image caption:

ਭਾਰਤ ਵਿਚ ਜਲਦ ਲਾਂਚ ਹੋਵੇਗੀ 5G ਮੋਬਾਈਲ ਸੇਵਾ

 ਦੇਸ਼ ਵਿੱਚ ਹੁਣ ਜਲਦ ਹੀ 5G ਮੋਬਾਈਲ ਸੇਵਾ ਸ਼ੁਰੂ ਹੋਣ ਜਾ ਰਹੀ ਹੈ। 5ਜੀ ਸਪੈਕਟਰਮ ਦੀ ਨਿਲਾਮੀ ਦਾ ਰਸਤਾ ਸਾਫ਼ ਹੋ ਗਿਆ ਹੈ । ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਹੋਈ ਕੈਬਨਿਟ ਮੀਟਿੰਗ ਨੇ ਅਗਲੇ 20 ਸਾਲਾਂ ਲਈ 5ਜੀ ਸਪੈਕਟਰਮ ਦੀ ਨਿਲਾਮੀ ਨੂੰ ਮਨਜ਼ੂਰੀ ਮਿਲ ਗਈ ਹੈ । ਜੁਲਾਈ ਮਹੀਨੇ ਦੇ ਅੰਤ ਵਿੱਚ ਸਪੈਕਟਰਮ ਦੀ ਨਿਲਾਮੀ ਕੀਤੀ ਜਾਵੇਗੀ।

ਦੱਸ ਦੇਈਏ ਕਿ ਮੰਤਰੀ ਮੰਡਲ ਨੇ ਨਿੱਜੀ ਕੈਪਟਿਵ ਨੈੱਟਵਰਕਾਂ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਜਿਸ ਦੇ ਉਪਯੋਗ ਨਾਲ ਉਦਯੋਗਾਂ ਤੇ ਟੈਕਨਾਲੋਜੀ ਦਿੱਗਜਾਂ ਕੋਲ ਆਪਣੇ ਨੈੱਟਵਰਕ ਹੋ ਸਕਦੇ ਹਨ ਜਿਸ ਨਾਲ ਮਸ਼ੀਨ-ਟੂ-ਮਸ਼ੀਨ ਸੰਚਾਰ, ਇੰਟਰਨੈੱਟ ਆਫ਼ ਥਿੰਗਜ਼ ਅਤੇ ਆਟੋਮੋਟਿਵ, ਸਿਹਤ ਸੰਭਾਲ, ਖੇਤੀਬਾੜੀ, ਊਰਜਾ ਤੇ ਹੋਰ ਖੇਤਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਪਲੀਕੇਸ਼ਨਾਂ ਨੂੰ ਸਮਰੱਥ ਬਣਾਉਣ ਲਈ ਵਰਤਿਆ ਜਾਵੇਗਾ ।