image caption:

ਲੈਸਟਰ ਚ ਸਥਾਪਿਤ ਕੀਤਾ ਜਾਵੇਗਾ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਸਿੱਖ ਸਿਪਾਹੀਆ ਦੀ ਯਾਦ ਚ ਪਗੜੀਧਾਰੀ ਸਿੱਖ ਸਿਪਾਹੀ ਦਾ 11 ਫੁੱਟ ਉੱਚਾ ਬੁੱਤ

 * ਰੋਇਲ ਪਰਿਵਾਰ ਦਾ ਮੈਬਰ ਕਰੇਗਾ ਬੁੱਤ ਦਾ ਉਦਘਾਟਨ
ਲੈਸਟਰ(ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ)-ਪਹਿਲੀ ਅਤੇ ਦੂਸਰੀ ਸੰਸਾਰ ਜੰਗ ਤੇ ਸਾਰਾਗੜ੍ਹੀ 'ਚ ਸ਼ਹੀਦ ਹੋਏ ਸਿੱਖ ਸਿਪਾਹੀਆ ਦੀ ਯਾਦ ਵਿਚ ਇੰਗਲੈਂਡ ਦੇ ਮਿਡਲੈਡ ਇਲਾਕੇ ਦੇ ਸਹਿਰ ਲੈਸਟਰ ਵਿਖੇ ਪਗੜੀਧਾਰੀ ਸਿੱਖ ਸਿਪਾਹੀ ਦਾ ਬੁੱਤ ਲਗਾਇਆ ਜਾ ਰਿਹਾ ਹੈ | ਲੈਸਟਰ ਸਿਟੀ ਕੌਸਲ ਦੀ ਮਨਜੂਰੀ ਨਾਲ ਲਗਾਇਆ ਜਾ ਰਿਹਾ ਇਹ 11 ਫੁੱਟ ਉੱਚਾ ਬੁੱਤ ਲੈਸਟਰ ਚ ਪਗੜੀਧਾਰੀ ਸਿੱਖ ਸਿਪਾਹੀ ਦਾ ਪਹਿਲਾ ਬੁੱਤ ਹੋਵੇਗਾ ।ਇਸ ਬੁੱਤ ਪ੍ਰਤੀ ਵਿਸ਼ੇਸ਼ ਜਾਣਕਾਰੀ ਦੇਣ ਲਈ ਲੈਸਟਰ ਵਿਖੇ ਵੱਖ ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਅਤੇ ਬੁੱਤ ਸਥਾਪਿਤ ਕਰਨ ਦਾ ਕਾਰਜ ਕਰ ਰਹੇ ਆਗੂਆਂ ਦਾ ਵਿਸ਼ੇਸ਼ ਇਕੱਠ ਕੀਤਾ ਗਿਆ । ਇਸ
ਮੌਕੇ ਤੇ ਸਿੱਖ ਆਗੂ ਸ ਗੁਰਜੀਤ ਸਿੰਘ ਸਮਰਾ ਅਤੇ ਲੈਸਟਰ ਸਿਟੀ ਕੌਸਲ ਦੇ ਅਸਿਸਟੈਂਟ ਪੰਜਾਬੀ ਮੇਅਰ ਪਿਆਰਾ ਸਿੰਘ ਕਲੇਰ ਨੇ ਬੁੱਤ ਦੇ ਮਾਡਲ ਨੂੰ ਦਿਖਾਉਂਦੇ ਹੋਏ ਅਜੀਤ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 2015 ਤੋ ਸੁਰੂ ਕੀਤਾ ਗਿਆ ਇਹ ਪ੍ਰਜੈਕਟ ਸਤੰਬਰ ਮਹੀਨੇ ਤੱਕ ਪੂਰਾ ਹੋ ਜਾਵੇਗਾ, ਅਤੇ ਇਸ ਪ੍ਰਜੈਕਟ ਤੇ ਤਕਰੀਬਨ 70 ਹਜਾਰ ਪੌਡ ਦਾ ਖਰਚਾ ਆਵੇਗਾ ਜਿਸ ਵਿਚੋਂ 50 ਹਜਾਰ ਦੇ ਕਰੀਬ ਮਾਇਆ ਇਕੱਤਰ ਹੋ ਚੁੱਕੀ ਹੈ ,ਅਤੇ ਰਹਿੰਦਾ 20 ਹਜਾਰ ਪੌਡ ਜਲਦੀ ਇਕੱਠਾ ਹੋਣ ਦੀ ਉਮੀਦ ਹੈ। ਮੇਅਰ ਕਲੇਰ ਅਤੇ ਸਮਰਾ ਨੇ ਸਾਝੇ ਤੌਰ ਤੇ ਦੱਸਿਆ ਕਿ ਇਹ ਬੁੱਤ ਲੈਸਟਰ ਦੇ ਮਸਹੂਰ ਪਾਰਕ ਵਿਕਟੋਰੀਆ ਪਾਰਕ ਵਿਚ ਸਤੰਬਰ ਦੇ ਅਖੀਰ ਤੱਕ ਸਥਾਪਿਤ ਕਰ ਦਿੱਤਾ ਜਾਵੇਗਾ ,ਅਤੇ ਇਸ ਬੁੱਤ ਦਾ ਉਦਘਾਟਨ ਰੋਇਲ ਪਰਿਵਾਰ ਮਹਾਰਾਣੀ ਅਲਿਜਾਬੈਥ ਦੇ ਕਿਸੇ ਪਰਿਵਾਰਕ ਮੈਬਰ ਵੱਲੋਂ ਕੀਤਾ ਜਾਵੇਗਾ।ਉਕਤ ਆਗੂਆਂ ਨੇ ਦੱਸਿਆ ਕਿ ਇਸ ਬੁੱਤ ਨੂੰ ਲਗਾਉਣ ਲਈ ਮਾਇਆ ਪੱਖੋਂ ਸਹਿਯੋਗ ਕਰਨ ਵਾਲੇ
ਪਰਿਵਾਰਾਂ ਲਈ ਇਕ ਵਿਸੇਸ ਰਾਇਰੈਕਟਰੀ ਛਾਪੀ ਜਾਵੇਗੀ, ਜਿਸ ਵਿਚ ਸਹਿਯੋਗ ਕਰਨ ਵਾਲੇ ਪਰਿਵਾਰਾਂ ਦੇ ਨਾਵਾਂ ਸਮੇਤ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਸਹੀਦਾਂ ਅਤੇ ਜਖਮੀਆਂ ਦਾ  ਇਤਿਹਾਸ ਛਾਪਿਆ ਜਾਵੇਗਾ, ਅਤੇ ਇਹ ਡਾਇਰੈਕਟਰੀ ਸਹਿਯੋਗ ਕਰਨ ਵਾਲੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ, ਤਾ ਜੋ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਤੋ ਜਾਣੂ ਹੋ ਸਕਣ। ਸ ਸਮਰਾ ਅਤੇ ਮੇਅਰ ਪਿਆਰਾ ਸਿੰਘ ਕਲੇਰ ਨੇ ਦੱਸਿਆ ਕਿ ਇਸ ਬੁੱਤ ਨੂੰ ਲਗਾਉਣ ਲਈ ਵੱਖ ਵੱਖ ਗੁਰੂ ਘਰਾਂ ਸਮੇਤ ਯੂ.ਕੇ ਦੀ ਆਰਮੀ ਦਾ ਵੀ ਪੂਰਨ ਸਹਿਯੋਗ ਮਿਲ ਰਿਹਾ ਹੈ।