image caption:

ਨਿਊਯਾਰਕ 'ਚ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

 ਨਿਊਯਾਰਕ (ਰਾਜ ਗੋਗਨਾ )&mdashਬੀਤੇਂ ਦਿਨ ਨਿਊਯਾਰਕ ਸ਼ਹਿਰ ਦੇ ਕੁਈਨਜ ਇਲਾਕੇ ਚ&rsquo ਸਥਿੱਤ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਭਾਰਤੀ ਮੂਲ ਦੇ ਜੋੜੇ ਅਤੇ ਉਨ੍ਹਾਂ ਦੇ ਪੁੱਤਰ ਦੀ ਅੱਗ ਦੀ ਲਪੇਟ ਚ&rsquo ਆ ਜਾਣ ਕਾਰਨ ਮੋਕੇ ਤੇ ਹੀ ਮੌਤ ਹੋ ਜਾਣ ਦੀ ਸੂਚਨਾ ਹੈ। ਦੱਸਿਆ ਜਾਂਦਾ ਹੈ ਕਿ ਘਰ ਅੱਗ ਦੀ ਲਪੇਟ ਵਿੱਚ ਆ ਗਿਆ ਸੀ ਅਤੇ ਜਦੋਂ ਫਾਇਰਫਾਈਟਰ ਦੁਪਹਿਰ ਨੂੰ ਉੱਥੇ ਪਹੁੰਚੇ ਅਤੇ ਬੇਸਮੈਂਟ ਫਲੈਟ ਵਿੱਚ ਉਹਨਾਂ ਨੂੰ ਦੋ ਲਾਸ਼ਾਂ ਮਿਲੀਆਂ। ਅੱਗ ਬੁਝਾਉਣ ਵਾਲਿਆਂ ਨੂੰ ਅਗਲੇ ਦਿਨ ਤੀਜੀ ਲਾਸ਼ ਵੀ ਮਿਲੀ, ਜੋ ਇੱਕੋ ਹੀ ਪਰਿਵਾਰ ਦੀਆਂ ਹਨ। ਜਿੰਨਾ ਦੀ ਪਹਿਚਾਣ ਨੰਦਾ ਬਾਲੋ ਪ੍ਰਸ਼ਾਦ ਉਸ ਦੀ ਪਤਨੀ ਬੋਨੋ ਸਲੀਮਾ 'ਸੈਲੀ' ਪ੍ਰਸ਼ਾਦ ਦੇ ਵਜੋਂ ਕੀਤੀ ਗਈ ਹੈ। ਜਦ ਕਿ ਉਨ੍ਹਾਂ ਦੇ ਬੇਟੇ ਡੇਵੋਨ ਪਰਸੌਡ (22) ਸਾਲ ਦੀ ਲਾਸ਼ ਅਗਲੇ ਦਿਨ ਹੀ ਮਿਲੀ ਸੀ।ਇਸ ਘਟਨਾ ਨੂੰ ਫਾਇਰ ਦੇ ਅਧਿਕਾਰੀਆਂ ਦੁਆਰਾ "ਪੰਜ ਫਾਇਰ" ਅਲਾਰਮਾ ਨੂੰ ਸ਼੍ਰੇਣੀਬੱਧ ਕੀਤਾ ਗਿਆ ਸੀ ਜੋ ਤੇਜ਼ ਹਵਾ ਦੇ ਝੱਖੜਾਂ ਦੁਆਰਾ ਫੈਲੇ ਚਾਰ ਹੋਰ ਘਰਾਂ ਵਿੱਚ ਅੱਗ ਫੈਲ ਗਈ ਸੀ। ਅੱਗ ਬੁਝਾਉ ਅਧਿਕਾਰੀਆਂ ਨੇ ਦੱਸਿਆ ਕਿ 9 ਦੇ ਕਰੀਬ ਪਰਿਵਾਰਾਂ ਦੇ 29 ਬਾਲਗ ਅਤੇ 13 ਬੱਚੇ ਅੱਗ ਨਾਲ ਪ੍ਰਭਾਵਿਤ ਹੋਏ ਹਨ ਜਦੋਂ ਕਿ ਕਈ ਫਾਇਰਫਾਈਟਰ ਵੀ ਜ਼ਖਮੀ ਹੋਏ ਹਨ। ਨੰਦਾ ਬਾਲੋ ਪ੍ਰਸ਼ਾਦ ਨਿਊਯਾਰਕ ਚ&rsquo ਇਕ ਦਵਾਈਆਂ ਬਣਾਉਣ ਵਾਲੀ ਕੰਪਨੀ ਤੋਂ ਸੇਵਾਮੁਕਤ ਹੋਇਆ ਸੀ ਜਦ ਕਿ ਉਸਦੀ ਪਤਨੀ ਨਿਊਯਾਰਕ ਦੇ ਜੇਐਫਕੇ ਹਵਾਈ ਅੱਡੇ 'ਤੇ ਨੋਕਰੀ ਕਰਦੀ ਸੀ। ਪਰਿਵਾਰ ਦੀ ਮਾਲੀ ਮਦਦ ਲਈ ਗੋਫੰਡਮੀ 'ਤੇ ਪਰਿਵਾਰ ਲਈ ਇੱਕ ਔਨਲਾਈਨ ਫੰਡਰੇਜ਼ਰ ਵੀ ਸੁਰੂ ਕੀਤਾ ਗਿਆ ਹੈ।ਜਿਸ ਵਿੱਚ ਹੁਣ ਤੱਕ 429 ਦਾਨੀ ਸੱਜਣਾਂ ਵੱਲੋ ਦਾਨ ਵਜੋਂ 34 ਹਜ਼ਾਰ 923 ਦੇ ਕਰੀਬ ਡਾਲਰ ਇਕੱਠੇ ਹੋਏ ਹਨ।