image caption:

ਉੱਤਰੀ ਰਾਜ ਪਾਰਕਵੇਅ ਲੌਗਾਆਈਲੈਂਡ ਇਲਾਕੇ ਚ’ ਹੋਏ ਕਾਰ ਸੜਕ ਹਾਦਸੇ ਚ’ ਤਿੰਨ ਪੰਜਾਬੀ ਨੋਜਵਾਨਾ ਦੀ ਮੌਕੇ ਤੇ ਹੀ ਮੋਤ

 ਨਿਊਯਾਰਕ (ਰਾਜ ਗੋਗਨਾ )&mdashਬੀਤੇਂ ਦਿਨ ਐਤਵਾਰ ਦੇ ਸਵੇਰੇ ਉੱਤਰੀ ਰਾਜ ਪਾਰਕਵੇਅ  ਲੌਗਾਆਈਲੈਡ ਨਿਊਯਾਰਕ ਏਰੀਏ ਚ&rsquo ਹੋਏ ਇਕ ਦਰਦਨਾਇਕ ਭਿਆਨਕ  ਸੜਕ ਕਾਰ ਹਾਦਸੇ ਵਿੱਚ ਤਿੰਨ ਪੰਜਾਬੀ ਨੋਜਵਾਨਾ ਦੀ ਮੋਤ ਦੀ ਮੰਦਭਾਗੀ ਜਾਣਕਾਰੀ ਮਿਲੀ ਹੈ। ਮਾਰੇ ਗਏ ਇਹ ਪੰਜਾਬੀ ਨੋਜਵਾਨਾ ਦੀ ਉਮਰ 22 ਤੋ 25 ਸਾਲ ਦੇ ਕਰੀਬ ਸੀ। ਜਦੋ ਇਹਨਾ ਦਾ ਵਾਹਨ ਸੜਕ ਤੋਂ ਉਲਟ ਗਿਆ, ਅਤੇ ਕਈ ਦਰੱਖਤਾਂ ਨਾਲ ਟਕਰਾ ਗਿਆ ਜਿਸ ਨੂੰ ਅੱਗ ਲੱਗਣ ਕਾਰਨ ਉਹ ਅੱਗ ਦੀਆਂ ਲਪਟਾਂ ਵਿੱਚ ਫਟ ਗਿਆ। ਅਤੇ ਵਾਹਨ ਚ&rsquo ਸਵਾਰ ਡਰਾਈਵਰ ਸਮੇਤ ਤਿੰਨ ਲੋਕਾਂ ਦੀ ਮੋਕੇ ਤੇ ਹੀ ਮੋਤ ਹੋ ਗਈ। ਰਾਜ ਪੁਲਿਸ ਦੇ ਅਨੁਸਾਰ, ਇਹ ਵਾਹਨ ਸਵੇਰੇ 5:00 ਕੁ ਵਜੇ ਦੇ ਕਰੀਬ ਪੂਰਬ ਵੱਲ ਜਾ ਰਿਹਾ ਸੀ ਜਦੋਂ ਇਹ ਐਗਜਿਟ 30 ਆਈ.ਯੂ. ਵਿਲੇਟਸ ਰੋਡ, ਐਲਬਰਟਸਨ/ਵੈਸਟਬਰੀ) ਦੇ  ਨੇੜੇ ਪੁੱਜਿਆ ਅਤੇ ਇਹ ਹਾਦਸਾ ਵਾਪਰ ਗਿਆ, ਜਿਸ ਵਿੱਚ ਡਰਾਈਵਰ ਅਤੇ ਉਸ ਦੇ ਨਾਲ ਬੈਠੇ ਉਸ ਦੇ ਦੋ ਹੋਰ ਦੇ ਪੰਜਾਬੀ ਨੋਜਵਾਨ ਸਾਥੀਆ ਸਮੇਤ ਇੰਨਾਂ ਤਿੰਨ ਲੋਕਾਂ ਦੀ ਹੀ ਮੋਕੇ ਤੇ ਹੀ ਮੌਤ ਹੋ ਗਈ।ਜਿਨ੍ਹਾਂ ਦੀ ਪਹਿਚਾਣ ਪੁਨੀਤ ਸਿੰਘ ਨਿੱਝਰ ਪੁੱਤਰ ਜਸਵੀਰ ਸਿੰਘ ਜੱਸੀ ਜਿਸ ਦਾ ਪੰਜਾਬ ਤੋ ਪਿਛੋਕੜ ਜਿਲ੍ਹਾ ਜਲੰਧਰ ਦਾ ਪਿੰਡ ਨਿੱਝਰਾਂ ਸੀ। ਦੂਸਰੇ ਮਾਰੇ ਗਏ ਪੰਜਾਬੀ ਨੋਜਵਾਨਾ ਦੀ ਪਹਿਚਾਣ ਅਮਰਜੀਤ ਸਿੰਘ, ਹਰਪਾਲ ਸਿੰਘ ਵਜੋਂ ਹੋਈ।ਇੰਨਾਂ ਦੀ ਬੇਵਕਤ ਮੋਤ ਦਾ ਸੁਣ ਕੇ ਅਮਰੀਕਾ ਚ&rsquo ਵੱਸਦੇ ਸਮੂੰਹ ਪੰਜਾਬੀ ਭਾਈਚਾਰੇ ਚ&rsquo ਕਾਫੀ ਸੋਗ ਦੀ ਲਹਿਰ ਹੈ।