image caption:

ਭਾਰਤ ਸਰਕਾਰ ਵੱਲੋਂ 22 ਯੂਟਿਊਬ ਚੈਨਲਾਂ ਨੂੰ ਕੀਤਾ ਬਲਾਕ

 ਨਵੀਂ ਦਿੱਲੀ- ਸੋਸ਼ਲ ਮੀਡੀਆ ਪਲੇਟਫਾਰਮ ਯੂਟਿਊਬ  ਨਿਊਜ਼ ਚੈਨਲਾਂ ਨਾਲ ਭਰਿਆ ਹੋਇਆ ਹੈ। ਇਨ੍ਹਾਂ ਵਿੱਚੋਂ ਬਹੁਤੇ ਚੈਨਲ ਸਨਸਨੀਖੇਜ਼ ਢੰਗ ਨਾਲ ਖ਼ਬਰਾਂ ਨੂੰ ਗਲਤ ਢੰਗ ਨਾਲ ਪੇਸ਼ ਕਰਦੇ ਹਨ। ਉਨ੍ਹਾਂ ਦੀਆਂ ਖ਼ਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ। ਅਸਲ ਵਿਚ ਇਹ ਚੈਨਲ ਬਹੁਤ ਸਤਹੀ ਹਨ। ਹੁਣ ਤੱਕ ਯੂਟਿਊਬ 'ਤੇ ਇਹ ਚੈਨਲ ਬੇਲਗਾਮ ਹਨ ਪਰ ਸਰਕਾਰ ਨੇ ਨਵੇਂ ਆਈਟੀ ਨਿਯਮ ਤਹਿਤ ਪਹਿਲੀ ਵਾਰ 22 ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਇਨ੍ਹਾਂ ਵਿੱਚ ਪਾਕਿਸਤਾਨ ਦੇ ਚਾਰ ਚੈਨਲ ਸ਼ਾਮਲ ਹਨ। ਰਿਪੋਰਟ ਮੁਤਾਬਕ ਇਨ੍ਹਾਂ ਚੈਨਲਾਂ 'ਤੇ ਰਾਸ਼ਟਰੀ ਸੁਰੱਖਿਆ, ਵਿਦੇਸ਼ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਜੁੜੀਆਂ ਝੂਠੀਆਂ ਖਬਰਾਂ ਪ੍ਰਸਾਰਿਤ ਕਰਨ 'ਤੇ ਪਾਬੰਦੀ ਲਗਾਈ ਗਈ ਹੈ। ਪਹਿਲੀ ਵਾਰ, ਨਵੇਂ ਆਈਟੀ ਨਿਯਮ 2021 ਦੇ ਤਹਿਤ ਇਨ੍ਹਾਂ 18 ਚੈਨਲਾਂ ਨੂੰ ਬਲਾਕ ਕੀਤਾ ਗਿਆ ਹੈ।