image caption:

ਨਿਊਯਾਰਕ ਸੂਬੇ ਦੇ ਮਾਊਂਟ ਮੋਰਿਸ ਪਿੰਡ 'ਚ ਇਕ ਕੈਨੇਡੀਅਨ ਮੁਸਲਿਮ ਵਿਅਕਤੀ ਨੂੰ ਪੁਲਿਸ ਨੇ 58 ਗੈਰ-ਕਾਨੂੰਨੀ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ

  ਨਿਊਯਾਰਕ (ਰਾਜ ਗੋਗਨਾ )&mdash ਬੀਤੇ ਦਿਨ ਨਿਊਯਾਰਕ ਰਾਜ ਦੇ  ਮਾਊਂਟ ਮੋਰਿਸ ਦੇ ਇਲਾਕੇ ਵਿੱਚ ਇਕ ਕੈਨੇਡੀਅਨ ਮੁਸਲਿਮ ਵਿਅਕਤੀ ਨੂੰ ਗੈਰ-ਕਾਨੂੰਨੀ ਤੌਰ 'ਤੇ 58 ਪਿਸਤੌਲ ਰੱਖਣ ਦੇ ਦੋਸ਼ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ  ਹੈ। ਮਾਊਂਟ ਮੋਰਿਸ ਪੁਲਿਸ ਨੇ ਦੱਸਿਆ ਕਿ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਇਸ ਵਿਅਕਤੀ ਦੀ ਉਮਰ 36 ਸਾਲ ਅਤੇ ਜਿਸ ਦਾ ਨਾਂ ਬਦਰੀ ਅਹਿਮਦ-ਮੁਹੰਮਦ ਨੂੰ ਟ੍ਰੈਫਿਕ ਸਟਾਪ ਤੇ ਉਸ ਦੀ ਕਾਰ ਨੂੰ ਜਦੋ ਸੜਕ ਦੇ ਕਿਨਾਰੇ ਤੇਜ ਰਫ਼ਤਾਰ ਕਾਰਨ ਰੋਕਿਆ ਗਿਆ,  ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੈਰ ਕਾਨੂੰਨੀ ਗਤੀਵਿਧੀ ਦਾ ਸ਼ੱਕ ਹੋਇਆ ਅਤੇ ਉਸ ਦੇ ਵਾਹਨ ਦੀ ਤਲਾਸ਼ੀ ਲਈ।ਤਲਾਸ਼ੀ ਦੇ ਦੌਰਾਨ ਉਸ ਦੇ ਵਾਹਨ ਵਿੱਚੋਂ 58 ਹੈਂਡਗਨ ਅਤੇ ਕਈ ਉੱਚ-ਸਮਰੱਥਾ ਵਾਲੇ ਮੈਗਜ਼ੀਨ ਬਰਾਮਦ ਕੀਤੇ ਗਏ। ਪੁਲਿਸ ਦਾ ਕਹਿਣਾ ਹੈ ਕਿ ਉਹ ਕਾਰ ਦੇ ਟਰੰਕ ਵਿੱਚ ਇੱਕ ਡਫਲ ਬੈਗ ਵਿੱਚ ਪਿਸਤੌਲ ਤੇ ਮੈਗਜ਼ੀਨ ਮਿਲੇ ਸਨ।
ਮਾਊਂਟ ਮੋਰਿਸ ਪੁਲਿਸ ਵਿਭਾਗ ਦੇ ਮੁਖੀ ਜੈਫ ਵਿਡਰਿਕ ਨੇ ਕਿਹਾ,ਕਿ ਮੈ ਸਪਸ਼ਟ ਤੌਰ 'ਤੇ ਹੈਰਾਨ ਸੀ, ਅਤੇ ਜਦੋਂ ਮੈਨੂੰ ਫ਼ੋਨ ਆਇਆ ਤਾਂ ਮੈਂ ਇਹ ਸੀਨ ਵੇਖਿਆ,
. 'ਇਹ ਉਹ ਚੀਜ਼ ਨਹੀਂ ਹੈ ਜੋ ਤੁਸੀਂ ਹਰ ਰੋਜ਼ ਦੇਖਦੇ ਹੋ, ਪਰ ਅਸੀਂ ਇੰਨੀ ਵੱਡੀ ਮਾਤਰਾ &lsquo ਪਿਸਤੌਲਾਂ ਨੂੰ ਸੜਕ ਤੋਂ ਤਲਾਸੀ ਲੈਣ ਤੇ ਫੜੇ, ਜੋ ਸਾਡੀ ਖੁਸ਼ਕਿਸਮਤ ਹੈ। ਜਾਂਚ ਦੋਰਾਨ ਅਹਿਮਦ-ਮੁਹੰਮਦ 'ਤੇ ਪਹਿਲੇ ਵੀ ਇੱਕ ਹਥਿਆਰ ਦੇ ਅਪਰਾਧਿਕ ਕਬਜ਼ੇ ਦੇ ਦੋਸ਼ ਹਨ। ਅਤੇ ਅਦਾਲਤ ਵੱਲੋ ਉਸ ਤੇ 100,000 ਡਾਲਰ ਦੀ ਜ਼ਮਾਨਤ ਅਤੇ 200,000 ਲੱਖ ਡਾਲਰ ਦਾ ਬਾਂਡ 'ਰੱਖਿਆ ਗਿਆ ਹੈ। ਜੇਲ੍ਹ ਚ&rsquo ਬੰਦ ਬਦਰੀ ਅਹਿਮਦ ਮੁਹੰਮਦ ਕੋਲੋ  ਹੋਰ ਵੀ ਜਾਂਚ ਪੜਤਾਲ ਜਾਰੀ ਹੈ।