image caption:

ਮੁੰਬਈ ‘ਚ ਸਾਹਮਣੇ ਆਇਆ ਕੋਰੋਨਾ ਦਾ XE ਵੈਰੀਐਂਟ ਦਾ ਪਹਿਲਾ ਮਾਮਲਾ

 ਭਾਰਤ ਵਿੱਚ ਕੋਰੋਨਾ ਵਾਇਰਸ ਵੈਰੀਐਂਟ XE ਦਾ ਪਹਿਲਾ ਮਾਮਲਾ ਅੱਜ ਮੁੰਬਈ ਵਿੱਚ ਸਾਹਮਣੇ ਆਇਆ ਹੈ। ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ (ਬੀਐਮਸੀ) ਦੇ ਅਨੁਸਾਰ, ਕਪਾ ਵੈਰੀਐਂਟ ਦਾ ਇੱਕ ਕੇਸ ਵੀ ਪਾਇਆ ਗਿਆ ਹੈ। ਵਾਇਰਸ ਦੇ ਨਵੇਂ ਰੂਪਾਂ ਵਾਲੇ ਮਰੀਜ਼ਾਂ ਵਿੱਚ ਹੁਣ ਤੱਕ ਕੋਈ ਗੰਭੀਰ ਲੱਛਣ ਨਹੀਂ ਹਨ। ਕੱਲ੍ਹ 376 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 230 ਮੁੰਬਈ ਨਿਵਾਸੀਆਂ ਦੇ ਸਨ। ਮੁੰਬਈ ਦੇ 230 ਨਮੂਨਿਆਂ ਵਿੱਚੋਂ 228 ਓਮੀਕ੍ਰੋਨ, ਇੱਕ ਕਪਾ ਅਤੇ ਇੱਕ XE ਹੈ।

ਮੁੰਬਈ ਦੇ 230 ਮਰੀਜ਼ਾਂ ਵਿੱਚੋਂ ਜਿਨ੍ਹਾਂ ਦੇ ਨਮੂਨੇ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਸਨ, 228 ਓਮਿਕ੍ਰੋਨ, ਇੱਕ ਕਪਾ ਅਤੇ ਇੱਕ XE ਲਈ ਪਾਜ਼ੀਟਿਵ ਪਾਏ ਗਏ ਹਨ। ਕੁੱਲ 230 ਮਰੀਜ਼ਾਂ ਵਿੱਚੋਂ 21 ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ, ਹਾਲਾਂਕਿ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਆਕਸੀਜਨ ਦੀ ਲੋੜ ਨਹੀਂ ਸੀ। ਹਸਪਤਾਲ ਵਿੱਚ ਦਾਖਲ ਵਿਅਕਤੀਆਂ ਵਿੱਚੋਂ 12 ਦਾ ਟੀਕਾਕਰਨ ਨਹੀਂ ਹੋਇਆ ਹੈ ਅਤੇ 9 ਨੇ ਦੋਨੋ ਖੁਰਾਕਾਂ ਲਈਆਂ ਸਨ।