image caption:

ਦਿੱਲੀ ‘ਚ ਵੀਕੈਂਡ ਕਰਫ਼ਿਊ ਖ਼ਤਮ, ਸਿਨੇਮਾ, ਰੈਸਟੋਰੈਂਟਸ ਤੋਂ ਵੀ ਹਟੀ ਪਾਬੰਦੀ

ਕੌਮੀ ਰਾਜਧਾਨੀ ਵਿੱਚ 1 ਜਨਵਰੀ ਨੂੰ ਹਫਤੇ ਦੇ ਅਖੀਰ ਵਿੱਚ ਕਰਫਿਊ ਦੀ ਐਲਾਨ ਕੀਤਾ ਗਿਆ ਸੀ ਕਿਉਂਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦੇ ਪ੍ਰਕੋਪ ਵਿੱਚ ਵਾਧਾ ਹੋਇਆ ਸੀ। ਪਰ ਹੁਣ ਚਾਰ ਹਫ਼ਤਿਆਂ ਬਾਅਦ ਵੀਕਐਂਡ ਕਰਫਿਊ ਹਟਾ ਲਿਆ ਗਿਆ। ਇਸ ਦਾ ਮਤਲਬ ਹੈ ਕਿ ਅਗਲੇ ਸ਼ਨੀਵਾਰ-ਐਤਵਾਰ ਤੋਂ ਦਿੱਲੀ &lsquoਚ ਵੀਕੈਂਡ ਕਰਫਿਊ ਲਾਗੂ ਨਹੀਂ ਹੋਵੇਗਾ। ਹਾਲਾਂਕਿ ਸਕੂਲ ਖੁੱਲ੍ਹਣ ਲਈ ਅਜੇ ਉਡੀਕ ਕਰਨੀ ਪਏਗੀ। ਹੁਣ ਡੀਡੀਐਮਏ ਦੀ ਅਗਲੀ ਮੀਟਿੰਗ ਤੋਂ ਹੀ ਸਕੂਲ ਖੋਲ੍ਹਣ ਸਬੰਧੀ ਹਾਂ-ਪੱਖੀ ਫੈਸਲੇ ਦੀ ਉਮੀਦ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਪ ਰਾਜਪਾਲ ਅਨਿਲ ਬੈਜਲ ਦੀ ਪ੍ਰਧਾਨਗੀ &lsquoਚ ਹੋਈ ਬੈਠਕ &lsquoਚ ਇਹ ਫੈਸਲਾ ਲਿਆ ਗਿਆ। ਬੈਜਲ ਨੇ ਹਾਲਾਂਕਿ ਅਗਲੀ ਮੀਟਿੰਗ ਤੱਕ ਸਕੂਲਾਂ ਨੂੰ ਮੁੜ ਖੋਲ੍ਹਣ ਦੇ ਫੈਸਲੇ ਨੂੰ ਟਾਲ ਦਿੱਤਾ। ਉਨ੍ਹਾਂ ਦੱਸਿਆ ਕਿ ਸਰਕਾਰੀ ਦਫਤਰਾਂ ਨੂੰ ਵੀ 50 ਫੀਸਦੀ ਸਟਾਫ ਦੀ ਹਾਜ਼ਰੀ ਨਾਲ ਮੁੜ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।