image caption:

ਅਮਰੀਕਾ ਦੀ ਪ੍ਰਤੀਨਿਧੀ ਸਭਾ ਵਿੱਚ ਸਮਲਿੰਗੀ ਵਿਆਹ ਦਾ ਬਿੱਲ ਪਾਸ

 ਵਾਸ਼ਿੰਗਟਨ- ਅਮਰੀਕੀ ਪ੍ਰਤੀਨਿਧੀ ਸਭਾ ਨੇ ਸਮਲਿੰਗੀ ਅਤੇ ਅੰਤਰਜਾਤੀ ਵਿਆਹ ਦੀ ਸੁਰੱਖਿਆ ਲਈ ਇੱਕ ਬਿੱਲ ਨੂੰ ਆਵਾਜ਼ ਦੀ ਵੋਟ ਰਾਹੀਂ ਪਾਸ ਕਰ ਦਿੱਤਾ ਹੈ।
ਇਹ ਬਿੱਲ ਅਜਿਹੇ ਸਮੇਂ ਪਾਸ ਕੀਤਾ ਗਿਆ ਹੈ ਜਦੋਂ ਅਮਰੀਕੀ ਸੁਪਰੀਮ ਕੋਰਟ ਨੇ ਗਰਭਪਾਤ ਦੇ ਅਧਿਕਾਰਾਂ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਇਹ ਸ਼ੱਕ ਹੈ ਕਿ ਇਹ ਹੋਰ ਅਧਿਕਾਰਾਂ ਉੱਤੇ ਵੀ ਇਹੋ ਕਦਮ ਚੁੱਕ ਸਕਦੀ ਹੈ।ਵਿਆਹ ਲਈ ਸਨਮਾਨ ਕਾਨੂੰਨ ਬਿੱਲ ਬਾਰੇ ਚਰਚਾ ਦੌਰਾਨ ਡੈਮੋਕ੍ਰੇਟਿਕ ਪਾਰਲੀਮੈਂਟ ਮੈਂਬਰਾਂ ਨੇ ਫੈਡਰਲ ਕਾਨੂੰਨ ਵਿੱਚ ਵਿਆਹ ਦੀ ਬਰਾਬਰੀ ਦੇ ਪੱਖ ਵਿੱਚ ਜ਼ੋਰਦਾਰ ਦਲੀਲਾਂ ਦਿੱਤੀਆਂ, ਜਦਕਿ ਰਿਪਬਲਿਕਨ ਮੈਂਬਰਾਂ ਨੇ ਸਮਲਿੰਗੀ ਵਿਆਹ ਦਾ ਖੁਲ੍ਹ ਕੇ ਵਿਰੋਧ ਕੀਤਾ। ਇਨ੍ਹਾਂ ਮੈਂਬਰਾਂ ਨੇ ਦੇਸ਼ ਵਿੱਚ ਚੱਲਦੇ ਹੋਰ ਮੁੱਦਿਆਂ ਦੇ ਸਾਹਮਣੇ ਇਸ ਮਾਮਲੇ ਨੂੰ ਬੇਲੋੜਾ ਕਰਾਰ ਦਿੱਤਾ। ਰਿਪਬਲਿਕਨ ਪਾਰਟੀ ਦੇ 47 ਮੈਂਬਰਾਂ ਨੇ ਬਿੱਲ ਦੇ ਹੱਕ ਵਿੱਚ ਵੋਟ ਪਾਈ। ਰਿਪਬਲਿਕਨ ਮੈਂਬਰ ਐਮ ਜੋਨਸ ਨੇ ਕਿਹਾ ਕਿ ਇਹ ਮੇਰੇ ਲਈ ਨਿੱਜੀ ਗੱਲ ਹੈ। ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਵਿਆਹ ਬਿੱਲ ਦੇ ਪੱਖ ਵਿੱਚ ਬਿਆਨ ਜਾਰੀ ਕੀਤਾ। ਇਹ ਬਿੱਲ ਇਸ ਦੇ ਬਾਅਦ ਸੈਨੇਟ ਨੂੰ ਭੇਜਿਆ ਜਾਵੇਗਾ।