image caption:

ਅਮਰੀਕਾ ਦੀ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਨਾ ਜਾਣ ਦੀ ਸਲਾਹ

 ਵਾਸਿ਼ੰਗਟਨ- ਪਾਕਿਸਤਾਨ ਵਿੱਚ ਇਸ ਵਕਤ ਸੱਤਾ ਲਈ ਚੱਲ ਰਹੇ ਸਿਆਸੀ ਰੇੜਕੇ ਦੇ ਦੌਰਾਨ ਅਮਰੀਕਾ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਆਪਣੇ ਨਾਗਰਿਕਾਂ ਨੂੰ ਅੱਤਵਾਦੀ ਅਤੇ ਫਿਰਕੂ ਹਿੰਸਾ ਦਾ ਪੱਖ ਧਿਆਨ ਵਿੱਚ ਰੱਖਦੇ ਹੋਏ ਇਸ ਦੇਸ਼ ਦੀ ਯਾਤਰਾ ਉੱਤੇ ਜਾਣ ਬਾਰੇ ਮੁੜ ਵਿਚਾਰ ਕਰਨ ਨੂੰ ਕਿਹਾ ਹੈ।
ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਆਪਣੀ ਨਵੀਂ ਟਰੈਵਲ ਐਡਵਾਈਜ਼ਰੀ ਵਿੱਚ ਯਾਤਰਾ ਦੇ ਪੱਖ ਤੋਂਪਾਕਿਸਤਾਨ ਨੂੰ&lsquoਲੈਵਲ-3&rsquo ਉੱਤੇ ਰੱਖਿਆ ਹੈ। ਇਸ ਤਾਜ਼ਾ ਐਡਵਾਈਜ਼ਰੀ ਵਿੱਚ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਅੱਤਵਾਦਅਤੇ ਅਗਵਾ ਹੋਣ ਦੇ ਡਰ ਕਾਰਨ ਬਲੋਚਿਸਤਾਨ ਤੇ ਖ਼ੈਬਰ ਪਖ਼ਤੂਨਖਵਾ ਰਾਜਾਂ ਦੀ ਯਾਤਰਾ ਨਾ ਕਰਨ ਨੂੰ ਕਿਹਾ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰਅੱਤਵਾਦ ਤੇ ਹਥਿਆਰਬੰਦ ਟੱਕਰਾਂ ਦੇ ਡਰ ਕਾਰਨ ਕੰਟਰੋਲ ਲਾਈਨ ਦੇ ਬਿਲਕੁਲ ਨਾਲ ਲਗਦੇ ਇਲਾਕਿਆਂ ਦੀ ਯਾਤਰਾ ਵੀ ਨਾ ਕਰਨ ਦੀ ਸਲਾਹ ਦਿੱਤੀ ਹੈ।