image caption:

ਕੈਨੇਡਾ ਚ’ ਲੰਘੇ ਸਾਲ ਦੋ ਬੱਚਿਆਂ ਦੀ ਹੋਈ ਮੌਤ ਦੇ ਦੌਸ਼ੀ ਨੂੰ ਅਦਾਲਤ ਨੇ 6 ਸਾਲ ਲਈ ਗੱਡੀ ਚਲਾਉਣ ਤੇ ਰੋਕ

 ਉਨਟਾਰੀੳ (ਰਾਜ ਗੋਗਨਾ/ ਕੁਲਤਰਨ ਪਧਿਆਣਾ  )&mdashਬੀਤੇਂ ਦਿਨ  ਕੈਨੇਡਾ ਦੇ  ਉਨਟਾਰੀਓ ਦੇ ਸ਼ਹਿਰ ਵਾੱਨ ਚ ਲੰਘੇ ਸਾਲ 2021ਚ&rsquo ਹੋਏ ਇਕ ਦਰਦਨਾਇਕ ਹਾਦਸੇ ਚ&rsquo ਜਿਸ ਚ&rsquo ਦੋ ਬੱਚੇ  ਆਪਣੇ ਡਰਾਇਵ ਵੇਅ ਚ&rsquo ਖੇਡ ਰਹੇ ਸਨ ਇੰਨਾਂ ਦੋ ਬੱਚੇ ਜਿੰਨਾਂ ਦੇ ਨਾਂ ਜੈਕਸ ਚੌਧਰੀ (4) ਸਾਲ ਅਤੇ ਅਨਾਇਆ(10) ਸਾਲ ਨੂੰ ਇਕ ਕਾਰ ਐਕਸੀਡੈਂਟ ਚ ਮਾਰਨ ਦੇ ਦੋਸ਼ ਹੇਠ ਇੱਕ ਨਾਬਾਲਗ ਨੇ ਜਿਸਦੀ ਹਾਦਸੇ ਸਮੇਂ ਉਮਰ ਤਕਰੀਬਨ 16 ਸਾਲ ਦੇ ਕਰੀਬ ਸੀ। ਜਿਸ ਨੂੰ ਅਦਾਲਤ ਨੇ ਇੱਕ ਸਾਲ ਦੀ ਉਪਨ ਕਸਟਡੀ ਦੀ ਸਜਾ ਅਤੇ 6 ਸਾਲ ਲਈ ਗੱਡੀ ਚਲਾਉਣ ਉਤੇ ਰੋਕ ਦੀ ਸਜਾ ਸੁਣਾਈ ਗਈ ਹੈ । ਜਿਕਰਯੋਗ ਹੈ ਕਿ ਇਸ ਨਾਬਾਲਗ ਨੇ ਆਪਣੇ ਪਿਤਾ ਦੀ ਮਰਸਡੀਜ ਗੱਡੀ ਘਰੇਲੂ ਖੇਤਰ ਚ 40 ਕਿਲੋਮੀਟਰ ਦੇ ਜੋਨ ਚ 100 ਕਿਲੋਮੀਟਰ ਦੀ ਰਫਤਾਰ ਨਾਲ ਚਲਾ ਰਿਹਾ ਸੀ ਜਦੋ ਗੱਡੀ ਕਰਵ ਨਾਲ ਟਕਰਾ ਇੰਨਾਂ ਬੱਚਿਆ ਚ ਜਾ ਵੱਜੀ ਸੀ।