image caption:

ਫਗਵਾੜਾ ਵਿੱਚ ‘ਆਪ’ ਆਗੂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕੀਤਾ

 ਫਗਵਾੜਾ- ਪੰਜਾਬ ਦੇ ਫਗਵਾੜਾ ਵਿੱਚ ਫਗਵਾੜਾ-ਜਲੰਧਰ ਜੀ.ਟੀ.ਰੋਡ &rsquoਤੇ ਪਿੰਡ ਮੇਹਟਾਂ ਲਾਗੇ ਦੋ ਮੋਟਰਸਾਈਕਲ ਸਵਾਰਾਂ ਨੇ &lsquoਆਪ&rsquo ਦੇ ਆਗੂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਆਮ ਆਦਮੀ ਪਾਰਟੀ ਦੇ ਜ਼ਖ਼ਮੀ ਹੋਏ ਆਗੂ ਦੀ ਪਛਾਣ ਵਿਪਿਨ ਕੁਮਾਰ ਪੁੱਤਰ ਬਿੱਲਾ ਰਾਮ ਵਾਸੀ ਪਿੰਡ ਹਰਦਾਸਪੁਰ ਵਜੋਂ ਹੋਈ ਹੈ, ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਲਿਜਾਇਆ, ਜਿੱਥੋਂ ਡਾਕਟਰਾਂ ਨੇ ਉਸ ਜਲੰਧਰ ਛਾਉਣੀ ਦੇ ਜੌਹਲ ਹਸਪਤਾਲ ਰੈਫਰ ਕਰ ਦਿੱਤਾ। ਹਸਪਤਾਲ ਵਿੱਚ ਵਿਪਿਨ ਨੇ ਦੱਸਿਆ ਕਿ ਉਹ ਕਾਰ &rsquoਤੇ ਜਾ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਦੋ ਜਣਿਆਂ ਨੇ ਉਸ &rsquoਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ। ਘਟਨਾ ਸਮੇਂ ਵਿਪਿਨ ਤਹਿਸੀਲ ਕੰਪਲੈਕਸ ਤੋਂ ਆਪਣੀ ਕਿਸੇ ਕੇਸ ਦੀ ਤਰੀਕ ਭੁਗਤ ਕੇ ਵਾਪਸ ਪਿੰਡ ਨੂੰ ਜਾ ਰਿਹਾ ਸੀ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕਈ ਵਰਕਰ ਹਸਪਤਾਲ &rsquoਚ ਇਕੱਠੇ ਹੋ ਗਏ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪੁਲੀਸ ਵੱਲੋਂ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ।