image caption:

ਟੋਰਾਂਟੋ ਚ’ ਪੜਾਈ ਲਈ ਆਏ ਭਾਰਤੀ ਮੂਲ ਦੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ

 ਟੋਰਾਟੋ (ਰਾਜ ਗੋਗਨਾ/ ਕੁਲਤਰਨ ਪਧਿਆਣਾ )&mdashਬੀਤੇਂ ਦਿਨ ਕੈਨੇਡਾ ਚ&rsquo ਸੰਨ 2022 ਚ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਭਾਰਤ ਤੋਂ ਕੈਨੇਡਾ ਆਏ ਕਾਰਥਿਕ ਵਾਸੂਦੇਵਾ ਨਾਂ ਦੇ ਵਿਦਿਆਰਥੀ ਦਾ ਬੀਤੇਂ ਦਿਨ ਵੀਰਵਾਰ ਸ਼ਾਮ ਦੇ 5:00 ਵਜੇ ਦੇ ਕਰੀਬ ਟੋਰਾਂਟੋ ਦੇ ਸਬਵੇਅ ਸਟੇਸ਼ਨ (Sherborne Station on Glen Road )ਦੇ ਬਾਹਰ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕਤਲ ਕਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਭਾਰਤੀ ਮੂਲ ਦੇ ਵਿਦਿਆਰਥੀ  ਕਾਰਥਿਕ ਵਾਸੂਦੇਵਾ ਟੋਰਾਂਟੋ ਦੇ ਸੇਨੇਕਾ ਕਾਲਜ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਖਬਰ ਮੁਤਾਬਕ ਉਸਦੇ ਕਈ ਵਾਰ ਗੋਲੀ ਮਾਰੀ ਗਈ ਹੈ , ਜਿਸ ਕਾਰਨ ਉਸ ਦੀ ਮੋਤ ਹੋ ਗਈ ਕਤਲ ਦੇ ਕਾਰਨ ਹਾਲੇ ਤੱਕ ਸਪੱਸ਼ਟ ਨਹੀ ਹਨ। ਕਤਲ ਕਰਨ ਵਾਲਾ ਸਾਢੇ ਛੇ ਫੁੱਟ ਦੇ ਕਰੀਬ ਦਾ ਕਾਲੇ ਮੂਲ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ।