image caption:

ਇਮਰਾਨ ਖਾਨ ਦੀ ਪਤਨੀ ਬੁਸ਼ਰਾ ਦੀ ਦੋਸਤ 90 ਹਜ਼ਾਰ ਡਾਲਰ ਲੈ ਕੇ ਵਿਦੇਸ਼ ਭੱਜੀ !

 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਦੀ ਕਰੀਬੀ ਫਰਾਹ ਖਾਨ ਦੇਸ਼ ਛੱਡ ਕੇ ਵਿਦੇਸ਼ ਭੱਜ ਗਈ ਹੈ। ਖ਼ਬਰਾਂ ਹਨ ਕਿ ਜੇਕਰ ਪਾਕਿਸਤਾਨ 'ਚ ਨਵੀਂ ਸਰਕਾਰ ਬਣੀ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਵੱਡੀ ਗੱਲ ਇਹ ਹੈ ਕਿ ਫਰਾਹ ਖਾਨ ਪਾਕਿਸਤਾਨ ਤੋਂ ਕਰੀਬ 90 ਹਜ਼ਾਰ ਡਾਲਰ ਲੈ ਕੇ ਭੱਜ ਗਈ ਹੈ। ਜਹਾਜ਼ 'ਚ ਬੈਠੇ ਉਨ੍ਹਾਂ ਦੀ ਇੱਕ ਤਸਵੀਰ ਵੀ ਵਾਇਰਲ ਹੋਈ ਹੈ।

ਐਕਸਪ੍ਰੈਸ ਟ੍ਰਿਬਿਊਨ ਨੇ ਖ਼ਬਰ ਦਿੱਤੀ ਹੈ ਕਿ ਉਹ ਐਤਵਾਰ ਨੂੰ ਦੁਬਈ ਲਈ ਰਵਾਨਾ ਹੋ ਗਈ ਸੀ ਤੇ ਉਸ ਦਾ ਪਤੀ ਅਹਿਸਾਨ ਜਮੀਲ ਗੁੱਜਰ ਪਹਿਲਾਂ ਹੀ ਅਮਰੀਕਾ ਚਲਾ ਗਿਆ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਫਰਾਹ ਨੇ ਅਫਸਰਾਂ ਦੇ ਤਬਾਦਲੇ ਤੇ ਉਨ੍ਹਾਂ ਨੂੰ ਮਨਚਾਹੀ ਅਹੁਦਾ ਦਿਵਾਉਣ ਲਈ ਮੋਟੀ ਰਕਮ ਵਸੂਲੀ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਇਹ ਛੇ ਅਰਬ ਪਾਕਿਸਤਾਨੀ ਰੁਪਏ ਦਾ ਵੱਡਾ ਘਪਲਾ ਹੈ।