾਂ ਨੇ ਇਕ ਅਕਾਲ ਦੀ ਉਪਾਸ਼ਨਾ ਵਾਲ਼ੇ ਸਿੱਖ ਫਲਸਫੇ ਵਿਚ ਆਪਣੇ ਦੇਵੀ ਦੇਵਤਿਆਂ ਦੀ ਪੂਜਾ ਅਰਚਨਾਂ ਫਿੱਟ&rsquo ਕਰ ਦਿੱਤੀ ਤਾਂ ਉਨ੍ਹਾਂ ਲਈ ਗੰਗੂ ਨੂੰ ਨਿਰਦੋਸ਼ ਸਿੱਧ ਕਰਨਾ ਕੋਈ ਔਖਾ ਨਹੀਂ ਸੀਰਹੀ ਗੱਲ ਸਿੱਖਾਂ ਤੇ ਹਿੰਦੂਆਂ ਵਿਚ ਸਮਾਜੀ ਪਾੜਾ ਪਾਉਣ ਜਾਂ ਵਧਾਉਣ ਦੀ, ਵਾਹਿਗੁਰੂ ਦੀ ਕ੍ਰਿਪਾ ਸਦਕਾ ਅਜਿਹਾ ਪਾੜਾ ਦੋਹਾਂ ਧਰਮ-ਉਪਾਸ਼ਕਾਂ ਵਿਚ ਕਦੇ ਵੀ ਨਹੀਂ ਪਿਆ ਤੇ ਨਾ ਹੀ ਰੱਬ ਪਾਵੇ ਕਦੇਹਾਂ, ਸਿਆਸੀ ਲੋਕ ਆਪਣੇ ਸੌੜੇ ਹਿਤਾਂ ਕਾਰਨ ਪਾੜੇ ਪਾਉਣ ਦੀਆਂ ਕੋਸ਼ਿਸ਼ਾਂ ਗਾਹੇ ਬਗਾਹੇ ਕਰਦੇ ਆਏ ਹਨ,

ਮਿਸਾਲ ਵਜੋਂ ਇਕ ਸਮੇਂ ਪੰਜਾਬ ਵਿਚ ਵਸਦੇ ਹਿੰਦੂ ਵੀਰਾਂ ਨੂੰ ਵਰਗਲਾਇਆ ਗਿਆ ਸੀ ਕਿ ਉਹ ਆਪਣੀ ਮਾਤ ਭਾਸ਼ਾ ਪੰਜਾਬੀ ਦੀ ਜਗਾਹ ਹਿੰਦੀ ਲਿਖਾਉਣਜੇ ਸਿੱਖਾਂ ਹਿੰਦੂਆਂ ਵਿਚ ਕੋਈ ਅਜਿਹਾ ਪਾੜਾ ਜਾਂ ਸਾੜਾ ਹੁੰਦਾ ਤਾਂ ਲਾਲਾ ਖੁਸ਼ਵਕਤ ਰਾਏ, ਸ੍ਰੀ ਗੋਕਲ ਚੰਦ ਨਾਰੰਗ, ਡਾਕਟਰ ਇੰਦੂ ਭੂਸ਼ਨ ਬੈਨਰਜੀ, ਡਾਕਟਰ ਹਰੀ ਰਾਮ ਗੁਪਤਾ, ਸਰ ਜਾਦੂ ਨਾਥ ਸਰਕਾਰ ਅਤੇ ਲਾਲਾ ਦੌਲਤ ਰਾਏ ਵਰਗੇ ਗੈਰ-ਸਿੱਖ ਲੇਖਕ ਬੜੇ ਮੋਹ ਸਤਿਕਾਰ ਨਾਲ ਸਿੱਖਾਂ ਦਾ ਇਤਿਹਾਸ ਕਦੇ ਨਾ ਲਿਖਦੇ

ਮੰਨ ਲਉ ਜੇ ਗੰਗੂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਪ੍ਰਸੰਗ ਵਿਚੋਂ ਕੱਢ ਵੀ ਦੇਈਏ ਤਾਂ ਸੂਬਾ ਸਰਹਿੰਦ ਦੀ ਭਰੀ ਕਚਹਿਰੀ ਵਿਚ ਗੁਰੂ ਕੇ ਲਾਲਾਂ ਨੂੰ &lsquoਸੱਪ ਦੇ ਬੱਚੇ ਸਪੋਲ਼ੀਏ&rsquo ਕਹਿਣ ਵਾਲ਼ੇ ਸੁੱਚਾ ਨੰਦ (ਝੂਠਾ ਨੰਦ) ਦੀ ਕਰਤੂਤ ਉੱਤੇ ਪਰਦੇ ਕਿਵੇਂ ਪਾਏ ਜਾਣਗੇ? ਬਾਈਧਾਰ ਦੇ ਪਹਾੜੀ ਰਾਜਿਆਂ ਨੂੰ ਕਿਸ ਖਾਨੇ ਵਿਚ ਰੱਖਾਂ ਗੇ ? ਜਿਸ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਨੇਜੇ ਉੱਤੇ ਟੰਗ ਕੇ ਸਿੰਘ ਅਨੰਦ ਪੁਰ ਸਾਹਿਬ ਲੈ ਕੇ ਆਏ ਸਨ, ਉਹਨੂੰ ਕਿਸ ਧਰਮ ਦਾ ਪੈਰੋਕਾਰ ਦੱਸਾਂ ਗੇ?

ਅਸਲ ਵਿਚ ਹੋਏ ਬੀਤੇ ਇਤਹਾਸ ਵਿਚ ਜੋ ਵੀ ਹੋਇਆ ਉਸ ਨੂੰ ਇਤਹਾਸ ਦਾ ਹਿੱਸਾ ਹੀ ਰਹਿਣ ਦੇਣਾ ਚਾਹੀਦਾਔਰੰਗਜ਼ੇਬ ਦੇ ਧਰਮੀਂ ਭਰਾਵਾਂ ਵਿਚ ਹੀ ਸਾਈਂ ਮੀਆਂ ਮੀਰ,ਪੀਰ ਬੁੱਧੂ ਸ਼ਾਹ ਤੇ ਗਨੀ ਖਾਂਹ ਨਬੀ ਖਾਂਹ ਵੀ ਹੋਏ ਹਨ ਅਤੇ ਇਸੇ ਤਰਾਂ ਗੰਗੂ ਜਾਂ ਸੁੱਚਾ ਨੰਦ ਦੇ ਧਰਮ ਦੇ ਪੈਰੋਕਾਰਾਂ ਵਿਚ ਮੋਤੀ ਮਹਿਰਾ, ਦੀਵਾਨ ਟੋਡਰ ਮੱਲ ਅਤੇ ਦੀਵਾਨ ਕੌੜਾ ਮੱਲ ਵਰਗੇ ਵੀ ਹੋਏ ਹਨ ਜਿਸਨੂੰ ਅਠ੍ਹਾਰਵੀਂ ਸਦੀ ਦੇ ਸਿੱਖ ਵੱਡੇ ਮੋਹ ਨਾਲ &lsquoਮਿੱਠਾ ਮੱਲ&rsquo ਕਹਿੰਦੇ ਸਨ! ਇਹ ਵੀ ਗਿਆਤ ਰਹੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 1430 ਅੰਗਾਂ ਵਾਲ਼ਾ ਅਜੋਕਾ ਸਿੱਕੇ-ਬੰਦ ਸਰੂਪ ਸਭ ਤੋਂ ਪਹਿਲੀ ਵਾਰ ਸ੍ਰੀ ਅੰਮ੍ਰਿਤਸਰ ਦੇ ਹਿੰਦੂ ਲਾਲਾ ਧਨੀ ਰਾਮ ਚਾਤ੍ਰਿਕ ਦੇ ਪ੍ਰੈੱਸ ਵਿਚ ਹੀ ਛਪਿਆ ਸੀ ਜਿਸਦੀ ਸਾਰੀ ਵਿਉਂਤਬੰਦੀ ਬ੍ਰਾਹਮਣ ਪਿਛੋਕੜ ਵਾਲ਼ੇ ਵਿਦਵਾਨ ਸਿੱਖ ਭਾਈ ਮਹਿੰਦਰ ਸਿੰਘ &lsquoਰਤਨ&rsquo ਜੀ ਦੀ ਸੀ! ਅਜਿਹੇ ਵੇਰਵੇ ਹੋਰ ਵੀ ਅਨੇਕਾਂ ਹਨ ਪਰ ਵਿਸਥਾਰ ਦੇ ਡਰੋਂ ਨਹੀਂ ਲਿਖੇ ਜਾ ਰਹੇ !

ਅਖੀਰ ਵਿਚ ਮੈਂ ਆਪਣੀ ਜਾਣਕਾਰੀ ਅਨੁਸਾਰ ਗੰਗਾ ਨਾਮ ਵਾਲ਼ੇ ਕੁੱਝ ਅਜਿਹੇ ਇਤਹਾਸਿਕ ਜਿਊੜਿਆਂ ਦਾ ਵੇਰਵਾ ਦੇ ਰਿਹਾ ਹਾਂ ਜਿਨ੍ਹਾਂ ਦੀ ਕੀਰਤੀ, ਗੰਗੂ ਦੀ ਕਮੀਨੀ ਕਰਤੂਤ ਨੇ ਢਕ ਲਈ,ਜਦਕਿ ਇਹ ਵੀ ਸਿੱਖ ਤਵਾਰੀਖ ਦੇ ਅਮੁੱਲੇ ਹੀਰੇ ਹਨ-

1.ਸਿੱਖ ਇਤਹਾਸ ਵਿੱਚ ਪਹਿਲਾ ਗੰਗਾ ਰਾਮ ਬਠਿੰਡੇ ਦਾ ਇਕ ਬ੍ਰਾਹਮਣ ਹੋਇਆ ਹੈ ਜੋ ਪੰਜਵੇਂ ਪਾਤਸ਼ਾਹ ਜੀ ਦਾ ਸਿੱਖ ਸੀਇਸਨੇ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਸਮੇਂ ਲੰਗਰ ਵਾਸਤੇ ਅੰਨ ਅਰਪਣ ਕੀਤਾ ਸੀ! ਕਹਿੰਦੇ ਨੇ ਇਹ ਗੰਗਾ ਰਾਮ ਵਿਉਪਾਰੀ ਊਠਾਂ &rsquoਤੇ ਬਾਜਰੀ ਲੱਦ ਕੇ ਅਫਗਾਨਿਸਤਾਨ ਵੱਲ੍ਹ ਜਾ ਰਿਹਾ ਸੀ ਜਦ ਅੰਮ੍ਰਿਤਸਰ ਵਿਚੋਂ ਲੰਘਦਿਆਂ ਇਸਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਦਾ ਪਤਾ ਲੱਗਾ ਤਾਂ ਉਸਨੇ ਆਪਣੇ ਸਾਰੇ ਊਠਾਂ &rsquoਤੇ ਲੱਦੀ ਹੋਈ ਬਾਜਰੀ ਸੰਗਤ ਲਈ ਅਰਪਣ ਕਰ ਦਿੱਤੀ ਸੀ

2.ਦੂਜਾ ਗੰਗਾ ਰਾਮ ਦਸਵੇਂ ਪਾਤਸ਼ਾਹ ਜੀ ਦੀ ਭੂਆ, ਬੀਬੀ ਵੀਰੋ ਦਾ ਪੁੱਤਰ ਸੀ ਜੋ ਭੰਗਾਣੀ ਦੀ ਲੜਾਈ ਵਿਚ ਵੱਡੀ ਬੀਰਤਾ ਨਾਲ ਲੜਿਆ!

3.ਤੀਸਰਾ ਗੰਗੂ ਹੋਇਆ ਹੈ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦਾ ਆਤਮਗਿਆਨੀ ਸਿੱਖ

4.ਚੌਥਾ ਗੰਗੂ ਨਾਈ,ਜਿਸਨੇ ਪੰਜਵੇਂ ਸਤਿਗੁਰੂ ਜੀ ਦੀ ਦਿਨ ਰਾਤ ਸੇਵਾ ਕਰਕੇ ਵੱਡਾ ਮਾਣ ਪਇਆ

5.ਪੰਜਵਾਂ ਗੰਗੂ ਸ਼ਾਹ ਅਜੋਕੇ ਹੁਸ਼ਿਆਰ ਪੁਰ ਜਿਲ੍ਹੇ ਦੇ ਗੜ੍ਹਸ਼ੰਕਰ ਕਸਬੇ ਦਾ ਵਸਨੀਕ ਹੋਇਆ ਹੈ, ਜਿਸਨੂੰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਪ੍ਰਚਾਰ ਹਿਤ ਮੰਜੀ ਬਖਸ਼ੀ ਸੀ

6.ਛੇਵਾਂ ਗੰਗਾ ਰਾਮ ਲਾਹੌਰ ਸ਼ਹਿਰ ਦਾ ਇਕ ਅਮੀਰ ਹਿੰਦੂ ਹੋਇਆ ਹੈ ਜਿਸਨੇ 16 ਨਵੰਬਰ 1922 ਨੂੰ ਗੁਰੂ ਕੇ ਬਾਗ ਵਿਚ ਸਿੰਘਾਂ ਉੱਤੇ ਅੰਗਰੇਜ਼ ਪੁਲੀਸ ਵਲੋਂ ਕੀਤਾ ਜਾ ਰਿਹਾ ਜ਼ੁਲਮ ਤਸ਼ੱਦਦ ਦੇਖ ਕੇ ਗੁਰਦੁਆਰੇ ਦੇ ਮਹੰਤ ਕੋਲ਼ੋਂ ਬਾਗ ਲੀਜ਼

&rsquoਤੇ ਲੈ ਲਿਆ ਸੀਇਹ ਬਾਗ ਉਸਨੇ ਸਿੰਘਾਂ ਨੂੰ ਅਰਪਣ ਕਰ ਦਿੱਤਾ ਸੀਇੰਜ ਗੁਰੂ ਕੇ ਬਾਗ ਵਾਲ਼ੇ ਮੋਰਚੇ ਦਾ ਅੰਤ ਹੋਇਆ ਸੀ

-ਤਰਲੋਚਨ ਸਿੰਘ &lsquoਦੁਪਾਲ ਪੁਰ&rsquo

(ਸ੍ਰੋਤ-ਮਹਾਨ ਕੋਸ਼ ਕ੍ਰਿਤ ਭਾਈ ਕਾਨ੍ਹ ਸਿੰਘ ਨਾਭਾ)

tsdupalpuri@yahoo.com 001-408-915-1268