image caption:

ਅਗਨੀਪੱਥ ਦੇ ਵਿਰੋਧ ਵਿੱਚ ਲੁਧਿਆਣਾ ਰੇਲਵੇ ਸਟੇਸ਼ਨ ਦੀ ਨੌਜਵਾਨਾਂ ਨੇ ਭੰਨਤੋੜ

 ਲੁਧਿਆਣਾ - ਅੱਜ ਭਾਰਤ ਵਿੱਚ ਅਗਨੀਪੱਥ ਦੇ ਵਿਰੋਧ ਵਿੱਚ ਥਾਂ-ਥਾਂ ਤੇ ਨੌਜਵਾਨਾਂ ਵੱਲੋ ਵਿਰੋਧ ਕਰਦੇ ਹੋਏ ਭੰਨਤੋੜ ਅਤੇ ਟਰੇਨਾਂ ਨੂੰ ਅੱਗ ਲਗਾ ਕੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆ ਰੇਲਵੇ ਸਟੇਸ਼ਨ ਤੇ ਨੌਜਵਾਨਾਂ ਨੇ ਹੱਲਾ ਬੋਲਦਿਆ ਉਥੇ ਦਫਤਰ ਵਿੱਚ ਸੁਪਰਡੈਂਟ ਅਤੇ ਸੀਨੀਅਰ ਅਧਿਕਾਰੀਆ ਦੇ ਦਫਤਰਾਂ ਨੂੰ ਅੱਗ ਲਗਾ ਦਿਤੀ ਰੇਲਵੇ ਟਰੈਕ ਤੇ ਟੇਬਲ ਅਤੇ ਕੁਰਸੀਆਂ ਸੁੱਟ ਦਿੱਤੀਆਂ ਰੇਲਵੇ ਦੇ ਦਫਤਰਾਂ ਵਿੱਚ ਲੱਗੇ ਸ਼ੀਸ਼ੇ ਤੋੜ  ਦਿੱਤੇ, ਜਿਸ ਕਰਕੇ ਰੇਲਵੇ ਵਿਭਾਗ ਨੇ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ, ਮੌਕੇ ਜੀ ਆਰ ਪੀ  ਪੁਲਿਸ ਅਤੇ ਪੁਲੀਸ ਕਮਿਸ਼ਨਰ ਲੁਧਿਆਣਾ ਅਤੇ ਅਧਿਕਾਰੀਆ ਨੇ ਪਹੁੰਚ ਕੇ ਮੌਕੇ ਦਾ ਜਾਇਜਾਂ ਲਿਆ।