image caption:

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਨਵੀਨਰ ਉੱਘੇ ਸਿੱਖ ਆਗੂ ਅਤੇ ਪ੍ਰਦੇਸ਼ ਚ’ ਸਮਾਜ ਸੇਵੀ ਸ: ਬੂਟਾ ਸਿੰਘ ਖੜੌਦ ਦੇ ਸਤਿਕਾਰਯੋਗ ਪਿਤਾ ਸਵ: ਜਥੇਃ ਰਘਬੀਰ ਸਿੰਘ ਦੀ ਯਾਦ ਚ’ ਅੱਖਾਂ ਦਾ ਫ੍ਰੀ ਕੈਂਪ, ਪਿੰਡ ਕੱਟ ਚ’ 6 ਚ’ ਨਵੰਬਰ ਨੂੰ ਲਗਾਇਆ ਜਾਵੇਗਾ

ਨਿਊਜਰਸੀ,  ( ਰਾਜ ਗੋਗਨਾ )&mdashਅਮਰੀਕਾ ਚ&rsquo ਉੱਘੇ ਸਿੱਖ ਆਗੂ ਸਮਾਜ ਸੇਵੀ ਅਤੇ ਭਾਰਤ ਚ&rsquo ਕਿਸਾਨ ਮੋਰਚੇ ਦੀ ਅਮਰੀਕਾ ਦੇ ਪ੍ਰਸ਼ਾਸਨ ਨੂੰ ਸਭ ਤੋ ਵੱਧ ਹਿਮਾਇਤ ਕਰਨ ਵਾਲੇ ਪੰਜਾਬੀ ਸਿੱਖ ਸ: ਬੂਟਾ ਸਿੰਘ ਖੜੌਦ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਪਿਤਾ ਸਵ: ਰਘਵੀਰ ਸਿੰਘ ਖੜੌਦ ਦੀ ਨਿਘੀ ਯਾਦ ਵਿੱਚ ਨਵੰਬਰ 6 ਦਿਨ ਐਤਵਾਰ ਨੂੰ ਪਿੰਡ ਕੱਟ ( ਜਿਲਾ ਨਵਾਂਸ਼ਹਿਰ) ਵਿਖੇ ਅੱਖਾ ਦਾ ਕੈਪ ਲਾਇਆ ਜਾ ਰਿਹਾ ਹੈ ਜਿਸ ਵਿੱਚ ਅੱਖਾ ਦੀਆ ਸਰਜਰੀਆ, ਐਨਕਾ ਅਤੇ ਚੈਕ ਅਪ ਹੋਵੇਗੀ 4 ਨਵੰਬਰ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਜਿਹਨਾ ਦੇ ਭੋਗ ਗੁਰਦੁਆਰਾ ਸਾਹਿਬ ਵਿੱਚ ਪਾਏ ਜਾਣਗੇ ਉਪਰੰਤ ਕੀਰਤਨ ਕਥਾ ,ਅਤੇ ਪੰਥਕ ਵਿਚਾਰਾ ਹੋਣਗੀਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਜਿਕਰਯੋਗ ਹੈ ਕਿ ਸ: ਬੂਟਾ ਸਿੰਘ ਖੜੌਦ ਨੇ ਆਪਣੇ ਦਾਦਾ ਜੀ ਦੀ ਯਾਦ ਚ&rsquo ਬੀਤੇ ਹਫ਼ਤੇ ਪਿੰਡ ਕੱਟ ਦੇ ਬੱਚਿਆਂ ਅਤੇ ਪਰਿਵਾਰਾ ਲਈ ਲੱਖਾ ਰੁਪਏ ਦੀ ਲਾਗਤ ਨਾਲ ਅਲੀਸ਼ਾਨ ਪਾਰਕ ਬਣਾਇਆ ਹੈ।