image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸਾਡੇ ਭਾਈਚਾਰੇ ਦੀ ਰੁਚੀ ਨਿਰਾਦਰ ਦੀ ਹੈ, ਕਦੀ ਆਦਰ ਦੀ ਨਹੀਂ ਤਾਂ ਹੀ ਤਾਂ ਕੇਂਦਰ ਤੋਂ ਲਾਹਾ ਲੈਣ ਦੀ ਕਦੀ ਕੋਈ ਵਿਧੀ ਬਣਦੀ ਹੀ ਨਹੀਂ,

ਘਰ ਦੀ ਸੁਣਾ ਕੋਈ ਬਾਹਰ ਦੀ ਸੁਣਾ ਭੈਣ ਦੀ ਸੁਣਾ ਕੋਈ ਪਾਰ ਦੀ ਸੁਣਾ, ਲਉ ਜੀ ਘਰ ਦੀ ਸੁਣੋ :-ਲੰਡਨ ਦੀ ਪੁਲਸ ਮੁਖੀ ਬੀਬੀ ਨੇ ਇਕ ਪਾਤੀ ਨਸ਼ਰ ਕੀਤੀ, ਜੋ ਭੀ ਕਰਮਚਾਰੀ ਪੁਲਸ ਵਿਭਾਗ ਵਿੱਚ ਨਸਲ ਤੀਮੀਆਂ ਨੂੰ ਅਤੇ ਕੋਈ ਹੋਰ ਐਸੇ ਵਿਚਾਰ ਰੱਖਦੇ ਹੋਣ, ਆਪੇ ਹੀ ਛੱਡ ਜਾਣ ਭਲਾ ਪੁੱਛੋ ਸਾਬਤ ਕਰੂ ਛੱਡ ਕੇ ਮੈਂ ਹਾਂ ? ਹਾਸੋ ਹੀਣੀ ਵਾਰਤਾ ਇਹ ਕਦਮ ਪੁਲਸ ਮਹਿਕਮੇ ਦੀ ਹੋ ਰਹੀ ਦੁਰਗਤ ਕਰਕੇ ਹੈ ਪਰ ਅਸੀਂ ਪੁਲਸ ਦਾ ਤਾਂ ਚਲੋ ਨੁਕਤਾਚੀਨੀ ਹੋਣ ਦੀ ਬੜੀ ਪ੍ਰਾਪਤੀ ਜਾਣ ਲੈਂਦੇ ਹਾਂ, ਪਰ ਸਾਡੇ ਆਪਣੇ ਭਾਈਚਾਰੇ ਵਿੱਚ ਅਜਿਹੀਆਂ ਗਤੀਵਿਧੀਆਂ ਦੀ ਕਦੀ ਮੂਰਤ ਖਿੱਚਦੇ ਨਹੀਂ ਕਿੰਨੇ ਕੁ ਹਨ ਜੋ ਜਾਤ-ਪਾਤ ਆਧਾਰਿਤ ਅਦਾਰੇ ਨਹੀਂ ਹਨ ਤੇ ਇਸਤਰੀ ਮਹੱਤਤਾ ਤਾਂ ਕੀ ਕਦਰ ਦੀ ਝਲਕ ਮਾਰਦੇ ਹਨ ਪਰ ਹੱਥ ਖੜ੍ਹੇ ਕਰਨ ਵਿੱਚ ਸਭ ਤੋਂ ਅੱਗੇ ਜੀ ਅਸੀਂ ਹਾਂ ਧੀਆਂ ਦੀ ਬੜੀ ਲੋਚਨਾ ਕਰਦੇ ਹਾਂ, ਅਸਲੀਅਤ ਤੋਂ ਕੋਹਾਂ ਦੂਰ ਹੈ ਮੇਰਾ ਆਪਣਾ ਸਮਾਜ, ਦੂਜਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅੱਡੇ ਗੱਡੇ, 10 ਡਾਊਨਿੰਗ ਸਟਰੀਟ ਵਿੱਚ ਭਰਤੀ ਅਫਸੋਸ ਜੋ ਕੁਝ ਝਮੇਲਾ ਪਿਆ ਕਿ ਪਾਰਟੀਆਂ ਹੋਈਆਂ, ਉਲੰਘਣਾ ਹੋਈਆਂ, ਘੋਖ ਕੇ ਖੋਜ ਕਿ ਇਹ ਘੁਸਪੈਠ ਦੀ ਨੀਤੀ ਦਾ ਨਤੀਜਾ ਹੈ, ਜੋ ਲੋਕ ਟੋਰੀ ਨਹੀਂ ਹਨ ਜਾ ਕੇ ਨੌਕਰੀ ਹਾਸਲ ਕਰਕੇ ਫੇਰ ਜਸੂਸੀਆਂ ਕਰਦੇ ਹਨ ਤੇ ਤਮੱਚੀ ਪੈਂਦੀ ਹੈ, ਇਹ ਹੀ ਹਾਲ ਪੁਲਸ ਦਾ ਹੈ, ਜੁਰਮੀ ਦਿਮਾਗ ਭਰਤੀ ਕੀਤੇ ਮਗਰੋਂ ਬਦਨਾਮੀ ਦਾ ਕਾਰਨ ਪ੍ਰਧਾਨ ਮੰਤਰੀ ਦੇ ਦੁਆਲੇ ਦਾ ਭੀ ਇਹ ਹੀ ਹਾਲ ਹੈ, ਹੁਣ ਆਪੇ ਹੀ ਭੱਜੀ ਜਾਂਦੇ ਹਨ, ਮੈਂ ਲੰਮੇਰੇ ਸਮੇਂ ਤੋਂ ਮੀਟਿੰਗਾਂ ਵਿੱਚ ਦੁਹਾਈ ਦੇ ਰਹੀ ਹਾਂ ਕਿ ਰਕਰੂਟਮੈਂਟ ਸਿਸਟਮ ਬੀਮਾਰ ਹੈ, ਪਰ ਕੋਈ ਧਿਆਨ ਲਈ ਤਿਆਰ ਨਹੀਂ ਸਨ, ਮੈਂ 30 ਸਾਲ ਹੋ ਗਏ ਪੁਲਸ ਅਤੇ ਭਾਈਚਾਰੇ ਦੀ ਸੰਸਥਾ ਵਿੱਚ ਸੀ, ਮੀਤ-ਪ੍ਰਧਾਨ ਭੀ ਰਹੀ, ਸਟੀਵਨ ਲਾਰੈਂਸ ਇਨਕੁਆਰੀ ਵਿੱਚ ਲਿਖਤੀ ਪ੍ਰਸਤਾਵ ਭੀ ਭੇਜਿਆ ਸੀ, ਮੈਨੂੰ ਕਿਤਾਬ ਭੀ ਮਿਲੀ ਸੀ ਪਰ ਸੁਧਾਰ ਵੱਲ ਕਦਮ ਘੱਟ, ਹੁਣ ਭੀ ਆਪਣੇ ਆਪਣੇ ਘੇਰੇ ਵਿੱਚ ਜੇਕਰ ਆਪਾਂ ਕਮੀਆਂ ਲੱਭੀਏ, ਸੁਧਾਰ ਵੱਲ ਕਦਮ ਹੈ, ਪਰ ਵਾਤਾਵਰਣ ਤਾਂ ਸਗੋਂ ਨਿਘਾਰ ਵੱਲ ਹੈ, ਬੱਸ ਜਵਾਨੀ ਕਲਾਮੀ ਕਰਤੂਤੀ ਬੜੇ ਨਹੀਂ ਹਾਂ, ਗੱਲੀ ਬਾਤੀ ਉੱਡੇ, ਮੁੱਦਾ ਹੁਣ ਸਾਡੇ ਕੌਂਸਲ ਚੋਣਾਂ ਜੋ ਮਈ ਵਿੱਚ ਹੋ ਰਹੀਆਂ ਹਨ ਵੱਲ ਦੌੜਾਂ, ਚੋਰ ਮੋਰੀਆਂ ਥਾਈਂ ਅੰਦਰ ਸੁਟੋ ਹੋ ਰਹੀ ਹੈ, ਜੇਕਰ ਇਨ੍ਹਾਂ ਭੱਦਰ ਕੌਂਸਲਰਾਂ ਦੀਆਂ ਰੇਡੀਉ, ਚੈਨਲਾਂ ਤੇ ਬਾਤਾਂ ਸੁਣੀਏ ਤਾਂ ਮਨ ਉਤਾਵਲਾ ਹੋ ਕੇ ਸੋਚੀਦਾ ਹੈ ਕਿ ਆਹ ਹਨ ਜੋ ਅੰਗ੍ਰੇਜ਼ਾਂ ਨੂੰ ਕੱਢਣ ਬਹਾਦਰੀਆਂ ਵਾਲੇ ਨੇ ਜਾਂ ਉਨ੍ਹਾਂ ਦੇ ਮਗਰ ਜਹਾਜ਼ਾਂ ਦੀਆਂ ਪੂੰਛਾਂ ਫੜ ਕੇ ਆਮਦ । ਅੰਗ੍ਰੇਜ਼ ਕੌਂਸਲਰ ਤਾਂ ਸਾਡੀਆਂ ਔਕੜਾਂ ਜਾਣਦੇ ਨਹੀਂ ਸਨ ਤਾਂ ਅਸੀਂ ਆਪਣੇ ਗੇਟੋਆਂ ਵਿੱਚੋਂ ਬਾਹਰ ਧੱਕੇ ਪਰ ਦੇਸੀਆਂ ਨੇ ਤਾਂ ਬਣਕੇ ਸਵਰਗ ਲਿਆ ਦਿੱਤਾ ਹੁਣ ਸਾਨੂੰ ਸ਼ਿਕਾਇਤ ਕਰਦਿਆਂ ਭੀ ਸੰਗ ਲੱਗਦੀ ਹੈ, ਅਗਲੇ ਕਹਿੰਦੇ ਤੁਹਾਡੇ ਆਪਣੇ ਨੇ ਨੇਤਾ ਹਾਲੇ ਭੀ ਤੁਸੀਂ ਤਸੱਲੀ ਵਿੱਚ ਨਹੀਂ ? ਕੀ ਕਰੀਏ ਵਾਹ ਹੀ ਨਹੀਂ ਜਾਣ ਦਿੰਦੇ, ਨਿੱਤ ਹੋਰ ਉੱਠ ਖੜਦੇ ਨੇ, ਲਿਖਦੀ ਜਾਵਾਂ ਪਹਿਲਾਂ ਤਾਂ ਖੱਬੀ ਲਹਿਰ ਚੱਲੀ ਜੀਹਦਾ ਚੂਚਾ ਕਿਸਾਨ ਸਾਰੇ ਦੇਸ਼ਾਂ ਜੰਮਿਆ ਹੁਣ ਸੋਜੀ ਉੱਠ ਖੜਣ ਟੀਕੇ ਦਾ ਬਹਾਨਾ ਲਾ ਡਰਾਈਵਰ, ਕੈਨੇਡਾ ਵਿੱਚ ਐਮਰਜੈਂਸੀ ਮੇਰੀ ਜਾਚੇ ਤਾਂ ਮੈਂ ਇਕ ਸੁੱਘੜ ਨਾਲ ਗੱਲ ਕੀਤੀ ਤਾਂ ਸਿੱਟੇ &lsquoਤੇ ਪਹੁੰਚੇ ਕਿ ਬਹੁਤ ਦੋ ਨੰਬਰ ਦੀ ਕਮਾਈ ਵਾਲੇ ਰੌਲਾ ਪਾ ਰਹੇ ਹਨ ਕਿ ਸਾਡੇ ਤੋਂ ਡਰ ਹੱਥ ਨਾ ਪਾਉਣ ਦੁਨੀਆਂ ਤੇ ਨੇਰੀ ਹੀ ਧੇਲਿਆਂ ਦੀ ਹੈ, ਸਿੱਖਾਂ ਨੇ ਖਾਲਿਸਤਾਨ ਛੁਣਛੁਣਾ ਛਣਕਾਇਆ, ਕਿਵੇਂ ਕਿੱਤਾ ਹੀ ਬਣਾ ਲਿਆ ਹੈ ਪੈਸੇ ਕੱਠੇ ਕਰਨ ਦਾ, ਮੈਂ ਤਾਂ 84 ਵੇਲੇ ਹੀ 6 ਮਹੀਨੇ ਵਿੱਚ ਖੋਜ ਕਰ ਲਈ ਸੀ ਇਸ ਪਹਿਲੂ ਦੀ, ਕੱਲ੍ਹ ਇਕ ਚੈਨਲ ਤੇ ਇਕ ਦਿੱਲੀ ਤੋਂ ਲਿਆ ਕੇ ਬਠਾਇਆ ਹੈ ਮੁੰਡਾ ਸ਼ਾਇਦ ਪੈਸੇ ਮੰਗਣ ਦਾ ਜਮਾਂਦਰੂ ਹੀ ਤਜਰਬਾ ਹੋਵੇ, ਇਕ ਅਕਾਲੀ ਦਲ ਪਰ ਖਾਲਿਸਤਾਨੀ ਦੂਜਾ ਖਾਲਿਸਤਾਨ ਦਾ ਨੇਤਾ, ਸਿਫ਼ਤਾਂ ਕਰਨ ਨਵਜੋਤ ਸਿੱਧੂ ਦੀਆਂ, ਭਲੇਮਾਣਸ ਲਿਖਣ ਨੂੰ ਤਾਂ ਜੀਅ ਨਹੀਂ ਕਰਦਾ, ਸੋਚ ਹੀ ਲੈਂਦੇ ਕਿ ਕਾਂਗਰਸੀ ਹੈ ਤੇ ਸਿੱਖਾਂ ਦੇ ਕੀਤੇ ਕਤਲੇਆਮ ਦੀ ਜੇਕਰ ਤੁਹਾਨੂੰ ਪੀੜ ਨਹੀਂ ਤਾਂ ਘੱਟੋ ਘੱਟ ਸੰਗ ਹੀ ਕਰ ਲਵੋ, ਪਰ ਅੰਤ ਤਵਾ ਸ਼੍ਰੋਮਣੀ ਅਕਾਲੀ ਦਲ &lsquoਤੇ, ਪ੍ਰਕਾਸ਼ ਸਿੰਘ ਬਾਦਲ ਲਾਹੌਰ ਯੂਨੀਵਰਸਿਟੀ ਜੋ ਉਦੋਂ ਲੰਡਨ ਬਰਾਬਰ ਸੀ ਦੇ 47 ਦੇ ਗ੍ਰੈਜੂਏਟ ਹਨ, ਅੱਜ ਦੇ ਪੀ।ਐੱਚ।ਡੀ। ਭੀ ਮਾਤ ਹੋਣਗੇ, ਪਰ ਇਹ ਭੰਡ ਤਾਂ ਚੌਧਰ ਦੇ ਸਤਾਏ ਨੇ ਅਵਾ ਤਵਾ ਬੋਲਣ ਲਈ, ਫੇਰ ਛਿੱਥੇ ਹੁੰਦੇ ਆਖਣਗੇ ਅਸੀਂ ਭੀ ਅਕਾਲੀ ਹਾਂ ਪਰ ਬਾਦਲ ਤਾਂ -? ਹੈ, ਇਨ੍ਹਾਂ ਨੂੰ ਪੁੱਛੋ ਉਹ ਤਾਂ ਚੋਣਾਂ ਵਿੱਚ ਜਾਂਦੇ ਹਨ, ਤੁਹਾਨੂੰ ਕੌਣ ਚੁਣਦਾ ਹੈ ? ਅਜਿਹੇ ਚਤਰ ਸਿਹੁਆਂ ਨੇ ਹੀ ਕੌਮ ਬਲਦੀ ਬੁਥੇ ਦਿੱਤੀ ਐ । ਇਹ ਲੋਕ ਸਕੇ ਨਹੀਂ ਪਹਿਲਾਂ ਮੁੰਨ ਘੁੰਨ ਫੇਰ ਅੰਮ੍ਰਿਤਧਾਰੀ ਤੇ ਆਗੂ ਗੁਰੂ ਘਰਾਂ ਤੇ ਕਬਜ਼ੇ, ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਕਮੇਟੀ ਦੀ ਹਮਾਇਤ ਚੁੱਭਦੀ ਹੈ, ਕਾਂਗਰਸ ਨੂੰ ਬਿਰਲੇ ਟਾਟੇ ਫੰਡ ਦਿੰਦੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਖੇਤਰੀ ਪਾਰਟੀ ਸਿੱਖ ਵਿਦੇਸ਼ੀਆਂ ਉਡਾਰੀਆਂ ਮਾਰ ਜਾਣ ਤਾਂ ਉਹ ਪੰਜਾਬੀ ਪਾਰਟੀ ਨਾ ਬਨਾਉਣ, ਤੁਹਾਡੀ ਸਲਾਹ ਲੈਣ ਮੱਕਾਰਾਂ ਦੀ, ਸਿਆਸੀ ਆਗੂ ਹਰ ਵਰਗ ਨੂੰ ਪ੍ਰਤੀਨਿੱਧਤਾ ਦੇਣ ਦਾ ਵਚਨਬੱਧ ਹੁੰਦਾ ਹੈ, ਕੇਵਲ ਸਿੱਖਾਂ ਦਾ ਨਹੀਂ ਜਾਂ ਫੇਰ ਚੀਨ ਪਾਕਿਸਤਾਨ ਦਾ ਬਣ ਜਾਵੇ, ਹੁਣ ਪੈਸੇ ਕਮਾਉਣ ਲਈ ਗੁਰੂ ਘਰਾਂ ਵਿੱਚ ਆਉ ਅੰਮ੍ਰਿਤਧਾਰੀ ਬਣ ਕੇ ਜੀਉ ਦਾ ਜੈਕਾਰਾ ਅੰਮ੍ਰਿਤਧਾਰੀ ਬਨਣ ਨਾਲੋਂ ਪਾਲਕ ਬਣ ਕੇ ਜੀਉ, ਪਰ ਇਨ੍ਹਾਂ ਤਾਂ ਗਿਣਤੀ ਕਰਕੇ ਦੱਸਣੀ ਹੈ, ਬਾਦਲ ਸਾਹਬ ਨੂੰ ਆਖਣਗੇ ਜੀ ਸਿੱਖ ਹੀ ਨਹੀਂ, ਜੋ ਨਾ ਤਾਂ ਨਾਈਆਂ ਦੀ ਹੱਟੀ ਗਏ ਤੇ ਨਾ ਅੰਮ੍ਰਿਤ ਛੱਕ ਛੱਕ ਕੇ ਤੋੜੇ, ਖੈਰ ਹੁਣ ਸਿੱਖ ਜਗਤ ਇਕ ਮਾਰਕਿਟ ਹੈ, ਕਿੰਨੇ ਸਾਲ ਕਾਂਗਰਸ ਨੇ ਰਾਜ ਕੀਤਾ ? ਤੇ ਕਿੰਨੇ ਅਕਾਲੀ ਦਲ ਨੇ, ਫੇਰ ਮੁਕਾਬਲਾ ਕਰੋ, ਪੁਰਾਣੇ ਸਮਿਆਂ ਵਿੱਚ ਤਾਂ ਇਸ ਤਰ੍ਹਾਂ ਬੋਲਣ ਵਾਲਿਆਂ ਨੂੰ ਸਿਆਣੇ ਆਖਦੇ ਸਨ, ਕਿਵੇਂ ਲੁਤਰੋ ਚੱਲਦੀ ਐ, ਪਰ ਹੁਣ ਤਾਂ ਰਹਿ ਹੀ ਲੁਤਰੋ ਗਈ, ਰਸੀਲੀ ਜੀਭ ਤਾਂ ਕੱਟੀ ਗਈ ਚਾਂਟੇ ਮਾਰਨ ਨੂੰ ਪੰਥ ਕੀ ਸੇਵਾ ।
ਪ੍ਰਚੱਲਤ ਮੁੱਦਾ ਪੰਜਾਬ ਵਿੱਚ ਚੋਣਾਂ ਵਿੱਚ ਕੋਈ ਮੰਗ ਨਹੀਂ ਬੱਸ ਜੀ ਬੰਦੀ ਸਿੱਖਾਂ ਦੀ ਰਿਹਾਈ, ਕੱਲ੍ਹ ਇਕ ਮੀਟਿੰਗ ਸੱਦ ਕੇ ਸੁਣੋ ਪ੍ਰਚੰਡ ਇਕ ਤਾਂ ਕੋਈ ਪਰਮਪਾਲ ਸਿੰਘ ਆਖੇ ਅਸੀਂ 13 ਮੈਂਬਰੀ ਕਮੇਟੀ ਗਠਣ ਕੀਤੀ ਹੈ, ਉਹਦੇ ਵਿੱਚ ਆਉ ਦੂਜਾ ਆਇਆ ਪ੍ਰ: ਬਲਜਿੰਦਰ ਸਿੰਘ ਸਦਾ ਹੀ ਫਿਟੜੀਆਂ ਦਾ ਫੇੜ, ਮਤੇ ਪਾਸ ਕਰਵਾਏ, ਸ਼੍ਰੋਮਣੀ ਅਕਾਲੀ ਦਲ ਵਿਰੁੱਧ ਇਹ ਬਰਾਦਰੀ ਹੀ ਇੰਨੀ ਤੇਜ ਹੈ, ਨਾਲੇ ਤਾਂ ਅਕਾਲ ਤਖ਼ਤ ਦਾ ਜ: ਅੱਡ ਨਾਲੇ ਦਲ ਅੱਡ ਫੇਰ ਜੀ ਇਕਜੁੱਟਤਾ ਕਰੋ, ਕੀਹਨੂੰ ਉੱਲੂ ਬਣਾ ਰਹੇ ਨੇ ਤੁਸੀਂ ਕਿਹੜਾ ਗਦੌੜ੍ਹਾ ਫੇਰਿਆ ਜੋ ਕੌਮ ਤੁਹਾਨੂੰ ਮੰਨੇ, ਵੰਡੀਆਂ ਪਾਈਆਂ ਨੇ ਤੁਸੀਂ ਮੈਂ ਬੜੀ ਦੁਖੀ ਹੋਈ ਅੱਜ ਇਕ ਭਾਈਆ ਬੋਲੇ ਜੀ ਸ: ਸਿਮਰਨਜੀਤ ਸਿੰਘ ਮਗਰ ਲੱਗੋ, ਇਹਨੂੰ ਪੁੱਛੋ ਕਿ ਜਦੋਂ ਦਿੱਲੀ ਵਿੱਚ ਕਤਲੇਆਮ ਹੋਇਆ ਤਾਂ ਤੁਸੀਂ ਪੰਜਾਬ ਵੱਲ ਭੱਜੇ ਸੀ, ਪਹਿਲਾਂ ਤਾਂ ਆਪਣੇ ਆਪ ਨੂੰ ਦਿੱਲੀ ਦੇ ਉੱਚੇ ਸਮਝਦੇ ਸੀ, ਫੇਰ ਇਸੇ ਸ਼੍ਰੋਮਣੀ ਅਕਾਲੀ ਦਲ ਦੀ ਇਕਾਈ ਨੇ ਕੇਸ ਲੜੇ, ਪੰਜਾਬ ਵਿੱਚ ਬਾਦਲ ਸਾਹਬ ਵਸੇਬੇ ਲਈ ਫਲੈਟ ਦਿੱਤੇ ਤੁਸੀਂ ਅਕ੍ਰਿਤਘਣ ਲੋਕ ਹੋ ਹੋਰ ਭੀ ਮੈਂ ਜੋ ਲੱਭਿਆ ਹੈ ਕਿ ਇੰਦਰਾ ਕਤਲ ਵਿੱਚ ਬੇਅੰਤ ਸਿੰਘ ਤੇ ਰਿਸ਼ਤੇਦਾਰ ਕੇਹਰ ਸਿੰਘ ਹੋਰਾਂ ਦੀ ਫਾਂਸੀ ਕਰਕੇ ਰੋਹ ਵਿੱਚ ਇਸ ਬਰਾਦਰੀ ਦੇ ਹੀ ਬਹੁਤੇ ਸਿੰਘ ਜੇਲ੍ਹੀ ਹਨ ਤੇ ਰਿਹਾਈ ਲਈ ਭੀ ਬਰਾਦਰੀਵਾਦ ਨਾਲ ਹੀ ਜਥੇਬੰਦ ਹਨ, ਸਮੁੱਚੀ ਲਹਿਰ ਨਹੀਂ ਬਣਨ ਦਿੱਤੀ ਜਾਂਦੀ ਰਾਜੋਆਣੇ ਦੀ ਭਵੇ ਬਣਾਈ ਸੀ ਪਰ ਆਪਹੁਦਰੀਆਂ ਨੇ ਫੇਰ ਉਥੇ ਹੀ ਸੁਘੋੜ ਧਰੀ, ਪੰਜਾਬ ਸਿੱਖ ਕੌਮ ਦੀ ਤਰਾਸਦੀ ਹੈ ਕਿ ਜਾਤੀਵਾਦ ਨੇ ਸਗੋਂ ਨੁਕਸਾਨ ਸਿੱਖਾਂ ਦਾ ਕੀਤਾ ਹੈ, ਘੜਤ ਵਿਧਾਨ ਕਾਂਗਰਸ ਦੀ ਦੇਣ ਤੇ ਪੈ ਗਈ ਸਿੱਖਾਂ &lsquoਤੇ ਕੋਈ ਬਰਾਦਰੀ ਅੰਮ੍ਰਿਤ ਛੱਕ ਕੇ ਅਹਿਸਾਨ ਕਰਕੇ ਸ਼੍ਰੋਮਣੀ ਕਮੇਟੀ ਦੇ ਦੁਆਲੇ ਹੋਈ ਹੈ, ਸਾਂਭੋ ਸਾਨੂੰ ਨਹੀਂ ਤਾਂ ਅਸੀਂ ਫੇਰ ਮੁੜ ਜਾਵਾਂਗੇ, ਕੋਈ ਦੂਜਿਆਂ ਨੂੰ ਤੁਸੀਂ ਅੰਮ੍ਰਿਤਧਾਰੀ ਨਹੀਂ ਤਾਂ ਸਿੱਖ ਨਹੀਂ ਅਸੀਂ ਹੀ ਹਾਂ ਗੁਰੂ ਜੀ ਨੇ ਸਾਨੂੰ ਹੀ ਥਾਪੜਾ ਦਿੱਤਾ ਸੀ, ਇਹ ਕੇਂਦਰ ਵਿੱਚ ਕਾਂਗਰਸ ਦੇ ਵਿਧਾਨ ਨੇ ਸਾਰੇ ਪੁਆੜੇ ਪਾਏ ਹੋਏ ਹਨ ਭਾਵੇਂ ਪ੍ਰਧਾਨ ਮੰਤਰੀ ਮੋਦੀ ਸਾਹਬ ਇਹ ਮੁਲਾਮਤ ਗਲੋਂ ਲਾਹੁਣ ਲਈ ਤਿਆਰ ਹਨ ਪਰ ਮੌਕਾ ਹੀ ਨਹੀਂ ਆਉਣ ਦਿੰਦੇ, ਭੱਤੇ ਜਾਤੀ ਨਹੀਂ ਲੋੜਵੰਦੀ &lsquoਤੇ ਨਿਰਭਰ ਹੋਣ ਵਿਦੇਸ਼ਾਂ ਵਾਂਗੂੰ, 75 ਸਾਲ ਵਿੱਚ ਹਾਲੇ ਜਾਤ ਬਰਾਦਰੀ ਉੱਚੀ ਨੀ ਹੋ ਸਕੀ, ਖੱਤਰੀ ਬ੍ਰਾਹਮਣ ਤੇ ਜੱਟ ਥੱਲੇ ਸੁੱਟ ਧਰੇ, ਹਾਲੇ ਵਿਤਕਰੇ ਦੀ ਆੜ । ਹੋਰ ਦੇਖੋ ਆਹ ਦਿੱਲੀ ਕਾ ਦੋ ਫੁੱਟ ਕਾ ਉੱਚਾ ਤੇ 20 ਕਿੱਲੋ ਦਾ ਲਾਲਾ ਪੰਜਾਬ ਨੂੰ ਦੱਬਣ ਲਈ ਆਖਦਾ ਹੈ ਏਕ ਮੌਕਾ ਦਿਉ ਭਾਈ ਇਹ ਕੋਠੇ ਬਣਾਉਣ ਦਾ ਠੇਕਾ ਹੈ ਜੋ ਟੈਂਡਰ ਮੰਗਦਾ ਹੈ, ਕਾਂਗਰਸ ਤੇ ਭਾਜਪਾ ਭਾਵੇਂ ਦਿੱਲੀ ਦੀਆਂ ਪਾਰਟੀਆਂ ਹਨ, ਪਰ ਉਨ੍ਹਾਂ ਦੀ ਦੇਸ਼ ਲਈ ਕੁਰਬਾਨੀ ਹੈ, ਇਹਨੇ ਕੀ ਵੱਡ ਚਾਰਿਆ ਪੰਜਾਬ ਦਾ ? ਬੱਸ ਜਾਤ-ਪਾਤੀ ਇਹਦੇ ਚੇਲੇ ਮੇਰੀ ਦਲੀਲ ਹੈ ਕਿ ਸਭ ਦੂਜਿਆਂ ਸੂਬਿਆਂ ਵਿੱਚੋਂ ਪੰਜਾਬ ਆਏ ਵੋਟ ਦਾ ਹੱਕ ਨਾ ਮਿਲੇ, ਬੱਸ ਕੰਮ ਕਰੋ ਤੇ ਰਹੋ ਹੱਕ ਕੇਵਲ ਮੂਲ ਵਾਸੀਆਂ ਨੂੰ ਹੋਣ, ਤਾਂ ਪੰਜਾਬ ਬਸ ਸਕੂ !
ਮੈਂ ਬੜਾ ਸਵਾਲ ਖੜ੍ਹਾ ਕਰਨਾ ਲੋਚਦੀ ਹਾਂ ਕਿ ਕਿਸਾਨ ਅੰਦੋਲਨ ਸਮੇਂ ਸੰਗਠਨ ਨੇ ਬੜੇ ਬੁਲੰਦ ਨਾਅਰੇ ਜੀ ਹਰਿਆਣਾ ਛੋਟਾ ਭਾਈ, ਉਹ ਕਹਿਣ ਪੰਜਾਬ ਬੜਾ ਭਾਈ, ਰਾਜੇਵਾਲ ਤੋਂ ਪੁੱਛੋ ਹੁਣ ਫੇਰ ਚੜੂਨੀ ਤਾਂ ਲਿਆ ਦਿੱਤਾ ਛੋਟਾ ਭਾਈ, ਫੇਰ ਰਾਜਧਾਨੀ, ਪਾਣੀਆਂ ਦਾ ਅਤੇ ਦੂਜੇ ਮੁੱਦਿਆਂ ਦਾ ਹੱਲ ਕਰਨਾ ਮੋਰਚੇ ਦਾ ਮੈਨੀਫੈਸਟੋ ਨਹੀਂ ? ਰਾਜੇਵਾਲ ਤੋਂ ਚੋਣਾਂ ਪਿੱਛੋਂ ਕਈ ਅਹਿਮ ਖੁਲਾਸੇ ਕਰਵਾਉਣੇ ਪੈਣਗੇ, ਇਸ ਆਗੂ ਨੇ ਪੰਜਾਬ ਨੂੰ ਸੰਕਟ ਵਿੱਚ ਪਾਉਣ ਦਾ ਮੁੱਢ ਬੰਨਿਆ, ਹੁਣ ਕਰੋ ਅੱਗੇ ਨਜਿੱਠਣ ਲਈ ਜਦੋਂ ਕੋਈ ਠੁਮਣਾ ਦੇਣਾ ਹੋਵੇ ਤੇ ਭੰਡਨਾ ਹੈ ਤਾਂ ਅਕਾਲੀ ਦਲ, ਨਾਮਣਾ ਖੱਟਣ ਵੇਲੇ ਤਾਂ ਕਿਸਾਨ ਬੜੇ ਡੱਗੇ ਲਾਉਂਦੇ ਸੀ, ਹੁਣ ਭਰਪਾਈ ਕੀ ਹੈ ? ਦੇਣ ਦੱਸਣ ਖੇਤੀ-ਬਾੜੀ ਦੇ ਢੰਗ ਬਦਲਣ ਦੇ ਪ੍ਰਸਤਾਵ ਕੀ ਹੈ, ਨੀਤੀ ਕਾਨੂੰਨ ਹਟਵਾ ਤਾਂ ਲਏ, ਪਰ ਸੁਧਾਰੂ ਬਣਵਾਊ ਕੌਣ ? ਫੇਰ ਧਰਮ ਯੁੱਧ ਅਕਾਲੀ ਦਲ ਨੂੰ ਝੋਕਣਗੇ ।
ਸਾਡੇ ਭਾਈਚਾਰੇ ਦੀ ਰੁਚੀ ਨਿਰਾਦਰ ਦੀ ਹੈ, ਕਦੀ ਆਦਰ ਦੀ ਨਹੀਂ ਤਾਂ ਹੀ ਤਾਂ ਕੇਂਦਰ ਤੋਂ ਲਾਹਾ ਲੈਣ ਦੀ ਕਦੀ ਕੋਈ ਵਿਧੀ ਬਣਦੀ ਹੀ ਨਹੀਂ, ਅੱਜ ਜੋ ਦਸ਼ਾ ਚੋਣਾਂ ਵਿੱਚ ਪੰਜਾਬ ਦੀ ਕਰੀ ਬੈਠੇ ਹਨ ਸਭ ਕਬੁੱਧ ਦੀ ਹੀ ਹੈ ਕਿਸੇ ਨੂੰ ਸੂਝਵਾਨ ਮੰਨਣ ਨੂੰ ਤਿਆਰ ਨਹੀਂ ਹਨ, ਫਿਰ ਲੋਕਤੰਤਰ ਨੂੰ ਬਾਂਦਰ ਬਣਾ ਲਿਆ, ਬੱਸ ਵਾਂਬਰੇ ਹੋਏ ਘੜੀਸੋ ਪਾੜ ਵਿੱਚ ਭੱਜੇ ਫਿਰਦੇ ਹਨ, ਹੁਣ ਦੇਖੋ ਕਾਂਗਰਸ ਨੇ ਕਿਵੇਂ ਮੂਰਖ ਬਣਾ ਧਰਿਆ, ਜੀ ਗਰੀਬ ਪਰਿਵਾਰ ਦਾ ਚਿਹਰਾ ਦੀਆ ਹੈ ਆਪ ਕੋ, ਰਾਹੁਲ ਕਹਿੰਦਾ ਆਪ ਨੇ ਹੀ ਮਾਂਗਾ ਹੈ, ਨੰਬਰ ਇਕ ਮਾਂਗਾ ਕੀਹਨੇ ? (2) ਗਰੀਬ ਪਰਿਵਾਰ ਵਿੱਚੋਂ ਸੀ, ਹੁਣ ਨਹੀਂ, ਹੁਣ ਤਾਂ ਕਰੋੜਪਤੀ, ਦਲਿਤਵਾਦ ਨੇ ਗਰੀਬੀ ਤਾਂ ਕਦੋਂ ਦੀ ਭਜਾਤੀ ਸੀ, ਵਿੱਦਿਆ ਫਰੀ ਨੇ ਸਾਰਾ ਪਰਿਵਾਰ ਹੀ ਵਿਦਵਾਨ ਤੇ ਫੇਰ ਅਮੀਰ (3) ਕਾਂਗਰਸ ਨੇ ਆਪਣੀ ਨੀਤੀ ਰੱਖਣੀ ਸੀ ਤੇ ਸਿੱਧੂ ਨੇ ਹਿਸ਼ਤ ਆਖਣਾ ਸੀ ਤਾਂ ਮੱਥਾ ਟੇਕਦਿਆਂ ਤੇ ਪੈਰੀ ਪੈਨੇ ਆ ਜੀ ਚਾਹੀਦਾ ਸੀ, ਮੈਨੂੰ ਇਕ ਗੱਲ ਯਾਦ ਆ ਗਈ ਦੇਸ਼ ਪ੍ਰਦੇਸ਼ ਵਿੱਚ ਕੰਮ ਕਰਦੀ ਨਾਲ ਸ਼ੇਰ ਜੇਹਾ ਜੰਗਲੀ ਸੁਰਗਵਾਸੀ ਹਾਸਰਸ ਲੇਖਕ ਸਨ, ਇਕ ਸਵੇਰ ਆਉਂਦੇ ਹੀ ਮੈਨੂੰ ਕਹਿੰਦੇ ਪੈਰੀ ਪੈਨੇ ਆਂ, ਮਿਸਜ਼ ਚਾਹਲ, ਮੈਂ ਝੱਟ ਅੱਗੇ ਹੋ ਗਈ, ਕਿਹਾ ਲਉ ਜੀ ਜਰੂਰ ਪਉ ਉਹ ਤਾਂ ਹੈਰਾਨ ਹੋ ਗਿਆ, ਸੋ ਅਸਲੀਅਤ ਨਾਮਣੇ ਲਿਆਉਣ ਲਈ ਭੀ ਕੋਈ ਠੁਣਾ ਲੱਭੋ, ਚਲੋ ਚੰਨੀ ਜੀ ਹੁਣ ਤਾਂ ਪੱਖੀ ਨੂੰ ਬੋਰ ਲਵਾ ਦੇਵੇ, ਝੱਲੋ ਹਾਈ ਕਮਾਂਡ ਨੂੰ ਉਧਰ ਸੁਖਬੀਰ ਸਿੰਘ ਬਾਦਲ ਭੀ ਕਹਿੰਦੇ ਮਿੱਤਰਾ ਭਾਜੀ ਲੈ ਕੇ ਵਿਦਾ ਹੋਈ । 
ਸਿੱਧੂ ਨੇ ਕੋਠੀ ਝਾੜ ਕੱਠਾ ਕਰਨਾ ਹੈ, 
ਜਾਖੜ ਸਾਹਬ ਨੇ ਆਖਣਾ ਹੈ 
ਸੱਸ ਦੇ ਜਲੇਬੀ ਜੂੜਾ ਨੂੰਹ ਦੇ ਗੁੱਤ ਲਮਕੇ
ਭਾਜਪਾ ਭੀ ਹੱਕ ਰੱਖਦੀ ਹੈ ਹਿੰਦੂ ਸੰਘ ਤੇ ਜਿਨ੍ਹਾਂ ਨੂੰ ਬੇਇੱਜ਼ਤ ਕਰਦੇ ਸੀ ਇਹ ਪੇਂਡੂ । ਉਨ੍ਹਾਂ ਨੇ ਭੀ ਕਹਿਣਾ ਹੁਣ ਕਾਂਗਰਸ ਦਾ ਛੱਜ ਕੁੱਟਣਾ ਹੈ ਛਡਾਇਉ ਲਈ ਜਾਂਦਿਆਂ ਨੂੰ ।
ਕੈਪਟਨ ਸਾਹਬ ਨੇ ਤਾਂ ਸੱਸ ਕੱੁਟਣੀ ਸੰਦੂਕਾਂ ਉਹਲੇ, ਆਪ ਇਨ੍ਹਾਂ ਪੰਜਾਬੀਆਂ ਦੀ ਰੜ੍ਹੇ ਭੰਮੀਰੀ ਬੋਲੇ । ਬਾਕੀ ਦਾ ਕਚਰਾ ਹੈ ਡੰਗਰਾਂ ਦੇ ਕੰਮ ਆ ਜੂਗਾ । ਪੰਜਾਬ ਵਿੱਚ ਧਰਮ ਦਾ ਬੋਲਬਾਲਾ ਭੀ ਦੁਬਿਧਾ ਦਾ ਕਾਰਨ ਹੈ, ਦੇਸ਼ ਕੀ ਵਿਦੇਸ਼ੀ ਭੀ ਬੱਸ ਅੰਮ੍ਰਿਤ ਛਕੋ ਤੇ ਜੋਰ ਹੈ, ਕੌਮੀ ਸੋਚ ਤੋਂ ਨਹੀਂ ਸਗੋਂ ਜੋ ਮੈਂ ਅਨੁਭਵ ਕੀਤਾ ਹੈ ਚੁਫੇਰੇ ਝਾਤ ਮਾਰ ਕੇ ਕਿ ਅੰਮ੍ਰਿਤ ਛੱਕ ਕੇ ਨਿਮਰਤਾ ਦੀ ਥਾਂ ਅਭਿਮਾਨ ਆ ਰਿਹਾ ਹੈ, ਤੇ ਦੂਜਿਆਂ ਨੂੰ ਹੱਟ ਜੋ ਪਾਸੇ, ਕੌਮ ਖੇਰੂੰ, ਖੇਰੂੰ ਦੁਨੀਆਂ ਤੇ ਪੁਲਾੜ ਤੇ ਵੱਸਣ ਜਾ ਰਹੀ ਹੈ ਤੇ ਸਿੱਖ ਹਾਲੇ ਰੀਜ਼ਰਵੇਸ਼ਣ ਦਾ ਹੀ ਪ੍ਰਚਾਰ ਦੁਰਲੱਭ ਮੰਨਦੇ ਹਨ, ਸਗੋਂ ਵਿਦੇਸ਼ਾਂ ਵਿੱਚ ਭੀ ਲਾਗੂ ਕਰਵਾ ਰਹੇ ਹਨ । ਤਰਾਸਦੀ ਹੈ ਕੌਮ ਦੀ, ਕੱਲ੍ਹ ਮੈਂ ਇਕ ਚੈਨਲ &lsquoਤੇ ਖਾਲਿਸਤਾਨੀ ਧੜੇਬੰਦੀ ਵੱਲੋਂ ਤਿੰਨ ਕੁ ਸੱਜਣ ਜੱਗੀ ਜੌਹਲ ਮੁੱਦੇ &lsquoਤੇ ਗੱਲ ਕਰਦੇ ਸਨ, ਮੈਂ ਸਹਿਮਤ ਹਾਂ ਕਿ ਉਹ ਬਰਤਾਨਵੀ ਨਾਗਰਿਕ ਹੈ, ਕਿਉਂ ਹੈ ਜੇਲ੍ਹ ਵਿੱਚ, ਕਾਰਨ ਦਾ ਸਪੱਸ਼ਟ ਨਹੀਂ ਪਰ ਇਕ ਨੁਕਤਾ ਜੋ ਮੇਰੇ ਵਿਚਾਰ ਹਨ ਕਿ ਉਹ ਨੌਜਵਾਨ ਦੀਆਂ ਗਤੀਵਿਧੀਆਂ ਤਾਂ ਸਨ ਭਾਰਤ ਸਰਕਾਰ ਦੇ ਵਿਰੁੱਧ ਤਾਂ ਕਿਉਂ ਦੂਜੀ ਵਾਰ ਵਿਆਹ ਕਰਵਾਉਣ ਲਈ ਗਿਆ, ਭਰਾ ਵਕੀਲ ਫੇਰ ਜੁੜਿਆ ਹੈ ਲਹਿਰ ਨਾਲ ਕਿਉਂ ਨਾ ਰੋਕਿਆ ਪਤਨੀ ਹੁਣ ਇਥੇ ਮੰਗਵਾਈ ਵਿਆਹ ਲਈ ਕਿਉਂ ਨਾ ਬੁਲਾਈ, ਖੈਰ ਉਹ ਭਾਈਵੰਦ ਗੱਲ ਤਾਂ ਪ੍ਰੀਤੀ ਪਟੇਲ ਤੇ ਸਵਾਲ ਕਰ ਰਹੇ ਹਨ, ਉਹਦੇ ਬਿਆਨਾਂ ਨੂੰ ਤੋੜ ਮਰੋੜ ਕੇ ਲੇਬਰ ਪਾਰਟੀ ਦੇ ਕਾਰਕੁੰਨ ਜੋ ਹਨ ਪਰ ਇਹ ਸਾਰੇ ਦੇਸ਼ ਵਾਸੀ ਜਾਂ ਸਿੱਖਾਂ ਦੇ ਵਿਚਾਰ ਨਹੀਂ ਹਨ ਤਾਂ ਫੇਰ ਇਕ ਭਾਜਪਾ ਪੱਖੀ ਚੈਨਲ ਤੇ ਦੋ ਖਾਲਿਸਤਾਨੀ ਸਨ ਵਿਰੁੱਧ ਜਰੂਰ ਬੋਲੇ ਜੋ ਦਲੀਲਾਂ ਉਨ੍ਹਾਂ ਦਿੱਤੀਆਂ, ਮੈਂ ਸਹਿਮਤ ਹਾਂ, ਸਾਡੀ ਇਥੇ ਦੀ ਜ਼ਿੰਦਗੀ ਦੂਭਰ ਕਰਨ ਲਈ ਅਮਰੀਕਾ ਤੋਂ ਲਾਰੇ ਆ ਆ ਕੇ ਲੰਡਨ ਵਿੱਚ ਪ੍ਰਚਾਰ ਕਰਨ, ਫੇਰ ਸਰਕਾਰ ਨੂੰ ਕੋਸਨ ਸਾਡੇ ਬੰਦੇ ਕਿਉਂ ਫੜ ਰਹੀ ਹੈ, ਚੈਨਲਾਂ ਤੇ ਜੋ ਪ੍ਰਚਾਰ ਕਰ ਰਹੇ ਹਨ ਸਭ ਦੀ ਕਦੀ ਤਾਂ ਨਿਗਰਾਨੀ ਰੱਖੀ ਹੀ ਜਾਵੇਗੀ, ਜਰੂਰ ਅਕਲ ਤੇ ਧੱਫੇ ਮਾਰੋ, ਗੁਰਦੁਆਰੇ ਭੀ ਧਰਮ ਤੱਕ ਹੀ ਸੀਮਤ ਰਹਿਣ ਭਾਵੇਂ ਹਨੇਰਗਰਦੀ ਤਾਂ ਪ੍ਰਬੰਧਕਾਂ ਦੀ ਜੋਰਾਂ ਤੇ ਹੈ, ਦਿਆਨਤਦਾਰੀ, ਇਮਾਨਦਾਰੀ ਸਭ ਪਤਾ ਹੀ ਹੈ, ਮੈਂ ਤਾਂ ਆਪਣੇ ਹੀ ਧਰਮ ਅਸਥਾਨਾਂ ਦੀ ਜਾਣਕਾਰੀ ਰੱਖਦੀ ਕਰਕੇ ਅਨੁਮਾਣ ਲਾ ਸਕਦੀ ਹਾਂ ਕਿ ਬਾਕੀ ਭੀ ਸਭ ਇਹ ਹੀ ਰਸਮਾਂ ਵਿੱਚ ਹੰਡ ਰਹੇ ਹਨ, ਕੇਵਲ ਵਾਹਿਗੂ ਜੀ ਖਾਲਸਾ ਬੋਲ ਸੰਗਤਾਂ ਨੂੰ ਪ੍ਰਸ਼ਾਂਤ ਰੱਖਦੇ ਹਨ ।
ਪੰਜਾਬ ਚੋਣ ਸੰਕਟ :-ਰੰਗਲਾ ਸੀ ਨਵਜੋਤ ਸਿੰਘ ਸਿੱਧੂ ਦੇ ਅੰਦਾਜ਼ ਤਾਂ ਨਾਲ ਕਿਵੇਂ ਤੀਮੀਆਂ ਵਾਲੇ ਰੰਗ-ਬਰੰਗੇ ਸ਼ੌਲ ਐਕਟਿੰਗ ਭਾਸ਼ਨ ਅਤੇ ਟਕੋਰਾਂ ਮੈਨੂੰ ਅਜੀਤ ਲੱਗਿਆ ਅੰਤ ਰਾਹੁਲ ਗਾਂਧੀ ਮੇਲੇ &lsquoਤੇ ਤਾਂ ਝੁੱਲ ਹੀ ਲੈ ਤੁਰਿਆ ਸਾਂਭਿਆ ਨਾ ਜਾਵੇ, ਭਾਵੇਂ ਸਿੱਧੂ ਨੂੰ ਪਤਾ ਸੀ ਕਿ ਉਹਨੂੰ ਨਹੀਂ ਥਾਪਣਾ, ਪਰ ਫੇਰ ਭੀ ਆਸ ਸੀ, ਵਾਤਾਵਰਣ ਤੋਂ ਸਿੱਧੂ ਦੀ ਮਾਨਸਿਕਤਾ ਦਾ ਅੰਦਾਜ਼ਾ ਔਖਾ ਨਹੀਂ ਸੀ, ਨਿਰਾਸ਼ਤਾ ਵਿੱਚ ਸੀ ਪਰ ਹੁਣ ਕੋਈ ਚਾਰਾ ਨਹੀਂ, ਕਿਥੇ ਜਾਵੇ, ਸਭ ਦਰ ਬੰਦ ਸ਼ੱਕ ਨਹੀਂ, ਮੱਤ ਭੀ ਹੈ, ਤਿਰਛੀ ਨਜ਼ਰ ਭੀ ਕੋਲ ਪ੍ਰੋਗਰਾਮ ਭੀ ਪਰ ਮੱਤ ਦਾ ਗਿੱਚੀ ਵਿੱਚ ਹੋਣਾ ਪੁੱਠਾ ਪੈ ਗਿਆ, ਹੁਣ ਤਾਂ ਇਕ ਘਰ ਆਪਣਾ ਤੇ ਦੂਜਾ ਬੰਬਈ ਦਾ, ਦੇਖੋ ਕਿਥੇ ਵੱਸੂ ? ਕਾਂਗਰਸ ਦੇ ਭੀ ਭਾਗ ਚੰਗੇ ਨਹੀਂ, ਚੰਨੀ ਸਾਹਬ ਭੀ ਬਹੁਤੇ ਖਾ ਕੇ ਬਦਹਜ਼ਮੀ ਵਿੱਚ ਹਨ ।
ਉਧਰ ਅੰਮ੍ਰਿਤਸਰ ਅਕਾਲੀ ਦਲ ਦੇ ਕਰਤਾ ਧਰਤਾ ਮਾਨ ਸਾਹਬ ਵੱਲ ਨਜ਼ਰ ਮਾਰੀਏ, 50% ਹਿੰਦੂ ਦਲਿਤ, 29% ਅਕਾਲੀ, 31% ਵਿੱਚੋਂ ਈਸਾਈ ਤੇ ਕਈ ਹੋਰ ਵਰਗ ਕੀਹਨੂੰ ਤੇ ਕਿਵੇਂ 37 ਸਾਲਾਂ ਦੀ ਖਾਲਿਸਤਾਨ ਦੀ ਡੁੱਗੀ ਅਕਾਲੀਆਂ ਦੇ ਕੱਟੜ ਵੈਰੀ ਐਨੇ ਸਾਲਾਂ ਦੀ ਪ੍ਰਾਪਤੀ ਕੀ ? ਫੇਰ ਅੱਖਰ ਰੲÍਣੲੈ ਭੀ ਕਦੀ ਦੇਖਿਆ ਨਹੀਂ, ਕਿਵੇਂ ਸਮਰਥੱਕ-ਯੂ।ਕੇ। ਦੇ ਮੌਕਾ ਮੰਗਣ ? ਹੋਂਦ ਲਈ ਕਿਸੇ ਵਿਰੋਧੀ ਦੇਸ਼ ਵਿੱਚ ਸਮਰਥਨ ਲਈ ਤੇ ਹਮਾਇਤ ਲਈ ਤਾਂ ਕਾਰਗਰ ਹੈ, ਭਜਾਈ ਚਲੋ ਜੇ ਘੋੜਾ ਨਹੀਂ ਖੱਚਰ ਸਹੀ, ਲੈ ਦੇ ਬੱਕਰੀ ਵੇ ਮੈਂ ਭੀ ਦੁੱਧ ਰਿੜਕਾਂ
ਹੋਰ ਘੜੁਕਾ ਰਾਮ ਰਹੀਮ ਦੀ ਪਰੋਲ ਦਾ ਭਾਵੇਂ ਮੇਰੀ ਬਹੁਤ ਦਿਲਚਸਪੀ ਨਹੀਂ ਕਿਉਂਕਿ ਇਹ ਕੋਈ ਫਰੋਲਣ ਯੋਗ ਮੁੱਦਾ ਨਹੀਂ ਬਸ ਵਪਾਰੀ ਲੋਕ, ਲਾਭਕਾਰੀ ਲੋਕ ਅਤੇ ਕੁਝ ਭੋਲੇ ਗੁੰਮਰਾਹੀ ਲੋਕ ਗਰੱਸੇ ਗਏ, ਦਾਦੂਵਾਲ ਨੂੰ ਆਪਣੇ ਡੇਰੇ ਦੇ ਹਾਨ ਤੇ ਖੱਟੇ ਮਿੱਠੇ ਕਈ ਵਰੇ੍ਹ ਕਮਾ ਧਮਾਕੇ ਤੇ ਛਤਰਪਤੀ ਪੱਤਰਕਾਰ ਵਰਗੇ ਪਹਿਲਾਂ ਤਾਂ ਭੈਣ ਨੂੰ ਕਿਉਂ ਨਾ ਵਰਜਿਆ, ਸਗੋਂ ਆਪ ਭੀ ਉਥੇ ਹੀ ਗੇੜੀਆਂ, ਜਦੋਂ ਦਾਖਾਂ ਕੌੜੀਆਂ ਲੱਗੀਆਂ ਤਾਂ ਵਿਰੋਧ, ਪਹਿਲਾਂ 10-12 ਸਾਲ ਉਥੇ ਕੰਮਕਾਰ ਕਰਨ ਵਾਲਿਆਂ ਨੂੰ ਕਿਉਂ ਨਹੀਂ ਸੀ ਪਤਾ ? ਧੌੜੀ ਤਾਂ ਉਨ੍ਹਾਂ ਦੀ ਭੀ ਲਹਿਣੀ ਬਣਦੀ ਸੀ, ਹੁਣ ਹਰਿਆਣਾ ਸਰਕਾਰ ਜਾਂ ਭਾਜਪਾ ਦਾ ਆਪਣੀ ਸਿਆਸੀ ਸਹਾਰਨੀ ਹੈ, ਦਾਦੂਵਾਲ ਭੀ ਹਮਾਇਤ ਨਾਲ ਕਮੇਟੀ ਦੀ ਪ੍ਰਧਾਨਗੀ ਲਈ ਬੈਠਾ ਹੈ ਪਰ ਲੋਕ ਦੁੱਧ ਭੁੱਲ ਜਾਂਦੇ ਨੇ, ਲੱਸੀ ਰਿੜਕਦੇ ਹਨ, ਮੇਰੀ ਤਾਂ ਕੋਈ ਐਸੀਆਂ ਥਾਵਾਂ ਨਾਲ ਰੀਝ ਨਹੀਂ, ਸਭ ਸ਼ੌਕੀ ਭਲਵਾਨ, ਕੈਪਟਨ ਚੰਨਣ ਸਿੰਘ ਭੀ ਚੁੱਭੀ ਤੋਂ ਬਾਹਰ ਆ ਗਏ, ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਗੁੱਸਾ ਜਾਇਜ਼ ਹੈ, ਹੁਣ ਮੋਦੀ ਸਾਹਬ ਦੀਆਂ ਭੀ ਰੈਲੀਆਂ ਗੱਲ ਕੀ ਇਨ੍ਹਾਂ ਚੋਣਾਂ ਵਿੱਚ ਤਾਂ ਪੰਜਾਬ ਦਾ ਭੁੱਗਾ ਕੁੱਟ ਹੋਵੇਗਾ, ਖਾਣ ਜੋਗਾ ਹੋਵੇਗਾ ਜਾਂ ਫੇਰ ਪਰ੍ਹਾਂ ਸਿੱਟੋ, ਕੋਈ ਭੀ ਵਰਗ, ਮੀਡੀਆ ਅਤੇ ਲੇਖਕ ਚਿੰਤਕ ਜਾਂ ਸੁਹਿਰਦ ਨਹੀਂ ਨੇਕ ਸਲਾਹ ਦੇ ਰਹੇ । ਗਏ ਵਿਚਾਰੇ ਰੋਜੜੇ, ਰਹਿ ਗਏ ਨੌਂ ਤੇ ਵੀਹ, ਬੱਸ ਜੀ ਹੁਣ ਤਾਂ 9 ਦਿਨ ਰਹਿ ਗਏ ਪੰਜਾਬ ਪੀੜਤ ਕਰਨ ਲਈ, ਸੋਚ ਤਾਂ ਇਹ ਹੈ ਕਿ ਅਸੀਸਾਂ ਤਾਂ ਨਾ ਉਥੋਂ ਦੇ ਨਾਗਰਿਕ ਨਾ ਵਾਸੀ, ਹਾਂ ਥੋੜ੍ਹੀ ਬਹੁਤੀ ਜਾਇਦਾਦ, ਅੜੀ, ਕੜੀ ਕਰਕੇ ਚਿੰਤਕ ਹੋ ਕੇ ਵੱਖੀਆਂ ਭਨਾਈ ਜਾਈਦੀਆਂ ਹਨ, ਐਮੇ ਇਥੇ ਬੈਠੇ ਚੈਨਲਾਂ ਤੇ ਹਵਾੜ ਛੱਡ ਕੇ ਮਨ ਨੂੰ ਤਸੱਲੀ ਪਰ ਮੀਡੀਏ ਦਾ ਤਾਂ ਕਿੱਤਾ ਹੈ !
ਸਿੱਖਾਂ ਨਾਲ ਸੰਬੰਧਿਤ ਮੁੱਦਾ ਅੱਜ ਕੱਲ ਤੂਣ ਫੜ ਰਿਹਾ ਹੈ ਕਿ ਜੀ ਸਾਡੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਕਿਧਰੇ ਨਵੰਬਰ ਦਸੰਬਰ ਵਿੱਚ ਬਿਆਨ ਦੇ ਆਈ ਕਿ ਕਈ ਅਤੰਕਵਾਦੀ ਜਿਨ੍ਹਾਂ ਵਿੱਚ ਸਿਖ ਵੱਖਵਾਦੀਆਂ ਦਾ ਜ਼ਿਕਰ ਹੈ, ਹੁਣ ਲੇਬਰ ਪਾਰਟੀ ਸਮਰਥੱਕ ਇਹ ਪ੍ਰਚਾਰ ਕਰਦੇ ਹਨ ਕਿ ਪ੍ਰੀਤੀ ਪਟੇਲ ਨੇ ਸਭ ਸਿੱਖਾਂ ਨੂੰ ਅਤੰਕਵਾਦੀ ਗਰਦਾਨ ਧਰਿਆ, ਜੋ ਸੱਚ ਨਹੀਂ ਕੇਵਲ ਵਿਰੋਧੀ ਧਿਰ ਦਾ ਪ੍ਰਾਪੇਗੰਡਾ ਹੈ ਜੋ ਉਹਦੇ ਅਸਤੀਫੇ ਦੀ ਮੰਗ ਲਈ ਖਤ-ਪੱਤਰ ਤੇ ਔਨ-ਲਾਈਨ ਪਟੀਸ਼ਨ ਕਰ ਰਹੇ ਹਨ, ਸਭਨਾਂ ਨੂੰ ਔਨ-ਲਾਈਨ ਪਟੀਸ਼ਨਾਂ ਦਾ ਭਲਾ ਗਿਆਨ ਹੈ, ਖੈਰ ਮਾਮਲਾ ਉਨ੍ਹਾਂ ਦਾ ਆਪਣੇ ਜਥੇਬੰਦਕ ਸੰਗਠਨ ਦਾ ਹੈ, ਇਹ ਤਾਂ ਝੁਠਲਾ ਨਹੀਂ ਸਕਦੇ ਕਿ ਸਿੱਖ ਕੋਈ ਭੀ ਅਪਰਾਧਕ ਘਟਨਾਵਾਂ ਵਿੱਚ ਲੱਭੇ ਨਹੀਂ, ਅਮਰੀਕਾ ਤੋਂ ਆ ਕੇ ਇਥੇ ਖਾਲਿਸਤਾਨ ਬਣਾ ਕੇ ਉੂਧਮ ਤਾਂ ਮੱਚਦਾ ਹੀ ਸੀ, ਸਰਕਾਰਾਂ ਦੀ ਜ਼ਿੰਮੇਵਾਦੀ ਦੇਸ਼ ਵਾਸੀਆਂ ਨੂੰ ਸੁਰੱਖਿਅਤ ਰੱਖਣਾ ਬਚਨਵੱਧਤਾ ਹੁੰਦੀ ਹੈ, ਹਰ ਦੇਸ਼ ਹੀ ਪਸ਼ੀਨਗੋਈਆਂ ਤੇ ਸੀ।ਆਈ।ਡੀ। ਵਿਭਾਗ ਰੱਖਦੇ ਹਨ, ਠੀਕ ਹੈ ਇਨ੍ਹਾਂ ਜਥੇਬੰਦੀਆਂ ਨੂੰ ਹੱਕ ਹੈ ਆਪਣੀ ਸਿਆਸਤ ਕਰਨ ਦਾ, ਪਰ ਮੇਰੇ ਵਿਚਾਰ ਹਨ ਕਿ ਬਹੁ-ਗਿਣਤੀ ਸਿੱਖ ਅਮਨ-ਸ਼ਾਂਤੀ ਜੀਵਨ ਦੇ ਅਭਿਲਾਸ਼ੀ ਹਨ, ਉਹ ਕਿਸੇ ਐਸੀ ਮੁਹਿੰਮ ਦਾ ਹਿੱਸਾ ਨਹੀਂ ਬਨਣਾ ਚਾਹੁੰਦੇ, ਨਾ ਹੀ ਕਿਸੇ ਭੀ ਜਥੇਬੰਦੀ ਨੂੰ ਇਹ ਅਧਿਕਾਰ ਹੈ ਉਹ ਬਗੈਰ ਲੋਕ-ਰਾਇਕ ਸ਼ੁਮਾਰੀ ਕਰਵਾਏ, ਬਗੈਰ ਉਨ੍ਹਾਂ ਦੀ ਅਵਾਜ਼ ਬਣੇ, ਹੁਣ ਬਹੁਤ ਸਾਰੀਆਂ ਧਿਰਾਂ ਸਰਕਾਰਾਂ ਨੂੰ ਇਹਦੇ ਨਾਲੋਂ ਪਰਾਂ ਰਹਿਣ ਲਈ ਭੀ ਬੋਲ ਰਹੀਆਂ ਹਨ ਤਾਂ ਫੇਰ ਸਿੱਖ ਕੌਮ ਦੀ ਹੇਠੀ ਹੀ ਹੁੰਦੀ ਹੈ, ਖੈਰ ਇਹ ਲੋਕ ਤਾਂ ਆਪਣੀਆਂ ਪਾਰਟੀ ਵਿੱਚ ਥਾਵਾਂ ਰਾਖਵੀਆਂ ਲਈ ਉਤਾਵਲੇ ਹਨ, ਅੱਗੇ ਕਈਆਂ ਨੇ ਹਾਸਲ ਭੀ ਕੀਤੀਆਂ ਗੁੰਮਰਾਹਕੁੰਨ ਬਿਆਨ ਅੰਗ੍ਰੇਜ਼ਾਂ ਨੂੰ ਨਿੰਦਦੇ ਹਨ ਪਰ ਨਾਲ ਆਪ ਸ਼ਾਹੀ ਖਤਾਬਾਂ ਨਾਲ ਲੈਸ ਪੰਜਾਬ ਵਿੱਚ ਕਈਆਂ ਨੂੰ ਜੀ ਡਾਇਰ ਨੂੰ ਰੋਟੀ ਖਲਾਈ ਭਾਵੇਂ ਉਦੋਂ ਰੋਟੀ ਵਰਜੀ ਜਾ ਚੁੱਕੀ ਸੀ, ਪਰ ਹੁਣ ਆਪ ਫੇਰ ਕਿਉਂ ਉਸੇ ਸ਼ਾਹੀ ਘਰਾਣੇ ਦੇ ਸਲਾਮੀਏ ਬਣੇ ? ਦੁਨੀਆਂ ਮਕਰਾਂ ਦੀ ਭਰੀ ਪਈ ਹੈ । ਹਾਂ ਜੀ ਮੈਂ ਪ੍ਰਧਾਨ-ਮੰਤਰੀ ਮੋਦੀ ਪ੍ਰਸ਼ੰਸਕ ਹਾਂ ਪਰ ਕੋਈ ਲਾਹਾ ਨਹੀਂ ਲੈਣਾ, ਮੈਂ ਚਾਹੁੰਦੀ ਹਾਂ ਕਿ ਉਹ ਇਕ ਤਾਂ ਰਿਜ਼ਰਵੇਸ਼ਨ ਹਟਾ ਦੇਵੇ, ਦੂਜਾ ਪੰਜਾਬ ਵਿੱਚ ਪੂੰਜੀ ਨਿਵੇਸ਼ ਖੇਤੀ-ਬਾੜੀ ਸੁਧਾਰ, ਛੋਟੇ ਕਿਸਾਨਾਂ ਦਾ ਜੀਵਨ ਪੱਧਰ ਸੁਧਾਰੇ, ਮੈਂ ਭਾਵੇਂ ਕੋਈ ਫਰੀ ਟਿਊਬਵੈੱਲ ਕੁਨੈਕਸ਼ਨ ਤੇ ਕਿਸਾਨਾਂ ਦੇ ਖਾਤੇ ਪੈਸੇ ਹਾਸਾਲਾਂ ਵਿੱਚ ਨਹੀਂ ਆਉਂਦੀ ਪਰ ਦੂਜਿਆਂ ਦੀ ਖੈਰ ਖੁਆਹ ਹਾਂ, ਆਉ ਜੀ ਰੱਲ ਕੇ ਸਾਰੇ ਸੰਸਾਰ &lsquoਤੇ ਸੁੱਖ-ਸ਼ਾਂਤੀ, ਤੰਦਰੁਸਤੀ ਲਈ ਲੋਚੀਏ ।
-ਬਲਵਿੰਦਰ ਕੌਰ ਚਾਹਲ ਸਾਊਥਾਲ