image caption:

ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਸਲਾਨਾ ਬਰਸੀ ਦੇ ਸਬੰਧ ਵਿੱਚ ਹੋਏ ਦਸਤਾਰ ਮੁਕਾਬਲੇ

ਮਹਿਕ ਵਤਨ ਦੀ ਫਾਉਡੇਸ਼ਨ ਵੱਲੋਂ ਬੱਚਿਆਂ ਨੂੰ ਵੰਡੀਆਂ ਗਈਆਂ ਚੰਗੇ ਸੰਦੇਸ਼ ਦੇਣ ਵਾਲੀਆਂ ਕਾਪੀਆਂ

ਇਹ ਕਾਪੀਆਂ ਬੱਚਿਆਂ ਨੂੰ ਦੇਣ ਦਾ ਮਤਲਬ ਬੱਚਿਆਂ ਤੱਕ ਚੰਗੇ ਸੰਦੇਸ਼ ਪਹੁੰਚਾਉਣਾ ਹੈ &ndashਭਵਨਦੀਪ ਸਿੰਘ ਪੁਰਬਾ

ਮੋਗਾ/- ਵੀਹਵੀ ਸਦੀ ਦੇ ਉਘੇ ਸਮਾਜ ਸੇਵਕ ਅਤੇ ਮਹਾਨ ਸੰਤ ਧੰਨ-ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆ ਦੀ 22 ਵੀ ਸਲਾਨਾ ਬਰਸੀ ਦੇ ਚੱਲ ਰਹੇ ਸਮਾਗਮ ਦੌਰਾਨ ਬਾਬਾ ਜਸਵੀਰ ਸਿੰਘ ਲੋਹਾਰਾ ਦੀ ਸ੍ਰਪਰਸਤੀ ਹੇਠ ਬਰਸੀ ਦੇ ਸਬੰਧ ਵਿੱਚ ਵਿਸ਼ੇਸ਼ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਰਮਜੀਤ ਸਿੰਘ ਔਲਖ ਫਰੀਦਕੋਟ ਨੇ ਪਹਿਲਾ, ਹਰਸਪ੍ਰੀਤ ਸਿੰਘ ਮੋਗਾ ਨੇ ਦੂਸਰਾ, ਮਾਨਵੀਰ ਸਿੰਘ ਔਗੜ ਨੇ ਤੀਸਰਾ ਸਥਾਨ ਹਾਸਿਲ ਕੀਤਾ। ਜੱਜ ਦੀ ਭੂਮਿਕਾ ਮਨਦੀਪ ਸਿੰਘ ਪੰਜਾਬ ਆਰਟ, ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: &lsquoਮਹਿਕ ਵਤਨ ਦੀ ਲਾਈਵ&rsquo ਬਿਓਰੋ), ਅਮਰੀਕ ਸਿੰਘ &lsquoਰਿੰਕੂ&rsquo ਨੇ ਬਾਖੂਬੀ ਨਿਭਾਈ। ਵਿਜੈਤਾ ਬੱਚਿਆ ਨੂੰ ਸ. ਗੁਰਮੇਲ ਸਿੰਘ ਪੁਰਬਾ (ਰਿਟਾਇਰਡ ਏ.ਏ.ਓ. ਯੁਨਾਇਟਡ ਇੰਡੀਆਂ ਇੰਨਸ਼ੋਰੈਸ਼ ਕੰਪਨੀ), ਸਤਨਾਮ ਸਿੰਘ ਲੋਹਾਰਾ ਅਤੇ ਬੇਅੰਤ ਸਿੰਘ ਨੇ ਦਸਤਾਰ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਹਾਜ਼ਰ ਹੋਏ ਬੱਚਿਆਂ ਨੂੰ &lsquoਮਹਿਕ ਵਤਨ ਦੀ ਫਾਉਡੇਸ਼ਨ&rsquo ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਲਗਾਉਣ, ਕੈਂਸਰ ਦੀ ਬੀਮਾਰੀ ਤੋਂ ਬਚਾਉਣ, ਪਾਣੀ ਦੀ ਸਹੀ ਵਰਤੋਂ ਕਰਨ ਅਤੇ ਟਰੈਫਿਕ ਨਿਯਮਾਂ ਦੀ ਵਰਤੋਂ ਕਰਨ ਆਦਿ ਚੰਗੇ ਸੰਦੇਸ਼ ਦੇਣ ਵਾਲੀਆਂ ਕਾਪੀਆ ਵੰਡਿਆਂ ਗਈਆਂ। ਇਸ ਸਬੰਧੀ ਗੱਲਬਾਤ ਕਰਦਿਆਂ &lsquoਮਹਿਕ ਵਤਨ ਦੀ ਫਾੳੇਡੇਸ਼ਨ ਸੁਸਾਇਟੀ (ਰਜਿ:) ਮੋਗਾ&rsquo ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਇਹ ਕਾਪੀਆਂ ਭਾਈ ਘਨ੍ਹੱਈਆ ਕੈਂਸਰ ਰੋੋਕ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ &lsquoਮਹਿਕ ਵਤਨ ਦੀ ਫਾਉਡੇਸ਼ਨ&rsquo ਰਾਹੀਂ ਬੱਚਿਆਂ ਨੂੰ ਚੰਗੀ ਸਿੱਖਿਆਂ ਦੇਣ ਲਈ ਵੰਡੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਕਾਪੀਆਂ ਬੱਚਿਆਂ ਨੂੰ ਦੇਣ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਕੋਲ ਕਾਪੀਆਂ ਨਹੀਂ ਹਨ ਜਾਂ ਇਨ੍ਹਾਂ ਕਾਪੀਆਂ ਨਾਲ ਬੱਚਿਆਂ ਦੇ ਸਾਰੇ ਵਿਿਸ਼ਆਂ ਦੀ ਜਰੂਰਤ ਪੂਰੀ ਹੋ ਜਾਵੇਗੀ ਬਲਕਿ ਇਹ ਕਾਪੀਆਂ ਬੱਚਿਆਂ ਨੂੰ ਦੇਣ ਦਾ ਮਤਲਬ ਬੱਚਿਆਂ ਤੱਕ ਚੰਗੇ ਸੰਦੇਸ਼ ਨੂੰ ਪਹੁੰਚਾਉਣਾ ਹੈ।
ਇਨ੍ਹਾਂ ਪ੍ਰੋਗਰਾਮਾ ਦੌਰਾਨ ਉਪਰੋਕਤ ਤੋਂ ਇਲਾਵਾ ਸ. ਜਸਵੰਤ ਸਿੰਘ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਸ਼੍ਰੀ ਮਤੀ ਕਰਮਜੀਤ ਕੌਰ, ਸ਼ਰਬਜੀਤ ਕੌਰ, ਭਾਗਵੰਤੀ ਪੁਰਬਾ, ਬਲਜਿੰਦਰ ਕੌਰ, ਸੁਰਿੰਦਰ ਕੌਰ &lsquoਭੋਲੀ&rsquo, ਕਮਲਜੀਤ ਕੌਰ, ਜਗਰਾਜ ਸਿੰਘ ਗਿੱਲ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਪ੍ਰਭਲੀਨ ਕੌਰ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ ਆਦਿ ਨੇ ਵਿਸ਼ੇਸ਼ ਸੇਵਾ ਨਿਭਾਈ।