image caption:

ਸਿਆਸੀ ਸਿੱਖ ਕੈਦੀ ਰਿਹਾਈ ਫਰੰਟ (ਦਿੱਲੀ) ਨੇ ਜਥੇਦਾਰ ਹਵਾਰਾ ਕਮੇਟੀ ਦੀ ਤਰਜ਼ ਤੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਸਬੰਧੀ ਜਾਗਰੂਕਤਾ ਮੋਰਚੇ ਦਾ ਐਲਾਨ

 ਸਿਆਸੀ ਸਿੱਖ ਕੈਦੀ ਰਿਹਾਈ ਫਰੰਟ (ਦਿੱਲੀ) ਨੇ ਜਥੇਦਾਰ ਹਵਾਰਾ ਕਮੇਟੀ ਦੀ ਤਰਜ਼ ਤੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਸਬੰਧੀ ਜਾਗਰੂਕਤਾ ਮੋਰਚੇ ਦਾ ਐਲਾਨ ਕੀਤਾ ਹੈ। ਫਰੰਟ ਨੇ ਕਿਹਾ ਕਿ ਅਸੀਂ ਇਹ ਮੋਰਚਾ 31 ਜੁਲਾਈ 2022 ਤੋਂ ਗੁਰਦੁਆਰਾ ਬੰਗਲਾ ਸਾਹਿਬ ਤੇ ਸ਼ੁਰੂ ਕਰਾਂਗੇ। ਇਸ ਸ਼ਾਂਤਮਈ ਮੋਰਚੇ ਦਾ ਮੁੱਖ ਮਨੋਰਥ ਦਿੱਲੀ ਵਾਸੀਆਂ ਨੂੰ ਰਾਜਨੀਤਿਕ ਸਿੱਖ ਕੈਦੀਆਂ ਬਾਰੇ ਅਤੇ ਉਹਨਾਂ ਦੇ ਹੱਕਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਸਟੇਟ ਅਤੇ ਕੇਂਦਰ ਸਰਕਾਰ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਹੈ।

9 ਸਿੱਖ ਸਿਆਸੀ ਕੈਦੀ ਦੋ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਪਰ ਸਜ਼ਾ ਪੂਰੀ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਸੰਵਿਧਾਨ ਅਨੁਸਾਰ ਸਜ਼ਾ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨਾਲ ਭਾਰਤ ਦੇ ਹੋਰ ਨਾਗਰਿਕਾਂ ਵਾਂਗ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਫਰੰਟ ਨੇ ਦਿੱਲੀ ਦੀਆਂ ਸਮੂਹ ਸਥਾਨਕ ਗੁਰਦੁਆਰਾ ਕਮੇਟੀਆਂ ਨੂੰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਤੋਂ ਪੰਜਾਬ ਤਬਦੀਲ ਕਰਵਾਉਣ ਲਈ ਮੰਗ ਪੱਤਰ ਦੇਣ ਦੀ ਅਪੀਲ ਕੀਤੀ ਹੈ, ਜਿਸ ਨੂੰ ਗੁਰਦੁਆਰਾ ਕਮੇਟੀਆਂ ਆਪਣੇ ਸਥਾਨਕ ਵਿਧਾਇਕ ਨੂੰ ਦੇਣ ਤਾਂਕਿ ਸਰਕਾਰ ਤੱਕ ਗੱਲ ਪੁੰਚਾਈ ਜਾ ਸਕੇ।

ਕਿਉਂਕਿ ਤਿਹਾੜ ਜੇਲ੍ਹ 'AAP' ਸਰਕਾਰ (ਦਿੱਲੀ) ਦੇ ਸਜ਼ਾ ਸਮੀਖਿਆ ਬੋਰਡ (SRB) ਦੇ ਅਧੀਨ ਆਉਂਦੀ ਹੈ। SRB ਦੀ ਆਖਰੀ ਮੀਟਿੰਗ 2 ਮਾਰਚ 2022 ਨੂੰ ਹੋਈ ਸੀ ਜਦੋਂ ਬੋਰਡ ਦੇ ਮੈਂਬਰਾਂ ਨੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਰੱਦ ਕਰ ਦਿੱਤਾ ਸੀ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਅਨੁਸਾਰ, SRB ਦੀ ਅਗਲੀ ਮੀਟਿੰਗ 2 ਜੂਨ 2022 ਨੂੰ ਹੋਣੀ ਚਾਹੀਦੀ ਸੀ, ਜੋ ਕਿ ਨਹੀਂ ਹੋਈ। 'AAP' ਸਰਕਾਰ ਨੂੰ ਕੇਂਦਰ ਸਰਕਾਰ ਦੀ ਤਰਜ਼ 'ਤੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਸਾਰੀਆਂ ਰੁਕਾਵਟਾਂ ਦੂਰ ਕਰਨੀਆਂ ਚਾਹੀਦੀਆਂ ਹਨ।

ਅਤੇ ਦੂਜਾ ਫੈਸਲਾ "ਦਿੱਲੀ ਜੇਲ੍ਹ ਨਿਯਮ 2018" ਅਨੁਸਾਰ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਤੋਂ ਪੰਜਾਬ ਤਬਦੀਲ ਕਰਨ ਦਾ ਹੈ। ਕਿਉਂਕਿ ਜਗਤਾਰ ਸਿੰਘ ਹਵਾਰਾ ਦਾ ਦਿੱਲੀ ਵਿੱਚ ਕੋਈ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਦੋਵਾਂ ਰਾਜਾਂ ਵਿਚਾਲੇ ਵਿਚਾਰਾਂ ਦੇ ਮੱਤਭੇਦ ਕਾਰਨ ਅਜਿਹਾ ਨਹੀਂ ਹੋ ਸਕਿਆ ਸੀ। ਹੁਣ ਦੋਵਾਂ ਸੂਬਿਆਂ ਵਿੱਚ &lsquoAAP&rsquo ਦੀ ਸਰਕਾਰ ਹੈ ਅਤੇ ਉਨ੍ਹਾਂ ਨੂੰ ਪੰਜਾਬ ਦਾ ਇਹ ਮਸਲਾ ਹੱਲ ਕਰਨਾ ਚਾਹੀਦਾ ਹੈ। ਕਾਨਫਰੰਸ ਦੌਰਾਨ ਚਮਨ ਸਿੰਘ, ਅਵਤਾਰ ਸਿੰਘ ਕਾਲਕਾ, ਇਕਬਾਲ ਸਿੰਘ, ਸੰਗਤ ਸਿੰਘ, ਜੋਰਾਵਰ ਸਿੰਘ, ਦਲਜੀਤ ਸਿੰਘ, ਮਨਪ੍ਰੀਤ ਕੌਰ, ਗੁਰਪਾਲ ਸਿੰਘ, ਤੇ ਆਦਿ ਹਾਜ਼ਰ ਸਨ।