image caption:

ਦੇਹਰਾਦੂਨ ਦੀ ਬਜ਼ੁਰਗ ਮਹਿਲਾ ਨੇ ਰਾਹੁਲ ਗਾਂਧੀ ਦੇ ਨਾਂ ਕੀਤੀ ਆਪਣੀ ਸਾਰੀ ਜਾਇਦਾਦ

 ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਡਾਲਨਵਾਲਾ ਨਹਿਰੂ ਰੋਡ ਦੀ ਰਹਿਣ ਵਾਲੀ ਇੱਕ ਬਜ਼ੁਰਗ ਮਹਿਲਾ ਨੇ ਆਪਣੀ ਜਾਇਦਾਦ ਦਾ ਮਾਲਕਾਨਾ ਹੱਕ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਾਂ ਕਰ ਦਿੱਤਾ ਹੈ। ਮਹਿਲਾ ਵੱਲੋਂ ਇਸ ਸਿਲਸਿਲੇ ਵਿਚ ਅਦਾਲਤ ਵਿਚ ਵਸੀਅਤਨਾਮਾ ਪੇਸ਼ ਕੀਤਾ ਗਿਆ।

ਮਹਾਨਗਰ ਪ੍ਰਧਾਨ ਲਾਲ ਚੰਦ ਸ਼ਰਮਾ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਨਾਂ ਆਪਣੀ ਜਾਇਦਾਦ ਦਾ ਵਸੀਅਤਨਾਮਾ ਸਾਬਕਾ ਸੂਬਾ ਪ੍ਰਧਾਨ ਪ੍ਰੀਤਮ ਸਿੰਘ ਨੂੰ ਉਨ੍ਹਾਂ ਦੇ ਯਮੁਨਾ ਕਾਲੋਨੀ ਸਥਿਤ ਰਿਹਾਇਸ਼ &lsquoਤੇ ਸੌਂਪਦੇ ਹੋਏ ਪੁਸ਼ਪਾ ਮੁੰਜਿਆਲ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੈ।

ਬਜ਼ੁਰਗ ਮਹਿਲਾ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਹਮੇਸ਼ਾ ਅੱਗੇ ਵੱਧ ਕੇ ਦੇਸ਼ ਲਈ ਆਪਣੀ ਸਰਵਉੱਚ ਕੁਰਬਾਨੀ ਦਿੱਤੀ ਹੈ ਫਿਰ ਭਾਵੇਂ ਸ਼੍ਰੀਮਤੀ ਇੰਦਰਾ ਗਾਂਧੀ ਹੋਣ ਜਾਂ ਰਾਜੀਵ ਗਾਂਧੀ। ਦੋਵਾਂ ਨੇ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦਿੱਤੀ। ਅਜਿਹੇ ਵਿਚ ਉਹ ਆਪਣੀ ਜਾਇਦਾਦ ਰਾਹੁਲ ਗਾਂਧੀ ਨੂੰ ਦੇਣਾ ਚਾਹੁੰਦੀ ਹੈ।