image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਕਦੀ ਕੋਈ ਸੂਬਾ ਤਰੱਕੀ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਕੇਂਦਰ ਹਮਾਇਤੀ ਨਾ ਹੋਵੇ ਤੇ ਪੂੰਜੀ ਨਿਵੇਸ਼ ਲਈ ਧਨਾਢਾਂ ਨੂੰ ਉਤਸਾਹਿਤ ਨਾ ਕਰੇ

ਪੰਜਾਬ ਤਾਂ ਵੇਹੜੇ ਨੀ ਵੜਨ ਦਿੰਦਾ ਕਿਸੇ ਭੀ ਵਪਾਰੀ ਨੂੰ, ਕੀ ਫੇਰ ਕਸੂਰ ਸਰਕਾਰਾਂ ਦਾ ਜਾਂ ਇਨ੍ਹਾਂ ਉਜੱਡ ਲੋਕਾਂ ਦਾ, ਬਹੁਤਾ ਆਹ ਲੂਤੀ ਲਉਣੇ ਵਿਦੇਸ਼ੀਆਂ ਦਾ
ਰੁੱਤਾਂ, ਰੀਤਾਂ, ਸੱਭਿਆਚਾਰ, ਸੁਭਾਅ ਅਤੇ ਚਰਿੱਤਰ ਸਭ ਬਦਲ ਗਏ । ਪਰ ਨਹੀਂ ਬਦਲੀ ਤਾਂ ਬੰਦੇ ਦੀ ਖੁੰਦਕਾਰੀ ਦੀ ਸੀਰਤ, ਸੂਰਤਾਂ ਭਾਵੇੇਂ ਭੋਲੀਆਂ ਭੀ ਦਿੱਸਣ, ਪਰ ਅੰਤਰੀਵ ਦੀ ਸੂਰਤ ਤਾਂ ਸਾਹਮਣੇ ਕਿਰਦਾਰ ਆਉਣ ਤੇ ਹੀ ਦਿਸਦੀ ਹੈ, ਪੁਰਾਣੇ ਸਮਿਆਂ ਵਿੱਚ ਕਿਸੇ ਪਰਿਵਾਰ, ਪਿੰਡ, ਸ਼ਹਿਰ, ਸੂਬੇ ਅਤੇ ਦੇਸ਼ ਵਿਰੁੱਧ ਸਾਜਿਸ਼ਕਾਰੀਆਂ ਨੂੰ ਗੱਦਾਰ ਮੰਨਦੇ ਸਨ, ਪਰ ਅੱਜ ਇਸ ਨੂੰ ਬਹਾਦਰੀ, ਸਚਿਆਰ, ਖੈਰਦਾਰ ਅਤੇ ਵਫਾਦਾਰ, ਅੱਜ ਸੁਹਿਰਦ ਲੋਕ ਪ੍ਰੇਸ਼ਾਨ ਅਤੇ ਹੈਰਾਨ ਹੁੰਦੇ ਹਨ, ਭਾਵੇਂ ਕਈ ਸਾਡੇ ਉਮਰੀ ਭੀ ਪਹਿਲੀ ਕਤਾਰ ਵਿੱਚ ਦਿੱਸਦੇ ਹਨ, ਇਸੇ ਸੰਦਰਭ ਵਿੱਚ ਆਪਣੀ ਪ੍ਰੀਭਾਸ਼ਾ ਉਕਰ ਰਹੀ ਹਾਂ, ਕੱਲ ਬੰਦੀ ਸਿੰਘਾਂ ਦੀ ਰਿਹਾਈ ਰੈਲੀ (ਬਰਮਿੰਘਮ) ਮੈਂ ਬੜੇ ਗਹੁ ਨਾਲ ਘੋਖੀ, ਨੌਜਵਾਨ, ਪਤਨੀ ਅਤੇ ਦੋ ਬੱਚੀਆਂ ਸਮੇਤ ਕਾਰ ਪਾਰਕ ਵਿੱਚ ਨੱਠ ਨੱਠ ਕੇ ਕਾਰਾਂ &lsquoਤੇ ਸਟਿੱਕਰ ਲਾ ਰਿਹਾ ਸੀ, ਬੋਲੇ ਤੇ ਨਾ ਤਾਂ ਪੰਜਾਬੀ ਤੇ ਨਾ ਹੀ ਸਿੱਖ ਲੱਗਿਆ, ਬੱਸ ਮੇਰੀ ਖੋਜ ਨੇ ਸਾਬਤ ਕਰ ਦਿੱਤਾ ਕਿ ਸਾਡੇ ਭਾਈਚਾਰੇ ਵਿੱਚ ਕਿਵੇਂ ਭਸੂੜੀਆਂ ਪਾਉਣ ਲਈ ਈਗਲ ਅੱਖ ਰੱਖਦੇ ਹਨ, ਹੈਰਾਨੀ ਹੋਈ ਇਕ ਅੱਧੀ ਸਦੀ ਤੋਂ ਇਥੇ ਵੱਸੇ ਤੇ ਚੰਗੇ ਉੱਚ ਅਹੁਦੇ ਸਾਂਭਣ ਵਾਲੇ ਸਿੰਘ ਜੀ ਕਹਿੰਦੇ ਅਸੀਂ ਭਾਰਤੀ ਸ਼ਹਿਰੀ ਹਾਂ ਜੇ ਚੰਗੇ ਨੀ ਲੱਗਦੇ ਅੱਡ ਕਰ ਦੇਣ, ਦੱਸੋ ਕਿੰਨੀ ਸਹੀ ਦਲੀਲ, ਅਸੀਂ ਕਿਵੇਂ ਭਾਰਤੀ ਸ਼ਹਿਰੀ ਤੇ ਅੱਡ ਹੋਣਾ ਮੰਗੀਏ ? ਖਾਲਿਸਤਾਨ ਦੀ ਮੰਗ ਨਾਲ ਬੰਦੀ ਸਿੰਘ ਜੋੜ ਕੇ ਭੀ ਰਿਹਾਈ ਸੌਖੀ ਬਣਾ ਦੇਣਗੇ ? ਗੱਲ ਕੀ ਆਪਣੀ ਆਪਣੀ ਜਥੇਬੰਦੀ ਦੇ ਦਾਣੇ ਪਾਣੀ ਦੇ ਪ੍ਰਬੰਧ, ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ, ਸੱਚ ਲਿਖਾਂ ਮੈਂ ਤਾਂ ਆਪ ਚੁਰਾਸੀ ਤੋਂ ਭੀ ਪਹਿਲਾਂ ਡਾਕਟਰ ਸਾਹਿਬ ਦੇ ਪ੍ਰਚਾਰ ਨਾਲ ਅਤੇ ਮੇਰੇ ਪਤੀ ਤਾਂ ਅੰਦਰੋਂ ਹੀ ਕੌਮੀ ਘਰ ਦਾ ਮਨ ਰੱਖਦੇ ਸਨ, ਪਰ ਮੈਂ ਤਾਂ 84 ਦੇ ਛੇ ਮਹੀਨੇ ਮਗਰੋਂ ਹੀ ਸਭ ਭਾਂਪ ਗਈ ਸੀ ਕਿ ਇਹ ਮੁਹਿੰਮ ਕੀ ਹੈ ? ਅੱਗੇ ਚੱਲ ਕੇ ਸਬੂਤ ਲਈ ਇਕ ਅੰਮ੍ਰਿਤਸਰ ਅਕਾਲੀ ਦਲ (ਮਾਨ) ਹੋਰਾਂ ਦੇ ਸਮਰਥੱਕ ਦੀ ਵਿੱਥਿਆ ਲਿਖੂੰਗੀ, ਖੈਰ ਹੁਣ ਮੈਂ ਯੁਕਰੇਨ ਦਾ ਤੇ ਹੋਰ ਭੀ ਆਜ਼ਾਦੀ ਲੈ ਚੱੁਕੇ ਦੇਸ਼ਾਂ ਵਿੱਚ ਅਸਥਿਰਤਾ ਤੇ ਹਰ ਵੇਲੇ ਲੜਾਈਆਂ ਦੇਖ ਪੰਜਾਬ ਦਾ ਭਵਿੱਖ ਦੇਖਾਂ ਕਿ ਇਹ ਬਾਰਡਰ ਸਟੇਟ ਪਹਿਲਾਂ ਹੀ ਧੁੜਕੂ ਵਿੱਚ ਰਹਿੰਦੀ ਹੈ ਤੇ ਨਾਲੇ ਕਾਟਮ ਕੀਟੇ ਆਪਸ ਵਿੱਚ, ਕਿਵੇਂ ਉੱਨਤੀ, ਸੁੱਖ ਸ਼ਾਂਤੀ ਤੇ ਸੁਰਖਰੂ ਦੇਸ਼ ਚੋਣਾਂ ਵਿੱਚ ਭਾਗੀ ਮਾਨ ਦਲ ਦੇ ਇਕ ਸਮਰਥੱਕ ਨੇ ਕੱਲ੍ਹ ਸਿੱਖ ਚੈਨਲ ਦੇ ਗਰੇਵਾਲ ਨੌਜਵਾਨ ਨਾਲ ਬਹਿਸ ਵਿੱਚ ਸਾਫ ਸਾਫ ਆਖਿਆ ਕਿ ਮੈਂ ਤਾਂ ਵਫਾਦਾਰ ਹਾਂ ਕਿਉਂ ਕਿ ਮੇਰੇ ਬੱਚੇ ਇਨ੍ਹਾਂ ਦੀ ਬਦੌਲਤ ਅਮਰੀਕਾ ਵੱਸੇ ਹਨ, ਨਾਲੇ ਕਹਿੰਦਾ ਕਿ ਅਨੇਕਾਂ ਹੀ ਵਿਦੇਸ਼ੀ ਜਾ ਕੇ ਮਾਨ ਸਾਹਬ ਦੀਆਂ ਚਿੱਠੀਆਂ ਕਰਕੇ ਵੱਸੇ ਹਨ, ਸਬੂਤ ਚਾਹੁੰਦੇ ਹੋ ਤਾਂ ਰੀਲ੍ਹ ਕੱਢਵਾ ਲਵੋ, ਦੱਸੋ ਫੇਰ ਇਹ ਮੰਗ ਕੀ ਤੇ ਕਾਹਦੇ ਲਈ ? ਦੋਸ਼ ਸਾਰਾ ਸਮਾਂ ਹੀ ਬਾਦਲਾਂ &lsquoਤੇ ਲਾਈ ਜਾਵੋ । 
ਕੱਲ੍ਹ ਪਿਤਾ ਦੇ ਭੋਗ &lsquoਤੇ ਘੰਟੇ ਦੀ ਪਰੋਲ ਤੇ ਆਏ ਬਲਵੰਤ ਸਿੰਘ ਰਾਜੋਆਣਾ ਦੇ ਹਮਾਇਤ ਵਿੱਚ ਬੀਬੀ ਜੋ ਅੰਮ੍ਰਿਤਸਰ ਵਿੱਚ ਬੜਾ ਗੜਕਦੀ ਹੁੰਦੀ ਹੈ, ਦੂਜਿਆਂ ਨੂੰ ਨਰੈਣੂ ਦੀ ਔਲਾਦ ਹੀ ਦੱਸਦੀ ਹੈ, ਆਪ ਧੀਰੋਵਾਲ ਦੀ ਧੀ, ਖੈਰ ਇਥੇ ਭੀ ਭੜਕੀ ਕਿ ਅਸੀਂ ਨਹੀਂ ਰਾਜੋਆਣੇ ਦੇ ਅਕਾਲੀ ਸਮਰਥੱਕ ਹੋਣ ਨਾਲ ਸਹਿਮਤ, ਬੀੜਾਂ ਦਾ ਹਿਸਾਬ ਕਿਤਾਬ ਆਦਿ ਬੋਲੇ, ਦੱਸੋ ਇਹ ਸਮਾਂ ਸੀ ਆਹ ਰੌਲਾ ਪਾਉਣ ਦਾ ? ਪਰ ਇਹ ਮਹਿਕਮਾ ਹੀ ਇਹੀ ਹੈ, ਗਰੂਰ ਹੀ ਚੜ੍ਹਿਆ ਰਹਿੰਦਾ ਹੈ, ਨਾਲੇ ਅੰਮ੍ਰਿਤਧਾਰੀ ਹੋਣ ਕਰਕੇ ਇਹ ਗੁਰੂ ਦੇ ਰੱਖਵਾਲੇ ਹਨ ਤੇ ਦੂਜਿਆਂ ਨੂੰ ਨੀਮਾਂ ਦਿਖਾ ਕੇ ਆਪ ਉੱਚੇ ।
ਅਹਿਮ ਨੁਕਤਾ ਇਕ ਚੈਨਲ &lsquoਤੇ ਮੈਂ ਸੋਮਵਾਰ ਦੇ 8।30 ਵਜੇ ਦੇ ਦੋਨੋਂ ਖਾਲਿਸਤਾਨੀ ਭਰਾ ਕੱਟੜ ਵਿਰੋਧੀ (ਬਾਦਲ) ਪਰ ਇਹ ਅਲੋਚਨਾ ਨਾਲ ਮੈਂ ਸਹਿਮਤ ਹਾਂ ਕਿ ਧਰਮ ਦੁਆਰੇ ਅਰਦਾਸ ਕਰਕੇ ਮੱਥਾ ਟੇਕ ਕੇ ਸਰਬਤ ਦੇ ਭਲਾ ਦਾ ਸੁਣ ਕੇ ਹਰਸਿਮਰਤ ਕੌਰ ਦਾ ਕੱਖ ਨਾ ਰਹੇ ਵਾਲੀ ਮੰਦਭਾਗੀ ਦੁਰਅਸੀਸ, ਬਦਅਸੀਸ ਮੂੰਹ ਵਿੱਚੋਂ ਕੱਢਣੀ ਧਰਮ ਦੇ ਸਿਧਾਂਤ ਤੇ ਪੂਰੀ ਨਹੀਂ ਉੱਤਰਦੀ, ਕਿਸੇ ਨੂੰ ਭੀ ਇਹ ਕਬੋਲ ਬੋਲਣੇ ਭਾਵੇਂ ਅਕਾਲੀ ਦਲ ਨੇ ਪਹਿਲਾਂ ਭੀ ਵਰਤ ਲਏ ਹਨ, ਪਰ ਵਾਜਬ ਨਹੀਂ ਮੈਂ ਸਮਰਥੱਕ ਹੁੰਦੀ, ਨਿੰਦਕ ਹਾਂ, ਪਰ ਇਹ ਭੀ ਸੱਚ ਹੈ ਕਿ ਅਕਾਲੀ ਦਲ &lsquoਤੇ ਤੂਹਮਤਾਂ ਦੇ ਢੇਰ ਲੱਗਦੇ ਹਨ, ਉਹ ਭੀ ਸਿੱਖ ਹੀ ਹਨ ਜੋ ਗੁਰੂ ਅਭਿਲਾਸ਼ੀ ਹਨ, ਕਦੀ ਰੱਬ ਤੋਂ ਨਹੀਂ ਡਰਦੇ ਤਾਂ ਦੁਖੀ ਹੋ ਕੇ ਇਨ੍ਹਾਂ ਨੇ ਇਹ ਦੁਰਭਾਸ਼ਾ ਬੋਲੀ ।
ਆਈਏ ਅਸੀਂ ਪੰਜਾਬੀਆਂ ਲਈ ਹਿਤੈਸ਼ੀ ਬਨਣ ਵੱਲ ਕਿੰਨੀ ਬੂ ਦੁਹਾਈ ਪਾਈ, ਜਮੀਨਾਂ ਹੜੱਪ, ਐੱਮ।ਐੱਸ।ਪੀ। ਖਤਮ, ਅਡਾਨੀ ਅਵਾਨੀ ਮਾਲਕ ਕਿਵੇਂ ਸਾਲ ਭਰ ਲੋਕੀ ਮੂਰਖ ਬਣਾਏ, ਭਾਵੇਂ ਸੀ ਸੁਦੀ ਸਿਆਸਤ, ਭਾਜਪਾ ਹਟਾਉ ਤੇ ਕਾਂਗਰਸ ਲਿਆਉ, ਘਾਣ ਕਰਵਾ ਧਰਿਆ  ਪੰਜਾਬ ਦਾ, ਭਾਵੇਂ ਨਾ ਤਾਂ ਆਗੂਆਂ ਨੂੰ ਕੋਈ ਚੋਭ ਨਾ ਹੀ ਵਿਹਲੜ ਨੌਜਵਾਨਾਂ ਨੂੰ ਕੋਈ ਘਾਟਾ, ਕਿਸੇ ਨੇ ਹੋਰ ਥਾਵਾਂ ਤੋਂ ਪੈਸਾ ਤੇ ਪੇਂਡੂਆਂ ਸ਼ੌਕੀ ਮੁੰਡਿਆਂ ਨੇ ਪਿੰਡਾਂ ਵਿੱਚੋਂ ਡਰਾ ਧਮਕਾ ਕੇ ਉਗਰਾਹੀਆਂ, ਉਤੋਂ ਗੱਡੀਆਂ, ਪੈਸਾ, ਬਜ਼ੁਰਗਾਂ ਨੇ ਚੰਗੇ ਖਾ ਪੀ ਕੇ ਨਵੇਂ ਢੰਗ ਦਾ ਜੀਵਨ ਦੇਖ ਲਿਆ, ਕਿਵੇਂ ਧਮੱਚੀ ਪਾਈ ਜੀ ਧੌਣ ਤੇ ਗੋਡਾ, ਘੰਡੀ &lsquoਤੇ ਹੱਥ ਰੱਖ ਕਾਨੂੰਨ ਰੱਦ ਕਰਵਾ ਕੇ ਮੋਦੀ ਝੁਕਾ ਤਾ, ਆ ਗਏ ਡੋਗੇ ਲਾ ਲਾ ਸੜਕਾਂ ਤੇ ਖੌਰੂ ਪਉਂਦੇ ਪੰਜਾਬ ਖੱਟਿਆ ਕੀ, ਚੋਣਾਂ ਲਈ ਰਾਹ, ਦੂਜੇ ਹੁਣ ਪੁਤਲੇ ਫੂਕਣ ਤੇ, ਇਧਰ ਸਾਡੇ ਪੜ੍ਹੇ ਲਿਖੇ ਲੇਖਕ, ਕਵੀ ਸਾਹ ਨਾ ਲੈਣ ਜੀ ਅਸੀਂ ਭੀ ਕਿਸਾਨ ਅਸੀਂ ਭੀ ਹਾਮੀ ਸਭ ਕਿਸਾਨ ਹੀ ਕਿਸਾਨ ਕੱਲ੍ਹ ਮੈਂ ਇਕ ਨੈਸ਼ਨਲ ਚੈਨਲ ਤੇ ਪ੍ਰੋਫੈਸਰ ਐਗਰੀਕਲਚਰ ਮਾਹਰ ਦੀਆਂ ਦਲੀਲਾਂ ਸੁਣੀਆਂ ਕਿ ਖੇਤੀਬਾੜੀ ਵਿੱਚ ਤਾਂ ਸੁਧਾਰ ਲੋੜੀਦੇ ਹਨ, ਸਾਰ-ਅੰਸ਼ ਅੱਜ ਸੁਣਿਆ ਕਿ ਬਜਟ ਵਿੱਚ ਐੱਮ।ਐੱਸ।ਪੀ। ਦਾ ਪੁਤਲਾ ਨਹੀਂ ਫੂਕਿਆ ਗਿਆ, ਪਰ ਇਹ ਧਰਨਾ ਲਾਊ ਮਹਿਕਮਾ ਹਾਲੇ ਭੀ ਕੁਝ ਹਾਸਲ ਕਰਨ ਵੱਲ ਨਹੀਂ ਸਗੋਂ ਵਿਰੋਧਾਂ ਵਿੱਚ ਹੀ ਆਪਣੀ ਹੋਂਦ ਰੱਖੂ, ਦਿਆਨਤਦਾਰੀ ਤਾਂ ਇਹ ਹੈ ਕਿ ਹੁਣ ਸਾਡੇ ਇਥੇ ਦੇ ਚੀਕ ਚਿਹਾੜਾ ਪਉਣੇ ਮੰਨਣ ਕਿ ਅਸੀਂ ਗਲਤ ਸੀ, ਖੇਤੀ ਵਿੱਚੋਂ ਕਣਕ-ਝੋਨਾ ਹਟਾ ਕੇ ਧਰਤੀ ਦੀ ਸੇਵਾ ਕਰੋ, ਪਾਣੀ (ਪਿਤਾ) ਦੀ ਸੇਵਾ ਕਰੋ ਤੇ ਪੁਰਾਤਨ ਸਮੇਂ ਦੀ ਤਰ੍ਹਾਂ ਭਾਂਤ ਭਾਂਤ ਦੀ ਖੇਤੀ ਲਿਆਉ ਤੇ ਬੀਮਾਰੀਆਂ ਤੋਂ ਛੁਟਕਾਰਾ ਪੁਆਉ, ਸਿਹਤਮੰਦ ਉਪਜ ਖਾਉ, ਵੇਚੋ ਤੇ ਲੋਕਾਂ ਦਾ ਭਲਾ ਕਰੋ, ਨਾਲੇ ਆਹ ਗੇੜੇ ਲਉਣੇ ਪੇਂਡੂ ਮੁੰਡੇ ਕੰਮਾਂ ਵੱਲ ਪ੍ਰੇਰੋ, ਰੋਜ਼ਗਾਰ ਚਾਹੀਦਾ ਹੋਰ ਕੀਹਨੂੰ ਹੈ ? ਰਿਕਸ਼ਾ, ਟੈਂਪੂ ਵ੍ਹੀਲਰ, ਰੇੜ੍ਹੀਆਂ ਵਾਲੇ ਤਾਂ ਧੰਦੇ ਕਰਦੇ ਹਨ, ਸ਼ਹਿਰੀ ਵਪਾਰੀ ਹੱਟੀਦਾਰ ਵਿਹਲੇ ਨਹੀਂ, ਪਰ ਸਾਡੇ ਇਹ ਚਾਮ੍ਹਲੇ ਖਰੂਦੀ ਕੰਮ ਕਰਨ ਦੇ ਆਦੀ ਹੀ ਨਹੀਂ ਤਾਂ ਵਿਨਾਸ਼ ਆਖਣ ਵਾਲੇ ਨਿੰਦਕ ਹੁਣ ਸੱਚ ਵੱਲ ਧਿਆਨ ਧਰਨਾ ਆਪਣਾ ਫਰਜ਼ ਜਾਨਣ ।
ਅੱਜ ਇਕ ਮਜ਼ਾਕੀਆ ਤੁੱਕ ਲਿਖਾਂ ਮਜੀਠਾ ਹਲਕੇ ਵਿੱਚ ਚੈਨਲ ਵਾਲਾ ਜਿਹੜਾ ਭੌਂਦਾ ਹੀ ਰਹਿੰਦਾ ਹੈ ਆਪ ਦਾ ਤੇ ਅਕਾਲੀ ਦਲ ਤੇ ਪਿੱਛੋਂ ਕਾਂਗਰਸੀ ਆ ਵੜੇ, ਆਪ ਦਾ ਪ੍ਰਿਤਪਾਲ ਬੜਾ ਹੀ ਬੁਖਲਾਇਆ ਪਿਆ, ਅਕਾਲੀ ਕਾਰਕੁੰਨ ਠਰੰਮੇ ਨਾਲ ਖੜ੍ਹੇ ਸਵਾਲ ਜਵਾਬ ਕਰਨ, ਪ੍ਰਿਤਪਾਲ ਤਾਂ ਆਪੇ ਤੋਂ ਬਾਹਰ ਹੈ ਕੌਣ ? ਅਕਾਲੀ ਦਲ ਵਿੱਚ ਤੇ ਮਜੀਠੀਆ ਕੋਠੀ ਬਾਹਰ ਸਕੌਟੀ ਗਾਡ ਸੰਖੇਪ ਵਿੱਚ ਕਹਿੰਦਾ ਕੋਈ ਦੱਸ ਦੇਵੇ ਕਿ ਮੈਂ ਕਦੀ ਕੋਈ ਪੈਸਾ ਕਿਸੇ ਤੋਂ ਲਿਆ ਹੋਵੇ, ਅਕਾਲੀ ਦਲ ਨੇ ਕਿਹਾ ਤੂੰ ਮੁਣਸ਼ੀ ਲੱਗਣ ਕਿਉਂ ਜਾਣਾ ਚਾਹੁੰਦਾ ਸੀ ? ਜਿਸ ਤੋਂ ਥੂ ਕੌੜੀ ਹੋਗੀ ਤੇ ਹੁਣ ਆਪ ਵਿੱਚ ਮੈਂ ਪੁੱਛਾਂ ਕਿ ਭਾਊ ਤੂੰ ਪੈਸਾ ਕੀਹਤੋਂ ਮਜੀਠੀਏ ਦੇ ਆਏ ਪ੍ਰਾਹਣਿਆਂ ਤੋਂ ਲੈਣੇ ਸਨ, ਮੁਣਸ਼ੀ ਤਾਂ ਹੀ ਬਨਣਾ ਸੀ ਕਿ ਇਥੇ ਮੈਨੂੰ ਸਸਰੀਕਾਲ ਬਲਾਉਣੀ ਪੈਂਦੀ, ਮੁਣਸ਼ੀ ਨੂੰ ਅਗਲੇ ਸਲਾਮ ਤੇ ਨਾਲ ਸਾਹਬ ਹੋਰ ਕਾਹਦਾ ਰੋਸਾ, ਹੁਣ ਨਾਲ ਦਾ ਨੌਜਵਾਨ ਖੜ੍ਹਾ ਕਹਿੰਦਾ ਸੁਣ ਉ ਮੈਂ ਭੀ ਐਸ।ਸੀ। ਹਾਂ, ਪਰ ਤੂੰ ਚੁੱਪ ਹੀ ਕਰ, ਬੜਾ ਹੀ ਵਿਕਾਸ ਕੀਤਾ ਹੈ ਬਿਕਰਮ ਸਿੰਘ ਮਜੀਠੀਆ ਨੇ, ਹੁਣ ਤੱਕ ਉਥੇ ਬੈਠਾ ਕੀ ਕਰਦਾ ਸੀ ? ਭਾਈ ਇਹ ਆਪ ਵਿੱਚ ਤਾਂ ਆਹ ਸਭ ਕਚਰਾ ਬਚਰਾ ਹੈ ਮਲਾਈ ਤਾਂ ਸੇਠ ਜੀ ਬੈਠੇ ਹਨ ਨਵਜੋਤ ਸਿੰਘ ਸਿੱਧੂ ਦਾ ਤਾਂ ਹੰਕਾਰ ਹੈ, ਮੱਕਾਰ ਤਾਂ ਸਹੀ ਤੇ ਅਸਲੀ ਮਨਪ੍ਰੀਤ ਬਾਦਲ ਹੈ, ਸਿੱਧੂ ਤੋਂ ਚੋਰੀ ਚੰਨੀ ਦਾ ਨਉਂ ਹਾਈ ਕਮਾਂਡ ਨੂੰ ਭੇਜਿਆ, ਸੁਖਜਿੰਦਰ ਸਿੰਘ ਰੰਧਾਵਾ ਤੇ ਸਿੱਧੂ ਨੇ ਅੱਗੋਂ ਚੰਨੀ ਸਾਹਬ ਨੂੰ ਬਲਦੀ ਕੇ ਬੁੱਥੇ ਦੇ ਧਰਿਆ, ਕਰ ਮਜੀਠੀਏ ਨੂੰ ਅੰਦਰ, ਹੁਣ ਚੰਨੀ ਸਾਹਬ ਨੂੰ ਦੋ ਥਾਂਈਂ ਦੁੱਧ ਰਿੜਕਣਾ ਪੈ ਗਿਆ ਪਤਾ ਨਹੀਂ ਦੁੱਧ ਹੈ ਜਾਂ ਸਪਰੇਟਾ, ਮਨਪ੍ਰੀਤ ਬਾਦਲ ਪਹਿਲਾਂ ਤਾਏ ਦੇ ਆਖੇ ਨਾ ਲੱਗਿਆ, ਖਜਾਨਾ ਖਾਲੀ ਕਹਿ ਕੇ ਫੇਰ ਕਪਤਾਨ ਸਾਹਬ ਦਾ ਥੱਲਾ ਲੁਆ ਤਾ, ਅੱਜ ਬਠਿੰਡੇ ਥਰਮਲ ਦੇ ਮੁੱਦੇ &lsquoਤੇ ਘੇਰਿਆ ਅਗਲਿਆਂ ਤਾਂ ਮੁਨਕਰ ਮੈਂ ਨੀ ਕਿਹਾ ਸੀ, ਹਾਂ ਨੌਕਰੀਆਂ ਦੇ ਦਿੱਤੀਆਂ ਆਖ ਕੇ ਖਹਿੜਾ ਛੁਡਾਇਆ, ਇਹ ਅੰਦਰੋਂ ਪੱਕਾ ਕਾਮਰੇਡ ਹੈ, ਇਥੇ ਇਹ ਆਪਣੇ ਮਾਮੇ ਦੇ ਪੁੱਤਰ ਕੋਲ ਰਹਿ ਕੇ ਪੜ੍ਹ ਕੇ ਗਿਆ ਹੈ, ਉਹ ਭੀ ਪੱਕਾ ਕਾਮਰੇਡ, ਪਰ ਜਾਇਦਾਦ ਬਥੇਰੀ ਹੈ, ਮਨਪ੍ਰੀਤ ਬਾਦਲ ਦਾ ਮਾਮਾ ਤਾਂ ਤੰਬੇ ਵਾਲਾ ਅਕਾਲੀ ਅਖਵਾਉਂਦਾ ਸੀ, ਅਸੀਂ ਮਿਲੇ ਹੋਏ ਹਾਂ, ਹੁਣ ਉਨ੍ਹਾਂ ਦਾ ਪੋਤਾ ਕਾਂਗਰਸ ਛੱਡ ਅਕਾਲੀ ਦਲ ਵਿੱਚ ਸ਼ਾਮਿਲ ਹੋਇਆ ਹੈ, ਭਾਵੇਂ ਇਹ ਕੋਈ ਅਨੋਖੀ ਗੱਲ ਨਹੀਂ, ਪਰ ਇਹ ਮਨਪ੍ਰੀਤ ਦੀ ਕੋਈ ਸਕੀਮ ਭੀ ਹੋ ਹੀ ਸਕਦੀ ਹੈ, ਉਥੇ ਤਾਂ ਕਾਂਗਰਸੀ ਭਰਾ ਭੀ ਚੋਣਾਂ ਲਈ ਜੋਰ ਲਾਉਣ ਪਹੁੰਚੇ ਹੋਏ ਹਨ, ਮੈਂ ਪਰ ਕੇਵਲ ਦਲਜੀਤ ਸਿੰਘ ਸਹੋਤਾ ਹੋਰਾਂ ਹੀ ਮੰਨਦੀ ਸੀ, ਨਾਲ ਦੇ ਸਾਥੀ ਭੀ ਭਾਵੇਂ ਦੁਫਾੜ ਹੋਣ ਤੇ ਕੁਝ ਅਸਰ ਘੱਟ ਗਿਆ ਸੀ, ਪਰ ਕਪਤਾਨ ਸਾਹਬ ਦੀ ਮਹਾਰਾਣੀ ਸਾਹਬਾਂ ਨੇ ਫੇਰੀ ਪਾ ਕੇ ਪ੍ਰਧਾਨ ਹੀ ਆਪਣੀ ਮਰਜ਼ੀ ਬਦਲ ਦਿੱਤਾ ਸੀ, ਦਾਣੇ ਫੱਕੇ ਦੀ ਰੁੱਤ ਹੋਵੇ ਤਾਂ ਉਹਦੀ ਹੀ ਵਿਕਰੀ ਹੁੰਦੀ ਹੈ । ਆਮ ਲਈ ਇਸ ਵਾਰ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਡਰੋਂ ਘਬਰਾਏ ਐਥੇ ਹੀ ਦੇਸੀ ਚੈਨਲਾਂ ਤੇ ਮੰਡੀ ਲਾਈ ਬੈਠੇ ਹਨ, ਤਰਲੋ ਮੱਛੀ ਹਨ, ਉਧਰ ਸਿੱਧੂ ਚੰਨੀ ਘੋਲ ਕਿਧਰ ਡੋਬਾ ਸੋਕਾ ਵਿੱਚ ਬਿਕਰਮ ਸਿੰਘ ਮਜੀਠੀਏ ਨੇ ਆਪਣਾ ਡੰਕਾ ਬਜਾ ਕੇ ਚੰਨੀ ਦੀ ਥੋੜ੍ਹੀ ਮੁਸ਼ਕਲ ਹੋਰ ਕਰ ਦਿੱਤੀ ਕਿ ਸ਼ਾਇਦ ਮੁਖੀ ਐਲਾਨ ਦੇਣ, ਫੇਰ ਅਸਲੀ ਘੋਲ ਹੋਵੇਗਾ, ਚੋਣ ਨਿਸ਼ਾਨ ਕਿਸਾਨਾਂ ਨੂੰ ਚਲੋ ਮੰਜੇ ਤਾਂ ਮਿਲ ਗਏ ਬਿਸਤਰੇ ਤਾਂ ਗੋਲ ਹੋ ਗਏ ਕਈ ਵਿਚਾਰੇ ਤਾਂ ਘੜਿਆਂ &lsquoਤੇ ਤਰਨਗੇ, ਪੱਕੇ ਜਾਂ ਕੱਚੇ ਤਾਂ ਪਤਾ ਨਹੀਂ ਹੁਣ ਚੰਨੀ ਸਾਹਬ ਦੀ ਸਾਲੀ ਸਾਹਬਾ ਦੇ ਸਪੂਤ ਹਨੀ ਨੂੰ ਈ।ਡੀ। ਨੇ ਰਿਮਾਂਡ &lsquoਤੇ ਲੈ ਲਿਆ ਹੈ, ਹੋ ਸਕਦਾ ਹੈ ਭਾਂਬੜ ਠੰਡਾ ਕਰਨ ਲਈ, ਮੈਂ ਇਹ ਮੰਨਦੀ ਨਹੀਂ ਕਿ ਇਹ ਜਰੂਰੀ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਰੌਲ੍ਹਾ ਪੁਆਇਆ ਹੋਵੇ, ਆਪ ਦਾ ਉਹ ਜੋ ਛੋਕਰਾ ਹਿੰਦੀ ਬੋਲੂ ਪੰਜਾਬ ਦਾ ਇੰਚਾਰਜ ਤਾਂ ਪਿੱਛੇ ਪਿਆ ਹੀ ਸੀ, ਤੇ ਹੋ ਸਕਦਾ ਹੈ ਮੌਕਾ ਤਾੜ ਚੰਨੀ ਵਿਰੋਧੀ ਭੀ ਕਿੜ੍ਹ ਕੱਢਣ ਲਈ ਘਰ ਦਾ ਭੇਤੀ ਘਸੁੰਨ ਮਾਰ ਗਿਆ ਹੋਵੇ, ਜੋ ਭੀ ਹੋਵੇ ਝੂਠੀਆਂ ਸੌਹਾਂ ਕਪਤਾਨ ਸਾਹਬ ਨੂੰ ਹੀ ਨਹੀਂ ਸਭ ਲਾਹਾ ਲੈਣਿਆਂ &lsquoਤੇ ਮਾਰੂ ਹੋਣਗੀਆਂ, ਹਾਲੇ ਭੀ ਦੇਖੋ ਫੇਰ ਕਿਵੇਂ ਸਿੱਖ ਪਰੰਪਰਾਵਾਂ ਦਾ ਆਸਰਾ ਲੈ ਕੇ ਮਰੋੜੀ ਜਾਂਦੇ ਹਨ, ਸਬਕ ਨਹੀਂ ਸਿੱਖਦੇ, ਇਸੇ ਤਰ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਭੀ ਬੜੇ ਕਿਸਾਨ ਪੱਖੀ ਬਣੇ ਭਾਰਤ ਨੂੰ ਭੰਡਣ ਹੁਣ ਲੱਗਾ ਪਤਾ ਕਿ ਇਹ ਕਿਸਾਨ ਟਰੱਕ ਡਰਾਈਵਰ ਦੇਵਤੇ ਤੋਂ ਮਨੁੱਖ ਨਹੀਂ ਬਣੇ, ਇਨ੍ਹਾਂ ਦੇ ਭੀ ਬੜੇ ਰੰਗ ਹਨ, ਕਿਵੇਂ ਪੈਸੇ ਪਤਾ ਨਹੀਂ ਕਿਥੋਂ ਕਿਥੋਂ ਲਿਆ ਕਿਸਾਨੀ ਅੰਦੋਲਨ ਵਿੱਚ ਪੰਜ ਤਾਰਾਂ ਬਣਾਏ ਬਾਰਡਰਾਂ ਤੇ ਜੀ ਲੰਗਰ ਸੇਵਾ ਮੇਵਾ ਤੇ ਕੀ ਕੀ ਅਡੰਬਰ ਕਰੇ ਜੇ ਕਿਧਰੇ ਕੋਈ ਮਨੀ ਪੈਸੇ ਧੇਲੇ ਦੇ ਚੱਕਰ ਵਿੱਚ ਫੜਿਆ ਗਿਆ ਤਾਂ ਲੰਗਰ ਸੇਵਾ ਦਾ ਆਸਰਾ ਲੈ ਲਿਆ, ਉਹ ਹੀ ਹੁਣ ਆਹ ਕੈਨੇਡਾ ਟਰੱਕ ਡਰਾਈਵਰ ਹਨ, ਕੋਈ ਢੰਗ ਹੁੰਦੇ ਹਨ ਰੋਸ ਦੇ, ਹੁਣ ਪੰਜਾਬ ਦੇ ਹੀ ਹਾਲ ਦੇਖੋ ਹਾਲੇ ਤਾਂ ਜਦੋਂ ਪੱਤਰੀ ਫੋਲ੍ਹ ਹੋਣੀ ਹੈ ਕਿਸਾਨ ਹਿਸਾਬ ਕਿਤਾਬ ਦੀ ਤਾਂ ਦੇਖਿਉ ਕੀ ਕੀ ਝੰਜਟ ਪੈਣਗੇ, ਕੇਂਦਰ ਨੇ ਭੀ ਜੇਕਰ ਕਣਕ, ਝੋਨਾ ਨਾ ਕਬੂਲਿਆ ਤਾਂ ਭਾਵੇਂ ਹਟਣ ਇਹ ਬੀਜਣੋ, ਹੁਣ ਭੀ ਕਹਿੰਦੇ ਜੀ ਬਜਟ ਵਿੱਚ ਪੰਜਾਬ ਵਿੱਚ ਕੁਝ ਨਹੀਂ ਦਿੱਤਾ, ਦੇਣੇ ਸੱਤੂ ਸੀ ਤੁਹਾਨੂੰ ਤੁਸੀਂ ਕੁੱਟਮਾਰ, ਪਿੰਡਾਂ ਵਿੱਚ ਨੀ ਵੜਨ ਦੇਣੇ, ਹੁਣ ਦੂਜੇ ਸੂਬਿਆਂ ਵਿੱਚ ਜਾ ਕੇ ਚੋਣਾਂ ਵਿੱਚ ਵਿਰੋਧ ਕਰਨਗੇ, ਪਰਚੇ ਕੱਢਦੇ ਹਨ ਤਾਂ ਦਾਖਾ ਲੋੜਦੇ ਨੇ, ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਯੂਨੀਅਨ ਆਗੂਆਂ ਦੇ ਨੱਥ ਪਾ ਦੇਣੀ ਪੈਣੀ ਐ ਕਿ ਬਹਿ ਜਾਵੋ, ਹੁਣ ਤੁਸੀਂ ਬਥੇਰਾ ਗੁੱਲ ਕਰ ਧਰਿਆ ਜੀਵਨ ਨਹੀਂ ਤਾਂ ਫੇਰ ਵੇਚੋ ਜਮੀਨਾਂ ਤੇ ਚੜੋ੍ਹ ਜਹਾਜੀ, ਭੁੱਖੇ ਮਰੋਗੇ ਇਨ੍ਹਾਂ ਦੇ ਮਗਰ ਲੱਗ ਕੇ, ਇਨ੍ਹਾਂ ਕੋਲ ਤਾਂ ਬੜੀਆਂ ਹਨ ਜਮੀਨਾਂ ਤੇ ਤੁਹਾਡਾ ਬੋਲੂ ਘੁੜਕੂ ਕਦੀ ਕੋਈ ਸੂਬਾ ਤਰੱਕੀ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਕੇਂਦਰ ਹਮਾਇਤੀ ਨਾ ਹੋਵੇ ਤੇ ਪੂੰਜੀ ਨਿਵੇਸ਼ ਲਈ ਧਨਾਢਾਂ ਨੂੰ ਉਤਸਾਹਿਤ ਨਾ ਕਰੇ, ਪੰਜਾਬ ਤਾਂ ਵੇਹੜੇ ਨੀ ਵੜਨ ਦਿੰਦਾ ਕਿਸੇ ਭੀ ਵਪਾਰੀ ਨੂੰ, ਕੀ ਫੇਰ ਕਸੂਰ ਸਰਕਾਰਾਂ ਦਾ ਜਾਂ ਇਨ੍ਹਾਂ ਉਜੱਡ ਲੋਕਾਂ ਦਾ, ਬਹੁਤਾ ਆਹ ਲੂਤੀ ਲਉਣੇ ਵਿਦੇਸ਼ੀਆਂ ਦਾ, ਵਾਸਤਵ ਵਿੱਚ ਇਹ ਚਾਹੁੰਦੇ ਹਨ ਕਿ ਪੰਜਾਬ ਇਸੇ ਤਰ੍ਹਾਂ ਵਿਦੇਸ਼ੀਆਂ ਵੱਲ ਝਾਕਦਾ ਰਹੇ ਤੇ ਗਰੀਬ ਹੋਊ ਤਾਂ ਹੀ ਇਨ੍ਹਾਂ ਦੀ ਕਦਰ ਕਰੂ, ਇਹ ਤਾਂ ਅਸਲੀ ਵੈਰੀ ਹਨ ਇਹੋ ਜਿਹੇ ਲੋਕ ਅੰਤ ਨੂੰ ਦੁਸ਼ਟਾਂ ਦੀ ਕਤਾਰ ਵਿੱਚ ਖੜ੍ਹਦੇ ਹਨ, ਰੱਬ ਲੱਤ ਨੀ ਵੱਢਦਾ ਮੱਤ ਮਾਰਦਾ ਹੈ, ਕਈ ਤਾਂ ਮਾਨਸਿਕ ਰੋਗੀ ਬਣ ਜਾਂਦੇ ਹਨ, ਮਾਨਸਿਕਤਾ ਤਾਂ ਹੁਣ ਹੀ ਦਿਸੀ ਜਾਂਦੀ ਹੈ, ਜਦੋਂ ਕਿਹੋ ਜਿਹੀ ਭਾਸ਼ਾ ਬੇੜਾ ਗਰਕ ਤੇ ਹੋਰ ਚਪੇੜਾਂ ਮਾਰੋ, ਛਿੱਤਰ ਮਾਰੋ ਇਨ੍ਹਾਂ ਦੇ ਆਖਣਗੇ ਕਦੀ ਤਾਂ ਕੋਈ ਅੱਗ ਲਾ ਕੇ ਫੂਕੋ ਭੀ ਸੀ ਕਹਿਣ ਵਾਲਾ ਹੁਣ ਨਹੀਂ ਆਉਂਦਾ ਬਹੁਤਾ ਚੈਨਲਾਂ ਤੇ ਸ਼ਾਇਦ ਛਿੜਕਤਾ ਹੋਵੇ, ਮੈਂ ਵੈਸੇ ਨਿਚੋੜ ਕੱਢਿਆ ਹੈ ਕਿ ਪੰਜਾਬ ਦੀ ਮੁਸੀਬਤ ਦਾ ਵੱਡਾ ਕਾਰਨ ਵਿਦੇਸ਼ੀ ਹਨ, ਅੱਜ ਹੀ ਮੇਰੀ ਸਹੇਲੀ ਦਾ ਟੈਲੀਫੂਨ ਆਇਆ, ਕਹਿੰਦੀ ਦੱਸ ਹੁਣ ਕੀ ਕਰਾਂ ਪੰਜਾਬ ਜਾਣਾ ਸੀ ਪੈਸਿਆਂ ਦਾ ਮਾਮਲਾ, ਕੀ ਕਰਾਂ ਉਥੇ ਤਾਂ ਹੇਠਲੀ ਉੱਤੇ ਲਿਆਈ ਪਈ ਹੈ, ਆਹ ਜਿਹੜੇ ਐਥੇ ਚੈਨਲ ਖੋਲ੍ਹੀ ਬੈਠੇ ਨੇ ਉਥੇ ਭੀ ਭੜਥੂ ਪਾਈ ਜਾਂਦੇ ਨੇ, ਪਤਾ ਨਹੀਂ ਕਿਹੜੇ ਵੇਲੇ ਕੀ ਧਰਨ ਨਾਲੇ ਫੇਰ ਅੰਮ੍ਰਿਤਸਰ ਭੀ ਏਅਰਪੋਰਟ ਦਾ ਸਿਸਟਮ ਪਤਾ ਨਹੀਂ ਕੀ ਹੈ, ਮੈਂ ਕਿਹਾ ਮੈਂ ਤਾਂ ਹਾਲੇ ਜਾਣ ਦੀ ਸੋਚਦੀ ਭੀ ਨਹੀਂ, ਚੈਨਲਾਂ ਨਾਲੋਂ ਭੀ ਵੱਧ ਜਿਹੜਾ ਸੋਸ਼ਲ ਮੀਡੀਆ ਇਹਦੀ ਮਾਰ ਬਹੁਤੀ ਹੈ, ਜਿੰਨੀ ਦੇਰ ਇਹ ਕਾਨੂੰਨੀ ਸ਼ਿਕੰਜੇ ਵਿੱਚ ਨਹੀਂ ਆਉਂਦਾ ਹਾਲਤ ਸੁਧਰਨੀ ਨਹੀਂ, ਪੰਜਾਬ ਵਿੱਚ ਤਾਂ ਹੁਣੇ ਪਤਾ ਨਹੀਂ ਕੀ ਕੀ ਰੰਗ ਬਦਲਣੇ ਹਨ, ਲੋਕੀ ਬਾਂਵਰੇ ਹੋਏ ਫਿਰਦੇ ਨੇ ਬੱਸ ਪੰਜ ਸੱਤ ਜਥਾ ਬਣਾ ਕੇ ਨਿੱਤ ਨਵੀਂ ਮੁਹਿੰਮ ਵਿੱਢ ਲੈਂਦੇ ਹਨ, ਨਾਲੇ ਆਖੀ ਜਾਂਦੇ ਨੇ ਕਿ ਰੁਜ਼ਗਾਰ ਨਹੀਂ, ਰੁਜ਼ਗਾਰ ਕਰਨਾ ਪਤਾ ਨਹੀਂ ਕਦੋਂ ਤੇ ਕੀਹਨੇ ਹੈ ?
ਇਹ ਕੋਈ ਇਕ ਦੇਸ਼ ਦੀ ਕਥਾ ਨਹੀਂ, ਹਰ ਥਾਂ ਹੀ ਰੌਲਾ ਪਾਊ ਮਹਿਕਮਾ ਭਾਰੂ ਹੈ, ਇਥੇ ਸਾਡੇ ਕਿੰਨੀਆਂ ਸਮੱਸਿਆਵਾਂ ਹਨ ਨਜਿੱਠਣ ਲਈ ਪਰ ਵਿਰੋਧੀ ਬਸ ਜੀ ਬੌਰਿਸ ਲਹੇ ਭਲਾ ਫੇਰ ਅਸਮਾਨ ਥੱਲੇ ਆ ਜੂਗਾ, ਸਾਡੀਆਂ ਸੁਨਣ ਲੋਕੀ ਇੰਨੇ ਮੱਕਾਰ ਹਨ ਕਿ ਹਰ ਥਾਂ ਸ਼ੈਤਾਨੀ ਹੀ ਚੌਧਰੀ, ਭਲੇਮਾਣਸੀ ਦਾ ਤਾਂ ਵੇਲਾ ਹੀ ਨਹੀਂ ।
ਪਰਚੇ ਵਿੱਚ ਪੜ੍ਹਿਆ ਕਿ ਲੈਸਟਰ ਗੁਰਦੁਆਰੇ ਵਾਲਿਆਂ ਮਿਲੀਅਨ ਪੌਂਡ ਨਵੀਨੀਕਰਨ &lsquoਤੇ ਕਰਜ਼ਾ ਲੈ ਕੇ ਖਰਚਣੇ ਸਨ, ਭਲਾ ਹੋ ਗਿਆ ਸੁਮੱਤ ਆ ਗਈ ਫੈਸਲਾ ਬਦਲਿਆ, ਨਵੀਨੀਕਰਨ ਨਾਲੋਂ ਲੋੜੀਕਰਨ ਕਰਨ, ਪ੍ਰਬੰਧਕ ਆਪਣੇ ਲਈ ਕਿ ਅਸੀਂ ਆਹ ਕੀਤਾ ਲਈ ਕਾਹਲੇ ਰਹਿੰਦੇ ਹਨ, ਅੱਗੋਂ ਕਿਹੜੀ ਪਨੀਰੀ ਨੇ ਇਹ ਸੰਭਾਲਣੇ ਹਨ, ਕੋਈ ਭਾਈਚਾਰੇ ਦੀਆਂ ਲੋੜਾਂ ਵੱਲ ਕਦਮ ਪੁੱਟਣ ਗੁਰਦੁਆਰੇ ਤਾਂ ਚਰਚਾਂ ਦੀ ਰੀਸ ਹਨ, ਚਲੋ ਹੁਣ ਬਹੁਤ ਖੋਲ੍ਹ ਲਏ, ਹੁਣ ਉਨ੍ਹਾਂ ਵਿੱਚ ਚੰਗੇਰੇ ਪ੍ਰਬੰਧ ਨਾ ਕਿ ਕਮਾਈਆਂ ਦੇ ਸਾਧਨ ਹੋਣ ਸਭ ਪ੍ਰਬੰਧਕਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ, ਇਕ ਹੋਰ ਪਹਿਲੂ ਕਿ ਹਰ ਮਸਲੇ ਤੇ ਸਾਡੇ ਉਨੇ ਕੁ ਜਥੇਬੰਦੀਆਂ ਦੀ ਗਿਣਤੀ ਦੇ ਬੰਦੇ ਲੰਡਨ ਝੰਡੇ ਚੁੱਕੀ ਚਲੇ ਜਾਂਦੇ ਹਨ, ਕਦੇ ਸੋਚਦੇ ਨਹੀਂ ਕਿ ਹਾਈ ਕਮਿਸ਼ਨ ਮੂਰਤਾਂ ਤੇ ਸੂਰਤਾਂ ਦੇਖ ਸੋਚਦਾ ਨੀ ਹੋਊ ਕਿ ਇਨ੍ਹਾਂ ਨਾਲ ਹੋਰ ਕੋਈ ਕਿਉਂ ਨਹੀਂ ਰਲ੍ਹਦਾ ? ਤਾਂ ਕੀ ਇਹ ਫੇਰ ਸਮੀਕਰਨ ਨਹੀਂ ਕਰਦੇ ਕਿ ਸਾਡੀ ਤਾਂ ਕੋਈ ਸੁਣਵਾਈ ਕਦੀ ਹੁੰਦੀ ਨਹੀਂ, ਅਸੀਂ ਬੱਸ ਲੋਕਾਂ ਵਿੱਚ ਆਪਣੀ ਭੱਲ ਲਈ ਜਾਈਦਾ ਹੈ ?
ਲੱਗਦਾ ਹੈ ਕਿ ਸੁਰਤ ਭੁੱਲੀ ਫਿਰਦੀ ਹੈ ਹੁਣੇ ਹੀ ਨਵਜੋਤ ਸਿੰਘ ਸਿੱਧੂ ਦੀ ਆਜ ਤੱਕ ਤੇ ਇੰਟਰਵਿਊ ਵਿੱਚ ਵਿਰਤੀ ਸੁਣੋ ਜੀ, ਹਾਈ ਕਮਾਂਡ ਨੂੰ ਰਹਿਬਰ ਦੱਸਦਾ ਹੈ, ਬਖ਼ਸ਼ ਬੰਦੇ ਕੋ, ਪਤਾ ਨਹੀਂ ਕੱਲ ਕੀ ਹੋਣਾ ਏ ਪਰ ਇਹ ਗੱਲ ਭਾਈਚਾਰਕ ਸਾਂਝ ਦੀ ਕਿਹੜੀ ਧਾਰਾ ਹੈ ਜੀ ਕਿ ਜਾਤ ਪ੍ਰਣਾਲੀ ਦੇ ਆਧਾਰਤ ਸੀ।ਐਮ। ਹੋਵੇ, ਯੋਗਤਾ ਦੀ ਕੋਈ ਮਹੱਤਤਾ ਨਹੀਂ, ਨਾ ਹੀ ਹਾਲੇ 75 ਸਾਲ ਪਿੱਛੋਂ ਭੀ ਜਾਤੀ ਉੱਚੀ ਨਹੀਂ ਚੁੱਕੀ ਗਈ, ਭਾਵੇਂ ਖੱਤਰੀ, ਬ੍ਰਾਹਮਣ ਤੇ ਜੱਟ ਥੱਲੇ ਸੁੱਟੇ ਜਰੂਰ ਸਿੱਟੇ ਗਏ, ਮੱਥੇ ਟੇਕੋ ਏਸੇ ਵਿਧਾਨ ਨੂੰ, ਇਧਰ ਵਿਦੇਸ਼ੀ ਆਖੀ ਜਾਣ ਹਾਲੇ ਭੀ ਜਾਤੀ ਨੂੰ ਕੋਈ ਲਾਭ ਨਹੀਂ ਜੱਟ ਤਾਂ ਗੌਣ ਵਜਾਉਣ ਵੱਲ ਵੱਧ ਗਏ, ਬ੍ਰਾਹਮਣ ਬਾਹਰ ਤੇ ਖੱਤਰੀ ਵਪਾਰੀ ਨਹੀਂ ਤਾਂ ਤਿੰਨੇ ਭੁੱਖੇ ਮਰਦੇ, ਵਿਧਾਨ ਦੇ ਚੰਗੇ ਪੱਖ ਲਈ ਤਾਂ ਡਾਕਟਰ ਅੰਬੇਡਕਰ ਸਾਹਬ ਦਾ ਧੰਨਵਾਦ, ਪਰ ਜੋ ਨਖਿੱਧ ਹੈ ਉਹ ਹਿੰਦੂਆਂ ਹਿੱਸੇ, ਤਿੰਨ ਪਹਿਲੂ ਵਿਚਾਰਨਯੋਗ (1) ਜਾਂ ਤਾਂ ਡਾਕਟਰ ਅੰਬੇਡਕਰ ਸਾਹਬ ਨੇ ਵਿਧਾਨ ਬਣਾਇਆ ਹੀ ਨਹੀਂ । (2) ਜਾਂ ਫੇਰ ਦਬਾਅ ਹੇਠ ਤੇ ਨਉਂ ਹੀ ਵਰਤਿਆ । (3) ਜਾਂ ਫੇਰ ਉਨ੍ਹਾਂ ਵਿਦੇਸ਼ੀ ਉੱਚ ਵਿੱਦਿਆ ਦਾ ਅਤੇ ਅਨੰਦ ਮਾਣ ਕੇ ਭੀ ਬਰਤਾਨਵੀ ਢਾਂਚੇ ਨੂੰ ਘੋਖਿਆ ਹੀ ਨਹੀਂ ਅਤੇ ਲੋੜ ਅਨੁਸਾਰ ਭੱਤੇ ਦੇਣੇ ਸਨ, ਨਾ ਕਿ ਜਾਤ ਆਧਾਰਤ । (4) ਨਹੀਂ ਤਾਂ ਕੋਈ ਸੀਮਾ ਰੱਖਦੇ ਕਿ ਇੰਨਾ ਸਾਲਾਂ ਤੱਕ ਹੀ ਇਹ ਨੀਤੀ ਲਾਗੂ ਰਹੇਗੀ, ਫੇਰ ਇਹ ਸਭ ਏਕ ਦੀ ਧਾਰਾ ਚੱਲੂਗੀ, ਹੁਣ ਤਾਂ ਵਿਤਕਰੇ ਦੀ ਭਟਕ ਸਾਫ ਦਿਸਦੀ ਹੈ । ਇਸੇ ਨੀਤ ਤੇ ਨੀਤੀ ਨਾਲ ਸਾਡੇ ਭਾਈਚਾਰੇ ਵਿੱਚ ਇਨ੍ਹਾਂ ਦੇਸ਼ਾਂ ਵਿੱਚ ਭੀ ਰਿਜ਼ਰਵੇਸ਼ਨ ਮੰਗੀ ਗਈ ਤੇ ਮਿਲੀ ਭੀ, ਨੌਕਰੀਆਂ ਇਹ ਝਲਕ ਦੇਖੀ ਜਾਵੋ, ਪਰ ਇਹ ਵਿਚਾਰਧਾਰਾ ਲੰਮੇਰੇ ਸਮੇਂ ਲਈ ਹਾਨੀਕਾਰਕ ਸਿੱਧ ਹੋਵੇਗੀ, ਨਸਲਵਾਦੀ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ, ਸਾਡੀਆਂ ਕੀਤੀਆਂ ਭਵਿੱਖ ਦੇ ਅੱਗੇ ਆਉਣਗੀਆਂ, ਵੁਲਵਰਹੈਂਪਟਨ ਤੋਂ ਟੋਰੀ ਐੱਮ।ਪੀ। ਬੜਾ ਹੀ ਜੀਨੀਅਸ ਤੇ ਦੂਰ-ਅੰਦੇਸ਼ੀ ਸੀ, ਆਖ ਗਿਆ ਸੀ ਕਿ ਇਹ ਲੋਕ ਇਥੇ ਆਪਸ ਵਿੱਚ ਖੂਨ ਦੀਆਂ ਨਦੀਆਂ ਵਹਾਉਣਗੇ ।
ਲਿਖਦੀ ਜਾਵਾਂ ਸਾਡਿਆਂ ਮਹਾਂਰਥੀਆਂ ਨੇ ਉਹਨੂੰ ਨਸਲਵਾਦੀ ਆਖ ਬਦਨਾਮ ਕੀਤਾ ਤੇ ਟੋਰੀ ਪਾਰਟੀ ਨੇ ਕੱਢ ਤਾ ਤੇ ਉਹ ਆਖਰ ਆਇਰਲੈਂਡ ਵਿੱਚ ੳ।ੳ।ਪ। ਚੱਲਿਆ ਗਿਆ, ਪਰ ਵੁਰਵਰਹੈਂਪਟਨ ਦੇ ਵਾਸੀ ਦੱਸਦੇ ਸਨ ਕਿ ਉਹ ਕਦੀ ਭੀ ਕਿਸੇ ਅਵਾਸੀ ਨੂੰ ਕੰਮ ਕਰਵਾਉਣ ਗਏ ਨੂੰ ਮੋੜਦਾ ਨਹੀਂ ਸੀ, ਪਰ ਉਹ ਨਸਲਵਾਦੀ ਨਹੀਂ ਸੀ, ਅਸੀਂ ਤਾਂ ਲਾਰਡ ਡੈਨਿੰਗ ਨੂੰ ਨਖਿੱਧ ਕੀਤਾ, ਹਾਲਾਂਕਿ ਉਹਨੇ ਸਿੱਖਾਂ ਨੂੰ ਅਗਾਹ ਕੀਤਾ ਸੀ ਕਿ ਤੁਸੀਂ ਕੌਮ ਨਹੀਂ ਮੰਨੀ ਗਏ, ਉਪਰਾਲਾ ਕਰੋ, ਪਰ ਆਹ ਮਾਡੇਲਾ ਕੇਸ ਨੇ ਪਾਰਟੀ ਪਾਲਿਟਿਕਸ ਖੇਡ ਕੇ ਭੱਲ ਬਣਾਈ, ਇਹ ਹੈ ਸਾਡੀ ਫਿਤਰਤ, ਇਹ ਹਰ ਦੇਸ਼ ਵਿੱਚ ਹੀ ਇਹੀ ਕੁਝ ਕਰਦੇ ਹਨ, ਪਹਿਲਾਂ ਤਾਂ ਇਥੇ ਕਿਵੇਂ ਆਮ ਆਮ ਕੀਤੀ ਜਹਾਜ਼ ਭਰ ਕੇ ਗਏ, ਧੰਨ ਪਤਾ ਨਹੀਂ ਕਿਥੋਂ ਲਿਆਂਦਾ ਦੇ ਕੇ ਆਏ ਧਾਵਾ ਬੋਲਾਇਆ ਪੰਜਾਬ ਤੇ, ਕਰੂੰਜੜੇ ਜਿਹੇ ਵਿਧਾਇਕ ਬਣਾ ਧਰੇ, ਉਹ ਭੱਜ ਭੱਜ ਕਾਂਗਰਸ ਵਿੱਚ ਸ਼ਾਮਿਲ ਇਸ ਵਾਰ ਹੁਣ ਘੱਟ ਹੈ, ਅੱਜ ਦੇਖੋ ਗੁਰਦੁਆਰੇ ਮੀਟਿੰਗ ਕਰਕੇ ਦੂਜੇ ਪਾਸੇ ਹੋ ਕੇ ਕਹਿੰਦੇ ਇਹ ਲੋਟੂ ਹਨ, ਉਦੋਂ ਨਹੀਂ ਸੀ ਪਤਾ ਜਦੋਂ ਦਿੱਲੀ ਤੋਂ ਆ ਕੇ ਚੰਡੀਗੜ੍ਹ ਕੀ ਕੀ ਕੁਝ ਕਰਦੇ ਸਨ, ਇਸ ਵਾਰੀ ਹੋਰ ਲਿਆਂਦਾ ਚੱਢਾ ਤੇ ਦੂਜਾ ਸਿੰਘ ਹਾਲੇ ਭੀ ਭਲਾ ਜੇ ਸਮਝ ਜਾਣ, ਦੂਜੇ ਪਾਸੇ ਉਥੇ ਢਾਈ ਕੁ ਟੋਟਰੂ ਜਥਾ ਬਣਾ ਕੇ ਪੰਥਕ ਬਣ ਜਾਂਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਸ਼੍ਰੋਮਣੀ ਕਮੇਟੀ ਦੇ ਦੁਆਲੇ ਹੀ ਰਹਿੰਦੇ ਹਨ, ਆਹ ਸ਼ਿਵ ਸੈਨਾ ਨਾਲ ਗੱਲਬਾਤ ਕਰਨ &lsquoਤੇ ਹੀ ਤੌਖਲਾ ਜੀ ਅਕਾਲੀ ਦਲ ਹੀ ਨਹੀਂ ਹੈ ਇਹ ਪੁੱਛੇ ਕੋਈ ਇਨ੍ਹਾਂ ਤੋਂ ਕਿ ਤੁਸੀਂ ਰਜਿਸਟਾਰ ਲੱਗੇ ਹੋ ਕਿ ਤੁਸੀਂ ਆਗਿਆ ਦੇਣੀ ਹੈ, ਤੁਸੀਂ ਸਮਰਥੱਕ ਨਹੀਂ, ਮੈਂਬਰ ਨਹੀਂ, ਹੱਕ ਕੀ ਹੈ ? ਤੁਹਾਡੀ ਕਿਸੇ ਨਾਲ ਭੀ ਬਣਦੀ ਨਹੀਂ ਕੀ ਸ਼ਿਵ-ਸੈਨਾ ਦੀ ਤਰ੍ਹਾਂ ਤੁਸੀਂ ਨਹੀਂ ਗਰਮ ਦਲੀਏ ਤਾਂ ਕੀ ਉਨ੍ਹਾਂ ਨੂੰ ਹੱਕ ਨਹੀਂ ਆਪਣੇ ਹਿੱਤ ਵਿੱਚ ਬੋਲਣ ਦਾ, ਜੋ ਉਹ ਮੰਨਦੇ ਹਨ ਕਿ ਅਸੀਂ ਅਕਾਲੀ ਦਲ ਨਾਲ ਚੱਲ ਸਕਦੇ ਹਾਂ ਤਾਂ ਵਿਰੋਧਤਾ ਘਟਾਉਣੀ ਕੀ ਸਿਹਤ ਲਈ ਹਾਨੀਕਾਰਕ ਹੈ, ਸਗੋਂ ਪੰਜਾਬ ਵਿੱਚ ਅਮਨ-ਸ਼ਾਂਤੀ ਤੇ ਭਰੱਪਣ ਵਧੇਗਾ, ਜਰੂਰੀ ਹੈ ਹਰ ਦਮ ਹੜਦੰਮ ਹੀ ਮਚਦਾ ਰੱਖੋ । ਮਹੱਤਵਪੂਰਨ ਇੰਕਸ਼ਾਕ ਖੋਜ ਕੀ ਕਹਿੰਦੀ ਹੈ, ਅਸੀਂ ਨਹੀਂ ਕਰਦੇ ਨਾ ਹੀ ਇਹ ਮੇਰੀ ਖੋਜ ਹੈ । ਅਚਲਜਦੀ ੳ।ਕ। ਜੋ ਦੱਸਦੀ ਹੈ ਕਿ ਜੋ ਭੀ ਅਤੰਕੀ ਬੇਅਦਬੀ ਆਦਿ ਵਰਗੀਆਂ ਗਤੀਵਿਧੀਆਂ ਕਰਦੇ ਹਨ, ਸਿਆਸੀ ਤੰਦ ਜਾਂ ਮਜ਼੍ਹਬੀ ਹੋਵੇ, ਜਨੂੰਨ ਤੋਂ ਮਾਨਸਿਕਤਾ ਰੋਗੀ ਹੁੰਦੇ ਹਨ (ਬਹੁਤੇ) ਪਰ ਅਸੀਂ ਸਿੱਖ ਜਗਤ ਕਿਸੇ ਭੀ ਅਜਿਹੀ ਮਸ਼ਵਰੇ ਦੀ ਧਾਰਾ ਮੰਨਣ ਨੂੰ ਤਿਆਰ ਨਹੀਂ, ਅਸੀਂ ਜਦੋਂ ਭੀ ਪੁਲਸ ਬੇਅਦਬੀ ਦੇ ਕਾਰੀਏ ਨੂੰ ਮਾਨਸਿਕ ਰੋਗੀ ਦੱਸਦੀ ਹੈ ਤਾਂ ਬਹਾਨਾ ਦੱਸਦੇ ਹਾਂ ਅਤੇ ਪ੍ਰਸਾਸ਼ਨ ਤੋਂ ਅਵਿਸ਼ਵਾਸੀ ਹੋਈਦਾ ਹੈ, ਜੋ ਸਾਡੀ ਸੱਮਿਆਵਾਂ ਦਾ ਕਾਰਨ ਹੈ ।
ਹੁਣ ਆਉ ਸਮਾਪਤੀ ਦੇ ਪੰਨੇ ਵੱਲ :- ਸਿੱਧੂ-ਚੰਨੀ ਝੰਜਟ ਦਾ ਨਿਪਟਾਰਾ ਭਾਵੇਂ ਸਭ ਨੂੰ ਪਤਾ ਸੀ ਕਿ ਕਾਂਗਰਸ ਦਾ ਸਿਧਾਂਤ ਹੈ ਜਾਤੀ ਪੱਤਾ ਤਾਂ ਕਿਵੇਂ ਸਿੱਧੂ ਤੇ ਜਾਖੜ ਕਤਾਰ ਵਿੱਚ ? ਪੱੁਤ ਕਹਿੰਦਾ, ਮਾਂ ਮੈਂ ਨਾਨਕਿਆਂ ਨੂੰ ਜਾਣਾ ਹੈ, ਮਾਂ, ਪੁੱਤ ਪੇਕੇ ਤਾਂ ਮੇਰੇ ਹੀ ਹਨ, ਯਾਨੀ ਕਿ ਮੈਂ ਭਲੀ ਜਾਣਦੀ ਹਾਂ, ਕੀ ਇਹ ਜੋ ਜਮਾਂਦਰੂ ਕਾਂਗਰਸੀ ਹਨ (ਸਿੱਧੂ ਭਾਵੇਂ) ਕੁਝ ਵਰੇ੍ਹ ਭਾਜਪਾ ਵਿੱਚ ਰੰਗ ਮਾਣ ਆਇਆ, ਪਰ ਭੁੱਲ ਕਿਵੇਂ ਗਿਆ ? ਜਾਖੜ ਸਾਹਬ ਤਾਂ ਪਲੇ ਹੀ ਇਸ ਵਾਤਾਵਰਣ ਵਿੱਚ ਹਨ, ਸਿੱਧੂ ਦੇ ਤਾਂ ਬਸ ਨਗ੍ਹਤੇ ਦੀ ਬੀਮਾਰੀ ਕਿ ਸ਼੍ਰੋਮਣੀ ਅਕਾਲੀ ਦਲ ਹੀ ਨਖਿੱਧ ਹੈ, ਹੋਰ ਕੋਈ ਭੀ ਰੰਗ ਢੰਗ ਇਹਨੂੰ ਦਿਸਿਆ ਹੀ ਨਹੀਂ, ਰੱਬ ਬੇਅੰਤ ਹੈ ਮੇਰੀ ਸੋਝੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ, ਸਿੱਧੂ ਤੇ ਚੰਨੀ ਜਰੂਰ ਆਪਣੀ ਚਤੁਰਤਾ ਦਾ ਭੁਗਤਾਣ ਇਕ ਦਿਨ ਪਉਣਗੇ ਜੋ ਇਨ੍ਹਾਂ ਬਦਲੇ ਦੀ ਭਾਵਨਾ ਅਤੇ ਆਪਣੇ ਹਿੱਤ ਲਈ ਪਰਚੇ ਦਰਜ ਕਰਵਾਉਣ ਵਿੱਚ ਭੂਮਿਕਾ ਨਿਭਾਈ, ਉਹਦੀ ਲੋੜ ਨਹੀਂ ਸੀ ਹੁਣ ਚਲੋ ਦੇਖੋ ਹੁਣ ਤਾਂ ਦੋ ਹਫ਼ਤੇ ਹੀ ਰਹਿ ਗਏ, ਬੇਰਾਂ ਦੇ ਟੋਕਰੇ ਬਾਜ਼ਾਰ ਵਿੱਚ ਹੀ ਆ ਜਾਣੇ ਹਨ, ਸ਼ੰਕਾ ਹੈ ਕਿ ਕਿਧਰੇ ਲੋਕ ਸਾਰੀ ਸਮੱਗਰੀ ਖਰਾਬ ਨਾ ਕਰ ਧਰਨ, ਕੋਈ ਭੀ ਸਥਿਰ ਸਰਕਾਰ ਨਾ ਬਣੇ ਤੇ ਅੰਤ ਰਾਸ਼ਟਰਪਤੀ ਰਾਜ ਲਾਗੂ, ਭਾਵੇਂ ਕਿ ਸੂਬੇ ਦੇ ਤਾਂ ਹੱਕ ਵਿੱਚ ਹੀ ਰਹੇਗਾ, ਨਾਲੇ ਇਹ ਧਾੜਵੀ ਮੁੜ ਕੇ ਇਧਰ ਨੂੰ ਮੂੰਹ ਨਹੀਂ ਕਰਨਗੇ, ਕਸੂਰ ਕੀਹਦਾ ਹੋਵੇਗਾ ? ਧਾੜ, ਬਗ੍ਹਾੜ ਅਤੇ ਕਿਸਾਨ, ਜੀਹਨਾਂ ਅਤਿ ਚੁੱਕੀ ਹੋਈ ਹੈ, ਟਿਕ ਜਾਣਗੇ, ਆਹ ਬਾਹਰਲੇ ਫੇਰ ਵਿਕਾਸ ਕਰ ਦੇਣ, ਮੈਂ ਤਾਂ ਪਹਿਲੇ ਦਿਨ ਤੋਂ ਵਿਰੋਧੀ ਹਾਂ, ਆਤਮਾਂ &lsquoਤੇ ਭਾਰ ਨਹੀਂ, ਪਰ ਆਤਮਾਂ ਹੋਵੇਗੀ ਤਾਂ ਭਾਰ ਨਹੀਂ, ਤਾਂ ਇਨ੍ਹਾਂ ਤਾਂ ਝੱਟ ਬਦਲ ਜਾਣਾ ਹੈ, ਗੁਣਵਾਨ ਜਵਾਬ ਦੇਣ ਵਾਲੇ ਹੋਣਗੇ, ਨਹੀਂ ਤਾਂ ਨਿੱਮੋਝੂਣੇ ਆਉ ਦੇਖੀਏ ਮੌਲ੍ਹਾ ਜਾਣਾ ਕਿਆ ਹੋਗਾ ਆਗੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ