image caption:

ਗੈਂਗਸਟਰ ਪਿਛਲੀਆਂ ਸਰਕਾਰਾਂ ਦੇ ਹਨ, ਮੈਂ ਇਨ੍ਹਾਂ ਦਾ ਸਫਾਇਆ ਕਰਾਂਗਾ : ਭਗਵੰਤ ਮਾਨ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿਚ ਐਲਾਨ ਕੀਤਾ ਕਿ ਉਹ ਸੂਬੇ ਤੋਂ ਗੈਂਗਸਟਰ ਦਾ ਸਫਾਇਆ ਕਰਨਗੇ। ਮਾਨ ਨੇ ਲੋਕ ਸਭਾ ਉਪ ਚੋਣਾਂ ਲਈ ਇਥੇ ਰੋਡ ਸ਼ੋਅ ਕੀਤਾ। ਮਾਨ ਨੇ ਸਵਾਲ ਪੁੱਛਿਆ ਕਿ ਕੀ ਗੈਂਗਸਟਰ ਮੈਂ ਲਿਆਇਆ ਹਾਂ? ਮੈਨੂੰ ਤਾਂ ਆਏ ਹੀ 3 ਮਹੀਨੇ ਹੋਏ। ਉਨ੍ਹਾਂ ਕਿਹਾ ਕਿ ਗੈਂਗਸਟਰ ਵਿਰੋਧੀ ਲਿਆਏ ਇਹ ਗੈਂਗਸਟਰ ਪਿਛਲੀਆਂ ਸਰਕਾਰਾਂ ਦੇ ਹਨ ਪਰ ਇਨ੍ਹਾਂ ਦੀ ਸਫਾਈ ਮੈਂ ਕਰਾਂਗਾ। ਮਾਨ ਨੇ ਇਥੇ ਉਪ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਨੂੰ ਜਿਤਾਉਣ ਦੀ ਅਪੀਲ ਕੀਤੀ।


ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਧੂਵਾਲਾ ਦੀ ਹੱਤਿਆ ਦੇ ਬਾਅਦ ਘਿਰੀ ਹੋਈ ਹੈ। &lsquoਆਪ&rsquo ਸਰਕਾਰ ਦੇ ਸਕਿਓਰਿਟੀ ਵਾਪਸ ਲੈਣ ਦੇ ਅਗਲੇ ਦਿਨ ਮੂਸੇਵਾਲਾ ਦੀ ਹੱਤਿਆ ਹੋ ਗਈ। ਇਸ ਦੇ ਬਾਅਦ ਪੁਲਿਸ ਲਗਭਗ ਢਾਈ ਹਫਤੇ ਦੇ ਬਾਵਜੂਦ ਕਾਤਲਾਂ ਨੂੰ ਨਹੀਂ ਫੜ ਸਕੀ। ਨੌਜਵਾਨ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹਨ। ਚੋਣ ਵਿਚ ਉਹ ਆਪ ਦੀ ਜਗ੍ਹਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਕਰ ਰਹੇ ਹਨ। ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੈਂਗਸਟਰ ਨੂੰ ਲੈ ਕੇ ਸਫਾਈ ਦੇਣੀ ਪੈ ਰਹੀ ਹੈ। ਸੰਗਰੂਰ ਵਿਚ ਇਹ ਉਨ੍ਹਾਂ ਦਾ ਲਗਾਤਾਰ ਦੂਜਾ ਦਿਨ ਰੋਡ ਸ਼ੋਅ ਹੈ।