image caption:

ਮਾਰਾਡੋਨਾ ਦੀ ਜਰਸੀ ਦੀ ਹੋਵੇਗੀ ਨਿਲਾਮੀ

 ਲੰਡਨ -1986 ਵਿਸ਼ਵ ਕੱਪ ਵਿਚ ਇੰਗਲੈਂਡ ਦੇ ਕੁਆਰਟਰ ਫਾਈਨਲ ਮੈਚ ਵਿਚ ਅਰਜਨਟੀਨਾ ਦੇ ਡਿਏਗੋ ਮਾਰਾਡੋਨਾ ਵੱਲੋਂ ਵਿਸ਼ਵ ਦੇ ਸਰਵੋਤਮ ਫੁੱਟਬਾਲ ਖਿਡਾਰੀਆਂ &rsquoਚੋਂ ਇਕ ਦੀ ਪਹਿਨੀ ਗਈ ਜਰਸੀ ਦੀ ਪਹਿਲੀ ਵਾਰ ਨਿਲਾਮੀ ਕੀਤੀ ਜਾਵੇਗੀ।

ਇਸ ਦੇ ਲਈ ਨਿਲਾਮੀ ਕਰਨ ਵਾਲਿਆਂ ਨੂੰ 5.2 ਮਿਲੀਅਨ ਅਮਰੀਕੀ ਡਾਲਰ (ਲਗਪਗ 40 ਕਰੋੜ ਰੁਪਏ) ਤੋਂ ਜ਼ਿਆਦਾ ਦੀ ਬੋਲੀ ਮਿਲਣ ਦੀ ਉਮੀਦ ਹੈ। ਇਹ ਮੈਚ ਵਿਵਾਦਪੂਰਨ &lsquoਹੈਂਡ ਆਫ਼ ਗੌਡ&rsquo ਗੋਲ ਲਈ ਜਾਣਿਆ ਜਾਂਦਾ ਹੈ। ਇਸ ਮੈਚ &rsquoਚ ਮਾਰਾਡੋਨਾ ਨੇ ਹੈਡਰ ਨਾਲ ਗੋਲ ਕਰਨਾ ਚਾਹਿਆ ਪਰ ਕਥਿਤ ਤੌਰ &rsquoਤੇ ਗੇਂਦ ਉਸ ਦੇ ਹੱਥ ਨਾਲ ਲੱਗ ਕੇ ਗੋਲ ਪੋਸਟ &rsquoਚ ਚਲੀ ਗਈ ਅਤੇ ਮੈਚ ਰੈਫਰੀ ਇਸ ਨੂੰ ਦੇਖਣ &rsquoਚ ਅਸਫਲ ਰਹੇ। ਹਾਲਾਂਕਿ ਇਸ ਮੈਚ &rsquoਚ ਆਪਣੀ ਪ੍ਰਸਿੱਧੀ ਦੇ ਚੱਲਦਿਆਂ ਉਸ ਨੇ ਆਪਣੀ ਸ਼ਾਨਦਾਰ ਡਰਾਇਬਲਿੰਗ ਨਾਲ ਇੰਗਲੈਂਡ ਦੀ ਲਗਪਗ ਪੂਰੀ ਟੀਮ ਨੂੰ ਹਰਾ ਦਿੱਤਾ ਅਤੇ ਟੀਮ ਨੂੰ ਯਾਦਗਾਰ ਜਿੱਤ ਦਿਵਾਈ।