image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਆਰ।ਐੱਸ।ਐੱਸ। ਤੇ ਸ਼੍ਰੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਇਕ ਸੰਦ ਵਜੋਂ ਵਰਤ ਰਹੀ ਹੈ ।

  ਪਾਨੀਪਤ ਦੀ ਪਾਰਕ ਤੇ ਸੜਕ ਦਾ ਨਾਂਅ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂਅ ਤੇ ਰੱਖ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੱਖ ਨਹੀਂ ਕੀਤਾ ਜਾ ਸਕਦਾ । ਹਿੰਦੂਤਵੀ ਸਰਕਾਰ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਹੀ ਇਕ ਸ਼ਾਖਾ ਸਿੱਧ ਕਰਨ ਲਈ ਤੇ ਸਿੱਖ ਭਾਈਚਾਰੇ ਨੂੰ ਹਿੰਦੂ ਸਮਾਜ ਦਾ ਅਨਿੱਖੜਵਾਂ ਅੰਗ ਬਣਾਉਣ (ਦਰਸਾਉਣ) ਲਈ ਅਤੇ ਸਿੱਖ ਸਿਧਾਂਤਾਂ ਤੇ ਰਵਾਇਤਾਂ ਨੂੰ ਹਿੰਦੂ ਰਾਸ਼ਟਰਵਾਦ ਦੇ ਅਨੁਕੂਲ ਦਰਸਾਉਣ ਲਈ ਦਸੇ ਸਿੱਖ ਗੁਰੂ ਸਾਹਿਬਾਨ ਨੂੰ ਹਿੰਦੂ ਦੇਸ਼ ਭਗਤਾਂ ਦੀ ਲੜੀ ਵਿੱਚ ਸ਼ਾਮਿਲ ਕਰਨ ਲਈ ਪਬਾਂ ਭਾਰ ਹੋਈ ਪਈ ਹੈ । ਇਸੇ ਮਕਸਦ ਲਈ ਗੁਰੂ ਨਾਨਕ ਸਾਹਿਬ ਦੇ ਰਾਜ ਦੇ ਨੌਵੇਂ ਵਾਰਿਸ ਗੁਰੂ ਤੇਗ ਬਹਾਦਰ ਸਾਹਿਬ ਦੀ ਅਦੁੱਤੀ ਸ਼ਹਾਦਤ ਨੂੰ ਕੇਵਲ ਇਕ ਬਲੀਦਾਨ ਵਜੋਂ ਹੀ ਪ੍ਰਚਾਰਿਆ ਜਾ ਰਿਹਾ ਹੈ । ਸ਼ਹਾਦਤ ਤੇ ਬਲੀਦਾਨ ਵਿੱਚ ਜਮੀਨ ਅਸਮਾਨ ਦਾ ਫਰਕ ਹੁੰਦਾ ਹੈ । ਸ਼ਹਾਦਤ ਮਾਨਵੀ ਕਦਰਾਂ ਕੀਮਤਾਂ ਦੀ ਸਦੀਵੀ ਸੁਤੰਤਰਤਾ ਦੀ ਗਵਾਹੀ ਭਰਦੀ ਹੈ ਅਤੇ ਬਲੀ, ਅਮਾਨਵੀ ਤੇ ਦੁਨੀਆਵੀ ਪ੍ਰਾਪਤੀਆਂ ਲਈ ਅਕ੍ਰਿਤਘਣ ਖੁਦਗਰਜ਼ ਲੋਕਾਂ ਵੱਲੋਂ ਦਿੱਤੀ ਜਾਂਦੀ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਵੀ ਸੈਨਾਪਤਿ, ਸ੍ਰੀ ਗੁਰ ਸੋਭਾ ਦੇ ਪੰਨਾ 65 ਉੱਤੇ ਲਿਖਦੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਕਿਸੇ ਇਕ ਵਿਸ਼ੇਸ਼ ਧਰਮ ਵਾਸਤੇ ਨਹੀਂ ਸੀ ਦਿੱਤੀ, ਸਗੋਂ ਉਨ੍ਹਾਂ ਨੇ ਸਰਬ ਧਰਮਾਂ ਲਈ ਆਪਣੇ ਪੰਜ ਭੌਤਿਕ ਸਰੀਰ ਦਾ ਭਾਂਡਾ ਔਰੰਗਜ਼ੇਬ ਦੇ ਸਿਰ ਭੰਨਿਆ ਸੀ, ਅਰਥਾਤ ਪ੍ਰਗਟ ਭਏ ਗੁਰ ਤੇਗ ਬਹਾਦਰ । ਸਗਲ ਸ਼੍ਰਿਸਟਿ ਪੈ ਢਾਪੀ ਚਾਦਰ । ਕਰਮ ਧਰਮ ਕੀ ਜਿਨਿ ਪਤਿ ਰਾਖੀ । ਅਟਲ ਕਰੀ ਕਲਯੁਗ ਮੈ ਸਾਖੀ । ਸਗਲ ਸ੍ਰਿਸਟਿ ਜਾ ਕਾ ਜਸ ਭਯੋ । ਜਿਹ ਤੇ ਸਰਬ ਧਰਮ ਬੰਚਯੋ । ਇਕ ਹੋਰ ਵੀ ਤੱਥ ਵਿਚਾਰਨ ਯੋਗ ਹੈ, ਉਹ ਇਹ ਹੈ ਕਿ ਆਰ।ਐੱਸ।ਐੱਸ। ਵਾਲੇ ਗੁਰੂ ਗੋਬਿੰਦ ਸਿੰਘ ਨੂੰ ਦੂਜਿਆਂ ਸਿੱਖ ਗੁਰੂਆਂ ਨਾਲੋਂ ਵੱਖ ਕਰਕੇ ਇਹ ਕੂੜ ਪ੍ਰਚਾਰ ਕਰ ਰਹੀ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਤਸਵੀਰ ਜਾਂ ਮੂਰਤੀ ਨੂੰ ਉਨ੍ਹਾਂ ਦੀ ਸ਼ਖਸ਼ੀਅਤ ਵਜੋਂ ਮਾਨਤਾ ਦਿੰਦੇ ਹਨ ਅਤੇ ਉਨ੍ਹਾਂ ਦੀ ਕਲਪਿਤ ਤਸਵੀਰ ਨੂੰ ਆਪਣੀਆਂ ਸ਼ਾਖਾਵਾਂ ਵਿੱਚ ਸ਼ਿਵਾ ਜੀ ਮਰਹੱਟਾ ਤੇ ਮਹਾਰਾਣਾ ਪ੍ਰਤਾਪ ਦੇ ਬਰਾਬਰ ਰੱਖਦੇ ਹਨ । ਆਰ।ਐੱਸ।ਐੱਸ। ਦੇ ਇਸ ਕੂੜ ਪ੍ਰਚਾਰ ਦਾ ਜੁਆਬ ਸਾਨੂੰ ਜਿਥੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲ ਜਾਂਦਾ ਹੈ ਕਿ ਆਮ ਆਦਮੀ ਵਾਸਤੇ ਸਿੱਖ ਗੁਰੂਆਂ ਦੀ ਗਿਣਤੀ ਭਾਵੇਂ ਦੱਸ ਹੈ ਪਰ ਗੁਰਮਤਿ ਸਿਧਾਂਤਾਂ ਅਨੁਸਾਰ ਗੁਰੂ ਕੇਵਲ ਇਕ ਹੀ ਹੈ ਤੇ ਉਹ ਹੈ ਗੁਰੂ ਨਾਨਕ ਜੋਤਿ । ਜਿਸ ਇਲਾਹੀ ਜੋਤਿ ਦੀ ਇਕਸਾਰਤਾ ਤੇ ਏਕਤਾ ਗੁਰਬਾਣੀ ਸਪੱਸ਼ਟ ਕਰਦੀ ਹੈ : ਜੋਤਿ Eਹਾ ਜੁਗਤਿ ਸਾਇ, ਸਹਿ ਕਾਇਆ ਫੇਰ ਪਲਟੀਐ । ਉਥੇ ਕਵੀ ਸੈਨਾਪਤੀ ਨੇ ਵੀ ਜਿਥੇ ਸ੍ਰੀ ਗੁਰ ਸੋਭਾ ਵਿੱਚ ਇਹ ਸਪਸ਼ਟ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਿਸੇ ਵਿਸ਼ੇਸ਼ ਇਕ ਧਰਮ ਲਈ ਨਹੀਂ ਹੋਈ, ਸਗੋਂ ਸਰਬ ਧਰਮ ਦੀ ਰੱਖਿਆ ਲਈ ਹੋਈ, ਉਥੇ ਕਵੀ ਸੈਨਾਪਤਿ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਦਸੇ ਗੁਰੂ ਇਕ ਜੋਤਿ ਹਨ । ਸ੍ਰੀ ਗੁਰ ਸੋਭਾ ਦੇ ਪੰਨਾ 68 ਉੱਤੇ ਕਵੀ ਸੈਨਾਪਤਿ ਜੀ ਲਿਖਦੇ ਹਨ, 
ਤੁਹੀ ਗੁਰੂ ਨਾਨਕ ਹੈ ਤੂ ਹੀ ਗੁਰ ਅੰਗਦ ਹੈ, 
ਤੁਹੀ ਗੁਰੂ ਅਮਰਦਾਸ ਰਾਮਦਾਸ ਤੁਹੀ ਹੈਂ,
ਤੁਹੀ ਗੁਰੂ ਅਰਜਨ ਹੈ ਤੁਹੀ ਹਰਿਗੋਬਿੰਦ,
ਤੁਹੀ ਗੁਰੂ ਹਰਿ ਰਾਇ ਹਰਿ ਕ੍ਰਿਸ਼ਨ ਤੁਹੀ ਹੈਂ ।
ਨਾਵੀਂ ਪਾਤਸ਼ਾਹੀ ਤੈ ਕਲਿ ਹੀ ਮੈ ਕਲਾ ਰਾਖੀ,
ਤੇਗ ਹੀ ਬਹਾਦਰ ਜਗ ਚਾਦਰ ਸਭ ਤੁਹੀ ਹੈਂ ।
ਦਸਵਾਂ ਪਾਤਸ਼ਾਹ ਤੁਹੀ ਗੁਰੂ ਗੋਬਿੰਦ ਸਿੰਘ,
ਜਗਤ ਕੇ ਉਧਾਰਬੇ ਕੋ ਆਯੋ ਪ੍ਰਭ ਤੁਹੀ ਹੈਂ ।
ਗੁਰੂ ਨਾਨਕ ਦੀ ਜੋਤਿ ਦੀ ਨਿਰੰਤਰਤਾ ਦੀ ਭੂਮਿਕਾ ਇਸ ਕਰਕੇ ਬੰਨਣੀ ਪਈ ਤਾਂ ਕਿ ਸਪਸ਼ਟ ਹੋ ਸਕੇ ਕਿ ਗੁਰੂ ਨਾਨਕ ਦੀ ਜੋਤਿ, ਜਗਤ ਕੇ ਉਧਾਰਬੇ ਕੋ ਆਈ ਭਾਵ ਵਿਸ਼ਵ ਭਰ ਵਿੱਚ ਰੱਬ ਦਾ ਹਲੇਮੀ ਰਾਜ ਸਥਾਪਤ ਕਰਨ ਆਈ ਨਾ ਕਿ ਵਿਸ਼ਵ ਦੇ ਇਕ ਟੁੁੱਕੜੇ ਭਾਰਤ ਵਿੱਚ ਮਨੂੰ ਸਮ੍ਰਿਤੀ ਅਧਾਰਿਤ ਹਿੰਦੂ ਰਾਸ਼ਟਰ ਬਣਾਉਣ ਲਈ ਆਈ ।
ਨਾਨਕਿ ਰਾਜੁ ਚਲਾਇਆ, ਸਚੁ ਕੋਟੁ ਸਤਾਣੀ ਨੀਵ ਦੈ (ਗੁ: ਗ੍ਰੰ: ਸਾ: ਪੰਨਾ 966) ਦੇ ਅਨੁਸਾਰ ਦੂਸਰਾ ਵਿਚਾਰਨ ਯੋਗ ਨੁਕਤਾ ਇਹ ਵੀ ਹੈ ਕਿ ਤ੍ਰੈਕਾਲ ਦਰਸ਼ੀ ਗੁਰੂ ਨਾਨਕ ਦੇ ਰਾਜ ਦੇ ਨੌਵੇਂ ਵਾਰਸ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮੁਗਲਾਂ ਦੇ ਰਾਜ ਦੇ ਪ੍ਰਤੀਕ ਲਾਲ ਕਿਲ੍ਹਾ ਅਤੇ ਪਾਣੀਪਤ ਦੇ ਮੈਦਾਨ ਵਿੱਚ ਹੀ ਕਿਉਂ ਮਨਾਇਆ ਗਿਆ । ਇਸ ਦਾ ਪੂਰਾ ਵਿਸਥਾਰ ਇਕ ਵੱਖਰੇ ਲੇਖ ਦੀ ਮੰਗ ਕਰਦਾ ਹੈ, ਹੱਥਲੇ ਲੇਖ ਵਿੱਚ ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ । ਇਤਿਹਾਸਕ ਪੱਖੋਂ ਇਕ ਤੱਥ ਹੋਰ ਵੀ ਵਿਚਾਰਨ ਵਾਲਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਸਮਾਗਮ ਪਾਠ, ਕੀਰਤਨ ਤੇ ਗਿਆਨ ਚਰਚਾ ਕਰਕੇ ਤੇ ਇਕ ਦੂਜੇ ਨੂੰ ਸਰੋਪਿਆਂ ਦਾ ਅਦਾਨ ਪ੍ਰਦਾਨ ਕਰਕੇ ਹੀ ਮਨਾਇਆ ਗਿਆ, ਪਰ ਇਸ ਇਤਿਹਾਸਕ ਘਟਨਾ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਕਿ : ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦੇਣ ਲਈ ਦਿੱਲੀ ਨੂੰ ਜਾਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ (ਉਸ ਵੇਲੇ ਗੋਬਿੰਦ ਰਾਇ) ਨੂੰ ਗੁਰੂ ਨਾਨਕ ਜੋਤਿ ਦੀ ਜੁਗਤਿ ਅਨੁਸਾਰ ਗੁਰੂ ਨਾਨਕ ਦੇ ਰਾਜ ਦਾ ਦੱਸਵਾਂ ਉਤਰਾਧਿਕਾਰੀ ਥਾਪ ਦਿੱਤਾ ਸੀ । ਸ਼ਹੀਦ ਬਿਲਾਸ ਦੇ ਕਰਤਾ ਅਨੁਸਾਰ : ਤਬ ਸਤਿਗੁਰ ਇਵ ਮਨ ਠਹਿਰਾਈ । ਬਿਨ ਸਿਰ ਦੀਏ ਜਗਤ ਦੁਖ ਪਾਈ । ਦਾਸ ਗੋਬਿੰਦ ਥੀ ਪਾਸ ਬਹਾਯੋ । ਕਮਰ ਕਸਾ ਸਤਿਗੁਰ ਕਰਾਯੋ । ਪਾਂਚ ਪੈਸੇ ਧਰ ਆਗੇ ਦਿਯੋ ਮਸਤਕ ਟੇਕ । ਬਾਲ ਗੁਰੂ ਤਬ ਕਹਿਯੋ ਅਲਾਇ । ਪਿਤਾ ਗੁਰੂ ਤਉ ਕਰੋ ਸਹਾਇ ॥ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਤੇ, ਲਾਲ ਕਿਲੇ ਤੇ ਪਾਣੀਪਤ ਦੇ ਮੈਦਾਨ ਵਿੱਚ ਮਨਾਏ ਗਏ ਸਰਕਾਰੀ ਸਮਾਗਮਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਇਨਕਲਾਬੀ ਲਹਿਰ ਨਾਲ ਸੰਬੰਧਿਤ ਉਕਤ ਏਡੀ ਵੱਡੀ ਮਹੱਤਵਪੂਰਨ ਘਟਨਾ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ । ਬੱਸ ਇਕੋ ਹੀ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਬਚਾਉਣ ਤੇ ਭਾਰਤ ਦੀ ਅਜ਼ਾਦੀ ਲਈ ਬਲੀਦਾਨ ਦਿੱਤਾ । ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਨਵੰਬਰ 1675 ਈ: ਨੂੰ ਸ਼ਹਾਦਤ ਹੋਈ, ਉਦੋਂ ਭਾਰਤ ਦਾ ਇਕ ਦੇਸ਼ ਵਜੋਂ ਕੋਈ ਵਜੂਦ ਹੀ ਨਹੀਂ ਸੀ । ਜੇਕਰ ਗੱਲ 1947 ਤੋਂ ਬਾਅਦ ਦੀ ਕਰੀਏ ਤਾਂ ਅੰਗ੍ਰੇਜ਼ਾਂ ਨੇ ਵੀ ਇਸ ਖਿੱਤੇ ਨੂੰ ਇਕ ਅਖੰਡ ਭਾਰਤ ਵਜੋਂ ਅਜ਼ਾਦ ਨਹੀਂ ਸੀ ਕੀਤਾ, ਬਲਕਿ ਪਾਕਿਸਤਾਨ ਬਣ ਜਾਣ ਤੋਂ ਬਾਅਦ ਵੀ ਬਾਕੀ ਸਾਰਾ ਹਿੱਸਾ 562 ਨਿੱਕੀਆਂ ਨਿੱਕੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ । ਇਨ੍ਹਾਂ ਰਿਆਸਤਾਂ ਵਿੱਚੋਂ ਕੋਈ ਵੀ ਰਿਆਸਤ ਆਪਣੀ ਮਰਜ਼ੀ ਨਾਲ ਭਾਰਤ ਜਾਂ ਪਾਕਿਸਤਾਨ ਨਾਲ ਰੱਲ ਸਕਦੀ ਸੀ ਜਾਂ ਅਜ਼ਾਦ ਰਹਿ ਸਕਦੀ ਸੀ ।
ਭਾਰਤ ਵਿੱਚ ਰਾਸ਼ਟਰ ਦਾ ਏਜੰਡਾ ਕੇਵਲ ਭਾਜਪਾ ਅਤੇ ਆਰ। ਐੱਸ। ਐੱਸ। ਦਾ ਹੀ ਨਹੀਂ ਸਗੋਂ ਖੁੱਲਮ ਖੁੱਲ੍ਹਾ ਹੈ । ਇਹੀ ਏਜੰਡਾ ਕਾਂਗਰਸ ਤੇ ਆਮ ਆਦਮੀ ਦਾ ਵੀ ਹੈ । ਕਿਉਂਕਿ ਇਨ੍ਹਾਂ ਤਿੰਨਾਂ ਦਾ ਵੋਟ ਬੈਂਕ ਹਿੰਦੂ ਹੀ ਹੈ, ਅਤੇ ਹਿੰਦੂਆਂ ਦੀ ਗਿਣਤੀ ਭਾਰਤ ਵਿੱਚ 80 ਫੀਸਦੀ ਤੋਂ ਵੀ ਉੱਤੇ ਦੱਸੀ ਜਾਂਦੀ ਹੈ ਅਰਥਾਤ ਹਿੰਦੂ ਵੋਟ ਨਾਲ ਹੀ ਬਹੁਮੱਤ ਹਾਸਲ ਕਰਕੇ ਰਾਜ ਸੱਤਾ ਤੇ ਕਾਬਜ਼ ਹੋਇਆ ਜਾ ਸਕਦਾ ਹੈ । ਆਰ।ਐੱਸ।ਐੱਸ। ਜਿਥੇ ਇਹ ਲਗਾਤਾਰ ਯਤਨ ਕਰਦੀ ਆ ਰਹੀ ਹੈ ਕਿ ਕਿਵੇਂ ਸਿੱਖ ਨੌਜਵਾਨਾਂ ਨੂੰ ਲਾਲਚ ਦੇ ਕੇ ਆਰ।ਐੱਸ।ਐੱਸ। ਦੀਆਂ ਸ਼ਾਖਾਵਾਂ ਵਿੱਚ ਲਿਆਂਦਾ ਜਾਵੇ ਅਤੇ ਸਿੱਖ ਨੌਜਵਾਨਾਂ ਦੇ ਅੰਦਰੋਂ ਦਸ਼ਮੇਸ਼ ਦੇ ਅੰਮ੍ਰਿਤ, ਸਿੱਖੀ ਦੀ ਰਹਿਤ ਅਤੇ ਸਿੱਖ ਇਤਿਹਾਸ ਦੇ ਜੁਝਾਰੂ ਖਾਸੇ ਨੂੰ ਖਤਮ ਕਰਕੇ ਸਥਾਈ ਬਹੁ-ਗਿਣਤੀ ਸੱਭਿਆਚਾਰ ਵਿੱਚ ਇਸ ਤਰ੍ਹਾਂ ਰੰਗ ਦਿੱਤਾ ਜਾਵੇ ਕਿ ਸਿੱਖ ਧਰਮ ਦਾ ਨਿਆਰਾ ਪਣ ਅਤੇ ਸਿੱਖ ਕੌਮ ਦੀ ਵੱਖਰੀ ਪਛਾਣ ਹੀ ਮਿਟ ਜਾਵੇ । ਆਰ।ਐੱਸ।ਐੱਸ। ਦਾ ਦੂਸਰਾ ਨਿਸ਼ਾਨਾ ਹੈ ਕਿ ਸਿੱਖਾਂ ਦੀਆਂ ਉੱਘੀਆਂ ਸ਼ਖਸ਼ੀਅਤਾਂ ਤੇ ਅਹਿਮ ਇਤਿਹਾਸਕ ਸੰਸਥਾਵਾਂ ਨਾਲ ਨੇੜਤਾ ਤੇ ਸਾਂਝ ਵਧਾਈ ਜਾਵੇ ਤੇ ਫਿਰ ਹੌਲੀ ਹੌਲੀ ਸਿੱਖਾਂ ਦੇ ਵੱਖਰੇ ਸੱਭਿਆਚਾਰ ਅਤੇ ਉਨ੍ਹਾਂ ਦੀ ਨਿਆਰੀ ਹੋਂਦ ਹਸਤੀ ਨੂੰ ਹੀ ਨੇਸਤੋ-ਨਾ-ਬੂਦ ਕਰ ਦਿੱਤਾ ਜਾਵੇ । ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਭਾਵ ਚੌਥੀ ਸ਼ਤਾਬਦੀ ਦੀ ਭਾਜਪਾ ਸਰਕਾਰ ਵੱਲੋਂ ਏਡੀ ਵੱਡੀ ਪੱਧਰ ਤੇ ਮਨਾਉਣ ਨੂੰ ਵੀ ਉਕਤ ਲੜੀ ਦਾ ਹੀ ਹਿੱਸਾ ਸਮਝਣਾ ਚਾਹੀਦਾ ਹੈ ।
ਇਸੇ ਲੜੀ ਦੇ ਤਹਿਤ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਜੂਨ 2018 ਨੂੰ ਬੰਦਾ ਸਿੰਘ ਬਹਾਦਰ ਨੂੰ ਹਿੰਦੂ ਨਾਇਕ ਸਿੱਧ ਕਰਨ ਲਈ ਲੋਹਗੜ੍ਹ-ਸ਼ਾਹਬਾਦ ਦੀ ਸੜਕ ਦਾ ਨਾਮ ਬਾਬਾ ਬੰਦਾ ਬੈਰਾਗੀ ਕਰਨ ਦਾ ਐਲਾਨ ਕੀਤਾ ਸੀ, ਉਸ ਦਾ ਜਿਥੇ ਹਰਿਆਣੇ ਦੇ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਸੀ ਉਥੇ, ਸਭਾ ਸ਼ਤਾਬਦੀ ਕਮੇਟੀ ਚੰਡੀਗੜ੍ਹ ਨੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਚਿਤਾਵਨੀ ਭਰਿਆ ਪੱਤਰ ਵੀ ਲਿਖਿਆ ਸੀ (ਉਸ ਪੱਤਰ ਦੀ ਕਾਪੀ ਦਾਸ ਪਾਸ ਮੌਜੂਦ ਹੈ) ਇਹ ਪੱਤਰ ਹਰਿਆਣੇ ਦੇ ਮੱੁਖ ਮੰਤਰੀ ਨੂੰ ਅੰਗ੍ਰੇਜ਼ੀ ਵਿੱਚ ਲਿਖਿਆ ਗਿਆ ਸੀ ।
ਉਸ ਪੱਤਰ ਦੇ ਪੰਜਾਬੀ ਅਨੁਵਾਦ ਦਾ ਸਾਰ ਅੰਸ਼ ਹੈ, ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਘਰਾਣੇ ਬਾਰੇ ਪੁਨਰ ਖੋਜ ਕਰਨ ਦਾ ਪੂਰਾ ਅਧਿਕਾਰ ਹੈ, ਪਰ (ਬਾਬਾ) ਬੰਦਾ ਸਿੰਘ (ਬਹਾਦਰ) ਦੇ ਧਾਰਮਿਕ ਵਿਸ਼ਵਾਸ਼ ਬਾਰੇ ਸਵਾਲ ਖੜ੍ਹਾ ਕਰਨ ਦਾ ਨਹੀਂ, (ਸਿੰਘ ਸਭਾ ਸ਼ਤਾਬਦੀ ਕਮੇਟੀ ਚੰਡੀਗੜ੍ਹ 12 ਜੂਨ 2018) ਸ਼੍ਰੀ ਐਮ।ਐੱਲ। ਖੱਟੜ ਨੇ ਐਲਾਨ ਕੀਤਾ ਹੈ ਕਿ ਉਹ ਲੋਹਗੜ੍ਹ-ਸ਼ਾਹਬਾਦ ਦਾ ਨਾਮ, ਬਾਬਾ ਬੰਦਾ ਬੈਰਾਗੀ ਦੇ ਨਾਂਅ ਕਰਨ ਜਾ ਰਹੇ ਹਨ । ਜਦਕਿ ਉਨ੍ਹਾਂ ਵੱਲੋਂ ਉਸ ਸਿੱਖ ਹੀਰੋ (ਣਛੂਞ) ਦਾ, ਜਿਸ ਨੇ ਸਦੀਆਂ ਦੀ ਗੁਲਾਮੀ ਪਿੱਛੋਂ ਇਕ ਦੇਸੀ ਗਣਤੰਤਰ ਦੀ ਰਚਨਾ ਕੀਤੀ, ਦਾ ਸਨਮਾਨ ਕਰਨਾ ਸ਼ਲਾਘਾ ਯੋਗ ਕਦਮ ਹੈ, ਪਰ ਉਨ੍ਹਾਂ ਨੂੰ (ਅਣਜਾਣੇ ਵਿੱਚ) ਬੰਦਾ ਸਿੰਘ ਜੀ ਦੇ ਸ਼ਹੀਦ ਹੋਣ ਉਪਰੰਤ ਇਸ ਮਹਾਨ ਖ਼ਾਲਸਾ ਜਨਰਲ, ਸੰਤ ਅਤੇ ਸਿਆਸਤਦਾਨ ਨੂੰ ਹਿੰਦੂ ਧਰਮ ਦੀ ਬੈਰਾਗੀ ਸ਼ਾਖਾ ਵਿੱਚ ਬਦਲ ਕੇ ਉਸ ਦਾ ਅਪਮਾਨ ਬਿਲਕੁੱਲ ਨਹੀਂ ਕਰਨਾ ਚਾਹੀਦਾ । ਇਸ ਤੱਤ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਗੁਰੂ ਜੀ ਦੇ ਨਾਸ਼ ਸਿਧਾਂਤ ਵਿੱਚ ਯੋਗਦਾਨ ਪਾਇਆ ਹੈ ਅਤੇ ਇਸ ਤਰ੍ਹਾਂ ਨਾਲ ਸਾਰੀਆਂ ਪਹਿਲੀਆਂ ਰੂਹਾਨੀ ਰਹੁ ਰੀਤਾਂ ਦਾ ਤਿਆਗ ਕੀਤਾ । ਅੰਮ੍ਰਿਤ ਪਾਨ ਕਰਦਿਆਂ ਹੀ ਉਹ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਜੀ ਦਾ, ਧਰਮਨਾਸ਼, ਕੁਲ ਨਾਸ਼, ਕਰਮ ਨਾਸ਼, ਭਰਮ ਨਾਸ਼ ਅਤੇ ਕਿਰਤ ਨਾਸ਼ ਪੁੱਤਰ ਬਣ ਗਿਆ । ਇਤਿਹਾਸ ਗਵਾਹ ਹੈ ਕਿ ਇਸ ਤੋਂ ਪਹਿਲਾਂ ਉਹ ਇਕ ਉਦਾਸੀ ਸਾਧੂ ਸੀ ।
ਇਤਿਹਾਸ ਵਿੱਚ ਇਹ ਦਰਜ ਹੈ ਕਿ ਉਹ (ਬੰਦਾ ਸਿੰਘ) ਆਉਣ ਵਾਲੇ ਸਾਰੇ ਬੰਦਿਆਂ ਨੂੰ ਸਿੱਖ ਕਹਿ ਕੇ ਸਨਮਾਨਦਾ ਸੀ ਅਤੇ ਉਨ੍ਹਾਂ ਨੂੰ ਖੰਡੇ ਦੀ ਪਾਹੁਲ ਪ੍ਰਵਾਨ ਕਰਨ ਲਈ ਪ੍ਰੇਰਦਾ ਸੀ । ਉਸ ਦੇ ਪ੍ਰਬੰਧਕੀ ਹੁਕਮਾਂ ਨੇ ਉਸ ਨੂੰ ਖ਼ਾਲਸਾ ਰਹਿਤ ਮਰਿਯਾਦਾ ਦੀ ਪਾਲਣਾ ਕਰਨ ਵਾਲਾ ਪ੍ਰਚਾਰਕ ਵੀ ਬਣਾਇਆ । ਉਸ ਸਮੇਂ ਦੁਨੀਆਂ ਵਿੱਚ ਬੈਰਾਗੀਆਂ ਦੀ ਕੋਈ ਘਾਟ ਨਹੀਂ ਸੀ, ਪਰ ਇਕ ਬੈਰਾਗੀ ਵੀ ਉਸ ਦੀ ਜੱਦੋ-ਜਹਿਦ ਵਿੱਚ ਸ਼ਾਮਿਲ ਨਹੀਂ ਸੀ ਹੋਇਆ । ਸਦੀਆਂ ਦੀ ਗੁਲਾਮੀ ਤੋਂ ਬਾਅਦ ਇਕ ਦੇਸੀ ਲੋਕਤੰਤਰ, ਖ਼ਾਲਸੇ ਦੀ ਰਹਿਨੁਮਾਈ ਅਧੀਨ ਸਥਾਪਤ ਕਰਨ ਲਈ ਪੰਜ ਹਜ਼ਾਰ ਮੁਸਲਮਾਨ ਬੰਦਾ ਸਿੰਘ ਦੀ ਫੌਜ ਵਿੱਚ ਭਰਤੀ ਹੋਏ । ਹਜ਼ਾਰ ਸਾਲ ਦੀ ਸਿਆਸੀ ਗੁਲਾਮੀ ਦੌਰਾਨ ਹਿੰਦੂਆਂ ਵਿੱਚ ਯੋਧਿਆਂ (ਣਛੂਞਸ਼) ਜਾਂ ਵਰਨਣਯੋਗ ਬੰਦਿਆਂ ਦੀ ਘਾਟ ਤਾਂ ਵਿਚਾਰ ਸ਼ੀਲ ਹੈ । ਪਰ ਹਿੰਦੂਤਵੀ ਤਾਕਤਾਂ ਵੱਲੋਂ ਹੋਰ ਕੌਮਾਂ ਅਤੇ ਘੱਟ ਗਿਣਤੀਆਂ ਦੇ ਯੋਧਿਆਂ ਦੀ ਸ਼ਾਨ ਦੀ ਅਯੋਗ ਵਰਤੋਂ ਕਰਨਾ ਤਰਸਯੋਗ ਅਤੇ ਨਿੰਦਣਯੋਗ ਹੈ । ਹੁਣ ਕਿਸੇ ਸਰਕਾਰ ਵੱਲੋਂ ਪਿਛਿਉਂ ਕੋਈ ਸਕੀਮ ਲਾਗੂ ਕਰਨ ਨਾਲ ਸ਼ੋਭਾ ਹਾਸਲ ਨਹੀਂ ਕੀਤੀ ਜਾ ਸਕਦੀ । ਯੋਧਿਆਂ ਦੀਆਂ ਮੂਰਤੀਆਂ (ਣਛੂਞਸ਼) ਚੋਰੀ ਕਰਨਾ ਗੁਲਾਮੀ ਸਮੇਂ ਦੀ ਅਚੰਭੇ ਭਰੀ ਸੱਭਿਆਚਾਰਕ ਬੰਜਰਤਾ ਦੀ ਦੁੱਖਦਾਈ ਚੇਤਾਉਣੀ ਹੈ । ਦੁੱਖਦਾਈ ਹੋਣ ਦੇ ਨਾਲ ਯਾਦਗਾਰਾਂ, ਇਤਿਹਾਸਕ ਬੰਦਿਆਂ ਦੇ ਨਾਮ ਬਦਲਣ ਨਾਲ ਘਟੀਆ-ਪਣ ਦੇ ਅਹਿਸਾਸ ਤੇ ਪਰਦਾ ਨਹੀਂ ਪਾਇਆ ਜਾ ਸਕਦਾ । ਸ਼੍ਰੀ ਖੱਟੜ ਨੂੰ ਸਿੱਖ ਪਿਛੋਕੜ ਦੀ ਯਾਦ ਹੋਣ ਕਰਕੇ ਉਨ੍ਹਾਂ ਦੀ ਇਹ ਗੱਲ ਦੂਣੀ ਨਿੰਦਣਯੋਗ ਹੈ । (ਨੋਟ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਲੜ ਨੂੰ ਸਭਾ ਸ਼ਤਾਬਦੀ ਕਮੇਟੀ ਚੰਡੀਗੜ੍ਹ ਵੱਲੋਂ ਅੰਗ੍ਰੇਜ਼ੀ ਵਿੱਚ ਲਿਖਿਆ ਪੱਤਰ ਵੀ ਸਬੂਤ ਵਜੋਂ ਨਾਲ ਭੇਜ ਰਿਹਾ ਹਾਂ)
ਸਿੱਖ ਗੁਰੂਆਂ ਦਾ ਹਿੰਦੂ ਕਰਨ ਕਰਕੇ ਗੁਰੂਆਂ ਨੂੰ ਹਿੰਦੂ ਦੇਸ਼ ਭਗਤਾਂ ਦੀ ਲੜੀ ਵਿੱਚ ਸ਼ਾਮਿਲ ਕਰਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਆਰ।ਐੱਸ।ਐੱਸ। ਤੇ ਭਾਜਪਾ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਸਮਾਗਮਾਂ ਨੂੰ ਇਕ ਸੰਦ ਵਜੋਂ ਵਰਤਿਆ ਜਾ ਰਿਹਾ ਹੈ । ਪਾਣੀਪਤ ਦੇ ਮੈਦਾਨ ਵਿੱਚ ਲੱਖਾਂ ਲੋਕਾਂ ਦਾ ਇਕੱਠ ਕਰਕੇ, ਪਾਨੀਪਤ ਦੇ ਪਾਰਕ ਤੇ ਸੜਕਾਂ ਦੇ ਨਾਂਅ ਗੁਰੂ ਤੇਗ ਬਹਾਦਰ ਦੇ ਨਾਂਅ ਤੇ ਰੱਖ ਕੇ, ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ, ਕਿਉਂਕਿ ਹੁਣ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗ੍ਰੰਥ ਸਰੂਪ ਹੋ ਕੇ ਗੁਰਦੁਆਰਿਆਂ ਵਿੱਚ ਸੁਸ਼ੋਭਿਤ ਹਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਅੱਜ ਖ਼ਾਲਸਾ ਰਹਿਤ ਹੋ ਕੇ ਹਰ ਸਿੱਖ ਦੇ ਸਰੂਪ ਵਿੱਚ ਦੀਦਾਰੇ ਦੇ ਰਹੇ ਹਨ । ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖ਼ਾਲਸਾ ਜੀ ਬੋਲੋ ਜੀ  ਵਾਹਿਗੁਰੂ ।
ਭੁੱਲਾਂ ਚੁੱਕਾਂ ਦੀ ਖਿਮਾਂ
ਵਾਹਿਗੁਰੂ ਜੀ ਕਾ ਖ਼ਾਲਸਾ, 
ਵਾਹਿਗੁਰੂ ਜੀ ਕੀ ਫਤਹਿ