image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸਾਲ 2014 ਵਿੱਚ ਮੋਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ, ਪੰਜਾਬ ਭਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਸੈਂਕੜੇ ਘਟਨਾਵਾਂ ਵਾਪਰੀਆਂ ਹਨ ਅਤੇ ਲਗਾਤਾਰ ਵਾਪਰ ਰਹੀਆਂ ਹਨ

 ਇਸ ਵਿੱਚ ਕੋਈ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਕਿ ਸਾਰੀ ਸਾਜਿਸ਼ ਪਿੱਛੇ ਆਰ।ਐੱਸ।ਐੱਸ। ਬੜੀ ਮੁਸ਼ਤੈਦੀ ਨਾਲ ਪਰ ਲੁੱਕਵੇਂ ਅੰਦਾਜ਼ ਵਿੱਚ ਕੰਮ ਕਰ ਰਹੀ ਹੈ । ਆਰ।ਐੱਸ।ਐੱਸ। ਜਮਾਤ ਸਮਝਦੀ ਹੈ ਕਿ ਸਿੱਖਾਂ ਦੀ ਸ਼ਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਤੇ ਵਿਸ਼ਵਾਸ਼ ਵਿੱਚੋਂ ਨਿਕਲਦੀ ਹੈ । ਇਸ ਕਰਕੇ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੇ ਸਾਜਸ਼ੀ ਢੰਗ ਨਾਲ ਬੇਅਦਬੀ ਕਰਵਾ ਕੇ ਸਿੱਖਾਂ ਦੇ ਵਿਸ਼ਵਾਸ਼ ਨੂੰ ਸੱਟ ਮਾਰੀ ਜਾ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇੇਅਦਬੀ ਕਰਵਾਉਣ ਦਾ ਦੂਸਰਾ ਵੱਡਾ ਕਾਰਨ ਇਹੀ ਵੀ ਹੈ ਕਿ ਹਿੰਦੂ ਰਾਸ਼ਟਰ ਬਣਾਉਣ ਦੇ ਰਾਹ ਵਿੱਚ ਸਭ ਤੋਂ ਵੱਡਾ ਅੜਿੱਕਾ ਵੀ ਗੁਰੂ ਗ੍ਰੰਥ, ਗੁਰੂ ਪੰਥ ਹੈ । ਨਰਿੰਦਰ ਮੋਦੀ ਦੀ ਸਰਕਾਰ ਦੇ ਰਾਜ ਕਾਲ ਦੇ ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਕੁਝ ਘਟਨਾਵਾਂ ਦਾ ਵੇਰਵਾ ਦੇਣਾ ਵੀ ਜਰੂਰੀ ਹੈ । (1) 1 ਜੂਨ 2015 ਨੂੰ ਦੁਪਹਿਰ ਵੇਲੇ ਬੁਰਜ ਜਵਾਹਰ ਸਿੰਘ ਵਾਲਾ (ਫਰੀਦਕੋਟ) ਦੇ ਗੁਰਦੁਆਰੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕੀਤੀ ਗਈ । (2) 24 ਸਤੰਬਰ 2015 ਨੂੰ ਸਿੱਖ ਭਾਈਚਾਰੇ ਅਤੇ ਸਿੱਖ ਧਾਰਮਿਕ ਵਿਸ਼ਵਾਸ਼ ਦਾ ਮਜ਼ਾਕ ਉਡਾਉਣ ਵਾਲੇ ਪੋਸਟਰ ਬਰਗਾੜੀ ਪਿੰਡ ਵਿੱਚ ਕੰਧਾਂ ਉੱਤੇ ਚਿਪਕਾਏ ਹੋਏ ਵੇਖੇ ਗਏ । (3) 25 ਸਤੰਬਰ 2015 ਨੂੰ ਉਹੀ ਪੋਸਟਰ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਨੇੜੇ ਪੀਰ ਢੋਡਾ ਦੀ ਸਮਾਧ ਉੱਤੇ ਲੱਗੇ ਦੇਖੇ ਗਏ । (4) 4 ਅਕਤੂਬਰ, 2015 ਨੂੰ ਪਿੰਡ ਮੱਲ ਕੇ ਵਿੱਚ ਪਾਵਨ ਪੰਨੇ ਖਿਲਰੇ ਮਿਲੇ । (5) 12 ਅਕਤੂਬਰ 2015 ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਪਾਵਨ ਪੰਨੇ ਖਿਲਰੇ ਦੇਖੇ ਗਏ । (6) 14 ਅਕਤੂਬਰ 2015 ਨੂੰ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਕੋਟਕਪੂਰੇ ਚੌਂਕ ਵਿੱਚ ਸਿੱਖਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਰੋਸ ਧਰਨਾ ਲਗਾਇਆ ਗਿਆ, ਰੋਸ ਧਰਨੇ ਨੂੰ ਉਠਾਉਣ ਲਈ ਪੁਲਸ ਵੱਲੋਂ ਤਾਕਤ ਅਤੇ ਧੱਕੇਸ਼ਾਹੀ ਦੀ ਵਰਤੋਂ ਕੀਤੀ ਗਈ । ਮੁਜ਼ਾਹਰਾਕਾਰੀਆਂ ਉੱਤੇ ਲਾਠੀਆਂ ਵਰ੍ਹਾਈਆਂ ਗਈਆਂ, ਉਨ੍ਹਾਂ ਨੂੰ ਖਿੰਡਾਉਣ ਲਈ ਪਣ-ਤੋਪਾਂ ਦੀ ਵਰਤੋਂ ਕੀਤੀ ਗਈ ਅਤੇ ਗੋਲੀ ਚਲਾਈ ਗਈ । (7) ਉਸੇ ਦਿਨ 14 ਅਕਤੂਬਰ 2015 ਨੂੰ ਕੋਟਕਪੂਰੇ ਦੇ ਚੌਂਕ ਵਿੱਚੋਂ ਰੋਸ ਮੁਜ਼ਾਹਰਾਕਾਰੀਆਂ ਨੂੰ ਧੱਕੇ ਨਾਲ ਉਠਾਉਣ ਤੋਂ, ਬਹਿਬਲ ਕਲਾਂ ਪਿੰਡ ਦੇ ਨੇੜੇ ਸੜਕ ਉੱਤੇ ਬੈਠੇ ਮੁਜ਼ਾਹਰਾਕਾਰੀਆਂ ਉੱਤੇ ਪੁਲਸ ਨੇ ਗੋਲੀ ਚਲਾ ਕੇ ਦੋ ਸਿੱਖਾਂ (ਭਾਈ ਕ੍ਰਿਸ਼ਨ ਭਗਵਾਨ ਸਿੰਘ, ਭਾਈ ਗੁਰਮੀਤ ਸਿੰਘ) ਨੂੰ ਮਾਰ ਦਿੱਤਾ ਅਤੇ ਚਾਰਾਂ ਨੂੰ ਜ਼ਖ਼ਮੀ ਕਰ ਦਿੱਤਾ । (ਨੋਟ - ਭਾਈ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਦਾ ਪੁੱਤਰ ਅੱਜ ਵੀ ਇਨਸਾਫ਼ ਲੈਣ ਲਈ ਬਰਗਾੜੀ ਵਿਖੇ ਮੋਰਚਾ ਲਾਈ ਬੈਠਾ ਹੈ, ਪਰ ਮੋਦੀ ਸਰਕਾਰ ਦੇ ਕੰਨਾਂ &lsquoਤੇ ਜੂੰ ਨਹੀਂ ਸਰਕ ਰਹੀ, ਭਾਵ ਮੋਦੀ ਸਰਕਾਰ ਨੂੰ ਸਿੱਖਾਂ ਨਾਲ ਵਾਪਰੀਆਂ ਹਿਰਦੇ ਵੇਧਕ ਘਟਨਾਵਾਂ ਦਾ ਇਨਸਾਫ਼ ਦੇਣ ਲਈ ਕੋਈ ਵੀ ਦਿਲਚਸਪੀ ਨਹੀਂ ਹੈ ।)
1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਅਤੇ ਜੁਲਾਈ 2015 ਨੂੰ ਮੋਦੀ ਸਰਕਾਰ ਵੱਲੋਂ ਸਿੱਖ ਗੁਰੂ ਸਾਹਿਬਾਨ ਨਾਲ ਸੰਬੰਧਿਤ ਅਰਧ-ਸ਼ਤਾਬਦੀਆਂ ਦੀ ਲੜੀ ਸ਼ੁਰੂ ਕਰ ਦਿੱਤੀ ਗਈ । ਇਸ ਲੜੀ ਤਹਿਤ ਜੁਲਾਈ 2015 ਨੂੰ ਅਨੰਦਪੁਰ ਸਾਹਿਬ ਦਾ 350ਵਾਂ ਸਥਾਪਨਾ ਦਿਵਸ ਮਨਾਇਆ ਗਿਆ । ਇਸ ਸਮਾਗਮ ਦੌਰਾਨ ਸ੍ਰੀ ਕੇਸਗੜ੍ਹ ਸਾਹਿਬ ਦੀ ਸਟੇਜ ਤੋਂ ਪੰਚਾਇਤੀ ਅਖਾੜਾ ਕਨਖਲ ਹਰਦੁਆਰ ਦੇ ਮੁਖੀ ਭਗਵਾਂਧਾਰੀ ਗਿਆਨ ਦੇਵ ਨੂੰ ਬੁਲਾਇਆ ਜਿਹੜਾ ਸੰਸਕ੍ਰਿਤ ਵਿੱਚ ਹਵਾਲੇ ਦਿੰਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ ਅਤੇ ਦਸ਼ਮੇਸ਼ ਪਿਤਾ ਦੇ ਅੰਮ੍ਰਿਤ ਤੇ ਵੀ ਨਿਸ਼ਚਾ ਨਹੀਂ ਰੱਖਦਾ । ਇਸੇ ਹੀ ਸਾਲ ਟਾਈਮਜ਼ ਆਫ਼ ਇੰਡੀਆ 22 ਦਸੰਬਰ 2015 ਦੇ ਅੰਕ ਵਿੱਚ ਛਪੀ ਇਕ ਖ਼ਬਰ ਨੇ ਸਿੱਖੀ ਸਿਧਾਂਤਾਂ ਅਤੇ ਸਰੋਕਾਰਾਂ ਨਾਲ ਜੁੜੇ ਹੋਏ ਲੋਕਾਂ ਵਿੱਚ ਚਿੰਤਾ ਤੇ ਬੇਚੈਨੀ ਦੀ ਲਹਿਰ ਪੈਦਾ ਕਰ ਦਿੱਤੀ ਸੀ । ਇਸ ਖ਼ਬਰ ਵਿੱਚ ਆਰ।ਐੱਸ।ਐੱਸ। ਦੇ ਚੀਫ ਪੈਟਰਨ ਮੋਹਨ ਭਾਗਵਤ ਨੇ ਸਿੱਖਾਂ ਦੇ ਇਤਿਹਾਸ ਤੇ ਧਾਰਮਿਕ ਖੋਜ ਲਈ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਚਿਰੰਜੀਵ ਸਿੰਘ ਨੂੰ 85 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ, ਇਹ ਰਾਸ਼ੀ ਭੇਟ ਸਮਾਗਮ ਦਿੱਲੀ ਦੇ ਪ੍ਰਸਿੱਧ ਮਾਲਵੰਕਰ ਹਾਲ ਵਿੱਚ ਕੀਤਾ ਗਿਆ । 85 ਲੱਖ ਰੁਪਏ ਦੀ ਇਹ ਰਾਸ਼ੀ ਭਾਈ ਮਨੀ ਸਿੰਘ ਗੁਰਮਤਿ ਰਿਸਰਚ ਅਤੇ ਅਧਿਐਨ ਕੇਂਦਰ ਨੂੰ ਦਿੱਤੀ ਗਈ, ਜਿਸ ਦਾ ਕੰਮ ਸਿੱਖਾਂ ਦੇ ਇਤਿਹਾਸਕ ਦਸਤਾਵੇਜ਼ਾਂ ਨੂੰ ਇਕੱਠਿਆਂ ਕਰਨਾ ਤੇ ਉਨ੍ਹਾਂ ਦੀ ਨਵੇਂ ਸਿਰੇ ਤੋਂ ਵਿਆਖਿਆ ਕਰਨੀ ਤੇ ਕਰਵਾਉਣੀ ਹੈ । (ਨਵੇਂ ਸਿਰੇ ਤੋਂ ਵਿਆਖਿਆ ਦਾ ਭਾਵ ਸਿੱਖ ਗੁਰੂ ਸਾਹਿਬਾਨ ਨੂੰ ਰਾਸ਼ਟਰੀ ਨਾਇਕ ਸਿੱਧ ਕਰਨਾ ਅਤੇ ਸਿੱਖ ਧਰਮ ਦੀ ਸਨਾਤਨੀ ਧਰਮ ਅਨੁਸਾਰ ਵਿਆਖਿਆ ਕਰਨੀ) ਟਾਈਮਜ਼ ਆਫ਼ ਇੰਡੀਆ ਵਿੱਚ ਛਪੀ ਉਕਤ ਖ਼ਬਰ ਦੀ ਕਾਪੀ ਸਬੂਤ ਵਜੋਂ ਲੇਖ ਦੇ ਨਾਲ ਭੇਜ ਰਿਹਾ ਹਾਂ । ਇਹ ਖ਼ਬਰ ਵਿਸਥਾਰ ਸਾਹਿਤ 2-7-2017 ਦੇ ਪੰਜਾਬ ਟਾਈਮਜ਼ ਦੇ ਪੰਨਾ 51 ਉੱਤੇ : ਆਰ।ਐੱਸ।ਐੱਸ। ਸਿੱਖ ਪੰਥ ਵਿੱਚ ਕਰ ਚੁੱਕੀ ਏ ਘੁਸਪੈਠ ਦੇ ਸਿਰਲੇਖ ਹੇਠ ਛੱਪ ਚੱੁਕੀ ਹੈ । ਇਥੇ ਇਹ ਵੀ ਦੱਸਣਯੋਗ ਹੈ ਕਿ ਆਰ।ਐੱਸ।ਐੱਸ। ਨੇ ਸਿੱਖੀ ਸਰੂਪ ਵਿੱਚ ਆਪਣੀ ਸਹਿਯੋਗੀ ਸੰਸਥਾ, ਰਾਸ਼ਟਰੀ ਸਿੱਖ ਸੰਗਤ ਸਿਰਫ਼ ਸਿੱਖੀ ਨੂੰ ਹੜੱਪ ਕਰਨ ਲਈ ਬਣਾਈ ਹੈ । ਇਸ ਸੰਸਥਾ ਦਾ ਜਾਲ ਬਹੁਤ ਬਰੀਕ ਤੇ ਮਜ਼ਬੂਤ ਹੈ, ਆਮ ਨਜ਼ਰ ਨਾਲ ਇਹ ਜਾਲ ਨਹੀਂ ਦਿੱਸ ਸਕਦਾ । ਮੱਧ ਪ੍ਰਦੇਸ਼ ਦੇ ਗੂਨਾ ਕਸਬੇ ਵਿੱਚ ਆਰ।ਐੱਸ।ਐੱਸ। ਦਾ ਹੈੱਡਕੁਆਰਟਰ ਹੈ, ਜਿਥੇ ਇਕ ਸੌ ਵੀਹ ਦੇ ਕਰੀਬ ਸਾਬਕਾ ਆਈ।ਏ।ਐੱਸ। ਅਫ਼ਸਰ ਹਨ, ਜਿਨ੍ਹਾਂ ਦਾ ਕੰਮ ਹਰ ਵੇਲੇ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਸਕੀਮਾਂ ਘੜਨਾ ਹੈ । ਆਰ।ਐੱਸ।ਐੱਸ। ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਉਨ੍ਹਾਂ ਨਾਲ ਰੱਲ ਕੇ ਕੰਮ ਕਰਦੀ ਹੈ । ਆਰ।ਐੱਸ।ਐੱਸ। ਦਾ ਏਜੰਡਾ ਸਪੱਸ਼ਟ ਹੈ ਕਿ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨਾ ਹੈ । ਇਸ ਏਜੰਡੇ ਦੇ ਤਹਿਤ ਹੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਨੇ ਜਨਵਰੀ 2017 ਨੂੰ ਤਖ਼ਤ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਮਨਾਉਣ ਲਈ ਰਾਸ਼ਟਰੀ ਸਿੱਖ ਸੰਗਤ ਨੂੰ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਲਈ 100 ਕਰੋੜ ਰੁਪਏ ਦੀ ਗਰਾਂਟ ਦਿੱਤੀ, ਏਸੇ ਏਜੰਡੇ ਦੀ ਲੜੀ ਤਹਿਤ ਨਵੰਬਰ 2019 ਨੂੰ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ । 
ਹੁਣ ਵੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਿੱਧ ਕਰਨ ਲਈ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਰਾਸ਼ਟਰੀ ਨਾਇਕ ਸਿੱਧ ਕਰਨ ਲਈ 20-21 ਅਪ੍ਰੈਲ 2022 ਨੂੰ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪੁਰਬ ਲਾਲ ਕਿਲ੍ਹੇ ਵਿੱਚ ਮਨਾਇਆ ਗਿਆ । ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਦੇ ਬਹਾਨੇ ਸੰਘ ਨੇ ਸਿੱਖੀ ਵਿੱਚ ਸੰਨ੍ਹ ਲਾਈ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੈਗੰਬਰੀ ਰੁੱਤਬੇ ਨੂੰ ਦੁਨਿਆਵੀ ਪੱਧਰ &lsquoਤੇ ਲਿਆ ਕੇ ਰਾਸ਼ਟਰੀ ਨਾਇਕ (ਹਿੰਦੂ ਰਾਸ਼ਟਰ ਦਾ ਨਾਇਕ) ਸਿੱਧ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ । ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਮਨਾਉਣ ਲਈ ਅੰਗੇ੍ਰਜ਼ੀ ਅਖ਼ਬਾਰ ਵਿੱਚ ਇਸ ਸਿਰਲੇਖ ਹੇਠ ਖ਼ਬਰ ਛਪੀ ਸੀ : ਤੂ ਠਟਾਂਞ ੲÍੲਞਥਸ਼, ਸਣਖੋ ਠਾਂਞੲਟ ਥੂ Íਣਸ਼ਣਥ ਾਂਟਟ ਸ਼ਥਾਂਥੲਸ਼ (ਇਸ ਖ਼ਬਰ ਦੀ ਕਾਪੀ ਵੀ ਸਬੂਤ ਵਜੋਂ ਨਾਲ ਭੇਜ ਰਿਹਾ ਹਾਂ) ਉਕਤ ਸਿਰਲੇਖ ਹੇਠ ਛਪੀ ਅੰਗ੍ਰੇਜ਼ੀ ਦੀ ਖ਼ਬਰ ਦਾ ਪੰਜਾਬੀ ਅਨੁਵਾਦ ਇਸ ਪ੍ਰਕਾਰ ਹੈ : ਗੁਰੂ ਜੀ ਦੇ 350ਵੇਂ ਪ੍ਰਕਾਸ਼ ਦਿਵਸ ਮਨਾਉਣ ਦਾ ਪ੍ਰਬੰਧ ਕਰਨ ਲਈ ਸਿੱਖ ਪੈਨਲ (ਰਾਸ਼ਟਰੀ ਸਿੱਖ ਸੰਗਤ) ਸਾਰੀਆਂ ਰਿਆਸਤਾਂ ਵਿੱਚ ਜਾ ਰਿਹਾ ਹੈ । ਇਸ ਬਾਰੇ ਕਾਰਜ ਕਰਤਾ ਨੇ ਕਿਹਾ ਕਿ ਮਹਾਂਰਾਸ਼ਟਰ ਦੇ ਅਧਿਕਾਰੀਆਂ ਨਾਲ ਕੀਤੀਆਂ ਮੁਲਾਕਾਤਾਂ ਹਾਂ ਪੱਖੀ ਹਨ । ਆਰ।ਐੱਸ।ਐੱਸ। ਨੇ ਜਨਤਕ ਤੌਰ &lsquoਤੇ ਗੁਰੂ (ਗੁਰੂ ਗੋਬਿੰਦ ਸਿੰਘ) ਜੀ ਨੂੰ ਚਿੰਨ ਆਤਮਕ ਤੌਰ ਤੇ ਮੰਨ ਲਿਆ ਹੈ, ਭਾਵ ਉਨ੍ਹਾਂ ਦੀ ਕਿਸੇ ਤਸਵੀਰ ਜਾਂ ਮੂਰਤੀ, ਜੋ ਉਨ੍ਹਾਂ ਦੀ ਸ਼ਖ਼ਸ਼ੀਅਤ ਦਾ ਪ੍ਰਗਟਾਵਾ ਕਰਦੀ ਹੋਵੇ, ਨੂੰ ਪ੍ਰਵਾਨ ਕਰ ਲਿਆ ਹੈ ਅਤੇ ਦੇਸ਼ ਭਰ ਵਿੱਚ ਉਨ੍ਹਾਂ ਦੇ 350ਵੇਂ ਪ੍ਰਕਾਸ਼ ਦਿਵਸ ਮਨਾਉਣ ਦਾ ਸੱਦਾ ਦਿੱਤਾ ਹੈ ਅਤੇ ਉਨ੍ਹਾਂ (ਗੁਰੂ ਗੋਬਿੰਦ ਸਿੰਘ) ਦੇ ਆਦਰਸ਼ਾਂ, ਜਿਹਾ ਕਿ ਜੁੱਅਰਤ, ਲਸਾਨੀ ਕੁਰਬਾਨੀ ਅਤੇ ਕੌਮ ਪ੍ਰਸਤੀ (ਰਾਸ਼ਟਰਵਾਦ) ਦਾ ਪ੍ਰਚਾਰ ਕਰਨ ਦਾ ਸੱਦਾ ਦਿੱਤਾ ਹੈ, ਖ਼ਾਸ ਕਰ ਨੌਜੁਆਨਾਂ ਲਈ । ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦੇ ਸਮਾਗਮ ਸਮੇਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ: ਕ੍ਰਿਪਾਲ ਸਿੰਘ ਬਡੂੰਗਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਕੱਲਗੀ ਵਾਲੀ ਕਲਪਿਤ ਤਸਵੀਰ ਨਰਿੰਦਰ ਮੋਦੀ ਤੇ ਨਿਤਿਸ਼ ਕੁਮਾਰ ਨੂੰ ਭੇਟ ਕੀਤੀ, ਇਸ ਤਸਵੀਰ ਦੇ ਹੇਠਾਂ ਲਿਖਿਆ ਹੋਇਆ ਹੈ ਅੰਗ੍ਰੇਜ਼ੀ ਵਿੱਚ : ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ, 350ਵਾਂ ਪ੍ਰਕਾਸ਼ (ਉਹ ਤਸਵੀਰ ਵੀ ਨਾਲ ਭੇਜ ਰਿਹਾ ਹਾਂ) ਇਨ੍ਹਾਂ ਹੀ ਦਿਨਾਂ ਵਿੱਚ ਪਟਨਾ ਸਾਹਿਬ ਵਿਖੇ ਦਸ਼ਮੇਸ਼ ਪਿਤਾ ਦੇ 350ਵੇਂ ਪੁਰਬ ਵਿੱਚ ਸ਼ਾਮਿਲ ਹੋਣ ਆਈਆਂ ਸਿੱਖ ਸੰਗਤਾਂ ਉਦੋਂ ਹੈਰਾਨ ਤੇ ਪ੍ਰੇਸ਼ਾਨ ਹੋ ਗਈਆਂ ਜਦ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੀ ਹੇਠੀ ਕਰਨ ਵਾਲੇ ਵੱਡੇ-ਵੱਡੇ ਪੋਸਟਰ ਸ਼ਹਿਰ ਵਿੱਚ ਲੱਗੇ ਦੇਖੇ । ਇਨ੍ਹਾਂ ਪੋਸਟਰਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਕੱਲਗੀ ਵਾਲੀ ਕਲਪਿਤ ਤਸਵੀਰ 
ਜਿਸ ਨੂੰ ਆਰ।ਐੱਸ।ਐੱਸ। ਨੇ ਗੁਰੂ ਦੀ ਸ਼ਖ਼ਸ਼ੀਅਤ ਵਜੋਂ ਪ੍ਰਵਾਨ ਕੀਤਾ ਸੀ, ਹੇਠਾਂ ਦਿਖਾਈ ਦੇ ਰਹੀ ਸੀ ਤੇ ਉਸ ਪੋਸਟਰ ਵਿੱਚ ਗੁਰੂ ਜੀ ਦੀ ਤਸਵੀਰ ਉੱਪਰ ਪ੍ਰਧਾਨ ਮੰਤਰੀ ਮੋਦੀ ਤੇ ਹੋਰ ਹਿੰਦੂ ਮੰਤਰੀਆਂ ਦੀਆਂ ਤਸਵੀਰਾਂ ਦਿਖਾਈ ਦੇ ਰਹੀਆਂ ਸਨ, ਉਹ ਪੋਸਟਰ ਵੀ ਨਾਲ ਭੇਜ ਰਿਹਾ ਹਾਂ, ਜਿਸ ਵਿੱਚ ਗੁਰੂ ਜੀ ਦੀ ਤਸਵੀਰ ਹੇਠਾਂ ਤੇ ਮੋਦੀ ਤੇ ਉਸ ਦੇ ਮੰਤਰੀਆਂ ਦੀਆਂ ਤਸਵੀਰਾਂ ਉੱਪਰ ਦਿਖਾਈ ਦੇ ਰਹੀਆਂ ਹਨ । ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਸਮਾਗਮ ਸਮੇਂ ਸ਼੍ਰੀ ਨਰਿੰਦਰ ਮੋਦੀ ਜੀ 21 ਅਪ੍ਰੈਲ ਨੂੰ ਲਾਲ ਕਿਲ੍ਹੇ ਤੋਂ ਭਾਸ਼ਣ ਦੇ ਰਹੇ ਸਨ ਕਿ ਹਮੇਂ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਭੀ ਸੁਭਾਗ ਪ੍ਰਾਪਤ ਹੋਇਆ । ਪਰ ਸ਼੍ਰੀ ਨਰਿੰਦਰ ਮੋਦੀ ਜੀ ਇਹ ਨਹੀਂ ਦੱਸਣਗੇ ਕਿ ਉਨ੍ਹਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਮਨਾਉਣ ਪਿੱਛੇ ਕਿਹੜੀ ਭਾਵਨਾ ਕੰਮ ਕਰ ਰਹੀ ਸੀ (ਸ਼੍ਰੀ ਨਰਿੰਦਰ ਮੋਦੀ, ਆਰ।ਐੱਸ।ਐੱਸ। ਤੇ ਰਾਸ਼ਟਰੀ ਸਿੱਖ ਸੰਗਤ ਦੀ ਗੁਰੂ ਸਾਹਿਬ ਦੇ 350ਵੇਂ ਪ੍ਰਕਾਸ਼ ਪੁਰਬ ਦੀ ਅਰਧ ਸ਼ਤਾਬਦੀ ਮਨਾਉਣ ਪਿੱਛੇ ਭਾਵਨਾ ਕੀ ਸੀ, ਉਸ ਬਾਰੇ ਦਾਸ ਉੱਪਰ ਵਿਸਥਾਰ ਨਾਲ ਲਿਖ ਆਇਆ ਹੈ) ਇਸੇ ਤਰ੍ਹਾਂ ਸ਼੍ਰੀ ਨਰਿੰਦਰ ਮੋਦੀ ਜੀ 21 ਅਪ੍ਰੈਲ ਨੂੰ ਲਾਲ ਕਿਲ੍ਹੇ &lsquoਤੇ ਹੋ ਰਹੇ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਸਮਾਗਮ ਸਮੇਂ ਆਪਣੇ ਲੱਛੇਦਾਰ ਭਾਸ਼ਣ ਵਿੱਚ ਆਖ ਰਹੇ ਸਨ ਕਿ ਹਮੇਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਮਨਾਉਣ ਦਾ ਭੀ ਸੁਭਾਗ ਪ੍ਰਾਪਤ ਹੋਇਆ । ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਮਨਾਉਣ ਪਿੱਛੇ ਵੀ ਨਰਿੰਦਰ ਮੋਦੀ ਤੇ ਆਰ।ਐੱਸ।ਐੱਸ। ਦਾ ਇਹੀ ਏਜੰਡਾ ਸੀ ਕਿ ਗੁਰੂ ਨਾਨਕ ਨੂੰ ਬਾਕੀ ਨੌਂ ਗੁਰੂਆਂ ਨਾਲੋਂ ਅਲੱਗ ਕਰਕੇ ਇਕ ਹਿੰਦੂ ਸੁਧਾਰਕ ਵਜੋਂ ਪੇਸ਼ ਕੀਤਾ ਜਾਵੇ, ਪਰ ਨਰਿੰਦਰ ਮੋਦੀ ਤੇ ਆਰ।ਐੱਸ।ਐੱਸ। ਨੂੰ ਸ਼ਾਇਦ ਇਹ ਨਹੀਂ ਪਤਾ ਕਿ ਗੁਰੂ ਨਾਨਕ ਦੇ ਨਿਰਮਲ ਪੰਥ ਤੋਂ ਸਾਜਿਆ ਖ਼ਾਲਸਾ ਪੰਥ ਉਨ੍ਹਾਂ ਦਾ ਇਹ ਕਪਟ ਭਰਿਆ ਤੇ ਹਾਸੋਹੀਣਾ ਏਜੰਡਾ ਕਦੇ ਵੀ ਸਿਰੇ ਨਹੀਂ ਚੜ੍ਹਨ ਦੇਵੇਗਾ, ਕਿਉਂਕਿ ਖ਼ਾਲਸਾ ਸੀਸ ਤਲੀ ਤੇ ਰੱਖ ਕੇ ਗੁਰੂ ਨਾਲ ਪ੍ਰੇਮ ਨਿਭਾਉਣਾ ਜਾਣਦਾ ਹੈ । ਗੁਰੂ ਨਾਨਕ ਨੇ ਤਾਂ ਸਿੱਖ ਨੂੰ ਸੱਚ ਦੇ ਰਾਹ ਉੱਤੇ ਮੌਤ ਕਬੂਲਣ ਨੂੰ ਹੀ ਸਿੱਖੀ ਜੀਵਨ ਦਾ ਅਰੰਭ ਦੱਸਿਆ ਹੈ : ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀ ਜੈ ॥ ਸਿਰੁ ਦੀਜੈ ਕਾਵਿ ਨਾ ਕੀਜੈ ॥ (ਗੁ: ਗ੍ਰੰ: ਸਾਹਿਬ ਪੰਨਾ 1412) ਗੁਰੂ ਗ੍ਰੰਥ ਨਾਨਕ ਨਿਰਮਲ ਪੰਥ ਦਾ ਸਿਧਾਂਤ ਹੈ ਤੇ ਗੁਰੂ ਪੰਥ ਇਸ ਸਿਧਾਂਤ ਦਾ ਪ੍ਰਤੱਖ ਅਮਲ । Eਪਰੀ ਨਜ਼ਰੇ ਦੋ ਪ੍ਰਤੀਤ ਹੁੰਦੇ ਹਨ, ਪਰ ਹੈਨ ਇਕ । ਜਿਵੇਂ ਆਮ ਆਦਮੀ ਵਾਸਤੇ ਗੁਰੂਆਂ ਦੀ ਗਿਣਤੀ ਦੱਸ ਹੈ, ਪਰ ਗੁਰਮਤਿ ਸਿਧਾਂਤ ਦੇ ਜਾਣਕਾਰੀ ਵਾਸਤੇ ਗੁਰੂ ਕੇਵਲ ਇਕ ਹੀ ਹੈ ਤੇ ਉਹ ਹੈ ਗੁਰੂ ਨਾਨਕ ਜੋਤਿ, ਜਿਸ ਇਲਾਹੀ ਜੋਤਿ ਦੀ ਇਕਸਾਰਤਾ ਤੇ ਏਕਤਾ ਗੁਰਬਾਣੀ ਸਪੱਸ਼ਟ ਕਰਦੀ ਹੈ : ਅਰਥਾਤ ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕ ਕਹਾਯਉ ॥ ਤਾ ਤੇ ਅੰਗਦ ਭਯਉ 33 ਸਿਉ 33 ਮਿਲਾਯਉ ॥ (ਗੁ: ਗ੍ਰੰ: ਸਾ: ਪੰਨਾ 1408) ਅਤੇ ਜੋਤਿ Eਹਾ ਜੁਗਤਿ ਸਾਇ ਸਹਿ ਕਾਇਆ ਫੇਰ ਪਲਟੀਐ ॥ (ਗੁ: ਗ੍ਰੰ: ਸਾ: ਪੰਨਾ 646) ਗੁਰਮਤਿ ਦੇ ਉਕਤ ਸਿੱਖੀ ਸਿਧਾਂਤਾਂ ਦੇ ਤਹਿਤ ਹੀ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਅੱਜ ਗੁਰੂ ਗ੍ਰੰਥ ਸਰੂਪ ਹੋ ਕੇ ਵਿਸ਼ਵ ਭਰ ਦੇ ਗੁਰਦੁਆਰਿਆਂ ਵਿੱਚ ਸ਼ਸ਼ੋਭਿਤ ਹਨ । ਸਿੱਖ ਧਰਮ ਵਿੱਚ ਸ਼ਬਦ-ਗੁਰੂ ਦੇ ਸਿਧਾਂਤ ਦੀ ਸਰਬ-ਉੱਚਤਾ ਹੋਣ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਦਸਾਂ ਗੁਰੂਆਂ ਵੱਲੋਂ ਪ੍ਰਵਾਣਿਤ ਹੋਣ ਕਰਕੇ ਹੀ ਖ਼ਾਲਸਾ ਪੰਥ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਮੰਨਿਆ ਤੇ ਪਰਵਾਨਿਆ ਗਿਆ ਹੈ । ਲਾਲ ਕਿਲ੍ਹੇ ਦੇ ਜਿਸ ਤਖ਼ਤ ਤੋਂ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰਵਾਉਣ ਦਾ ਫੁਰਮਾਨ ਜਾਰੀ ਕੀਤਾ ਸੀ, ਖ਼ਾਲਸੇ ਨੇ ਮਾਰਚ 1783 ਨੂੰ ਉਹੀ ਤਖ਼ਤ ਘੜੀਸ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਹਰਗੋਬਿੰਦ ਪਾਤਸ਼ਾਹ ਵੱਲੋਂ ਸਿਰਜੇ ਸ੍ਰੀ ਅਕਾਲ ਤਖ਼ਤ ਦੇ ਪੈਰਾਂ ਵਿੱਚ ਲਿਜਾ ਸੁੱਟਿਆ ਸੀ, ਉਹ ਹਾਲੇ ਵੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਪਿਆ ਹੈ । ਵਿਸ਼ਵ ਭਰ ਦੇ ਗੁਰਦੁਆਰਿਆਂ ਵਿੱਚ ਅੱਜ ਉਹੀ ਨਿਸ਼ਾਨ ਸਾਹਿਬ ਝੂਲਦਾ ਹੈ ਜਿਹੜਾ ਖ਼ਾਲਸੇ ਨੇ ਮਾਰਚ 1783 ਨੂੰ ਲਾਲ ਕਿਲ੍ਹੇ &lsquoਤੇ ਝੁਲਾਇਆ ਸੀ ਅਤੇ ਦਿੱਲੀ ਦੇ ਤਤਕਾਲੀਨ ਬਾਦਸ਼ਾਹ, ਸ਼ਾਹ ਆਲਮ ਨੂੰ ਗੋਡਿਆਂ ਭਾਰ ਕਰਕੇ ਖ਼ਾਲਸੇ ਨੇ ਆਪਣੀਆਂ ਸ਼ਰਤਾਂ ਮੰਨਵਾ ਕੇ ਇਤਿਹਾਸਕ ਗੁਰਦੁਆਰਿਆਂ ਸੀਸ ਗੰਜ, ਰਕਾਬ ਗੰਜ ਤੇ ਕੁਝ ਹੋਰ ਇਤਿਹਾਸਕ ਗੁਰਦੁਆਰਿਆਂ ਦੀ ਮੁਕੰਮਲ ਉਸਾਰੀ ਕਰਵਾਈ ਅਤੇ ਸ਼ਾਹ ਆਲਮ ਕੋਲੋਂ ਇਹ ਵੀ ਵਾਅਦਾ ਲਿਆ ਕਿ ਗੁਰਦੁਆਰਿਆਂ ਦਾ ਪ੍ਰਬੰਧ ਕੇਵਲ ਸਿੱਖ ਹੀ ਕਰਨਗੇ, ਕੋਈ ਗੈਰ-ਸਿੱਖ ਜਾਂ ਸਰਕਾਰ ਗੁਰਦੁਆਰਿਆਂ ਦੀ ਸਿੱਖ ਮਰਿਯਾਦਾ ਅਤੇ ਪ੍ਰਬੰਧ ਵਿੱਚ ਦਖਲ ਨਹੀਂ ਦੇਵੇਗੀ । ਅੱਜ ਜੇ ਆਰ।ਐੱਸ।ਐੱਸ। ਕੂੜ ਪ੍ਰਚਾਰ ਕਰ ਰਹੀ ਹੈ ਕਿ ਗੁਰੂ  ਗੋਬਿੰਦ ਸਿੰਘ ਨੇ ਜਿਥੇ ਆਪਣੇ ਪਿਤਾ ਤੇਗ ਬਹਾਦਰ ਨੂੰ ਬਲੀਦਾਨ ਲਈ ਪ੍ਰੇਰਿਤ ਕੀਤਾ, ਉਥੇ ਆਪਣੇ ਚਾਰ ਪੁੱਤਰਾਂ ਦਾ ਬਲੀਦਾਨ ਵੀ ਦਿੱਤਾ । ਗੁਰੂ ਤੇਗ ਬਹਾਦਰ ਸਾਹਿਬ ਤੇ ਉਨ੍ਹਾਂ ਦੇ ਪੋਤਰਿਆਂ ਨੇ ਬਲੀਦਾਨ ਨਹੀਂ ਸਗੋਂ ਹਲੇਮੀ ਰਾਜ ਦੀ ਸਥਾਪਤੀ ਲਈ ਸ਼ਹਾਦਤਾਂ ਦਿੱਤੀਆਂ ਹਨ, ਬਲੀਦਾਨ ਤੇ ਸ਼ਹਾਦਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ । ਆਰ।ਐੱਸ।ਐੱਸ। ਦੇ ਬਲੀਦਾਨ ਵਾਲੇ ਕੂੜ ਪ੍ਰਚਾਰ ਦਾ ਖ਼ਾਲਸਾ ਪੰਥ ਨੂੰ ਸੁਚੇਤ ਰੂਪ ਵਿੱਚ ਮੂੰਹ ਤੋੜਵਾਂ ਜੁਆਬ ਦੇਣਾ ਚਾਹੀਦਾ ਹੈ ।