image caption:

ਇੰਗਲੈਂਡ ਦੇ ਪ੍ਰਸਿੱਧ ਪੰਜਾਬੀ ਗਾਇਕ ਬਲਵਿੰਦਰ ਸਫਰੀ ਨਹੀਂ ਰਹੇ

 ਲੈਸਟਰ(ਇੰਗਲੈਂਡ),26ਜੁਲਾਈ(ਸੁਖਜਿੰਦਰ ਸਿੰਘ ਢੱਡੇ)-ਪਿਛਲੇ ਕਈ ਸਾਲਾ ਤੋ ਪੰਜਾਬ ਤੋ ਯੂ.ਕੇ ਆ ਕੇ ਵਸੇ ਯੂ.ਕੇ ਦੇ  ਪ੍ਰਸਿੱਧ ਪੰਜਾਬੀ ਗਾਇਕ ਬਲਵਿੰਦਰ ਸਫਰੀ ਇਸ ਦੁਨੀਆ ਵਿਚ ਨਹੀਂ ਰਹੇ। ਗਾਇਕ ਬਲਵਿੰਦਰ ਸਫਰੀ ਨੇ ਅੱਜ ਇੰਗਲੈਂਡ ਦੇ ਸਮੇ 12  ਕੁ ਵਜੇ ਦੇ ਕਰੀਬ ਆਖਰੀ ਸਾਹ ਲਏ।  ਪੰਜਾਬ ਦੇ ਦੁਆਬੇ ਇਲਾਕੇ ਦੇ ਪਿੰਡ ਬਲੇਰ ਨਾਲ ਸੰਬੰਧਿਤ ਗਾਇਕ ਬਲਵਿੰਦਰ ਸਫਰੀ ਨੇ ਇੰਗਲੈਂਡ ਸਮੇਤ ਹੋਰਨਾਂ ਦੇਸਾਂ ਵਿਚ ਵੀ ਆਪਣੇ ਸੁਪਰਹਿੱਟ ਗੀਤਾ ਨਾਲ ਕਾਫੀ ਸੁਹਰਤ ਖੱਟੀ।ਗਾਇਕ ਬਲਵਿੰਦਰ ਸਫਰੀ ਪਿਛਲੇ ਕਈ ਸਾਲਾਂ ਤੋ ਇੰਗਲੈਂਡ ਦੇ ਸਹਿਰ ਬਰਮਿੰਘਮ ਵਿਚ ਰਹਿ ਰਹੇ ਸਨ।ਗਾਇਕ ਬਲਵਿੰਦਰ ਸਫਰੀ ਦੇ ਅਨੇਕਾਂ ਗੀਤ ਬਹੁਤ ਹਿੱਟ ਹੋਏ, ਜਿਨ੍ਹਾਂ ਵਿਚ ਉਨ੍ਹਾਂ ਦੇ ਗੀਤ " ਮੈਨੂੰ ਪਾਰ ਲਘਾ ਦੇ ਵੇ ਮੈ ਘੜੀਆ ਮਿੰਨਤਾਂ ਤੇਰੀਆਂ ਕਰਦੀ', 'ਪਾਉ ਭੰਗੜੇ ਕਰੋ ਦਿੱਲ ਰਾਜੀ ਤੇ ਛੜਦਿਆ ਨੂੰ ਛੜਨ ਦਿਊ", " ਸੇਰਾ ਵਾਗੂ ਘੂੰਮਦੇ ਫਿਰਦੇ ਪੁੱਤ ਸਰਦਾਰਾਂ ਦੇ", ਸਮੇਤ ਅਨੇਕਾਂ ਗੀਤ ਲੋਕਾਂ ਦੀ ਜੁਬਾਨ ਤੇ ਹਨ।  ਗਾਇਕ ਬਲਵਿੰਦਰ ਸਫਰੀ ਪਿਛਲੇ ਕੁਝ ਦਿਨਾਂ ਤੋ ਦਿੱਲ ਦੀ ਤਖਲੀਫ ਕਾਰਨ ਜੇਰੇ ਇਲਾਜ ਸਨ। ਉਨ੍ਹਾਂ ਦੀ ਬਾਈਪਾਸ ਸਰਜਰੀ ਦੇ ਚੱਲਦਿਆਂ ਹੀ ਉਨ੍ਹਾਂ ਨੂੰ ਦੁਬਾਰਾ ਅਟੈਕ ਆ ਗਿਆ, ਜਿਸ ਨੂੰ ਉਹ ਸਹਾਰ ਨਾ ਸਕੇ,ਅਤੇ ਦੁਨੀਆਂ ਨੂੰ ਅਲਵਿਦਾ ਆਖ ਗਏ।ਯੂ.ਕੇ ਦੇ ਵਸਨੀਕ ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਨੇ ਗਾਇਕ ਸਫਰੀ ਨਾਲ 1990 ਤੋ ਲੈ ਕੇ ਹੁਣ ਤੱਕ ਦੇ ਗਾਇਕੀ ਦੇ ਸਫਰ ਨੂੰ ਯਾਦ ਕਰਦਿਆਂ ਭੁਵੁਕ ਹੁੰਦਿਆਂ ਕਿਹਾ ਕਿ ਸਫਰੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਮੈ ਹਸਪਤਾਲ ਪਹੁੰਚ ਕੇ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਦਰਸ਼ਨ ਕੀਤੇ ।ਗੋਲਡਨ ਸਟਾਰ ਮਲਕੀਤ ਸਿੰਘ ਨੇ ਗਾਇਕ ਸਫਰੀ ਦੇ ਜੀਵਨ ਬਾਰੇ ਦੱਸਿਆ ਕਿਹਾ ਕਿ ਅਕਸਰ ਹੀ ਸਫਰੀ ਅਤੇ ਮੇਰੀ ਗਾਇਕੀ ਦਾ ਮੁਕਾਬਲਾ ਲੋਕਾਂ ਦੀ ਖਿੱਚ ਦਾ ਕੇਦਰ ਬਣਦਾ ਸੀ।ਗਾਇਕ ਬਲਵਿੰਦਰ ਸਫਰੀ ਦੀ ਇਸ ਬੇਵਖਤ ਮੌਤ ਤੇ ਜਿੱਥੇ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਨੇ ਗਹਿਰਾ ਦੁੱਖ ਪ੍ਰਟਾਇਆ ਉਥੇ ਯੂ.ਕੇ ਦੇ ਪ੍ਰਸਿੱਧ ਬਿਜਨਸਮੈਨ ਹਰਜਿੰਦਰ ਸਿੰਘ ਹੇਅਰ, ਗਾਇਕ ਸੁਖਸਿੰਦਰ ਸਿੰਦਾ, ਗਾਇਕ ਦਲਜੀਤ ਨੀਰ ਸਮੇਤ  ਗਾਇਕ ਸਫਰੀ ਦੀ ਗਾਇਕੀ ਨੂੰ ਪਸੰਦ ਕਰਨ ਵਾਲੇ ਅਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ