image caption:

ਪੰਜਾਬ ਤੋ ਕੈਨੇਡਾ ਆ ਕੇ ਰਫੂਚੱਕਰ ਹੋਏ ਜੱਥੇ ਦੇ ਤਿੰਨ ਰਾਗੀ ਚਾਰਕ, ਇੰਮੀਗ੍ਰੇਸ਼ਨ ਅਤੇ ਪੁਲਿਸ ਕੋਲ ਰਿਪੋਰਟ ਦਰਜ

  ਟੋਰਾਂਟੋ, (ਰਾਜ ਗੋਗਨਾ / ਕੁਲਤਰਨ ਪਧਿਆਣਾ )&mdashਟੋਰਾਂਟੋ ਦੇ ਰੈਕਸਡੇਲ ਵਿਖੇ ਸਥਿਤ ਗੁਰਦੁਆਰਾ ਸਾਹਿਬ ਸਿੱਖ ਸਪਿਰਚੂਅਲ ਸੈਂਟਰ ਵਿਖੇ ਪੰਜਾਬ ਤੋ ਆਏ ਇੱਕ ਰਾਗੀ ਜੱਥੇ ਦੇ ਕੈਨੇਡਾ ਪਹੁੰਚਣ ਤੋਂ ਬਾਅਦ ਰਫੂਚੱਕਰ ਹੋਣ ਦੀ ਖਬਰ ਦੀ ਪੁਸ਼ਟੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾ ਨੇ ਕੀਤੀ ਹੈ ਅਤੇ ਇਸ ਬਾਬਤ ਪੁਲਿਸ ਕੋਲ ਰਿਪੋਰਟ ਵੀ ਦਰਜ਼ ਕਰਵਾਈ ਗਈ ਹੈ। ਰਾਗੀ ਜੱਥੇ ਦੀ ਪਹਿਚਾਣ ਗੁਰਦੁਆਰਾ ਸ਼ਹੀਦਾਂ (ਅੰਮਿ੍ਤਸਰ) ਤੋਂ ਪੁੱਜੇ ਕੁਲਦੀਪ ਸਿੰਘ, ਸਤਨਾਮ ਸਿੰਘ ਤੇ ਤਜਿੰਦਰ ਸਿੰਘ ਹਜੂਰੀ ਰਾਗੀ ਦੇ ਤੌਰ ਤੇ ਹੋਈ ਹੈ। ਇਹ ਰਾਗੀ ਜਥਾ 5 ਅਪ੍ਰੈਲ ਸਵੇਰੇ 9 ਵਜੇ ਏਅਰ ਇੰਡੀਆ ਦੀ ਫਲਾਈਟ ਚ ਕੈਨੇਡਾ ਪਹੁੰਚਿਆ ਸੀ ਤੇ ਉਸੇ ਦਿਨ ਦੁਪਹਿਰ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਨਿਕਲ ਗਿਆ ਸੀ। ਇਸਦੇ ਨਾਲ ਹੀ ਉਂਟਾਰੀਓ ਖਾਲਸਾ ਦਰਬਾਰ (ਡਿਕਸੀ ਰੋਡ ਗੁਰਦੁਆਰਾ) ਤੋਂ ਵੀ ਇਕ ਢਾਡੀ ਜਥੇ ਵੱਲੋ ਰਫੂਚੱਕਰ ਹੋਣ ਦੀ ਗੱਲ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਕੈਨੇਡਾ ਦੇ ਸ਼ਹਿਰ ਨਿਆਗਰਾ ਫਾਲਜ ਚ ਪਿਛਲੇ ਸਮੇਂ ਦੌਰਾਨ ਇੱਕ ਗੁਰਦੁਆਰਾ ਸਾਹਿਬ ਜੋ ਹਾਲੇ ਤਕ ਬਣਿਆ ਵੀ ਨਹੀ ਹੈ ਸਿਰਫ ਕਾਗਜਾ ਚ ਹੀ ਹੈ ਉੱਥੇ ਦੇ ਨਾਲ ਸਬੰਧਤ ਵੀ ਪਾਠੀ ਅਤੇ ਰਾਗੀਆ ਜਥਿਆ ਵੱਲੋ ਕੈਨੇਡਾ ਪਹੁੰਚਣ ਤੋਂ ਬਾਅਦ ਰਫੂਚੱਕਰ ਹੋਣ ਦੀਆਂ ਖਬਰਾ ਮੇਨਸਟ੍ਰੀਮ ਮੀਡੀਆ ਚ ਚਰਚਿਤ ਹੋਈਆ ਸਨ।