image caption:

ਪੰਜਾਬੀ ਭਾਸ਼ਾ ਦੇ ਵਿਭਾਗ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ — ਪ੍ਰੋ. ਅਰਵਿੰਦ

ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦਾ ਵਫਦ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੀ ਅਗਵਾਈ ਵਿੱਚ ਅੱਜ ਪੰਜਾਬੀ ਭਾਸ਼ਾ ਦੀ ਸਿਥਤੀ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਉਪ ਕੁਲਤੀ ਪ੍ਰੋ. ਅਰਵਿੰਦ ਨੂੰ ਮਿਲਿਆ। ਵਫਦ ਵਿੱਚ ਪਵਨ ਹਰਚੰਦਪੁਰੀ, ਡਾ. ਭਗਵੰਤ ਸਿੰਘ, ਪ੍ਰੋ. ਸੰਧੂ ਵਰਿਆਣੀ, ਜਗਦੀਸ਼ ਰਾਣਾ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਕਵਰ ਜਸਮਿੰਦਰ ਸਿੰਘ, ਬਲਬੀਰ ਜਲਾਲਾਬਾਦੀ, ਡਾ. ਹਰਜੀਤ ਸਿੰਘ ਸੱਧਰ, ਸੋੋਹਨ ਸਿੰਘ ਭਿੰਡਰ ਸ਼ਾਮਲ ਸਨ। ਬੜੇ ਹੀ ਮਹੱਤਵ ਪੂਰਨ ਵਿਸ਼ਿਆਂ ਉਤੇ ਬੜੀ ਸਾਰਥਕ ਗੱਲਬਾਤ ਹੋਈ। ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਵਫਦ ਨੂੰ ਯਕੀਨ ਦਿਵਾਇਆ ਕਿ ਪੰਜਾਬੀ ਭਾਸ਼ਾ ਲਈ ਕੰਮ ਕਰ ਰਹੇ ਵੱਖ ਵੱਖ ਵਿਭਾਗ ਦਾ ਰਲੇਵਾਂ ਨਹੀਂ ਕਰਨਗੇ। ਸਗੋਂ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਉਹ ਪੰਜਾਬੀ ਦੀਆਂ ਹੋਰ ਅਸਾਮੀਆਂ ਦੀ ਭਰਤੀ ਕਰਨ ਦਾ ਯਤਨ ਕਰਨਗੇ। ਪ੍ਰੋ. ਅਰਵਿੰਦ ਨੇ ਕਿਹਾ ਕਿ ਕੇਂਦਰੀ ਸਰਕਾਰ ਦੀ ਨੁਕਸਦਾਰ ਵਿਦਿਆ ਨੀਤੀ ਨੂੰ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਲਾਗੂ ਨਹੀਂ ਕਰਨਗੇ। ਮੈਡੀਕਲ ਅਤੇ ਇੰਜਨੀਅਰਿੰਗ ਵਿਸ਼ਿਆਂ ਵਿੱਚ ਪੰਜਾਬੀ ਜਰੂਰੀ ਕਰਨਗੇ। ਉਨ੍ਹਾਂ ਤਜਵੀਜ ਦਿੱਤੀ ਕਿ ਪੰਜਾਬ ਵਿੱਚ 25 ਐਮ.ਬੀ.ਬੀ.ਐਸ. ਦੀਆਂ ਸੀਟਾਂ ਪੰਜਾਬੀ ਵਿੱਚ ਪੜ੍ਹਾਈ ਕਰਵਾਉਣ ਲਈ ਚਾਲੂ ਕੀਤੀਆਂ ਜਾਣ। ਉਨ੍ਹਾਂ ਯਕੀਨ ਦੁਆਇਆ ਕਿ ਉਹ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਫੀਸਾਂ ਨਹੀਂ ਵਧਾਉਣਗੇ। ਵਫਦ ਨੇ ਸਾਂਝੇ ਰੂਪ ਵਿੱਚ ਪ੍ਰੋ. ਅਰਵਿੰਦ ਜੀ ਨੂੰ ਯਾਦਪੱਤਰ ਦਿੱਤਾ। ਇਤਿਹਾਸ ਅਤੇ ਇਤਿਹਾਸ ਖੋਜ ਵਿਭਾਗਾਂ ਦੇ ਰਲੇਵੇਂ ਦੀ ਗੱਲ ਵੀ ਹੋਈ। ਜਿਸ ਉਤੇ ਪ੍ਰੋ. ਅਰਵਿੰਦ ਨੇ ਯਕੀਨ ਦਿਵਾਇਆ ਕਿ ਉਹ ਪੰਜਾਬ ਦੇ ਇਤਿਹਾਸ ਸਬੰਧੀ ਖੋਜ ਬੰਦ ਨਹੀਂ ਹੋਣ ਦੇਣਗੇ।
ਡਾ. ਤੇਜਵੰਤ ਮਾਨ । ਫੋ. 9876783736