image caption:

ਫਰੀ ਕੈਸਰ ਚੈਕਅੱਪ ਕੈਪ ਬਾਜਾਖਾਨਾ ਫਰੀਦਕੋਟ ਵਿਖੇ 9 ਅਪ੍ਰੈਲ ਨੂੰ ਲਗਾਇਆ ਜਾਵੇਗਾ - ਵਿੱਕੀ ਬਰਾੜ ਇੰਗਲੈਂਡ

ਜਿਲਾ ਫਰੀਦਕੋਟ ਪਿੰਡ ਬਾਜਾਖਾਨਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- 9 ਅਪ੍ਰੈਲ 2022 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਅਨੰਗੜ ਸਾਹਿਬ ਪਿੰਡ ਬਾਜਾਖਾਨਾ ਜਿਲਾ ਫਰੀਦਕੋਟ ਵਿਖੇ ਫਰੀ ਕੈਸਰ ਚੈਕਅੱਪ ਕੈਪ ਲਗਾਇਆ ਜਾਵੇਗਾ। ਇਸ ਸਬੰਧੀ ਸਾਨੂੰ ਜਾਣਕਾਰੀ
ਦਿੰਦਿਆਂ ਉੱਘੇ ਸਮਾਜ ਸੇਵੀ ਵਿੱਕੀ ਬਰਾੜ ਇੰਗਲੈਂਡ ਜੀ ਨੇ ਦੱਸਿਆ ਕਿ ਪੰਜਾਬ ਯੂਥ ਕਲੱਬ ਇੰਗਲੈਂਡ ਵਲੋਂ ਏਕਤਾ ਕਲੱਬ ਬਾਜਾਖਾਨਾ ਤੇ ਸਮੂਹ ਨਗਰ ਨਿਵਾਸੀ ਬਾਜਾਖਾਨਾ ਦੇ ਸਹਿਯੋਗ ਨਾਲ ਇਸ ਮੁਫਤ ਮੈਡੀਕਲ ਕੈਂਪ ਵਿੱਚ ਸਾਰੇ ਸਰੀਰ ਦੇ ਟੈਸਟ ਫਰੀ ਕੀਤੇ ਜਾਣਗੇ। ਵੱਧ ਤੋ ਵੱਧ ਇਲਾਕੇ ਨਿਵਾਸੀ ਇਸ ਕੈਪ ਵਿੱਚ ਪੁਜਕੇ ਇਸ ਮੈਡੀਕਲ ਸਹੂਲਤ ਦਾ ਲਾਭ ਉਠਾਉਣ। ਇਸ ਮੈਡੀਕਲ ਕੈਂਪ ਵਿੱਚ ਗੁਰੂ ਦਾ ਅਤੁੱਟ ਲੰਗਰ ਸਾਰਾ ਦਿਨ ਸੰਗਤਾਂ ਲਈ ਲਗਾਇਆ ਜਾਵੇਗਾ। ਮਰੀਜਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮੈਡੀਕਲ ਕੈਂਪ ਦੇ ਸਰਦਾਰ ਲਛਮਣ ਸਿੰਘ ਬਰਾੜ ਤੇ ਸੀਰਾ ਸਿੰਘ ਬਰਾੜ ਏਕਤਾ ਕਲੱਬ ਬਾਜਾਖਾਨਾ ਤੇ ਸਮੂਹ ਨਗਰ ਨਿਵਾਸੀ ਬਾਜਾਖਾਨਾ ਵਾਲਿਆਂ ਦੇ ਬਹੁਤ ਵੱਡੇ ਸਹਿਯੋਗ ਹਨ।