image caption:

ਵਰਜੀਨੀਆ ਸੂਬੇ ਦੇ ਸ਼ਹਿਰ ਨਿਊਪੋਰਟ ਨਿਊਜ਼ ਲੁਟੇਰਿਆਂ ਵੱਲੋ ਇਕ ਸੇਵਨ ਇਲੈਵਨ ਸਟੋਰ ਦੇ ਭਾਰਤੀ ਮੂਲ ਦੇ ਮਾਲਿਕ ਅਤੇ ਉਸ ਦੇ ਕਰਮਚਾਰੀ ਦੀ ਗੋਲੀਆਂ ਮਾਰ ਕੇ ਹੱਤਿਆ

 ਵਰਜੀਨੀਆ (ਰਾਜ ਗੋਗਨਾ )&mdashਬੀਤੀ ਰਾਤ ਅਮਰੀਕਾ ਦੇ ਸੂਬੇ ਵਰਜੀਨੀਆ ਦੇ ਸ਼ਹਿਰ  ਨਿਊਪੋਰਟ ਨਿਊਜ਼ ਵਿਖੇਂ ਕੁਝ ਲੁਟੇਰਿਆਂ ਵੱਲੋ ਅਸਲੇ ਦੀ ਨੋਕ ਤੇ ਲੁੱਟ ਦੇ ਇਰਾਦੇ ਨਾਲ ਦਾਖਿਲ ਹੋ ਕੇ  ਸੇਵਨ ਇਲੈਵਨ ਨਾਮੀ ਇਕ ਸਟੋਰ ਚ&rsquo ਕੰਮ ਕਰਦੇ ਮਾਲਿਕ ਸਮੇਤ ਉਸ ਦੇ ਕਰਮਚਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਇੱਕ ਵਿਅਕਤੀ ਲੁੱਟ ਦੇ ਇਰਾਦੇ ਨਾਲ ਸੇਵਨ ਇਲੈਵਨ ਨਾਂ ਦੇ ਸਟੋਰ ਚ&rsquo ਦਾਖਿਲ ਹੋਏ ਅਤੇ  ਸੇਵਨ ਇਲੈਵਨ ਸਟੋਰ ਦੇ ਮਾਲਕ 52 ਸਾਲਾ ਗੁਜਰਾਤੀ ਮੂਲ ਦੇ ਭਾਰਤੀ ਜਿਸ ਦਾ ਨਾਂ ਪ੍ਰਿਆਸ ਪਟੇਲ ਸੀ ਅਤੇ ਉਸਦੇ ਨਾਲ ਕੰਮ ਕਰਦੇ 35 ਸਾਲਾ ਕਰਮਚਾਰੀ ਲੋਗਨ ਐਡਵਰਡ ਥਾਮਸ ਦੀ ਗੋਲੀਆਂ  ਮਾਰ ਕੇ ਹੱਤਿਆ ਕਰ ਦਿੱਤੀ।ਇਹ ਘਟਨਾ ਬੀਤੀ ਰਾਤ ਲਗਭਗ 11:45 ਦੇ ਕਰੀਬ ਵਾਪਰੀ ਇੰਨਾਂ ਦੋਨਾਂ ਨੂੰ ਸਟੋਰ ਦੇ ਅੰਦਰ ਹੀ ਗੋਲੀਆਂ ਮਾਰੀਆਂ ਗਈਆਂ ਜਿੰਨਾਂ ਦੀ ਸਟੋਰ ਦੇ ਅੰਦਰ ਹੀ ਮੌਕੇ ਤੇ ਮੋਤ ਹੋ ਗਈ। ਪੁਲਿਸ ਵੱਲੋ ਕੈਮਰਿਆਂ ਦੀ ਫੁਟੇਜ ਦੇਖਣ ਤੇ ਲੁਟੇਰੇ ਸਟੋਰ ਅੰਦਰ ਦਾਖਲ ਹੁੰਦੇ ਸਾਰ ਹੀ ਉੱਥੇ ਦੇ ਕਰਮਚਾਰੀ ਐਡਵਰਡ ਥੋਮਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਕੋਲੋ  ਪੈਸਿਆਂ ਦੀ ਮੰਗ ਕੀਤੀ ਉੱਥੇ ਹੀ ਮੋਜੂਦ ਸਟੋਰ ਮਾਲਕ ਪ੍ਰਿਆਸ ਪਟੇਲ ਨੇ ਆਪਣੇ ਕਰਮਚਾਰੀ ਥੋਮਸ ਨੂੰ ਬਚਾਉਣ ਦਾ ਯਤਨ ਕੀਤਾ ਪਰ ਲੁਟੇਰਿਆਂ ਨੇ ਦਿਨਾਂ ਨੂੰ ਗੋਲੀਆਂ ਮਾਰ ਕੇ ਉਹਨਾ ਦੀ ਹੱਤਿਆ ਕਰ ਦਿੱਤੀ ਜਿੰਨਾਂ  ਦੀ ਮੋਕੇ ਤੇ ਹੀ ਮੋਤ ਹੋ ਗਈ ਅਤੇ ਜਾਂਦੇ ਹੋਏ ਸਟੋਰ ਦਾ ਕੈਸ਼ ਬੋਕਸ ਅਤੇ ਕੁਝ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ, ਲੱਗੇ ਹੋਏ ਸੀਸ਼ੀਟੀਵੀ ਕੈਮਰਿਆ ਚ&rsquo ਕੈਦ ਹੋਈ ਇਸ ਘਟਨਾ ਚ&rsquo ਸਟੋਰ ਤੇ ਅਚਾਨਕ ਇੱਕ ਗਾਹਕ ਆਇਆ, ਜਿਸ ਨੇ 911 'ਤੇ ਪੁਲਿਸ ਨੂੰ ਕਾਲ ਕੀਤੀ।ਬਾਅਦ ਵਿੱਚ ਪੁਲਿਸ ਨੇ ਦੇਖਿਆ ਦੋ ਲਾਸ਼ਾਂ ਸਟੋਰ ਦੇ ਅੰਦਰ ਪਈਆਂ ਸਨ। ਜਿੰਨਾ ਦੀ ਸ਼ਨਾਖਤ ਭਾਰਤੀ ਮੂਲ ਦੇ ਸਟੋਰ ਮਾਲਕ ਪ੍ਰਿਆਸ ਪਟੇਲ ਅਤੇ ਉਸ ਦੇ ਕਰਮਚਾਰੀ ਐਡਵਰਡ ਥਾਮਸ ਦੀਆ ਸਨ।ਮ੍ਰਿਤਕ  ਸਟੋਰ ਮਾਲਕ "ਪ੍ਰੇਅਸ ਪਟੇਲ 20 ਸਾਲ ਤੋ ਇਹ ਸਟੋਰ ਚਲਾ ਰਿਹਾ ਸੀ। ਉਸ ਦਾ ਭਾਰਤ ਤੋ ਪਿਛੋਕੜ ਗੁਜਰਾਤ ਦੇ ਸ਼ਹਿਰ ਆਨੰਦ ਨਾਲ ਸੀ।