image caption:

ਕੈਨੇਡਾ ਬਜਟ 2022 ਚ’ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਹਾਊਸਿੰਗ ਦੇ ਖੇਤਰ 'ਚ ਕੀਤੇ ਅਹਿਮ ਬਦਲਾਅ


&bull ਪ੍ਰਾਪਰਟੀ ਫਲਿਪਿੰਗ ਸੰਬੰਧੀ ਨਵੇਂ ਟੈਕਸ ਰੂਲ ਲਾਗੂ ਕੀਤੇ
&bull 5 ਸਾਲ 'ਚ 100,000 ਨਵੇਂ ਘਰਾਂ ਦੀ ਉਸਾਰੀ ਲਈ 4 ਬਿਲੀਅਨ ਡਾਲਰ ਦਾ ਐਲਾਨ
&bull40 ਸਾਲ ਤੋਂ ਘੱਟ ਉਮਰ ਦੇ ਵਰਗ ਲਈ ਟੈਕਸ ਫ੍ਰੀ ਹੋਮ ਸੇਵਿੰਗਸ ਅਕਾਊਂਟ ਤਹਿਤ 40,000 ਹਜ਼ਾਰ ਡਾਲਰ ਦੀ ਰਾਸ਼ੀ

ਨਿਊਯਾਰਕ /ਔਟਵਾ, 7 ਅਪ੍ਰੈਲ (ਰਾਜ ਗੋਗਨਾ/ ਕੁਲਤਰਨ ਪਧਿਆਣਾ )&mdash ਬੀਤੇਂ ਦਿਨ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਸਾਲ 2022-2023 ਲਈ ਬਜਟ ਪੇਸ਼ ਕਰ ਦਿੱਤਾ ਹੈ। ਸਾਲ 2021-2022 'ਚ ਪੇਸ਼ ਕੀਤੇ ਗਏ ਫੈਡਰਲ ਬਜਟ ਡੈਫੀਸੀਟ ਦੇ 113.8 ਬਿਲੀਅਨ ਡਾਲਰ ਰਹਿਣ ਤੋਂ ਬਾਅਦ, 2022-2023 ਦਾ ਡੈਫੀਸੀਟ 52.8 ਬਿਲੀਅਨ ਡਾਲਰ ਦਾ ਦੱਸਿਆ ਗਿਆ ਹੈ।ਸਾਲ 2022-2023 ਲਈ ਫੈਡਰਲ ਡੈਬਟ ਪ੍ਰੋਜੈਕਸ਼ਨ 1.160 ਟ੍ਰਿਲੀਅਨ ਡਾਲਰ ਦੀ ਦੱਸੀ ਗਈ ਹੈ। ਆਗਾਮੀ ਸਾਲ ਦਾ ਡੈਬਤ ਟੁ ਜੀ.ਡੀ.ਪੀ. ਰੇਸ਼ੋ 46.5% ਦਾ ਦੱਸਿਆ ਗਿਆ ਹੈ।ਆਗਾਮੀ ਸਾਲ ਲਈ ਡੈਂਟਲ ਕੇਅਰ 'ਚ ਨਿਵੇਸ਼ ਦਾ ਵੀ ਐਲਾਨ ਕੀਤਾ ਗਿਆ ਹੈ। ਅਗਲੇ ਸਾਲ ਤਕ $300 ਮਿਲੀਅਨ ਦੇ ਨਿਵੇਸ਼ ਤੋਂ ਬਾਅਦ ਇਸ ਖੇਤਰ 'ਚ ਸਾਲ 2026-2027 1.7 ਬਿਲੀਅਨ ਡਾਲਰ ਦੇ ਨਿਵੇਸ਼ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਖੇਤਰ 'ਚ 5 ਸਾਲ ਦਾ ਕੁੱਲ ਖਰਚਾ 5.3 ਬਿਲੀਅਨ ਡਾਲਰ ਰਹੇਗਾ।ਹਾਲਾਂਕਿ ਫੈਡਰਲ ਸਰਕਾਰ ਨੇ ਨੈਸ਼ਨਲ ਫਾਰਮਾਕੇਅਰ ਸੰਬੰਧੀ ਕੋਈ ਐਲਾਨ ਨਹੀਂ ਕੀਤਾ। ਲਿਬਰਲ ਸਰਕਾਰ ਦਾ ਕਹਿਣਾ ਹੈ ਕਿ ਨੈਸ਼ਨਲ ਫਾਰਮਾਕੇਅਰ ਨੂੰ ਡਿਵੈਲਪ ਕੀਤਾ ਜਾਵੇਗਾ ਅਤੇ ਇਸ ਸੰਬੰਧੀ 2024 'ਚ ਮਨਜੂਰੀ ਮਿਲ ਸਕਦੀ ਹੈ। ਇਸ ਦੇ ਨਾਲ ਹੀ ਲੌਂਗ ਟਰਮ ਕੋਵਿਡ ਰਿਸਰਚ ਲਈ 20 ਮਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ ਹੈ। ਆਗਾਮੀ ਸਾਲ ਲਈ ਵੈਕਸੀਨ ਕਰੀਡੈਂਸ਼ੀਅਲਸ ਅਤੇ ਅਰਾਈਵੀਕੈਨ ਐਪ ਲਈ 43 ਮਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ ਹੈ। ਹਾਊਸਿੰਗ ਦੇ ਖੇਤਰ 'ਚ ਕਈ ਐਲਾਨ ਕੀਤੇ ਗਏ ਹਨ। ਅਗਲੇ 5 ਸਾਲ 'ਚ 1,00,000 ਨਵੇਂ ਘਰਾਂ ਦੀ ਉਸਾਰੀ ਲਈ 4 ਬਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ ਹੈ। 40 ਸਾਲ ਤੋਂ ਘੱਟ ਉਮਰ ਦੇ ਵਰਗ ਲਈ ਟੈਕਸ ਫ੍ਰੀ ਹੋਮ ਸੇਵਿੰਗਸ ਅਕਾਊਂਟ ਤਹਿਤ 40,000 ਹਜ਼ਾਰ ਡਾਲਰ ਦੀ ਰਾਸ਼ੀ ਰੱਖੀ ਗਈ ਹੈ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਟੈਕਸ ਕਰੈਡਿਟ ਨੂੰ ਦੁੱਗਣਾ ਕੀਤਾ ਜਾ ਰਿਹਾ ਹੈ ਅਤੇ 1,500 ਡਾਲਰ ਤੱਕ ਦੀ ਰਿਬੇਟ ਦਿੱਤੀ ਜਾਵੇਗੀ। ਪ੍ਰਾਪਰਟੀ ਫਲਿਪਿੰਗ ਸੰਬੰਧੀ ਨਵੇਂ ਟੈਕਸ ਰੂਲ ਲਾਗੂ ਕੀਤੇ ਗਏ ਹਨ। ਇੰਡੀਜਨਸ ਕਮਿਊਨਿਟੀਸ ਸੰਬੰਧੀ ਹਾਊਸਿੰਗ ਲਈ ਅਗਲੇ 5 ਸਾਲ 'ਚ 3.9 ਬਿਲੀਅਨ ਡਾਲਰ ਖਰਚੇ ਜਾਣਗੇ। ਰੈਜ਼ੀਡੈਂਸ਼ੀਅਲ ਸਕੂਲ ਲੈਗੇਸੀ ਨੂੰ ਐਡਰੈਸ ਕਰਨ ਲਈ 275 ਮਿਲੀਅਨ ਡਾਲਰ ਦੀ ਰਾਸ਼ੀ ਐਲਾਨੀ ਗਈ ਹੈ। ਰਾਸ਼ਟਰੀ ਡਿਫੈਂਸ ਲਈ ਅਗਲੇ 5 ਸਾਲ 'ਚ 17.2 ਬਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਹੈ। ਡਿਫੈਂਸ ਅਤੇ ਸਾਈਬਰ ਸਿਕਿਉਰਿਟੀ ਦੇ ਖੇਤਰ 'ਚ ਅਗਲੇ ਇੱਕ ਸਾਲ 'ਚ 224 ਮਿਲੀਅਨ ਡਾਲਰ ਖਰਚੇ ਜਾਣਗੇ। ਇਸੇ ਖੇਤਰ 'ਚ ਅਗਲੇ 5 ਸਾਲ 'ਚ 7.2 ਬਿਲੀਅਨ ਡਾਲਰ ਦੇ ਖਰਚੇ ਦਾ ਐਲਾਨ ਕੀਤਾ ਗਿਆ ਹੈ।ਇਸ ਤੋਂ ਇਲਾਵਾ ਯੂਕਰੇਨ ਦੇ ਸਹਿਯੋਗ ਲਈ 500 ਮਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ ਹੈ। ਨਵੇਂ ਖਰਚਿਆਂ 'ਚ ਅਗਲੇ 6 ਸਾਲ 'ਚ 62.6 ਬਿਲੀਅਨ ਡਾਲਰ ਦਾ ਬਜਟ ਦੱਸਿਆ ਗਿਆ ਹੈ।ਬੈਂਕਸ ਅਤੇ ਇੰਸ਼ੋਰੈਂਸ ਕੰਪਨੀਆਂ ਨੂੰ 1 ਬਿਲੀਅਨ ਡਾਲਰ ਤੋਂ ਵਧੇਰੇ ਦੀ ਟੈਕਸੇਬਲ ਇਨਕਮ 'ਤੇ ਇੱਕ ਵਾਰ ਦਾ 15% ਟੈਕਸ ਲਗਾਇਆ ਗਿਆ ਹੈ। ਫਾਈਨੈਂਸ਼ੀਅਲ ਇੰਸਟੀਟਿਊਸ਼ਨਸ 'ਤੇ 100 ਮਿਲੀਅਨ ਡਾਲਰ ਤੋਂ ਵਧੇਰੇ ਦੀ ਟੈਕਸੇਬਲ ਇੰਕਮ 'ਤੇ ਕੌਰਪੋਰੇਟ ਇੰਕਮ ਟੈਕਸ ਨੂੰ 1.5% ਨਾਲ ਵਧਾਇਆ ਗਿਆ ਹੈ। ਨਿਊ ਕੈਨੇਡਾ ਗਰੋਥ ਫੰਡ ਤਹਿਤ ਅਗਲੇ 5 ਸਾਲ 'ਚ 15 ਬਿਲੀਅਨ ਡਾਲਰ ਰੱਖੇ ਗਏ ਹਨ। ਨਵੀਂ ਕਨੇਡੀਅਨ ਇਨੋਵੇਸ਼ਨ ਅਤੇ ਇਨਵੈਸਟਮੈਂਟ ਏਜੈਂਸੀ ਦਾ ਵੀ ਐਲਾਨ ਕੀਤਾ ਗਿਆ ਹੈ।