image caption:

ਸਰਕਾਰੀ ਹਸਪਤਾਲ ਭੁਲੱਥ ਦੇ ਡਾਕਟਰ ਦੀ ਬਦਲੀ ਹੋਣ ਦੇ ਦੇ ਵਿਰੋਧ ਵਜੋਂ ਇਲਾਕੇ ਦੇ ਲੋਕਾਂ ਵਲੋਂ ਭੁਲੱਥ ਦੇ ਹਸਪਤਾਲ ਵਿੱਚ ਰੋਸ ਵਜੋਂ ਦਿੱਤਾ ਧਰਨਾ

ਭੁਲੱਥ (ਅਜੈ ਗੋਗਨਾ )&mdash ਭੁਲੱਥ ਦੇ ਸਰਕਾਰੀ ਹਸਪਤਾਲ ਵਿੱਚ ਲੰਮੇ ਸਮੇਂ ਤੋ ਬਾਅਦ ਇਕ ਯੋਗ ਡਾਕਟਰ ਅੰਮ੍ਰਿਤਪਾਲ ਸਿੰਘ (ਐਮਡੀ) ਜੋ ਪੀ ਜੀ ਆਈ ਚੰਡੀਗੜ੍ਹ ਤੋ ਭੁਲੱਥ ਚ&rsquo ਲੱਗੇ ਸਨ ਜਿੰਨਾ ਦੀ ਕਾਰਗੁਜ਼ਾਰੀ ਬੜੀ ਸਲਾਘਾਯੋਗ ਹੋਣ ਕਰਕੇ ਅਤੇ ਜਿੰਨਾ ਨੂੰ ਪੂਰਾ ਇਲਾਕਾ ਇਕ ਹੋਣਹਾਰ ਅਤੇ ਨਿਪੁੰਨ ਡਾਕਟਰ ਵਜੋਂ ਉਹਨਾਂ ਦੀ ਕਾਰਗੁਜ਼ਾਰੀ ਪ੍ਰਤੀ ਜਾਣਦਾ ਸੀ। ਉਹਨਾਂ ਦੀ
ਇਥੋਂ ਦੇ ਹਸਪਤਾਲ ਵਿੱਚ ਢਾਈ ਮਹੀਨਿਆਂ ਦੀ ਤਾਇਨਾਤੀ ਤੋਂ ਬਾਅਦ ਉਹਨਾ ਦੀ ਬਦਲੀ ਮਾਨਸਾ ਵਿਖੇ ਹੋ ਜਾਣ ਦੇ ਵਿਰੋਧ ਵਿੱਚ ਭੁਲੱਥ ਦੇ ਸਰਕਾਰੀ ਹਸਪਤਾਲ ਦੇ ਵਿੱਚ ਲੋਕਾ ਵੱਲੋ ਉਹਨਾਂ ਦੀ ਬਦਲੀ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ ਧਰਨੇ ਚ&rsquo ਸ਼ਾਮਿਲ ਧਰਨਾਕਾਰੀਆਂ ਵਲੋਂ ਡਾਕਟਰ ਦੀ ਦੁਬਾਰਾ ਭੁਲੱਥ ਚ&rsquo ਤਾਇਨਾਤੀ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਕਿਯੂ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੜੇ ਲੰਮੇ ਸਮੇਂ ਤੋਂ ਡਵੀਜ਼ਨਲ ਹਸਪਤਾਲ ਜਿਸ ਦੀ ਇਮਾਰਤ ਜਿੰਨੀ ਵੱਡੀ ਬਣਾਈ ਗਈ ਹੈ ਉਨੀਂ ਹੀ ਇੱਥੇ ਡਾਕਟਰਾਂ ਦੀ ਬਹੁਤ ਘਾਟ ਹੈ ਜਿਸ ਕਾਰਨ ਗਰੀਬ ਆਦਮੀ ਨੂੰ ਇਲਾਜ ਲਈ ਜਲੰਧਰ ਦੇ ਨਿੱਜੀ ਹਸਪਤਾਲਾਂ ਵਿਚ ਮਹਿੰਗੇ ਇਲਾਜ ਲਈ ਜਾਣਾ ਪੈਂਦਾ ਹੈ ਤੇ ਚੈਕ ਅੱਪ ਕਰਾਉਣ ਲਈ ਗੱਡੀ ਦਾ ਦੋ ਹਜ਼ਾਰ ਤੋਂ ਘੱਟ ਭੁਲੱਥ ਤੋ ਜਲੰਧਰ ਦਾ ਖਰਚਾ ਆਉਂਦਾ ਹੈ ਜੋ ਕਿ ਆਮ ਆਦਮੀ ਦੇ ਵੱਸੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਕਾਫੀ ਜੱਦੋਜਹਿਦ ਮਗਰੋਂ ਢਾਈ ਮਹੀਨੇ ਪਹਿਲਾਂ ਡਾਕਟਰ ਅਮ੍ਰਿੰਤਪਾਲ ਸਿੰਘ ਦੀ ਮੈਡੀਸਨ ਮਾਹਿਰ ਵਜੋਂ ਭੁਲੱਥ ਵਿਖੇਂ ਤਾਇਨਾਤੀ ਹੋਈ ਸੀ ਉਹਨਾ ਦੇ ਆਉਣ ਕਾਰਨ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਹਿਸੂਸ ਹੋਈ ਸੀ ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹੁਣ ਸਿਹਤ ਮੰਤਰੀ ਵਿਜੇ ਸਿੰਗਲਾ ਵਲੋਂ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਉਹਨਾਂ ਦੀ ਬਦਲੀ ਕੀਤੀ ਗਈ ਹੈ ਜਿਸਦੇ ਵਿਰੋਧ ਵਜੋਂ ਭਾਕਿਯੂ ਕਾਦੀਆ ਅਤੇ ਆਮ ਲੋਕਾਂ ਵਲੋਂ ਉਨ੍ਹਾਂ ਦੀ ਦੁਬਾਰਾ ਭੁਲੱਥ ਵਿੱਚ ਤਾਇਨਾਤੀ ਦੀ ਮੰਗ ਨੂੰ ਲੈ ਕੇ ਹਸਪਤਾਲ ਵਿਚ ਧਰਨਾ ਦਿੱਤ ਗਿਆ। ਇਸ ਧਰਨੇ ਵਿੱਚ ਹੋਰਨਾਂ ਤੋ ਇਲਾਵਾ ਸਤਵਿੰਦਰ ਸਿੰਘ ਸਰਪੰਚ ਪਿੰਡ ਖੱਸਣ, ਸਾਬਕਾ ਸਰਪੰਚ ਅੰਗਰੇਜ਼ ਸਿੰਘ, ਗੁਰਵਿੰਦਰ ਸਿੰਘ ਰਾਜਾ ਬਾਜਵਾ, ਡਾਕਟਰ ਮੇਹਰ ਚੰਦ ਸਿੱਧੂ, ਬਲਵਿੰਦਰ ਸਿੰਘ ਚੀਮਾ ਭਟਨੂਰਾ, ਸਾਬਕਾ ਸਰਪੰਚ ਬਲਵਿੰਦਰ ਕੁਮਾਰ ਪਿੰਡ ਬਜਾਜ,ਅਜੀਤ ਸਿੰਘ ਘੁੰਮਣ ਰਾਜਪੁਰ, ਸਰਬਜੀਤ ਸਿੰਘ ਧੀਰਪੁਰ ਜਨਰਲ ਸਕੱਤਰ ਭਾਕਿਯੂ, ਨੰਬਰਦਾਰ ਗੁਰਵਿੰਦਰ ਸਿੰਘ ਖੱਸਣ, ਡਾਕਟਰ ਸੁਰਿੰਦਰ ਕੱਕੜ, ਤੇ ਹੋਰ ਭਾਕਿਯੂ ਕਾਦੀਆ ਦੇ ਮੈਂਬਰ ਇਸ ਮੋਕੇ ਧਰਨੇ ਵਿੱਚ ਸ਼ਾਮਿਲ ਸਨ।ਇਸ ਮੋਕੇ ਭਾਕਿਯੂ(ਕਾਦੀਆ ) ਦੇ ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿੱਟਾ ਵੱਲੋ ਐਸਡੀਐਮ ਸ਼ਾਇਰੀ ਮਲਹੋਤਰਾ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ ਕਿ ਡਾਕਟਰ ਅੰਮ੍ਰਿਤਪਾਲ ਸਿੰਘ ਦੀ ਮੁੜ ਭੁਲੱਥ ਵਿਖੇ ਤਾਇਨਾਤ ਕੀਤੇ ਜਾਣ ਇਸ ਮੋਕੇ ਐਸਡੀਐਮ ਭੁਲੱਥ ਨੇ ਧਰਨਾਕਾਰੀਆ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਉਹਨਾਂ ਵੱਲੋ ਦੁੱਤ ਗਿਆ ਮੰਗ ਪੱਤਰ ਸਰਕਾਰ ਤੱਕ ਪਹੁੰਚਦਾ ਕਰਨਗੇ।