image caption:

ਸਿੱਖੀ ਸੇਵਾ ਸੁਸਾਇਟੀ ਇਟਲੀ ਦੀ 10ਵੀਂ ਵਰ੍ਹੇਗੰਢ ਤੇ ਕੀਰਤਨ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)""ਇਟਲੀ ਵਿੱਚ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸਿੱਖੀ ਸੇਵਾ ਸੁਸਾਇਟੀ ਇਟਲੀ  ਵਲੋਂ ਸੰਸਥਾ ਦੀ ਦਸਵੀਂ ਵਰੇਗੰਢ ਮੌਕੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ (ਰਿਜੀਓ ਈਮੀਲੀਆ) ਇਟਲੀ ਵਿਖੇ ਦੌਰਾਨ ਕੀਰਤਨ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 9 ਸਾਲ ਤੋਂ 13 ਸਾਲ 14 ਸਾਲ ਤੋਂ 18 ਸਾਲ ,19 ਸਾਲ  ਤੋਂ ਲੈ ਕੇ 25 ਸਾਲ ਤੱਕ ਦੇ ਬੱਚਿਆਂ ਨੇ ਭਾਗ ਲਿਆ,ਇਸ ਸਮਾਗਮ ਵਿੱਚ ਸਿੱਖ ਇਤਿਹਾਸ ਦੀ ਇਟਾਲੀਅਨ ਭਾਸ਼ਾ ਵਿੱਚ ਪ੍ਰਦਰਸ਼ਨੀ ਲਗਾਈ ਗਈ ਅਤੇ ਇਟਾਲੀਅਨ ਲੋਕਾਂ ਨੂੰ ਸਿੱਖੀ ਬਾਰੇ ਜਾਗਰੂਕ ਕੀਤਾ ਇਸ ਮੌਕੇ ਸਿੱਖੀ ਸੇਵਾ ਸੋਸਾਇਟੀ ਨਾਲ ਜੁੁਡ਼ ਕੇ ਕੰਮ ਕਰ ਰਹੀਆਂ,ਇਸ ਮੌਕੇ ਇਟਾਲੀਅਨ ਸੰਸਥਾਵਾਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ ਅਤੇ ਵਿਸ਼ੇਸ਼ ਤੌਰ ਤੇ ਵੈਟੀਕਨ ਸਿਟੀ ਤੋਂ ਨੁਮਾਇੰਦੇ ਵੀ ਪਹੁੰਚੇ, ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਹੌਸਲਾ ਅਫ਼ਜ਼ਾਈ ਲਈ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ।