image caption:

ਪੰਜਾਬੀ ਟਰੱਕ ਡਰਾਈਵਰ ਨੇ ਜਦੋ ਪਾਈਆਂ ਉਨਟਾਰੀਓ ਅਤੇ ਕਿਉਬਕ ਦੀ ਪੁਲਿਸ ਨੂੰ 9 ਘੰਟੇ ਤੱਕ ਭਾਜੜਾ

ਉਨਟਾਰੀਓ, (ਰਾਜ ਗੋਗਨਾ/ ਕੁਲਤਰਨ ਪਧਿਆਣਾ )&mdashਕੈਨੇਡਾ ਦੇ ਕਿਉਬਿਕ ਅਤੇ ਓਨਟਾਰੀਓ ਦੀ ਪੁਲਿਸ ਨੂੰ 850 ਕਿਲੋਮੀਟਰ ਦੀ ਦੂਰੀ ਤੱਕ ਰੁਕਣ ਤੋਂ ਇਨਕਾਰ ਕਰਕੇ ਅਤੇ ਨੌਂ ਘੰਟਿਆ ਤੱਕ ਭਾਜੜਾ ਚ ਪਾਈ ਰੱਖਣ ਵਾਲੇ ਟਰੱਕ ਡਰਾਈਵਰ ਨੂੰ ਆਖਿਰ ਪੁਲਿਸ ਵੱਲੋ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਗ੍ਰਿਫਤਾਰ ਅਤੇ ਚਾਰਜ ਹੋਣ ਵਾਲੇ ਟਰੱਕ ਡਰਾਈਵਰ ਦੀ ਪਛਾਣ ਕਿਚਨਰ ਉਨਟਾਰੀਓ ਵਾਸੀ ਲਵਪ੍ਰੀਤ ਸਿੰਘ (27) ਵਜੋ ਹੋਈ ਹੈ ਜਿਸਨੂੰ ਕੋਰਨਵਾਲ, ਓਨਟਾਰੀਓ ਦੇ ਕੋਰਟਹਾਊਸ ਵਿੱਚ ਵੀਰਵਾਰ ਦੁਪਹਿਰ ਨੂੰ ਵੀਡੀਓ ਕਾਨਫਰੰਸ ਦੁਆਰਾ ਪੇਸ਼ ਕੀਤਾ ਗਿਆ ਹੈ। ਇਸ ਉਪਰ ਫਰਾਰ ਹੋਣ ਅਤੇ ਰਿਹਾਈ ਦੀਆਂ ਸ਼ਰਤਾ ਦੀ ਉਲੰਘਣਾਵਾਂ ਦੇ ਦੋਸ਼ ਵੀ ਲੱਗੇ ਹਨ। ਇਸਤੋ ਪਹਿਲਾ ਉਸ ਉਪਰ ਕ੍ਰਾਇਮ ਜਾ ਚੋਰੀ ਰਾਹੀ ਵੀ ਪ੍ਰਾਪਰਟੀ ਬਣਾਉਣ ਦੇ ਦੋਸ਼ ਲੱਗੇ ਹੋਏ ਸਨ। ਲੰਘੇ ਬੁੱਧਵਾਰ ਦੁਪਹਿਰੇ 12:15 ਵਜੇ ਹਾਈਵੇਅ 20 'ਤੇ, ਕਿਊਬਿਕ ਦੇ ਨੇੜੇ, ਬੀਓਮੋਂਟ ਵਿੱਚ ਇੱਕ ਟਰੱਕਰ ਦੇ ਗੈਰ ਜਿੰਮੇਵਾਰ ਵਿਵਹਾਰ ਦੀ ਰਿਪੋਰਟ ਕਰਨ ਲਈ ਅਧਿਕਾਰੀਆਂ ਨੂੰ ਇੱਕ 911 ਕਾਲ ਪ੍ਰਾਪਤ ਹੋਣ ਤੋਂ ਬਾਅਦ ਟਰੱਕ ਨੂੰ ਰੋਕਣ ਦੇ ਯਤਨ ਸ਼ੁਰੂ ਕੀਤੇ ਗਏ ਸਨ ਪਰ ਟਰੱਕ ਡਰਾਈਵਰ ਲਵਪ੍ਰੀਤ ਸਿੰਘ ਨੇ ਟਰੱਕ ਰੋਕਣ ਤੋ ਇਨਕਾਰ ਕਰ ਦਿੱਤਾ। ਇਸ ਦੌਰਾਨ ਲਵਪ੍ਰੀਤ ਸਿੰਘ ਨੇ ਪੁਲਿਸ ਦੀ ਗੱਡੀ ਨੂੰ ਟੱਕਰ ਵੀ ਮਾਰੀ ਅਤੇ ਲੱਗਭਗ 850 ਕਿਲੋਮੀਟਰ ਤੱਕ ਟਰੱਕ ਨੂੰ ਭਜਾਈ ਰੱਖਿਆ।ਉਹ ਪਹਿਲਾ ਮਾਂਟਰੀਅਲ ਵੱਲ ਭੱਜਿਆ ਫਿਰ ਸੇਂਟ-ਹਾਇਸਿਂਥੇ ਜਿੱਥੇ ਉਸਨੇ ਸ਼ੋਲਡਰ ਤੇ ਕਈ ਵਾਹਨਾਂ ਨੂੰ ਓਵਰਟੇਕ ਕੀਤਾ ,ਫਿਰ ਹਾਈਵੇਅ 30 ਵੇਸਟ,ਫਿਰ ਸਲਾਬੇਰੀ-ਡੀ-ਵੈਲੀਫੀਲਡ ਸੈਕਟਰ, ਫਿਰ ਹਾਈਵੇਅ 530, ਫਿਰ ਹਾਈਵੇਅ 201, ਫਿਰ ਹਾਈਵੇਅ 20 ਵੇਸਟ ਅੰਤ ਚ ਹਾਈਵੇਅ 401 ਲੈਕੇ ਟਰਾਂਟੋ ਵੱਲ ਨੂੰ ਹੋ ਤੁਰਿਆ। ਇਸੇ ਦੌਰਾਨ ਰਸਤੇ ਚ ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਨੇ ਬਹੁਤ ਢੰਗ ਤਰੀਕੇ ਵਰਤ ਇਸਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਕਦੇ ਸੜਕ ਤੇ ਕਿਲ ਲਾਏ ,ਕਦੇ ਸਕੇਲ ਉਪਨ ਕੀਤੀ ਕਦੇ ਹੋਰ ਬੈਰੀਕੇਡ ਲਾਏ ਪਰ ਇਹ ਡਰਾਈਵਰ ਕਿਸੇ ਵੀ ਢੰਗ ਨਾਲ ਕਾਬੂ ਨਹੀ ਆਇਆ । ਅੰਤ ਚ ਪੁਲਿਸ ਨੇ ਇਸ ਟਰੱਕ ਡਰਾਈਵਰ ਨੂੰ ਬਰੈਂਪਟਨ ਦੇ ਇੱਕ ਗੈਸ ਸਟੇਸ਼ਨ ਤੋ ਗ੍ਰਿਫਤਾਰ ਕੀਤਾ ਹੈ। ਕਿਚਨਰ ਵਾਸੀ ਲਵਪ੍ਰੀਤ ਸਿੰਘ ਨੂੰ ਤੀਜੀ ਵਾਰ ਖਤਰਨਾਕ ਡਰਾਈਵਿੰਗ ਦੇ ਦੋਸ਼ਾ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਕੋਰਨਵਾਲ ਦੀ ਪੇਸ਼ੀ ਤੋ ਬਾਅਦ ਹੁਣ ਲਵਪ੍ਰੀਤ ਸਿੰਘ ਨੂੰ ਇਹੋ ਜਿਹੇ ਹੀ ਚਾਰਜਾ ਹੇਠ ਕਿਉਬਕ ਦੀਆ ਅਦਾਲਤਾ ਚ ਵੀ ਪੇਸ਼ ਕੀਤਾ ਜਾਵੇਗਾ।