image caption:

ਪੰਜਾਬੀ ਮੁੰਡੇ ਨਾਲ ਫੇਸਬੁੱਕ ਤੇ ਹੋਇਆ ਅਮਰੀਕਨ ਮੇਮ ਨੂੰ ਪਿਆਰ, ਵਿਆਹ ਕਰਵਾਉਣ ਲਈ ਆਈ ਪੰਜਾਬ

 ਕਪੂਰਥਲਾ ਦੇ ਪਿੰਡ ਫੱਤੂਢੀਂਗਾ ਦੇ ਰਹਿਣ ਵਾਲੇ ਪੰਜਾਬੀ ਮੁੰਡੇ ਦੇ ਪਿਆਰ ਵਿਚ ਇਕ ਅਮਰੀਕਨ ਗੋਰੀ ਪੰਜਾਬ ਆਈ ਅਤੇ ਉਸ ਨਾਲ ਵਿਆਹ ਕਰਵਾਇਆ। ਪਿੰਡ ਵਿਚ ਗੋਰੀ ਮੇਮ ਦੁਲਹਨ ਨੂੰ ਦੇਖਣ ਦੇ ਲਈ ਲੋਕਾਂ ਦੀ ਭੀੜ ਲੱਗੀ ਹੋਈ ਹੈ। ਪਿੰਡ ਫੱਤੂਢੀਂਗਾ ਦਾ ਨੌਜਵਾਨ ਲਵਪ੍ਰੀਤ ਸਿੰਘ ਲਵਲੀ ਦੁਬਈ ਵਿਚ ਨੌਕਰੀ ਕਰਦਾ ਸੀ। ਉਥੇ ਹੀ ਉਸ ਦੀ ਫੇਸਬੁਕ ਰਾਹੀਂ ਅਮਰੀਕਾ ਦੀ ਰਹਿਣ ਵਾਲੀ ਸਟੀਵਰਟ ਨਾਲ ਹੋ ਗਈ। ਹੋਲੀ ਹੋਲੀ ਇਹ ਦੋਸਤੀ ਪਿਆਰ ਵਿਚ ਬਦਲ ਗਈ ਅਤੇ ਗੱਲ ਵਿਆਹ ਤੱਕ ਪਹੁੰਚ ਗਈ।
ਲਵਪ੍ਰੀਤ ਨੇ ਦੱਸਿਆ ਕਿ ਫੇਸਬੁੱਕ &rsquoਤੇ ਸਟੀਵਰਟ ਨੂੰ ਰਿਕਵੈਸਟ ਭੇਜੀ ਤਾਂ ਉਸ ਨੇ ਅਸੈਪਟ ਕਰ ਲਈ। ਇਸ ਤੋਂ ਬਾਅਦ ਦੋਹਾਂ ਦੀਆਂ ਗੱਲਾਂ ਹੋਣ ਲੱਗੀਆਂ। ਫਿਰ ਉਸਨੇ ਵਿਆਹ ਲਈ ਪਰਪੋਜ ਕੀਤਾ ਪਰ ਉਸ ਨੇ ਮਨਾ ਕਰ ਦਿੱਤਾ ਪਰ ਬਾਅਦ ਵਿਚ ਤਿਆਰ ਹੋ ਗਈ। ਉਹ ਪਿਛਲੇ ਇਕ ਸਾਲ ਤੋਂ ਫੇਸਬੁੱਕ ਰਾਹੀਂ ਇਕ ਦੂਜੇ ਨਾਲ ਗੱਲਾਂ ਕਰਦੇ ਆ ਰਹੇ ਸਨ। ਦੋਵੇਂ ਆਪਣੇ ਮੈਸੇਜ ਗੂਗਲ ਰਾਹੀਂ ਟਰਾਂਸਲੇਟ ਕਰਕੇ ਇਕ ਦੂਜੇ ਦੀ ਭਾਸ਼ਾ ਸਮਝਦੇ ਸਨ। ਫਿਰ ਹੌਲੀ ਹੋਲੀ ਵੀਡੀਓ ਕਾਲਿੰਗ ਸ਼ੁਰੂ ਹੋ ਗਈ। ਸਟੀਵਰਟ ਪਹਿਲਾਂ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਤਲਾਕ ਹੋ ਚੁੱਕਾ ਹੈ। ਬੀਤੇ ਦਿਨੀਂ ਦੋਹਾਂ ਨੇ ਲਵਪ੍ਰੀਤ ਦੇ ਪਿੰਡ ਪਹੁੰਚ ਕੇ ਗੁਰਦੁਆਰਾ ਸਾਹਿਬ ਵਿਚ ਸਿੱਖ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ। ਹਾਲਾਂਕਿ ਭਾਸ਼ਾ ਸਮਝਣ ਵਿਚ ਪਰੇਸ਼ਾਨੀ ਹੋ ਰਹੀ ਹੈ ਪਰ ਹੋਲੀ ਹੋਲੀ ਉਹ ਉਸ ਦੀ ਭਾਸ਼ਾ ਸਮਝਣ ਲੱਗਣਗੇ।