image caption:

ਐਨ ਵਾਈ ਸੀ ਕਬੱਡੀ ਕੱਪ ਅਮਰੀਕਾ 10 ਜੁਲਾਈ 2022 ਨੂੰ ਹੋਵੇਗਾ - ਕਬੱਡੀ ਪ੍ਰਮੋਟਰ ਹੈਰੀ ਪਵਾਰ ਅਮਰੀਕਾ

 ਕੈਲੇਫੋਰਨੀਆ (ਹਰਜਿੰਦਰ ਪਾਲ ਛਾਬੜਾ) - ਕੈਲੇਫੋਰਨੀਆ ਕਬੱਡੀ ਫੈਡਰੇਸ਼ਨ ਅਮਰੀਕਾ ਵਲੋ ਐਨ ਵਾਈ ਸੀ ਕਬੱਡੀ ਕੱਪ ਅਮਰੀਕਾ 10 ਜੁਲਾਈ 2022 ਨੂੰ ਅਮਰੀਕਾ ਵਿੱਚ ਕਰਵਾਇਆ ਜਾਵੇਗਾ। ਇਸ ਸਬੰਧੀ ਸਾਨੂੰ ਕਬੱਡੀ ਪ੍ਰਮੋਟਰ ਹੈਰੀ ਪਵਾਰ ਅਮਰੀਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ  ਇਸ ਕਬੱਡੀ ਕੱਪ ਵਿੱਚ ਦੁਨੀਆਂ ਭਰ ਦੇ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਆਪਣੀ ਖੇਡ ਦਾ ਸ਼ਾਨਦਾਰ ਪ੍ਦਰਸ਼ਨ ਕਰਨਗੇ।
ਇਸ ਕਬੱਡੀ ਕੱਪ ਦੇ ਲਈ ਜਿਥੇ ਸਮੁੱਚੇ ਐਨ ਵਾਈ ਸੀ ਕਬੱਡੀ ਕਲੱਬ ਅਮਰੀਕਾ ਵਲੋ ਦਿਨ ਰਾਤ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਸਾਡੇ ਵੀਰ ਰਾਜ ਕੁਮਾਰ ਅਮਰੀਕਾ  ਲਾਡੀ ਬਾਜਵਾ ਅਮਰੀਕਾ ਲੱਖੀ ਗਿੱਲ ਅਮਰੀਕਾ ਰਾਜਿੰਦਰ ਹੈਪੀ ਅਮਰੀਕਾ ਵਾਲਿਆਂ ਦੇ ਬਹੁਤ ਵੱਡੇ ਯੋਗਦਾਨ ਹਨ। ਇਸ ਕਬੱਡੀ ਕੱਪ ਦੇ ਲਈ ਦਰਸਕਾ ਦੇ ਬੈਠਣ ਦੇ ਲਈ ਬਹੁਤ ਵਧੀਆ ਪਰਬੰਧ ਕੀਤੇ ਜਾ ਰਹੇ ਹਨ।