image caption:

ਬਰਖਾਸਤ ਇੰਸਪੈਕਟਰ ਬਾਜਵਾ ਦੇ ਘਰ ਪੁਲਸ ਦੇ ਛਾਪੇ ਵਿੱਚ ਨਸ਼ੀਲੇ ਪਦਾਰਥ ਬਰਾਮਦ

 ਫਿਰੋਜ਼ਪੁਰ- ਇੱਕ ਝੂਠਾ ਕੇਸ ਦਰਜ ਕਰਨ ਦੇ ਕੇਸ ਵਿੱਚ ਫਰਾਰ ਚਲੇ ਆ ਰਹੇ ਪੰਜਾਬ ਪੁਲਸ ਦੇ ਬਰਖਾਸਤ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ ਕਿਰਾਏ ਦੇ ਘਰ ਕੱਲ੍ਹ ਤੜਕੇ ਏਥੇ ਪੁਲਸ ਨੇ ਛਾਪਾ ਮਾਰਿਆ ਤਾਂ ਚਾਰ ਕਿਲੋ 710 ਗਰਾਮ ਨਸ਼ੀਲਾ ਪਾਊਡਰ, 3719 ਨਸ਼ੀਲੀਆਂ ਗੋਲੀਆਂ ਅਤੇ 25 ਲਾਇਸੈਂਸੀ ਅਤੇ ਸੱਤ ਨਾਜਾਇਜ਼ ਰੌਂਦ ਮਿਲੇ, ਜਿਸ ਬਾਰੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਥਾਣਾ ਕੈਂਟ ਦੇ ਐਸ ਐਚ ਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਨੋਟਾਂ ਦੇ ਵੱਡੇ ਪੈਕੇਟ ਪੈਕ ਕਰਨ ਵਾਲੇ ਕਾਗਜ਼ ਵੀ ਮਿਲੇ ਹਨ। ਪਰਮਿੰਦਰ ਸਿੰਘ ਬਾਜਵਾ ਅਤੇ ਉਸ ਦੇ ਸਾਥੀਆਂ ਉੱਤੇ ਦੋ ਵਪਾਰੀਆਂ ਨੂੰ ਹੀਰੋਇਨ ਦੇਝੂਠੇ ਕੇਸ ਵਿੱਚ ਫਸਾਉਣ ਦੇ ਦੋਸ਼ ਲੱਗਣ ਕਾਰਨ ਸਰਕਾਰ ਵੱਲੋਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਸੀ। ਅੱਜੇ ਤੱਕ ਪੁਲਸ ਮੁਲਾਜ਼ਮਾਂ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਇਸ ਕੇਸ ਦੇ ਪਿੱਛੇ ਹਵਾਲਾ ਅਤੇ ਡਰੱਗ ਮਾਫੀਆ ਦੀ ਵੱਡੀ ਸਾਜ਼ਿਸ਼ ਕਿਹਾ ਹੈ।ਕੱਲ੍ਹ ਜਾਰੀ ਪ੍ਰੈਸ ਨੋਟ ਵਿੱਚ ਆਈ ਜੀ ਹੈਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਪੁਲਸ ਫਿਰੋਜ਼ਪੁਰ ਦੇ ਨਾਰਕੋਟਿਕਸ ਕੰਟਰੋਲ ਸੈਲ ਵਿੱਚ ਤੈਨਾਤ ਇੰਸਪੈਕਟਰ ਬਾਜਵਾ ਅਤੇ ਉਸ ਦੇ ਦੋ ਪੁਲਸ ਸਹਿਯੋਗੀਆਂ ਨੂੰ ਦੋ ਜਣਿਆਂ ਨੂੰ ਨਸ਼ੀਲੇ ਪਦਾਰਥਾਂ ਦੇ ਕੇਸ ਵਿੱਚ ਫਸਾਉਣ ਅਤੇ ਉਨ੍ਹਾਂ ਤੋਂ ਵੱਡੀ ਰਕਮ ਵਸੂਲਣ ਕਾਰਨ ਬਰਖਾਸਤ ਕੀਤੇ ਗਏ ਦੋ ਹੋਰ ਪੁਲਸ ਵਾਲਿਆਂ ਦੀ ਪਛਾਣ ਏ ਐਸ ਆਈ ਅੰਗਰੇਜ਼ ਸਿੰਘ ਅਤੇ ਹੈਡ ਕਾਂਸਟੇਬਲ ਜੋਗਿੰਦਰਸਿੰਘ ਵਜੋਂ ਹੋਈ ਹੈ।ਆਈ ਜੀ ਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਕੇਸ ਦੀ ਜਾਂਚ ਜਾਰੀ ਵਿੱਚ ਫਿਰੋਜ਼ਪੁਰ ਦੀਆਂ ਪੁਲਸ ਟੀਮਾਂ ਨੇ ਬਰਖਾਸਤ ਪਰਮਿੰਦਰ ਸਿੰਘ ਬਾਜਵਾ ਦੇ ਕਿਰਾਏ ਦੇ ਘਰ ਦੀ ਤਲਾਸ਼ੀ ਲਈ ਅਤੇ ਭਾਰੀ ਮਾਤਰਾ ਨਸ਼ੀਲਾ ਪਦਾਰਥ ਮਿਲਿਆ ਹੈ।