image caption:

ਨਿੱਜੀ ਹਸਪਤਾਲਾਂ ਵਿੱਚ 225 ਰੁ. ‘ਚ ਮਿਲੇਗੀ ‘ਕੋਵਿਸ਼ੀਲਡ’ ਤੇ ‘ਕੋਵੈਕਸਿਨ’, ਘਟੀਆਂ ਕੀਮਤਾਂ

 ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀ.ਈ.ਓ. ਅਦਾਰ ਪੂਰਨਾਵਾਲਾ ਨੇ ਸ਼ਨੀਵਾਰ ਨੂ ਵੈਕਸੀਨ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ। ਉਨ੍ਹਾਂ ਨਿੱਜੀ ਹਸਪਤਾਲਾਂ ਲਈ ਕੋਵਿਸ਼ੀਲਡ ਵੈਕਸੀਨ ਦੀ ਕੀਮਤ 600 ਰੁਪਏ ਦੀ ਥਾਂ 225 ਰੁਪਏ ਕਰਨ ਦਾ ਫੈਸਲਾ ਕੀਤਾ ਹੈ।

ਦੂਜੇ ਪਾਸੇ ਭਾਰਤ ਬਾਇਓਟੇਕ ਨੇ ਵੀ ਆਪਣੀ ਵੈਕਸੀਨ ਦੀ ਕੀਮਤ ਘਟਾ ਦਿੱਤੀ ਹੈ। ਕੰਪਨੀ ਦੀ ਜੁਆਇੰਟ ਮੈਨੇਜਿੰਗ ਡਾਇਰੈਕਟਰ ਸੁਚਿਤਰਾ ਏਲਾ ਨੇ ਕਿਹਾ ਕਿ ਅਸੀਂ ਨਿੱਜੀ ਹਸਪਤਾਲਾਂ ਲਈ ਕੋਵੈਕਸਿਨ ਦੀ ਕੀਮਤ 1200 ਦੀ ਥਾਂ 225 ਰੁਪਏ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਸ਼ੀਵਾਰ ਨੂੰ ਰਾਜਾਂ ਨੂੰ ਕਿਹਾ ਕਿ ਪ੍ਰਸ਼ਾਸਨ ਅਹਿਤਿਆਤੀ ਖੁਰਾਕ ਕੋਵਿਡ-19 ਰੋਕੂ ਉਸੇ ਟੀਕੇ ਦੀ ਦੇਵੇਗਾ, ਜੋ ਉਸ ਨੇ ਪਹਿਲਾਂ ਦੋ ਖੁਰਾਕਾਂ ਵਿੱਚ ਇਸਤੇਮਾਲ ਕੀਤਾ ਸੀ ਤੇ ਇ ਸਦੇ ਲਈ ਨਿੱਜੀ ਟੀਕਾਕਰਨ ਕੇਂਦਰ ਵੱਧ ਤੋਂ ਵੱਧ 150 ਰੁਪਏ ਦਾ ਸਰਵਿਸ ਚਾਰਜ ਲੈ ਸਕਦੇ ਹਨ।