image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਧਰਮ ਗੁਰੂ ਨਾਨਕ ਦੇਵ ਜੀ ਨੇ ਇਸੇ ਕਰਕੇ ਨਵਾਂ ਨਹੀਂ ਸੀ ਸਥਾਪਿਆ ਕਿ ਇਹ ਭੀ ਦੂਜਿਆਂ ਵਾਂਗੂੰ ਵਪਾਰ ਬਨਾਉਣਗੇ, ਜੋ ਹੋ ਰਿਹਾ ਹੈ, ਆਹ ਕੁੜੀਆਂ ਦੇ ਵਿਆਹ ਕਰਨੇ ਦੇਖੋ ਕਿਵੇਂ ਗਰੀਬ ਦੀ ਚੈਨਲਾਂ ਤੇ ਜੱਖਣਾਂ ਪੱਟਦੇ ਹਨ, ਆਪਣੇ ਲਾਭ ਲਈ ਦੁਨੀਆਂ ਤਾਂ ਦੇਖੇ ਕਿਵੇਂ ਬੌਂਦਲੀ ਪਈ ਹੈ,

ਵਾਹ E ਮੇਰਿਆ ਵਲੀਆ
ਰਿੰਨੀ ਖੀਰ ਤੇ ਬਣਾ ਤਾ ਦਲੀਆ
ਗੁਰੂ ਨਾਨਕ ਦੇਵ ਜੀ ਨੇ ਸਭ ਸੰਸਾਰੀ ਵਿਹਾਰ ਦੇਖੇ, ਘੋਖੇ ਅਤੇ ਸੁਧਾਰਨ ਦੀਆਂ ਵਿਧੀਆਂ ਦੇ ਅਨੁਮਾਣ ਲਾਏ, ਪਰ ਅਸੀਂ ਕਿੰਨੇ ਚਤਰ ਕਿ ਉਹ ਸਾਡੀ ਚਤੁਰਾਈ ਨੂੰ ਭਾਂਪ ਸਕੇ ਕਿ ਇਹ ਮੇਰੇ ਪੈਰੋਕਾਰ ਅੱਗੇ ਲੰਞ ਛੜੱਪੇ ਮਾਰਨਗੇ ।
ਸਬੂਤ ਵਜੋਂ ਲਿਖਾਂ ਕੱਲ੍ਹ ਇਕ ਚੈਨਲ ਤੇ ਜੋ ਅੱਜ ਕੱਲ੍ਹ ਦੇਸੀ ਤੌਰ ਤੇ ਚੱਲਦੇ ਹਨ, ਪ੍ਰੀਜੈਂਟਰ ਭੱਜ ਕੇ ਮੋਢੀ ਬਣ ਕੇ ਆਪਣੀ ਪ੍ਰਸਿੱਧੀ ਲਈ ਭਾਵੇਂ ਹਾਲੇ ਥੋੜ੍ਹਾ ਸਮਾਂ ਪਹਿਲਾਂ ਹੀ ਸਿੱਖ ਧਰਮ ਵੱਲ ਪੁਲਾਂਘ ਪੱਟੀ ਹੋਵੇ, ਅੰਮ੍ਰਿਤ ਛੱਕ ਬੱਸ ਜੀ ਹੁਣ ਤਾਂ ਧਰਮ ਦਾ ਐਨਸਾਈਕਲੋਪੀਡੀਆ ਹਨ ਲਉ ਸੁਣੋ ਪ੍ਰਸੰਗ ਜੀ ਗੁਰੂ ਨਾਨਕ ਦੇਵ ਜੀ ਤਾਂ ਸਿੱਖਾਂ ਦੇ ਰੱਬ ਹਨ, ਮੈਂ ਹੈਰਾਨ ਹੋਈ ਕਿ ਇਹ ਲੋਕ ਧਰਮ ਦਾ ਰਲਗੱਡ ਕਰਨ ਵਿੱਚ ਮਾਹਿਰ ਹਨ, ਈਸਾਈ ਤਾਂ ਕਹਿੰਦੇ ਹਨ ਕਿ ਸਾਡਾ ਰਹਿਬਰ ਰੱਬ ਦਾ ਸਪੂਤ ਹੈ, ਅਸੀਂ ਹੋਰ ਅੱਗੇ ਲੰਘ ਕੇ ਕਿ ਸਾਡੇ ਗੁਰੂ ਜੀ ਤਾਂ ਹਨ ਹੀ ਰੱਬ ।
ਕੀ ਮੈਂ ਪੁੱਛ ਸਕਦੀ ਹਾਂ ਕਿ ਇਹ ਭੀ ਗੁਰੂ ਜੀ ਦੇ ਆਦੇਸ਼ ਅਨੁਸਾਰ ਸੱਚ ਤੇ ਤਵਾਰੀਖ ਹੈ ?
ਅਜਿਹੇ ਪ੍ਰਚਾਰਕ, ਪ੍ਰਬੰਧਕ, ਜੋ ਮੇਰੀ ਜਾਚੇ ਪਹਿਲਾਂ ਤਾਂ ਧਰਮ ਦਾ ਉ, ਅ, ਨਹੀਂ ਸਨ ਜਾਣਦੇ, ਹੁਣ ਕੋਈ ਕਿਤੋਂ ਕੋਈ ਕਿਧਰੋਂ ਕਾਮਰੇਡ ਪ੍ਰੋਫੈਸਰ ਲਿਆ ਬਿਠਾ ਲੈਂਦੇ ਹਨ ਤਾਂ ਧਰਮ ਦੀਆਂ ਮੁੱਢਲੀਆਂ ਲੀਹਾਂ &lsquoਤੇ ਲੁੱਕ ਪਾ ਪਾ ਆਪਣੀ ਫਿਲਾਸਫੀ ਦੀ ਘੁੱਸਪੈਠ ਕਰਨਗੇ ਤੇ ਧਰਮ ਦਾ ਚੂਰਮਾ ਬਣਾ ਦੇਣਗੇ, ਭੋਲੇ ਵਿਸ਼ਵਾਸ਼ੀ ਵਿਚਾਰੇ ਤਾਂ ਬਾਖਰੂ ਬਾਖਰੂ ਕਰਕੇ ਉਹੀ ਸੱਚ ਮੰਨੀ ਜਾਂਦੇ ਹਨ, ਬੱਸ ਇਨ੍ਹਾਂ ਦੇ ਪੌਂ ਬਾਰਾਂ, ਮੈਨੂੰ ਦੁੱਖ ਹੈ ਕਿ ਕੋਈ ਜਥੇਦਾਰ, ਸੰਸਥਾ, ਤਖ਼ਤ, ਕਮੇਟੀ, ਲੇਖਕ, ਬੁੱਧੀਮਾਨ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ, ਡਰਦੇ ਕਿ ਇਹ ਸਾਡੀ ਕੰਜ ਲਾਹੁਣਗੇ, ਕਿਉਂਕਿ ਧਰਮ ਨੂੰ ਮੰਨਦੇ ਨਹੀਂ ਵਰਤਦੇ ਹਨ, ਧਰਮ ਗੁਰੂ ਨਾਨਕ ਦੇਵ ਜੀ ਨੇ ਇਸੇ ਕਰਕੇ ਨਵਾਂ ਨਹੀਂ ਸੀ ਸਥਾਪਿਆ ਕਿ ਇਹ ਭੀ ਦੂਜਿਆਂ ਵਾਂਗੂੰ ਵਪਾਰ ਬਨਾਉਣਗੇ, ਜੋ ਹੋ ਰਿਹਾ ਹੈ, ਪਰ ਮਜਾਲ ਨਹੀਂ ਕੋਈ ਰੋਕ ਟੋਕ ਹੋਵੇ, ਪਰ ਬੀਬੀ ਦੀ ਲਿਖਕ ਡੰਗ ਹੈ ।
ਵਿਸ਼ਵਾਸ ਤੇ ਇਤਿਹਾਸ ਦੋ ਅੱਡਰੇ ਪਹਿਲੂ ਹਨ, ਵਿਸ਼ਵਾਸ ਹਰ ਧਰਮ ਦੇ ਸ਼ਰਧਾਲੂਆਂ ਦਾ ਆਪਣਾ ਹੈ, ਮੇਰੀ ਲਿਖਤ ਜੋ ਮੈਂ ਕੇਵਲ ਵਰਤਮਾਨ ਵਰਤਾਂਤ ਦੇਖਕੇ ਲਿਖਦੀ ਹਾਂ, ਕੀ ਜੋ ਲਿਖਿਆ ਹੈ ਅੱਜ ਸਿੱਖ ਧਰਮ ਵਿੱਚ ਪ੍ਰਚੱਲਤ ਨਹੀਂ ? ਗੁਰਮੁਖੋ ਤੁਸੀਂ ਹਟਾਉ ਤੇ ਪ੍ਰਚਾਰਕਾਂ ਨੂੰ ਵਰਜੋ ਕਿ ਪ੍ਰਚਾਰ ਵਿੱਚ ਹਿੰਦੂ ਧਰਮ ਦੀਆਂ ਰਹੁ-ਰੀਤਾਂ ਗੁਰੂ ਘਰਾਂ ਵਿੱਚ ਲਿਆਉ ਸਾਦਗੀ ਗੁਰੂ ਨਾਨਕ ਦੇਵ ਜੀ ਨੂੰ ਜੇਕਰ ਧਰਮ ਬਾਨੀ ਮੰਨਦੇ ਹੋ ਤਾਂ ਉਹ ਤਾਂ ਸਾਦਗੀ ਤੇ ਅਡੰਬਰਾਂ ਤੋਂ ਦੂਰ ਸਨ, ਮੈਂ ਕੇਵਲ ਤੇ ਕੇਵਲ ਪਾਠ ਤੇ ਸ਼ਬਦ ਕੀਰਤਨ ਦੀ ਵਿਸ਼ਵਾਸ਼ੀ ਤੇ ਅਭਿਲਾਸ਼ੀ ਹਾਂ, ਬਾਕੀ ਕਮਾਈ ਲਈ ਮਿੱਸ ਦੀ ਹਾਮੀ ਨਹੀਂ, ਬੀਬੀ ਕੀ ਝੂਠ ਲਿਖਿਆ ਹੈ, ਗੁਰੂ ਗ੍ਰੰਥ ਸਾਹਮਣੇ ਜੋਤਾਂ, ਫੂਲ-ਮਾਲਾ, ਆਰਤੀ, ਦੀਵੇ ਜਗਾ ਕੇ ਥਾਲੀਆਂ ਘੁਮਾਉ, ਕਦੀ ਕੋਈ ਜਥੇਦਾਰ ਇਹਨੂੰ ਗੁਰੂ ਮੱਤ ਨਹੀਂ ਲਿਖਦਾ ਹੈ ? ਹਾਂ ਜਰੁਰ ਹੈ ਕਿ ਤੇਲੀ ਦੇ ਸਿਰ ਤੇ ਕੋਹਲੂ ਭਾਵੇਂ ਨਾ ਚੱਕ ਹੋਵੇ ਨਾ ਸਿਰ ਤੇ ਰੱਖ ਹੋਵੇ, ਫੋਕੀ ਹੈਂਕੜ ਲੇਖਕਾਂ ਦੇ ਨਉਂ ਲਿਖਣ ਨਾਲ ਤੱਤ ਆਧਾਰਿਤ ਖੋਜ ਨਹੀਂ ਬਣਦੀ, ਇਹ ਲੇਖਕ ਗੁਰੂ ਜੀ ਦੇ ਹਮਜਮਾਤੀ ਸਨ ਜਾਂ ਸੰਗਤੀ ? ਸਮਕਾਲੀਆਂ ਦੀਆਂ ਖੋਜਾਂ ਕਰਕੇ ਉਨ੍ਹਾਂ ਤੋਂ ਲੱਭੋ ਕਿ ਸਹੀ ਸਹੀ ਕੀ ਦੇਣ ਸੀ ਗੁਰੂ ਜੀ ਦੀ, ਭਾਵੇਂ ਸਮੇਂ ਬਦਲਦੇ ਹਨ ਕੋਈ ਅਤਿਕਥਨੀ ਨਹੀਂ ਕੋਈ ਭੀ ਸ਼ੈਅ ਉਹ ਨਹੀਂ ਕਹਿੰਦੀ, ਸਿਧਾਂਤ ਨੂੰ ਮੂਹਰੇ ਰੱਖ ਬਦਲਾਅ ਮੰਨਣਯੋਗ ਹਨ, ਕਿਰਤ, ਨਾਮ ਅਤੇ ਵੰਡ ਛਕਣ ਉਤਮ ਹੈ ਰੀਤ, ਬਾਕੀ ਜੀ।ਐੱਮ।ਕਰਾਪ। ਗ।ਮ।ਚ। ਦੀ ਤਰ੍ਹਾਂ ਚਿਰੜ ਘੁੱਗ ਬਣਾਉ, ਕਣਕ ਦਾ ਰੰਗ ਤੇ ਮਿਲਾਵਟ ਤੇ ਬਾਕੀ ਫਸਲਾਂ ਦਾ ਭੀ, ਭਾਵੇਂ ਅੱਜ ਵਿਗਿਆਨੀਆਂ ਨੇ ਤਾਂ ਮਨੁੱਖ ਭੀ ਇਹੋ ਹੀ ਬਣਾ ਧਰਿਆ ਕੱਲ੍ਹ ਪਤਾ ਨੀ ਕੀ ਕੀ ਕਰਨਗੇ, ਗੱਲ ਯਾਦ ਆ ਗਈ, ਪਿੰਡਾਂ ਵਿੱਚ ਪਹਿਲਾਂ ਤਾਂ ਬ੍ਰਾਹਮਣ ਹੀ ਹੁੰਦੇ ਸਨ ਕੁਝ ਸਿਆਣੇ ਬੰਦੇ ਆਖਣ ਲੱਗੇ ਭਈ ਪੰਡਿਤ ਨੂੰ ਬਹੁਤਾ ਗਿਆਨ ਨਹੀਂ, ਆਪਾਂ ਕੋਈ ਸ਼ਹਿਰੋਂ ਪੜ੍ਹਿਆ ਲਿਖਿਆ ਲੈ ਆਈਏ, ਪਰ ਪਿੰਡ ਦੇ ਉਏ ਬਾਹਮਣਾਂ ਆਖਣ ਵਾਲੇ ਕਿਥੇ ਖੁਸ਼, ਚਲੋ ਸ਼ਹਿਰੋਂ ਪੰਡਤ ਸੱਦ ਲਿਆ ਤੇ ਲੱਗੇ ਉਸ ਤੋਂ ਜਾਣਕਾਰੀ ਲੈਣ, ਪੇਂਡੂ ਪੰਡਤ ਆਖਣ ਲੱਗਾ ਪੰਡਤ ਜੀ ਕੁਝ ਬੋਲੋ, ਸ਼ਹਿਰੀ ਵਿਦਵਾਨ ਬੋਲਿਆ ਪਹਿਲੇ ਆਪ ਉਚਰੋ, ਲਉ ਜੀ ਪਿੰਡ ਵਾਲਾ ਤਾਂ ਕਹਿੰਦਾ ਉਚਰੋ, ਮੁਚਰੋ, ਭੁਚਰੋ, ਢੁਚਰੋ ਪਿੰਡ ਦੇ ਪੰਡਤ ਵੇਲੇ ਤਾਂ ਤਾੜੀਆਂ ਮਾਰਨੋ ਨਾ ਹਟਨ, ਜੀ ਸਾਡਾ ਪੰਡਤ ਜਿੱਤ ਗਿਆ, ਭਾਈ ਗਿਆਨ ਵਿਹੂਣੇ ਤੇ ਡਰਦੇ ਮਾਰੇ ਕਿ ਸੰਗਤ ਵਿੱਚ ਤਾਂ ਦੂਜੇ ਭੀ ਬਿਰਾਜਮਾਨ ਹਨ, ਕਿਉਂਕਿ ਇਹ ਡੇਰਿਆਂ ਵਿੱਚੋਂ ਟ੍ਰੇਨਿੰਗ ਲੈ ਕੇ ਆਏ ਹਨ, ਬੱਸ ਹਿੰਦੂ ਧਰਮ ਦੀ ਰੀਸ ਕਰ ਕਰ ਲੋਕਾਂ ਨੂੰ ਗੁੰਮਰਾਹ ਕਰਨ ਤੇ ਤੁਲੇ ਹਨ, ਗੁਰੂ ਘਰਾਂ &lsquoਤੇ ਕਬਜ਼ਾ ਚੌਧਰਾਂ ਦਾ ਹੈ ਧਰਮ ਦਾ ਨਹੀਂ, ਕਾਰਨ ਹੋਰ ਭੀ ਹੈ ਕਿ ਰਿਸ਼ਤੇ ਨਾਤੇ ਸਾਂਝੇ ਹੋਣ ਕਾਰਨ ਦੂਜੇ ਧਰਮਾਂ ਵਾਲੇ ਭੀ ਗੁਰੂ ਘਰਾਂ ਵਿੱਚ ਜਾਂ ਮੰਦਿਰਾਂ ਵਿੱਚ ਪ੍ਰੋਗਰਾਮ ਕਰਾਉਂਦੇ ਹਨ ਤਾਂ ਮੰਦਿਰ ਭੀ ਰਲਮਾਂ ਮਿਲਮਾਂ ਪ੍ਰੋਗਰਾਮ ਦਿੰਦੇ ਹਨ ਤੇ ਗੁਰਦੁਆਰੇ ਬਹੁਤੇ ਹੀ ਅਗਾਂਹ ਵੱਧ ਗਏ, ਮੂਰਤ ਤੇ ਮੂਰਤੀ ਵਿੱਚ ਅੰਤਰ ਨਹੀਂ ਰਿਹਾ, ਉਹ ਮਿੱਟੀ ਤੇ ਉਹ ਕਾਗਜ਼ ਕੀ ਗੁਰੂਆਂ ਦੇ ਸਹੀ ਸਰੂਪ ਫਰੋਲ ਕੇ ਕਿਸੇ ਖੋਜੀ ਨੇ ਲਿਆਂਦੇ ? ਦਿਖਾਉ ਬੱਸ ਸੋਭਾ ਸਿੰਘ ਦਾ ਵਪਾਰ ਬੱਲੇ ।
ਬੀਬੀ ਨੂੰ ਟੋਕਣਾ ਕੋਈ ਕਾਨੂੰਨੀ ਜੁਰਮ ਨਹੀਂ ਤੁਹਾਡਾ ਹੱਕ ਹੈ ਪਰ ਲਿਖਤ ਨੂੰ ਨਿਕਾਰਨ ਲਈ ਠੋਸ ਸਬੂਤ ਦੇਵੋ, ਗੁਰੂ ਗ੍ਰੰਥ ਪੂਰਾ ਗੁਰਬਾਣੀ ਨਹੀਂ, ਸੰਗ੍ਰਿਹ ਹੈ ਕਿੰਨੇ ਭਗਤਾਂ ਤੇ ਹੋਰ ਸਮੇਂ ਦੇ ਪ੍ਰਮੰਨੇ ਪੁਰਸ਼ ਅਤੇ ਦੂਜੇ ਧਰਮਾਂ ਦੀਆਂ ਪੋਥੀਆਂ ਵਿੱਚੋਂ ਹਵਾਲੇ ਹਨ, ਭਾਸ਼ਾ ਨਉ ਦੇਵੀ ਦੇਵਤਿਆਂ ਦੇ ਹਵਾਲੇ ਤੇ ਉਸ ਵੇਲੇ ਦੇ ਲੋਕ ਵਿਸ਼ਵਾਸ ਦੇ ਵਰਤਾਤ ਹਨ ।
ਜਿਵੇਂ ਪਿੱਛੋਂ ਦੀਆਂ ਲਿਖਤਾਂ, ਲੇਖਕਾਂ ਨੂੰ ਮਹੱਤਤਾ ਦੇਈ ਜਾਂਦੇ ਹੋ ਨਾਲ ਹੀ ਭਾਈ ਸੰਤੋਖ ਸਿੰਘ ਦਾ ਕੋਕੂ ਸ਼ਾਸ਼ਤਰ ਭੀ ਲਿਖ ਦੇਣਾ ਸੀ ਗੁਰਸਿੱਖ ਲਾਹਾ ਲੈ ਸਕਣ, ਬੀਬੀ ਕੀ ਫਰਕ ਪੈਣਾ ਕਿਹੜਾ ਭਾਸ਼ਣ ਦੇਣ ਜਾਣਾ ਜਾਂ ਪ੍ਰਚਾ ਪੜ੍ਹਨ ਜਾਣਾ ਹੈ । ਮੈਂ ਤਾਂ ਸਗੋਂ ਮੂਰਖ ਹਾਂ ਹਵਾ ਨਾਲ ਛੱਜ ਲਾ ਕੇ ਚਾਰ ਪੈਸੇ ਕਮਾਉਂਦੀ, ਇਕ ਦਿਨ ਇਕ ਵਿਚਾਰ ਸੁਣ ਰਹੀ ਸੀ, ਬੁਲਾਰਾ ਆਖੇ ਕਿ ਜੀ ਸਿਰਦਾਰ ਕਪੂਰ ਸਿੰਘ ਭਾਵੇਂ ਅਸੀਂ ਸਰਦਾਰ ਸੁਣੀਦਾ ਹੈ ਸਿਰਦਾਰ ਨਹੀਂ, ਪਰ ਚਲੋ ਨਹਿਰੂ ਸਰਕਾਰ ਨੇ ਇਕ ਮੈਮੋਰੰਡਮ ਕੱਢ ਕੇ ਸਿੱਖਾਂ ਨੂੰ ਜਰਾਇਮ ਪੇਸ਼ਾ ਲਿਖਿਆ ਸੀ, ਅੱਗੋਂ ਕਾਰਕੁੰਨ ਕਹਿੰਦਾ ਜੀ ਸਬੂਤ ਤਾਂ ਕਿਤੋਂ ਲੱਭਿਆ ਨਹੀਂ, ਗੱਲ ਇਹ ਸੀ ਕਪੂਰ ਸਿੰਘ ਹੋਰਾਂ ਨੌਕਰੀ ਤੇ ਗੜਬੜ ਸੀ, ਤਾਂ ਸਿੱਖਾਂ ਨੂੰ ਤੱਖਣਾ ਦੇ ਧਰਿਆ, ਅੱਜ ਤੱਕ ਇਹ ਪ੍ਰਚਾਰ ਜਾਰੀ ਹੈ, ਸਬੂਤ ਕੋਈ ਨਹੀਂ, ਇਸੇ ਤਰ੍ਹਾਂ ਸੁਬੇਗ ਸਿੰਘ ਨੇ ਬਦਲੇ ਲਈ ਅਕਾਲ ਤਖ਼ਤ ਤੇ ਅਸਲਾ ਭਰ ਸੰਤ ਭਿੰਡਰਾਂਵਾਲੇ ਚੱਕਤੇ ਦੇਖੋ ਕਿਵੇਂ ਸਿੱਖਾਂ ਦਾ ਘਾਣ ਜੇਕਰ ਸਿੱਖਾਂ ਨੂੰ ਦਿੱਲੀ ਤੋਂ ਛੁਟਕਾਰਾ ਦੁਆਉਣਾ ਸੀ ਤਾਂ ਦਿੱਲੀ ਜਾ ਕੇ ਕਿਧਰੇ ਕਿਲ੍ਹਾ ਬਣਾਉੁਂਦਾ ਤੇ ਲੜਦਾ ਫੌਜੀ ਲੜਾਈ, ਕੀ ਧਰਮ ਧੁਰੇ ਤੇ ਸੱਦਾ ਦੇ ਕੇ ਅਜ਼ਾਦੀ ਲੈ ਹੋਣੀ ਸੀ ? ਲਾ ਕੇ ਯੁੱਧ ਸਿੱਖ ਕੌਮ ਦਾ ਕਤਲੋਗਾਰਤ, ਖੱਟਿਆ ਕੀ ਬੱਸ ਵਿਦੇਸ਼ੀ ਵਸੇਬੇ, ਤਾਂ ਹੀ ਇਹ ਲੋਕ ਸੰਤਾਂ ਦਾ ਗੁਣ ਗਾਉਂਦੇ ਹਨ, ਸੁਆਰਥੀ ਪਲੂਕੀਆਂ ਹਾਲੇ ਭੀ ਜਾਰੀ ਪਰ ਬੀਬੀ ਨੂੰ ਨਿੰਦੋ ਦੋਸ਼ੀਆਂ ਨੂੰ ਸਲਾਹੋ, ਪ੍ਰਭੂ ਆਪੇ ਕਰੂਗਾ ਨਿਬੇੜੇ, ਤੁਹਾਨੰੂ ਇਸੇ ਕਾਰਜ ਚ ਲਾਈ ਰੱਖੇ, ਮੈਂ ਤਾਂ ਕੇਵਲ ਇੰਨਾ ਹੀ ਹਿਸਾਬ ਪੁੱਛਦੀ ਹਾਂ ਕਿ ਪੰਜਾਬ ਨੂੰ ਕਿਹੜੀ ਤਰੱਕੀ ਮਿਲੀ, ਬੇੜਾ ਗਰਕ ਫੇਰ ਦੱਸੋ ਕੀਹਨੇ ਕੀਤਾ ? ਆਹ ਬਾਹਰਲੇ ਭੜਭੂੰਜਿਆਂ ਦੀ ਤਰ੍ਹਾਂ ਬੱਸ ਅਕਾਲੀਆਂ ਨੇ ਬੇੜਾ ਗਰਕ ਕਰਤਾ ਕੋਈ ਦਲੀਲ ਤਾਂ ਕੋਲ ਹੈ ਨਹੀਂ ਬੱਸ ਜਬਾਨ ਤਰਾਸ਼ੀ ਹੈ, ਹੋਰ ਦੇਖੋ ਇਕ ਉਪਰ ਵਾਲੇ ਦਾ ਚੈਨਲ ਕਿਵੇਂ ਪੰਜਾਬ ਵਿੱਚ ਚਾਰ ਪੰਜ ਨੌਜਵਾਨ ਨੜੀਆਂ ਜਿਹੀਆਂ ਫੜ ਕੇ ਕਦੀ ਕਿਸੇ ਪਿੰਡ ਕਦੀ ਕਿਸੇ ਕਸਬੇ ਦੇ ਚੌਂਕ ਵਿੱਚ ਭੱਜੇ ਫਿਰਦੇ ਹਨ, ਪਹਿਲਾਂ ਇਹ ਜਾਤਾਂ ਆਧਾਰਿਤ ਆਪ ਭੀ ਉਨ੍ਹਾਂ ਵਿੱਚੋਂ ਹੀ ਦਿਸਦੇ ਹਨ ਇਕੱਠੇ ਕਰ ਲੈਂਦੇ ਹਨ ਫੇਰ, ਜੀ ਆਹ ਭਗਵੰਤ ਮਾਨ ਨੂੰ ਸੀ।ਐੱਮ। ਦਾ ਚਿਹਰਾ ਅਲਾਨ ਤਾ ਦੱਸੋ ਹੁਣ ਕੀਹਦੀ ਸਰਕਾਰ ਚਾਹੀਦੀ ਹੈ, ਅੱਗੋਂ ਉਹ ਤੋਤਾ ਮੈਨਾ ਚੂਰੀ ਖਾਊਂਗਾ ਹਾਂ ਖਾਊਂਗਾ, ਜੀ ਆਮ ਆਦਮੀ ਦੀ, ਰਿਕਸ਼ੇ ਵਾਲੇ, ਟੈਂਪੂ ਵਾਲੇ, ਰੇੜ੍ਹੀ ਵਾਲੇ, ਫੇਰ ਹੱਟੀਆਂ ਮੂਹਰੇ ਖੜ੍ਹੇ ਸਭ ਜੀ ਬੱਸ ਕੇਜਰੀਵਾਲ ਆਹ ਹੈ ਇਨ੍ਹਾਂ ਦਾ ਮਨਸ਼ਾ ਮੈਨੂੰ ਯਾਦ ਆਇਆ ਜਿਮੇ ਪਿੰਡਾਂ ਵਿੱਚ ਟੱਲੀਆਂ ਵੇਚਣ ਵਾਲੇ ਭਉਂਦੇ ਹੁੰਦੇ ਸਨ ਨਿਆਣਿਆਂ ਮਗਰ ਮਗਰ ਟੱਲੀਆਂ ਸੁਨਣ ਲਈ ਡਾਰਾਂ ਵਿੱਚ ਫਿਰੀ ਜਾਣਾ ਭਾਵੇਂ ਥੱਕ ਜਾਣ, ਫੇਰ ਇਨ੍ਹਾਂ ਦਾ ਕਾਰਕੁੰਨ ਅਸ਼ੀਰਵਾਦ ਲੈਣ ਅਕਾਲ ਤਖ਼ਤ ਦੇ ਜਥੇਦਾਰ ਕੋਲ ਚਲਾ ਜਾਂਦਾ ਹੈ, ਮੈਂ ਸਵਾਲ ਪੁੱਛਿਆ ਹੈ ਕਿ ਜਥੇਦਾਰ ਜੀ ਕੀ ਸਾਧਾਰਨ ਸਿੱਖਾਂ ਨੂੰ ਅਸ਼ੀਰਵਾਦ ਦੇਣਾ ਤੁਹਾਡੀ ਵਿਧੀ ਨਹੀਂ ? ਇਹ ਹੈ ਪੰਥਕ ਮੰਚ ? ਖੈਰ ਗੱਲ ਤਾਂ ਕਰੀਏ ਕਿ ਪੰਜਾਬ ਦੀ ਵਿਕਾਸ ਨੀਤੀ ਦੀ, ਕੀ ਲੋਕੀ ਭੁੱਲ ਗਏ ਕਿ ਅਕਾਲੀ ਦਲ ਦੀ ਸਰਕਾਰ ਤੋਂ ਪਹਿਲਾਂ ਕਪਤਾਨ ਸਾਹਬ ਨੇ ਰਿਲਾਇੰਸ ਲਿਆ ਕੇ ਕੁਝ ਰੁਜ਼ਗਾਰ ਦੇ ਸਾਧਨ ਪੈਟਰੋਲ ਪੰਪ ਅਤੇ ਕਲੋਨੀਆਂ ਲਈ ਜੱਟਾਂ ਦੀਆਂ ਜਮੀਨਾਂ ਦੀ ਕੀਮਤ ਬਹੁਤ ਵਧਾ ਕੇ ਅਗਲਿਆਂ ਨੇ ਕਿੱਲਾ ਦੋ ਵੇਚ ਕੇ ਆਪਣਾ ਜੀਵਨ ਪੱਧਰ ਉੱਚਾ ਕਰ ਲਿਆ, ਬੇਸ਼ੱਕ ਕੁਝ ਔਲਾਦ ਦੇ ਮਾਰੇ ਜ਼ਿੰਮੀਂਦਾਰ ਰੋਟੀ ਤੋਂ ਭੀ ਅਜ਼ਾਰ ਹੋ ਗਏ, ਜ਼ਮੀਨ ਵੇਚ ਬੈਠੇ ਕੋਠੀਆਂ ਪਾ ਲਈਆਂ, ਮੁੰਡੇ ਐਸ਼ੀ ਬਣ ਗਏ, ਪਰ ਫੇਰ ਆਈ ਅਕਾਲੀ-ਬੀ। ਜੇ। ਪੀ। ਸਰਕਾਰ, ਪੰਜਾਬ ਦੀ ਨੁਹਾਰ ਹੀ ਬਦਲ ਗਈ, ਸੜਕਾਂ, ਪੇਂਡੂ ਜੀਵਨ, ਬਿਜਲੀ, ਗੈਸ, ਟਾਇਲਟ, ਪਾਣੀ ਟਾਂਕੀ ਤਕਰੀਬਨ ਹਰ ਘਰ ਪਿੰਡਾਂ &lsquoਚ ਸੁਧਾਰ ਕੀਤਾ, ਰੁਜ਼ਗਾਰ ਮਿਲੇ ਖੇਤੀਬਾੜੀ ਲਈ ਬੋਰ, ਟਿਊਬਵੈੱਲ, ਫਰੀ ਕੁਨੈਕਸ਼ਨ, ਬਿਜਲੀ, ਖਾਦਾਂ ਆਦਿ, ਫੇਰ ਧਰਮ ਵੱਲ ਭੀ ਆ ਜਾਵੋ, ਦਰਬਾਰ ਸਾਹਿਬ ਜਾਣ ਲਈ ਕਿਵੇਂ ਕਾਰ ਭੀ ਲੰਘਣੀ ਔਖੀ ਸੀ, ਕੱਚੇ ਰਾਹ ਤੇ ਹੁਣ ਦੇਖੋ ਕੀ ਸੁੰਦਰਤਾ ਹੀ ਨਹੀਂ ਸਗੋਂ ਸਹੂਲਤਾਂ ਵਿਰਾਸਤੇ ਖ਼ਾਲਸਾ ਜੋ ਆਮਦਨ ਦਾ ਸਾਧਨ, ਟੂਰਿਜ਼ਮ ਤੇ ਵਡਿੱਤਣ ਕੌਮ ਦੀ, ਗੁਰੂ ਰਵਿਦਾਸ ਜੀ ਲਈ ਕਿੱਡੀ ਵੱਡੀ ਥਾਂ ਜੋ ਜਦੋਂ ਕਿਧਰੇ ਬਣ ਜਾਂਦੀ ਤਾਂ ਹੋਰ ਭੀ ਜਲੰਧਰ ਦੀ ਮਹੱਤਤਾ ਤੇ ਆਮਦਨ ਤੇ ਧਰਮ ਲਈ ਸ਼ਰਧਾ, ਬਾਲਮੀਕੀ ਭਾਈਚਾਰੇ ਲਈ ਮੂਰਤੀ ਕਿੱਡੀ ਵੱਡੀ ਤੇ ਸੁੰਦਰ ਸੁਸ਼ੋਭਿਤ, ਕੀ ਇਹ ਏਕਤਾ ਦਾ ਪ੍ਰਤੀਕ ਨਹੀਂ ਸੀ, ਕੀ ਇਹ ਬਾਦਲ ਸਾਹਬ ਦਾ ਭਾਈਚਾਰਕ ਇਕਜੁੱਟਤਾ ਲਈ ਉਪਰਾਲਾ ਹੀ ਨਹੀਂ ਸਗੋਂ ਸਾਬਤ ਕਰਤਾ ਸ਼ਲਾਘਾ ਯੋਗ ਕਦਮ ਨਹੀਂ ਸੀ, ਯਾਤਰਾ ਜੋ ਕਿ ਗਰੀਬ ਦੀ ਪੁੱਜਤ ਨਹੀਂ ਸੀ, ਘੱਟ ਸੀ ਭਰੱਪਣ ਲਈ, ਪਰ ਆਹ ਸਭ ਕੁਝ ਕਰਨ ਦੇ ਬਾਵਜੂਦ ਇਨ੍ਹਾਂ ਹੀ ਭਾਈਚਾਰੇ ਤੇ ਜਾਤੀਆਂ ਦੇ ਬੰਦੇ ਅੱਜ ਚੈਨਲਾਂ ਤੇ ਬੈਠ ਕੇ ਨਿੰਦਕ ਕੁਝ ਬੁਲਾਰੇ ਬਣ ਬਣ ਖੇਹ ਪਾਉਣ ਤੇ ਹਨ, ਤਾਂ ਕੀ ਇਹ ਲੋਕ ਬੇਗੁਣੇ ਅਖਵਾਉਣ ਦੇ ਹੱਕੀ ਨਹੀਂ ਹਨ ? ਕੌਣ ਮੁੜ ਕੇ ਇਨ੍ਹਾਂ ਨੂੰ ਨਾਲ ਰਲਾਉਣ ਨੂੰ ਹੀਆ ਕਰੂ ? ਨਫ਼ਰਤ ਵੱਧਦੀ ਹੈ, ਤਰੇੜਾਂ ਪੈਂਦੀਆਂ ਹਨ, ਹਮਦਰਦੀ ਰਹਿੰਦੀ ਹੀ ਨਹੀਂ, ਹਾਂ ਅਖਬਾਰਾਂ ਵਿੱਚ ਲੇਖ ਲਿਖ ਕੇ ਖ਼ਾਲਸਾ ਬਣ ਕੇ ਚਾਦਰ ਧੋਤੀ ਨੀ ਜਾਂਦੀ, ਕੜ੍ਹੀ ਤਾਂ ਤੁਸੀਂ ਘੋਲੀ ਹੀ ਜਾਂਦੇ ਹੋ, ਜਦੋਂ ਜੀ ਅਕਾਲੀ ਨੇ ਕੀਤਾ ਹੀ ਕੀ, ਕੀ ਅਕਾਲੀ ਦਲ ਤੁਹਾਡੇ ਘਰੀਂ ਆ ਕੇ ਮੁੰਡੂ ਲੱਗ ਜਾਣ, ਜਮੀਰ ਨੂੰ ਜਗਾਉ, ਰੱਬ ਅੱਗੇ ਭੀ ਜਾਣਾ ਹੈ, ਇਥੇ ਹੀ ਨਬੇੜੇ ਹੋ ਜਾਣਗੇ, ਸੋਸਾਇਟੀ ਦਾ ਨਉਂ ਹੀ ਰੱਖਣਾ ਸਬੂਤ ਨਹੀਂ, ਕਰਤਵ ਤੇ ਦਿਆਨਤਦਾਰੀ ਰੱਖਣੀ ਮਨੁੱਖਤਾ ਹੈ । ਆਪ ਆਪ ਕਰਨ ਵਾਲੇ ਦੱਸਣ ਕਿ ਦੋ ਵਾਰ ਮੌਕਾ ਕੇਜਰੀਵਾਲ ਨੂੰ ਦਿੱਤਾ ਐੱਮ।ਐੱਲ।ਏ। ਕਿੰਨੀ ਕੁ ਪੂੰਜੀ ਨਿਵੇਸ਼ ਕੀਤੀ ਦਿੱਲੀ ਦੇ ਫਾਈਨੈਂਸਰ ਲਾਲੇ ਨੇ ? ਕਿੰਨਾ ਰੁਜ਼ਗਾਰ ਕੋਈ ਸਰਕਾਰੀ ਰੋਕ ਸੀ ? ਸਗੋਂ ਆ ਕੇ ਭੜਥੂ ਹੀ ਪਾਉੁਂਦਾ ਹੈ, ਭਗਵੰਤ ਮਾਨ ਐੱਮ।ਪੀ। ਸੀ, ਲਿਆ ਕੇ ਦਿੱਲੀ ਤੋਂ ਪੂੰਜੀ ਪਤੀ ਕਰਦਾ ਸੁਧਾਰ, ਨਕਲਾਂ ਲਾਉਣ ਨਾਲ ਲੋਕਾਂ ਦਾ ਮਨੋਰੰਜਨ ਤਾਂ ਹੋ ਜਾਂਦਾ ਹੈ, ਪਰ ਵਿਕਾਸ ਤੇ ਸੰਵਾਦ ਨਹੀਂ, ਭਗਵੰਤ ਮਾਨ ਐੱਮਪੀ ਤਾਂ ਬਣ ਕੇ ਬੋਲਣਾ ਸੰਸਦ ਵਿੱਚ ਸੌਖਾ ਕਿ ਪਹਿਲਾਂ ਭੀ ਬੋਲ ਬੋਲ ਕੇ ਹੀ ਲੋਕਾਂ ਨੂੰ ਜੀ ਸਾਡਾ ਬੁੜਾ ਆਹ ਸੀ ਬੁੜੀ ਆਹ, ਫਲਾਣੇ ਨੇ ਫੀਮ ਖਾ ਲਈ, ਫਲਾਣਾਂ ਅਮਲੀ ਛੱਲਾਰੂ ਚੁੱਕੀ ਜਾਵੇ ਉਥੇ ਥੱਕ ਟੁੱਟੇ ਹੱਸ ਹੱਸ ਤਾੜੀਆਂ ਮਾਰਨ ਤੇ ਪੈਸੇ ਵਾਲੇ ਰੁਪੱਈਏ ਵਾਰਨ, ਇਹ ਪੂਰਨ ਜੀਵਨ ਲਈ ਦੂਰ ਅੰਦੇਸ਼ੀ ਹੈ ? ਸੂਬਾ ਸੰਭਾਲਣਾ ਹੋਰ ਹੀ ਦਿਮਾਗ ਹੁੰਦੇ ਹਨ, ਇਹ ਤਮਾਸ਼ਬੀਨ ਤਾਂ ਬੱਸ ਇਕ ਮੌਕਾ ਦਿਉ ਜਿਮੇ ਇਹ ਕੜਾਹ ਪ੍ਰਸਾਦ ਹੈ ਜੀ ਹੋਰ ਸ਼ਾਦਾ ਦੇ ਦਿਉ, ਇਸ ਬੰਦੇ ਨੂੰ ਤਾਂ ਚੱਲ ਚੱਲ ਕਹਿ ਕੇ ਟਾਹ ਦੇਣਾ ਹੀ ਹਿੱਤ ਵਿੱਚ ਹੋਊ, ਪਰ ਅੱਜ ਕੱਲ੍ਹ ਉਥੇ ਹੀ ਨਹੀਂ ਸਾਡੇ ਦੇਸ਼ ਵਿੱਚ ਭੀ ਇਹ ਘੋੜੇ ਵਾਲਾ ਫਿਰਦਾ ਹੈ, ਕੋਈ ਸਰਕਾਰੀ ਸਕੀਮਾਂ, ਕੋਈ ਭਵਿੱਖ ਦੀ ਗੱਲ ਕਰਨ ਦੀ ਥਾਂ, ਬੱਸ ਪ੍ਰਧਾਨ ਮੰਤਰੀ ਨੇ ਪਾਰਟੀ ਵਿੱਚ ਗਲਾਸੀ ਕਿਉਂ ਲਾਈ, ਰਾਣੀ ਦੇ ਪਤੀ ਦੇ ਸਸਕਾਰ ਤੋਂ ਇਕ ਦਿਨ ਪਹਿਲਾਂ ਪਾਰਟੀ ਕਿਉਂ ਕੀਤੀ, ਇਹ ਵਿਰੋਧੀ ਹੀ ਨਹੀਂ ਕਈ ਪਿੱਛੇ ਬੈਠੇ ਟੋਰੀ ਜੋ ਸੱਜੇ ਪੱਖੀ ਹਨ ਬੋਲਦੇ ਹਨ, ਲਿਖਦੀ ਜਾਵਾਂ ਕਿ ਵੱਡੀ ਗਿਣਤੀ ਖੱਬੀਆਂ ਦੀ ਸ਼ਾਹੀ ਘਰਾਣੇ ਦੀ ਹਾਮੀ ਨਹੀਂ, ਭਾਵੇਂ ਲੇਬਰ ਦਾ ਤਾਂ ਆਪਣਾ ਲੀਡਰ ਅੱਜ ਸੱਜੇ ਪੱਖੀ ਹੈ, ਪਰ ਬੌਰਿਸ ਜੌਹਨਸਨ ਸਗੋਂ ਬਹੁਤਾ ਖੱਬੀ ਹੈ, ਦੋ ਸਾਲਾਂ ਦੀਆਂ ਘਟਨਾਵਾਂ ਤੇ ਸਮਾਂ ਬਰਬਾਦ, ਹੁਣ ਦੀ ਸਥਿਤੀ ਵਿਚਾਰਨ ਵੱਲ ਧਿਆਨ ਨਹੀਂ, ਲੇਬਰ ਨੂੰ ਤਾਂ ਚੋਣਾਂ ਦੀ ਪੀੜ ਸਤਾਈ ਜਾਂਦੀ ਹੈ, ਨਾਲੇ ਸਾਡੇ ਕੌਂਸਲ ਦੀਆਂ ਚੋਣਾਂ ਹਨ ਮਈ ਵਿੱਚ, ਪੰਜਾਬ ਲਈ ਬਦਲਾਅ ਲਈ ਦਮਗਜੇ ਮਾਰ ਰਹੇ ਹਨ ਇਥੋਂ ਦੇ ਕੌਂਸਲਰ ਚੈਨਲ ਤੇ, ਪਰ ਆਪ 15-20 ਸਾਲਾਂ ਤੋਂ ਡਟੇ ਹਨ ਕੁਰਸੀ ਤੇ, ਮੈਂਬਰ ਬਣਾ ਬਣਾ ਨੌਮੀਨੇਸ਼ਨਾਂ ਫੇਰ ਆਪਣਾ ਨਉਂ ਪੱਕਾ ਕਰਵਾਉ, ਅੱਗੋਂ ਲੇਬਰ ਇਲਾਕਾ ਕਰਕੇ ਚੁਣੇ ਤਾਂ ਜਾਣਾ ਹੀ ਹੈ 35 ਸਾਲਾਂ ਦੇ ਐੱਮ।ਪੀ। ਭੀ ਬੈਠੇ ਹਨ, ਕੋਈ ਬਦਲਾਅ ਦਾ ਚੇਤਾ ਨਹੀਂ ਇਹ ਸਭ ਕੁਝ ਨੂੰ ਰਿਸ਼ਵਤ ਜਾਂ ਕੁਰੱਪਸ਼ਨ ਦੇ ਕਿਧਰੇ ਦੇਖਦੇ ਨਹੀਂ ਨੇੜੇ, ਇਕ ਕੌਂਸਲਰ ਹਰ ਹਫ਼ਤੇ ਤਿੰਨਾਂ ਚੈਨਲਾਂ &lsquoਤੇ ਬੋਲੂ ਪਹਿਲਾ ਨਉਂ ਹੀ ਕੌਂਸਲਰ ਦੱਸੂ, ਫੇਰ ਪੰਜਾਬ ਦੀ ਰਾਜਨੀਤੀ ਨਿੰਦੂ, ਪੁੱਛੇ ਕਿ ਦੱਸੋ ਮੈਂਬਰ ਕਿਵੇਂ ਬਣਾ ਕੇ ਫੇਰ ਆਪਣੀ ਚੋਣ ਪੱਕੀ ਕਰਾਕੇ ਫੇਰ ਲੋਕਾਂ ਤੋਂ ਵੋਟਾਂ ਕਦੀ ਕੋਈ ਚੈਨਲ ਦੱਸ ਦੇਵੇ ਕਿ ਇਨ੍ਹਾਂ ਤੋਂ ਇਨ੍ਹਾਂ ਦੀ ਰਾਜਨੀਤੀ ਉਦੇਣੋ ? ਇਵੇਂ ਹੀ ਬਾਦਲ ਪਰਿਵਾਰ, ਬਾਦਲ ਅਕਾਲੀ ਦਲ ਆਖ ਆਪਣਾ ਲਕੋ ਕੇ ਸੱਚੇ, ਢੀਂਡਸਾ ਆਪ ਪ੍ਰਧਾਨ, ਪੁੱਤਰ ਬੁਲਾਰਾ, ਸ: ਸਿਮਰਨਜੀਤ ਸਿੰਘ ਮਾਨ ਮਾਨ-ਅਕਾਲੀ ਦਲ 35 ਸਾਲਾਂ ਤੋਂ ਪ੍ਰਧਾਨ, ਅੱਗੋਂ ਸਪੁੱਤਰ ਚੋਣ ਮੈਦਾਨ ਨਾਲੇ ਬੁਲਾਰਾ ਕਿਉਂ ਦੂਜੇ ਨੂੰ ਭੰਡੋ ? ਕੇਵਲ ਆਪ ਨੂੰ ਪਾਰਸ ਦੱਸਣ ਲਈ ਅੰਦਰ ਕੁਝ ਟੁੰਬਦਾ ਨਹੀਂ, ਸਿੱਧੂ ਲਈ ਮੁਸੀਬਤ ਭੈਣ ਨੇ ਕੁਵੇਲੇ ਦੁੱਖ ਫੋਲਿਆ, ਨਵਜੋਤ ਸਿੰਘ ਭੀ ਬਹੁਤ ਉੱਚਾ ਬੋਲਦਾ ਹੈ, ਅੱਗੋਂ ਘਰ ਵਾਲੀ ਤੇਜ, ਕਹਿੰਦੀ ਨਵਜੋਤ ਤਾਂ ਇਕਲੌਤਾ ਪੁੱਤਰ ਹੈ, ਭੈਣਾਂ ਦਾ ਮੈਨੂੰ ਪਤਾ ਨਹੀਂ, ਮਾਂ ਦੂਸਰੀ ਸੀ, ਭਲਾ ਕੀ ਲੋੜ ਸੀ ਇਹ ਬੋਲਣ ਦੀ, ਹਰ ਦੇਸ਼ ਹਰ ਪਰਿਵਾਰ ਵਿੱਚ ਇਹ ਦੁਖਾਂਤ ਵਪਾਰਦੇ ਹਨ, ਜਦੋਂ ਕੋਈ ਮੁਸੀਬਤ ਪਵੇ, ਇਹੋ ਜਿਹੇ ਦੇਸ਼ ਭੀ ਬੜੇ ਹਨ, ਪਰਿਵਾਰਕ ਮਸਲਾ ਆਖ ਨਿਬੇੜੋ, ਮੇਰਾ ਤਾਂ ਚਲੋ ਕੋਈ ਪ੍ਰਤੀਕਰਮ ਨਹੀਂ ਹੈ, ਬੜੀਆਂ ਹੋਰ ਔਕੜਾਂ ਹਨ ਉਥੇ ਤਾਣੀਂ ਉਲਝੀ ਪਈ ਹੈ, ਕਿਸਾਨਾਂ ਨੇ ਡੇਢ ਸਾਲ ਤੋਂ ਭੰਬਲ ਭੂਸੇ ਵਿੱਚ ਪਾਏ ਨੇ ਲੋਕ, ਹਾਨੀਕਾਰਕ ਹਨ ਇਹ ਧਰਨੇ, ਕੁਝ ਖੱਟ ਲੈਂਦੇ ਕੇਂਦਰ ਤੋਂ, ਕੋਈ ਪੂੰਜੀ ਨਿਵੇਸ਼ ਕਰਦਾ, ਖੇਤੀ ਸਹੂਲਤਾਂ ਲੈ ਪਰ ਕਿਥੇ ਆਪਸੀ ਖੁੰਦਕ ਬਾਜ਼ੀ ਹੈ ਹੁਣ ਰਾਜੇਵਾਲ ਸੁਹਿਰਦ ਆਗੂ ਨਹੀਂ ਸੀ ਬੜਾ ਨੁਕਸਾਨ ਕਰਵਾ ਧਰਿਆ, ਹਾਲੇ ਭੀ ਜਿੰਨੀ ਦੇਰ ਇਹਦੀ ਮਿੱਟੀ ਨੀ ਪਲੀਤ ਹੁੰਦੀ ਹਟਨਾ ਨਹੀਂ । ਇਹ ਬੜੀ ਡੂੰਘੀ ਕੜੀ ਹੈ, ਐਮੇ ਨਹੀਂ ਚੋਣਾਂ ਵਿੱਚ ਕੁੱਦੋ, ਖੈਰ ਮੈਂ ਤਾਂ ਖੈਰ ਖੁਆਹਾਂ ਦੀ ਸੂਰਤ ਦਿਖਾ ਰਹੀ ਹਾਂ, ਸ਼੍ਰੋਮਣੀ ਅਕਾਲੀ ਦਲ ਨੇ ਕਦੀ ਨਹੀਂ ਵਿਦੇਸ਼ੀਆਂ ਤੋਂ ਫੰਡ ਮੰਗਿਆ, ਸੁਖਬੀਰ ਸਿੰਘ ਬਾਦਲ ਨੇ ਦਲ ਨੰੂ ਪੈਰਾਂ ਤੇ ਖੜ੍ਹਾ ਕਰ ਲਿਆ, ਆਪ ਕਾਂਗਰਸ ਤੇ ਹੁਣ ਕਿਸਾਨ ਸਾਰਾ ਸਮਾਂ ਮੂੰਹ ਅੱਡੀ ਹੀ ਰੱਖਦੇ ਹਨ ਉੱਧਰ ਆਹ ਕੁੜੀਆਂ ਦੇ ਵਿਆਹ ਕਰਨੇ ਦੇਖੋ ਕਿਵੇਂ ਗਰੀਬ ਦੀ ਚੈਨਲਾਂ &lsquoਤੇ ਜੱਖਣਾਂ ਪੱਟਦੇ ਹਨ, ਆਪਣੇ ਲਾਭ ਲਈ ਦੁਨੀਆਂ ਤਾਂ ਦੇਖੇ ਕਿਵੇਂ ਬੌਂਦਲੀ ਪਈ ਹੈ, ਹੋਰ ਸੁਣੋ ਧਰਮ ਪਰਿਵਰਤਨ ਕਰਕੇ ਫੇਰ ਸਾਡੇ ਚਾਰ ਕੁ ਜਾ ਕੇ ਮੋੜ ਕੇ ਲਿਆਉਂਦੇ ਹਨ, ਆਪਣੀ ਪ੍ਰਭਤਾ ਲਈ ਕੀ ਕਰਨਾ ਇਹੋ ਜਿਹੇ ਲੋਟਿਆਂ ਨੂੰ ਲਿਆ ਕੇ, ਸਗੋਂ ਨਸੂਰ ਮਗਰੋਂ ਲੱਥੇ, ਅੱਗੇ ਥੋੜ੍ਹਾ ਸ਼੍ਰੋਮਣੀ ਕਮੇਟੀ ਵਿੱਚ ਗਰਕਣੀ ਲਿਆਂਦੀ ਪਈ ਹੈ, ਨੌਕਰੀਆਂ ਲੈ ਲੈ ਫੇਰ ਨਿੰਦਣ ਲੱਗ ਜਾਂਦੇ ਨੇ, ਸ਼੍ਰੋਮਣੀ ਕਮੇਟੀ ਦੇ ਕਾਰੋਬਾਰੀ ਅਦਾਰੇ ਦੇਖੋ ਕਿਵੇਂ ਕੀ ਕੀ ਬਣਾ ਰਹੇ ਹਨ, ਇਹ ਭਾਰ ਪਾਉਣ ਤਾਂ ਰੁਕਾਵਟਾਂ ਹਨ, ਬੱਸ ਜਾਤਾਂ ਪਾਤਾਂ ਨੇ ਮਾਰ ਲਿਆ ਨਹੀਂ ਤਾਂ ਪੂੰਜੀ ਨਿਵੇਸ਼ ਨਾਲ ਤਾਂ ਸ਼੍ਰੋਮਣੀ ਕਮੇਟੀ ਭੀ ਬੜੇ ਵੱਡੇ ਕਾਰਜ ਖੋਲ੍ਹ ਸਕਦੀ ਹੈ, ਪਰ ਆਹ ਤਨਖਾਹਾਂ ਲੈਣੇ ਸਾਹ ਨੀ ਲੈਣ ਦਿੰਦੇ, ਗਲ੍ਹਬਾ ਪਾਇਆ ਪਿਆ ਇਨ੍ਹਾਂ ਨੇ, ਧਰਮ ਨੂੰ ਘੜੀਸੀ ਫਿਰਦੇ ਨੇ, ਅੱਗੋਂ ਸਮਾਜ ਸੇਵੀ ਬਣ ਬਹਿੰਦੇ ਨੇ, ਅੱਜ ਦਰਬਾਰ ਸਾਹਿਬ ਵਿੱਚ ਗੁਰਨਾਮ ਸਿੰਘ ਚੜੂਨੀ (ਹਰਿਆਣਾ) ਕੀ ਕਰਨ ਆਇਆ ਪੰਜਾਬ ? ਕਿਸਾਨ ਚੋਣ ਲੜ ਰਹੇ ਨੇ ਤਾਂ ਚੜੂਨੀ ਦੀ ਅੱਡ ਪਾਰਟੀ ਦੇ ਅੱਠ ਉਮੀਦਵਾਰ ਕੀ ਰਾਜੇਵਾਲ ਨੂੰ ਇਹ ਸਵਾਲ ਨਹੀਂ ਕਿ ਫੇਰ ਤੁਸੀਂ ਇਕ ਕਿਵੇਂ, ਦੱਸਦੀ ਜਾਵਾਂ ਰਾਜੇਵਾਲ ਦਾ ਸਮਰਾਲੇ ਇਲਾਕੇ ਵਿੱਚ ਧਨਾਡੀ ਜ਼ਰੂਰ ਮਸ਼ਹੂਰ ਹੈ, ਪਰ ਨਾ ਮਾਣ ਸਤਿਕਾਰ ਨਾ ਜ਼ੋਰ ਹੀ ਹੈ, ਸਗੋਂ ਉਲਟ ਬੜੇ ਦੁੱਖ ਦੀ ਗੱਲ ਹੈ ਕਿ ਨੈਸ਼ਨਲ ਤੇ ਪੁਰਾਣੀ ਪਾਰਟੀ ਰਾਜ ਕਰਤਾ ਬੱਸ ਬਕਰੀਆਂ ਵਿੱਚ ਬਘਿਆੜ ਨੇ ਵੜ ਕੇ ਕਪਤਾਨ ਸਾਹਬ ਹੀ ਨਹੀਂ ਪਾਸੇ ਕੀਤੇ ਪਰ ਦੇਖੋ ਛੱਡਿਆ ਕੌਣ ? ਹੁਣ ਤਾਂ ਬੱਸ ਕਾਂਗਰਸ ਨੂੰ ਭਜਾਉਣਾ ਹੀ ਰਹਿ ਗਿਆ ਹੈ, ਮੈਂ ਤਾਂ ਵਿਸ਼ਲੇਸ਼ਣ ਕਰਦੀ ਹਾਂ ਭਾਵੇਂ ਮੈਂ ਅਕਾਲੀ ਦਲ ਦੀ ਲੰਮੇਰੇ ਸਮਂੇ ਦੀ ਮੈਂਬਰ ਹਾਂ, ਹੁਣ ਭੀ ਸਮਰਥੱਕ ਹਾਂ ਤੇ ਸਰਪ੍ਰਸਤ ਭੀ, ਲੁਕੋ ਰੱਖਣਾ ਜਮੀਰ ਨਹੀਂ, ਨਾਲੇ ਕਿਉਂ ਜੇਕਰ ਮੈਂ ਬੁਰਾ ਮਨਾਉਂਦੀ ਹਾਂ ਕਿ ਇਹ ਲੋਕ ਮੱਕਾਰ ਨਹੀਂ ਤਾਂ ਹੋਰ ਕੀ ਹਨ, ਫੇਰ ਮੈਂ ਭੀ ਉਹ ਹੀ । ਅੱਜ ਇਕ ਹੋਰ ਮੱਕੂ ਸੁਣਿਆ ਚੈਨਲ ਤੇ, ਜੀ ਅਸੀਂ ਤੇ ਸਾਡਾ ਚੈਨਲ ਨਿਰਪੱਖ, ਸੰਗ ਨੀ ਲੱਗਦੀ, ਇਕ ਮੱਕੂ ਹੁਣ ਚੜੂਨੀ ਸੇਵਕ, ਦੂਜਾ ਆਪ ਦੀ ਪੀਪਨੀ, ਛੱਡੋ ਇਨ੍ਹਾਂ ਨੂੰ ਆਪਣੀ ਜਾਤ ਤੇ ਔਕਾਤ ਨਸ਼ਰ ਕਰ ਰਹੇ ਹਨ, ਇਨ੍ਹਾਂ ਨਾਲੋਂ ਤਾਂ ਭਈਏ ਚੰਗੇ ਪਿੰਡਾਂ ਵਿੱਚ ਘੱਟੋ ਘੱਟ ਵੱਸ ਕੇ ਭਾਈਚਾਰਾ ਤਾਂ ਬਣ ਰਹੇ ਹਨ, ਆਹ ਸ਼ਹਿਰੀ ਤਾਂ ਲੈਤੋ ਕੇ ਨੇ ਦੇਤੋ ਕੇ ਨਹੀਂ ਤੇ ਨਾ ਇਹ ਵਫ਼ਾਦਾਰ ਨੇ, ਮੈਂ ਇਕੋ ਸਕੀਮ ਸਰਕਾਰ ਬਣਨ ਤੇ ਭੇਜੂੰਗੀ ਜੀਹਦੇ ਨਾਲ ਇਨ੍ਹਾਂ ਦਾ ਤੇ ਵਿਦੇਸ਼ੀਆਂ ਦਾ ਸਾਰਾ ਗਜ਼ਟ ਬਣੇ ਤੇ ਇਹ ਭਸੂੜੀਆਂ ਪਉਣਿਆਂ ਨੂੰ ਇਕ ਖਾਸ ਸਰਟੀਫਿਕੇਟ ਦਿੱਤੇ ਜਾਣ, ਸਾਰਾ ਡੈਟਾ ਸਰਕਾਰੀ ਤੌਰ ਤੇ ਚੈਨਲਾਂ ਤੋਂ ਮੰਗਿਆ ਜਾਵੇ, ਫੇਰ ਸਾਰੀ ਜਾਣਕਾਰੀ ਸਾਂਭ ਕੇ ਇਨਾਮ ਵੰਡੇ ਜਾਣ, ਦੇਖਿਉ ਕਿਵੇਂ ਤੇ ਕਿੰਨੇ ਕੁ ਬੁਲਾਰੇ ਬਣ ਹੇਕਾਂ ਲਾਉਣਗੇ ? ਗੰਦੀ ਰਾਜਨੀਤੀ ਨਹੀਂ ਇਨ੍ਹਾਂ ਦੀਆਂ ਨੀਤੀਆਂ ਤੇ ਬਦਨੀਤਾਂ ਹਨ, ਇਹ ਪੰਜਾਬ ਦੇ ਵੈਰੀ ਹਨ ਜੋ ਬਾਹਰੋਂ ਘਤਿਤਾਂ ਤੇ ਤੱਖਣੇ ਦੇ ਦੇ ਕੇ ਵਿਨਾਸ਼ ਕਰਵਾ ਰਹੇ ਹਨ, ਦੁੱਖ ਨਾਲ ਲਿਖਾਂ ਫੂਲਕਾ ਬੜਾ ਸਿੱਖ ਦਰਦੀ ਵਕੀਲ ਹੈ ਕਿਉਂ ਜੱਗੀ ਜੌਹਲ ਦਾ ਕੇਸ ਲੜਨ ਲਈ ਅੱਗੇ ਨਹੀਂ ਆਇਆ ? ਸਲਾਉਣ ਵਾਲੇ ਜਵਾਬ ਦੇਣ ਇਹ ਸਭ ਬਸਤਾ ਚੁੱਕ ਹੀ ਹਨ, 84 ਦੇ ਕੇਸ ਭੀ ਸੱਚ ਹੈ ਕਿ ਵਕੀਲ ਹੋਰ ਸਨ ਪਰ ਉਹ ਪ੍ਰਸਿੱਧੀ ਵਿੱਚ ਨਹੀਂ ਸਨ ਆਉਣਾ ਚਾਹੁੰਦੇ, ਇਹਨੂੰ ਮੂਹਰੇ ਕਰਤਾ ਦਿੱਲੀ ਕਮੇਟੀ ਤੋਂ ਤਸਦੀਕ ਕਰੋ । ਸਾਨੂੰ ਝੂਠ ਨੇ ਮਾਰ ਲਿਆ, ਛੱਡੋ ਹੁਣ ਇਕ ਵਧੀਆ ਅਤੇ ਤੱਥ ਸੱਚ ਆਧਾਰਿਤ ਲੇਖ ਹੱਥਲੇ ਪਰਚੇ ਵਿੱਚ ਪਰਵਾਸ ਦੀ ਗਾਥਾ, ਮੇਰੇ ਵੀਰ ਇਹ ਪਰਵਾਸ ਦੀ ਨਹੀਂ ਸਾਡੇ ਅੰਦਰਲੇ ਅਹਿਸਾਸ ਦੀ ਹੈ, ਸਹਿਮਤ ਹੀ ਨਹੀਂ, ਸ਼ਾਹਦੀ ਭੀ ਹਾਂ, ਪਰ ੱੂE ਾਂੜੲ ਞੂਥ ਾਂਟੂਞੲ ਅਤੇ ਅੋੂਙ ਸ਼ੋੲਟਟ ੀ ਥੲਟਟ ਙਯ ਘੜਣੲਫ਼ ਬੱਸ ਸਭ ਕੁਝ ਸਮੋ ਗਿਆ ਹੈ, ਕੁਝ ਵਰੇ੍ਹ ਹੋਏ ਇਕ ਇਸੇ ਸੰਦਰਭ ਵਿੱਚ ਦੁੱਖ ਸੁੱਖ ਫੋਲ ਰਹੇ ਸੀ ਭਰਾ ਕਹਿੰਦਾ ਆਹ ਐਨੀ ਸਤੌ੍ਹਲ ਢੋਅ ਕੇ ਸਿੱਟੀ, ਕਿਸੇ ਦਾ ਭਾਅ ਨਹੀਂ ਮੇਰੇ ਵੀਰ ਆਪਾਂ ਆਪਣੀ ਜਮੀਰ ਨਾਲ ਇਹ ਸਭ ਕੀਤਾ, ਉਸ ਸਮੇਂ ਇਹ ਸਮਾਜਿਕ ਲੋੜ ਸੀ, ਝੂਰਨਾ ਕਾਹਨੂੰ ਹੈ ਆਪਣੀ ਕਮਾਈ ਕੀਤੀ ਹੁਣ ਉਹ ਖਾਈਏ, ਦੋਸ਼ ਨਾ ਕਾਹੂ ਦੇਹ ਹੌਸਲੇ ਤੇ ਹਿੰਮਤ ਹੀ ਜੀਵਨ ਹੈ, ਜੀਉਂਦੇ ਰਹੋ ਇਹ ਵਾਰਤਾਲਾਪ ਕੋਈ ਵਿਰਲਾ ਹੀ ਲਿਖੂ, ਨਹੀਂ ਤਾਂ ਭਾਈਚਾਰੇ ਨੂੰ ਲੂਤੀ ਲਾਊ ਹੀ ਹਨ, ਲੇਖਕ ਸਮਾਜ ਸਧਾਰੂ ਹੀ ਲੋੜੀਂਦੇ ਹਨ, ਕਰੀ ਚੱਲੋ ਆਪਣਾ ਫਰਜ਼ ਅਦਾ, ਪਿੱਛੇ ਉਹ ਹੀ ਛੱਡਣਾ ਹੈ, ਇਕ ਲੱਖ ਪੂਤ ਵਾਲੇ ਕੁਝ ਨਹੀਂ ਛੱਡ ਗਏ, ਕਦੀ ਤਾਂ ਪੀੜ੍ਹੀ ਮੁੱਕਦੀ ਹੀ ਹੁੰਦੀ ਹੈ, ਸਦਾ ਨੀ ਕੋਈ, ਥਿਰ ਨਹੀਂ ਕੋਈ, ਪਰ ਸਦਾ ਚੜ੍ਹਦੀ ਕਲਾ ਵਿੱਚ ਰਹੋ, ਭਲਾਈ ਸੋਚੀ ਚੱਲੋ ਕਰੀ ਚੱਲੋ, ਦਾਤਾ ਦੇਹ-ਅਰੋਗਤਾ, ਰਿਸ਼ਟ ਸਰੀਰ ਦੇਵੇ, ਜੀਊਂਦੇ ਵੱਸਦੇ ਰਹਿਣ ਸਭ, ਸਾਂਈ ਕਰੇ ਮਿਹਰ ।
-ਬਲਵਿੰਦਰ ਕੌਰ ਚਾਹਲ ਸਾਊਥਾਲ