image caption:

ਸਿੱਧੂ ਮੂਸੇਵਾਲਾ ਦੇ ਗੀਤ ਨੇ ਬਣਾਇਆ ਰਿਕਾਰਡ, 30 ਮਿੰਟ ’ਚ 1 ਮਿਲੀਅਨ ਵਿਊ

 ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ &lsquoਐੱਸ. ਵਾਈ. ਐੱਲ.&rsquo ਅੱਜ ਸ਼ਾਮ 6 ਵਜੇ ਰਿਲੀਜ਼ ਹੋ ਗਿਆ। ਇਸ ਗੀਤ ਦੇ ਟਾਈਟਲ &lsquoਐੱਸ. ਵਾਈ. ਐੱਲ.&rsquo ਤੋਂ ਹੀ ਸਪੱਸ਼ਟ ਹੋ ਗਿਆ ਸੀ ਇਹ ਸਤਲੁਜ-ਯਮੁਨਾ ਲਿੰਕ ਨਹਿਰ &rsquoਤੇ ਆਧਾਰਿਤ ਹੈ। ਇਸ ਗੀਤ &rsquoਚ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਹੱਕ ਦਾ ਜ਼ਿਕਰ ਹੈ। ਇਸ ਗੀਤ &rsquoਚ ਪੰਜਾਬ ਲਈ ਚੰਡੀਗੜ੍ਹ ਹੀ ਨਹੀਂ, ਪੰਜਾਬ ਤੋਂ ਅਲੱਗ ਹੋਏ ਹਿਮਾਚਲ ਤੇ ਹਰਿਆਣਾ ਦੀ ਮੁੜ ਤੋਂ ਮੰਗ ਨੂੰ ਲੈ ਕੇ ਮੰਗ ਕੀਤੀ ਗਈ ਹੈ। ਇਸ ਗੀਤ &rsquoਚ ਹਿਮਾਚਲ, ਹਰਿਆਣਾ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਹੈ। ਇਹ ਗੀਤ ਯੂਟਿਊਬ &rsquoਤੇ ਲਾਂਚ ਹੁੰਦਿਆਂ ਹੀ 5 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ ਤੇ ਅੱਧੇ ਘੰਟੇ &rsquoਚ ਇਸ ਗੀਤ ਨੂੰ 11 ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ। ਇਸ ਗੀਤ &rsquoਤੇ ਡੇਢ ਲੱਖ ਤੋਂ ਵੱਧ ਕੁਮੈਂਟ ਹੋ ਗਏ ਹਨ।