image caption:

ਰੂਸ ਨੇ ਯੂਕਰੇਨ ’ਚ ਆਮ ਲੋਕਾਂ ਦਾ ਕਤਲੇਆਮ ਕੀਤਾ: ਜ਼ੇਲੈਂਸਕੀ

 ਬੁਚਾ- ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੂਸੀ ਫੌਜ ਨੂੰ ਉਸ ਵੱਲੋਂ ਕੀਤੇ ਜੰਗੀ ਅਪਰਾਧਾਂ ਲਈ ਕਾਨੂੰਨ ਦੇ ਕਟਹਿੜੇ &rsquoਚ ਖੜ੍ਹਾ ਕਰਨਾ ਚਾਹੀਦਾ ਹੈ।
ਵੀਡੀਓ ਕਾਨਫਰੰਸ ਲਈ ਯੂਐੱਨਐੱਸਸੀ ਨੂੰ ਸੰਬੋਧਨ ਕਰਦਿਆਂ ਜ਼ੇਲੈਂਸਕੀ ਨੇ ਦੋਸ਼ ਲਾਇਆ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਕਰੈਮਲਿਨ ਦੇ ਫੌਜੀ ਦਸਤਿਆਂ ਨੇ ਯੂਕਰੇਨ &rsquoਚ ਸਭ ਤੋਂ ਭਿਆਨਕ ਕਤਲੇਆਮ ਕੀਤਾ ਹੈ ਅਤੇ ਉਨ੍ਹਾਂ ਅਤੇ ਇਸਲਾਮਿਕ ਸਟੇਟ ਵਰਗੇ ਅਤਿਵਾਦੀਆਂ ਵਿਚਾਲੇ ਕੋਈ ਵੀ ਫਰਕ ਨਹੀਂ ਹੈ। ਉਨ੍ਹਾਂ ਵੀਡੀਓ ਕਾਨਫਰੰਸ ਰਾਹੀਂ ਆਪਣੀ ਗੱਲ ਰੱਖਦਿਆਂ ਰੂਸੀ ਫੌਜਾਂ ਵੱਲੋਂ ਕੀਵ ਦੇ ਬਾਹਰਵਾਰ ਕੀਤੇ ਗਏ ਆਮ ਲੋਕਾਂ ਦੇ ਕਤਲੇਆਮ ਸਬੰਧੀ ਸਬੂਤ ਪੇਸ਼ ਕੀਤੇ। ਇਨ੍ਹਾਂ &rsquoਚੋਂ ਇੱਕ ਤਸਵੀਰ ਬੁਚਾ ਸ਼ਹਿਰ ਦੀ ਹੈ ਜਿਸ ਨੇ ਸਾਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਰੂਸ ਖ਼ਿਲਾਫ਼ ਜੰਗੀ ਅਪਰਾਧ ਸਬੰਧੀ ਕੇਸ ਚਲਾਉਣ ਤੇ ਹੋਰ ਸਖ਼ਤ ਪਾਬੰਦੀਆਂ ਲਾਉਣ ਦੀ ਮੰਗ ਉੱਠ ਰਹੀ ਹੈ। ਜ਼ੇਲੈਂਸਕੀ ਨੇ ਸੰਯੁਕਤ ਰਾਸ਼ਟਰ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਨੂੰ ਇਸ ਕਤਲੇਆਮ ਦੀ ਇੱਕ ਵੀਡੀਓ ਫੁਟੇਜ ਵੀ ਦਿਖਾਈ। ਰੂਸ ਵੱਲੋਂ 24 ਫਰਵਰੀ ਨੂੰ ਕੀਤੇ ਗਏ ਹਮਲੇ ਤੋਂ ਬਾਅਦ ਜ਼ੇਲੈਂਸਕੀ ਪਹਿਲੀ ਵਾਰ ਸੁਰੱਖਿਆ ਕੌਂਸਲ ਨੂੰ ਸੰਬੋਧਨ ਕਰ ਰਹੇ ਸਨ। ਇਸੇ ਦੌਰਾਨ ਰੂਸੀ ਫੌਜਾਂ ਵੱਲੋਂ ਕੀਵ ਖਾਲੀ ਕਰਨ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਨੇ ਬੁਚਾ ਸ਼ਹਿਰ ਦਾ ਦੌਰਾ ਕੀਤਾ ਜਿੱਥੇ ਵੱਡੀ ਗਿਣਤੀ &rsquoਚ ਆਮ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ।