image caption:

ਅਮਰੀਕਾ ਵਿਚ ਟਰੱਕ ਡਰਾਈਵਰ ਦੀ ਨਿਕਲੀ 7.5 ਕਰੋੜ ਦੀ ਲਾਟਰੀ

 ਵਰਜੀਨਿਆ- ਇੱਕ ਟਰੱਕ ਡਰਾਈਵਰ ਨੇ ਜਦ ਅਪਣੀ ਖਰੀਦੀ ਹੋਈ ਲਾਟਰੀ ਦਾ ਬਾਰਕੋਡ ਸਕਰੈਚ ਕੀਤਾ ਤਾਂ ਉਸ ਨੂੰ ਜ਼ਰਾ ਜਿਹਾ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਮਾਲਾ ਮਾਲ ਹੋਣ ਵਾਲਾ ਹੈ। ਲਾਟਰੀ ਕੂਪਨ ਸਕਰੈਚ ਕਰਨ ਤੋਂ ਬਾਅਦ ਜਦ ਉਸ ਨੇ ਨੰਬਰਾਂ ਦਾ ਮਿਲਾਨ ਕੀਤਾ ਤਾਂ ਉਹ ਕਰੋੜਪਤੀ ਬਣ ਚੁੱਕਾ ਸੀ। ਬਸ ਕੁਝ ਫਾਰਮੈਲਿਟੀ ਬਾਕੀ ਸੀ। ਮਾਮਲਾ ਅਮਰੀਕਾ ਦਾ ਹੈ ਜਿੱਥੇ ਟਰੱਕ ਡਰਾਈਵਰ ਨੇ ਲਾਟਰੀ ਵਿਚ 7.5 ਕਰੋੜ ਰੁਪਏ ਜਿੱਤੇ।
ਆਮ ਤੌਰ &rsquoਤੇ ਸਪਨੇ ਵਿਚ ਦਿਖੀ ਚੀਜ਼ਾਂ ਦਾ ਮਤਲਬ ਅਲੱਗ ਅਲੱਗ ਕੱਢਿਆ ਜਾਂਦਾ ਹੈ। ਲੇਕਿਨ ਅਮਰੀਕਾ ਦੇ ਇੱਕ ਸ਼ਖ਼ਸ ਨੇ ਅਜਿਹਾ ਸਪਨਾ ਦੇਖਿਆ ਜਿਸ ਕਾਰਨ ਉਹ ਰਾਤੋ ਰਾਤ ਕਰੋੜਪਤੀ ਬਣ ਗਿਆ। ਸ਼ਖ਼ਸ ਨੇ ਸਪਨੇ ਵਿਚ ਲਾਟਰੀ ਦਾ ਨੰਬਰ ਦੇਖਿਆ ਅਤੇ ਉਸੇ ਨੰਬਰ ਦੀ ਟਿਕਟ ਖਰੀਦ ਲਈ, ਇਸ ਤੋਂ ਬਾਅਦ ਤਾਂ ਉਸ ਦੀ ਕਿਸਮਤ ਹੀ ਖੁਲ੍ਹ ਗਈ। ਲੱਕੀ ਡਰਾਅ ਵਿਚ ਇਹ ਵਿਅਕਤੀ 2.5 ਲੱਖ ਡਾਲਰ ਯਾਨੀ 2 ਕਰੋੜ ਰੁਪਏ ਜਿੱਤ ਕੇ ਗਦਗਦ ਹੋ ਗਿਆ।
ਇਹ ਮਾਮਲਾ ਅਮਰੀਕਾ ਦੇ ਵਰਜੀਨਿਆ ਦਾ ਹੈ ਅਤੇ ਜੈਕਪੌਟ ਹਾਸਲ ਕਰਨ ਵਾਲੇ ਸ਼ਖ਼ਸ ਦਾ ਨਾਂ ਅਲੋਂਜੋ ਕੋਲਮੈਨ ਹੈ। ਲੱਕੀ ਡਰਾਅ ਨਿਕਲਣ ਤੋਂ ਬਾਅਦ ਕੋਲਮੈਨ ਨੇ ਕਿਹਾ ਕਿ ਮੈਨੁੂੰ ਯਕੀਨ ਕਰਨਾ ਮੁਸ਼ਕਲ ਹੈ ਲੇਕਿਨ ਮੈਂ ਲਾਟਰੀ ਦਾ ਨੰਬਰ ਸਪਨੇ ਵਿਚ ਦੇਖਿਆ ਸੀ ਅਤੇ ਫੇਰ ਉਸੇ ਨੰਬਰ ਦਾ ਟਿਕਟ ਖਰੀਦ ਲਿਆ।