image caption:

ਸੀਰ ਗੋਵਰਧਨ ਪੁਰ ਬਨਾਰਸ ਵਿਖੇ ਸੂਫ਼ੀ ਗਾਇਕ ਦਲਜੀਤ ਹੰਸ ਦਾ ਸਨਮਾਨ

ਚਾਨਣ-ਮੁਨਾਰਾ ਪੰਜਾਬੀ ਆਨ-ਲਾਈਨ ਬਿਓਰੋ (ਜਲੰਧਰ), ਪੱਤਰ-ਪ੍ਰੇਰਕ, 3 ਮਾਰਚ, 2022, ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸੀਰ ਗੋਵਰਧਨਪੁਰ, ਕਾਸ਼ੀ ਬਨਾਰਸ ਵਿਖੇ ਹੋਏ ਸਮਾਗਮ ਵਿੱਚ ਸੂਫ਼ੀ ਗਾਇਕ ਦਲਜੀਤ ਹੰਸ ਨੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਮਹਿਮਾਂ ਦਾ ਗੁਣਗਾਣ ਕੀਤਾ। ਪਹਿਲਾ ਸ਼ਬਦ ਐਸੀ ਲਾਲ ਤੁਝ ਬਿਨੁ ਕਉਨੁ ਕਰੈ। ਪੜ੍ਹੀਏ ਅੰਮ੍ਰਿਤ ਬਾਣੀ ਨੂੰ, ਦੋ ਰੂਹਾਂ ਰੂਹਾਨੀ, ਤੇ ਕਾਂਸ਼ੀ ਵਾਲਾ ਮਾਹੀ ਮੇਰਾ, ਮੀਰਾ ਬਾਈ ਨੂੰ ਜਿੰਦਾ ਤੁਸੀ ਤਾਰਿਆਂ, ਸਾਨੂੰ ਵੀ ਦੇ ਤਾਰ ਦਾਤਿਆ, ਕੁੰਨ &rsquoਚੋਂ ਅੰਮ੍ਰਿਤ ਦੇ ਕੇ ਸਤਿਗੁਰੂ ਹਰਿ ਹਰਿ ਨਾਮ ਜਪਾਉਂਦੇ ਆ, ਨਾਲ ਸੰਗਤ ਨੂੰ ਉਸ ਬੇਗ਼ਮਪੁਰੇ ਦੇ ਰਹਿਬਰ ਦੇ ਉਪਦੇਸ਼ ਦੇ ਨਾਲ ਜੋੜਿਆ। ਗਾਇਕ ਦਲਜੀਤ ਹੰਸ ਦੇ ਅੰਦਾਜ਼ ਨੇ ਸਰੋਤਿਆਂ ਨੂੰ ਮੰਤਰ-ਮੁਗ਼ਲ ਕਰ ਦਿਤਾ। ਉਪਰੰਤ ਡੇਰਾ ਕਮੇਟੀ ਵਲੋਂ ਗਾਇਕਾ ਦਲਜੀਤ ਹੰਸ ਦਾ ਵਿਸੇਸ਼ ਸਨਮਾਨ ਕੀਤਾ ਗਿਆ।