image caption:

105 ਸਾਲ ਦੀ ਰਾਮਬਾਈ ਨੇ ਤੋੜਿਆ ਮਾਨ ਕੌਰ ਦਾ ਰਿਕਾਰਡ

 ਨਵੀਂ ਦਿੱਲੀ,. : ਜੇ ਹੌਸਲੇ ਬੁਲੰਦ ਹੋਣ ਤੇ ਕੁਝ ਕਰਨ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਉਮਰ ਅੜਿੱਕਾ ਨਹੀਂ ਬਣਦੀ । ਹਰਿਆਣਾ ਦੀ 105 ਸਾਲ ਦੀ ਦੌੜਾਕ ਰਾਮਬਾਈ ਨੇ 100 ਤੇ 200 ਮੀਟਰ ਦੀ ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ &rsquoਚ ਗੋਲਡ ਮੈਡਲ ਜਿੱਤ ਕੇ ਇਸ ਨੂੰ ਸਹੀ ਸਾਬਤ ਕਰ ਦਿੱਤਾ। ਰਾਮਬਾਈ ਨੇ ਵਡੋਦਰਾ ਵਿਚ 16 ਤੋਂ 19 ਜੂਨ ਤਕ ਕਰਵਾਈ ਰਾਸ਼ਟਰੀ ਓਪਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦਿਨ 100 ਤੇ 200 ਮੀਟਰ ਦੀ ਦੌੜ ਵਿਚ ਗੋਲਡ ਮੈਡਲ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। ਉਨ੍ਹਾਂ ਨੇ ਨਾਲ ਹੀ ਮਰਹੂਮ ਮਾਨ ਕੌਰ ਦੇ ਰਿਕਾਰਡ ਨੂੰ ਤੋੜ ਦਿੱਤਾ ਜਿਨ੍ਹਾਂ ਨੇ 101 ਸਾਲ ਦੀ ਉਮਰ ਵਿਚ ਅਜਿਹੀ ਦੌੜ ਵਿਚ ਹਿੱਸਾ ਲਿਆ ਸੀ। ਰਾਮਬਾਈ ਦਾ ਜਨਮ 1917 ਵਿਚ ਹੋਇਆ ਸੀ ਤੇ ਉਨ੍ਹਾਂ ਨੇ ਇਕ ਸਾਲ ਪਹਿਲਾਂ ਹੀ ਦੌੜਨਾ ਸ਼ੁਰੂ ਕੀਤਾ ਹੈ। ਇਸ ਮੁਕਾਬਲੇ ਵਿਚ ਉਨ੍ਹਾਂ ਨੇ 100 ਮੀਟਰ ਦੀ ਦੌੜ ਨੂੰ 45.40 ਸਕਿੰਟ ਤੇ 200 ਮੀਟਰ ਦੌੜ ਨੂੰ ਇਕ ਮਿੰਟ 52.17 ਸਕਿੰਟ ਵਿਚ ਪੂਰਾ ਕਰ ਕੇ 2 ਗੋਲਡ ਮੈਡਲ ਹਾਸਲ ਕੀਤੇ। ਉਨ੍ਹਾਂ ਤੋਂ ਪਹਿਲਾਂ ਮਾਨ ਕੌਰ ਨੇ 2017 ਵਿਚ 101 ਸਾਲ ਦੀ ਉਮਰ ਵਿਚ 100 ਮੀਟਰ ਦੀ ਦੌੜ ਨੂੰ 74 ਸਕਿੰਟ ਵਿਚ ਪੂਰਾ ਕੀਤਾ ਸੀ। 105 ਸਾਲ ਦੀ ਉਮਰ ਵਿਚ ਖੁਦ ਨੂੰ ਫਿੱਟ ਰਹਿਣ ਦੇ ਬਾਰੇ ਵਿਚ ਪੁੱਛੇ ਜਾਣ &rsquoਤੇ ਉਨ੍ਹਾਂ ਨੇ ਕਿਹਾ ਕਿ ਮੈਂ ਹਰ ਦਿਨ ਜਲਦੀ ਉਠਦੀ ਹਾਂ ਅਤੇ ਕਸਰਤ ਕਰਦੀ ਹਾਂ। ਮੈਂ ਅਪਣੇ ਘਰ ਦੇ ਸਾਰੇ ਕੰਮ ਖੁਦ ਕਰਦੀ ਹਾਂ।