image caption:

ਵੈਸਟਰਨ ਰਿਜ਼ਰਵ ਯੂਨੀਵਰਸਿਟੀ ਨੇ ਭਾਰਤੀ ਵਿਦਿਆਰਥੀ ਨੂੰ ਦਿੱਤੀ 1.3 ਕਰੋੜ ਦੀ ਸਕੌਲਰਸ਼ਿਪ

 ਵਾਸ਼ਿੰਗਟਨ- ਹੈਦਰਾਬਾਦ ਦਾ 18 ਸਾਲਾ ਭਾਰਤੀ ਨੌਜਵਾਨ ਵੇਦਾਂਤ ਆਨੰਦਵਾੜੇ ਅਮਰੀਕਾ ਪੜ੍ਹਨ ਜਾਏਗਾ, ਜਿੱਥੇ ਚੋਟੀ ਦੀ ਯੂਨੀਵਰਸਿਟੀ ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਨੇ ਉਸ ਨੂੰ ਪੜ੍ਹਾਈ ਲਈ 1.3 ਕਰੋੜ ਰੁਪਏ ਸਕੌਲਰਸ਼ਿਪ ਦਿੱਤੀ ਐ। ਦੱਸ ਦੇਈਏ ਕਿ ਦੁਨੀਆ ਦੇ 17 ਨੋਬਲ ਪੁਰਸਕਾਰ ਜੇਤੂ ਇਸੇ ਯੂਨੀਵਰਸਿਟੀ ਵਿੱਚੋਂ ਪੜ੍ਹ ਕੇ ਗਏ ਸਨ। ਇਸ ਦੇ ਚਲਦਿਆਂ ਵੇਦਾਂਤ ਨੂੰ ਵੀ ਇਸ ਯੂਨੀਵਰਸਿਟੀ ਤੋਂ ਚੰਗੀਆਂ ਉਮੀਦਾਂ ਨੇ। ਵੇਦਾਂਤ ਆਨੰਦਵਾੜੇ ਨੂੰ ਨਿਊਰੋਸਾਇੰਸ ਅਤੇ ਸਾਇਕਾਲੋਜੀ ਵਿੱਚ ਪ੍ਰੀ ਮੈਡੀਕਲ ਅੰਡਰ-ਗਰੈਜੂਏਟ ਸਟੱਡੀ ਲਈ ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਤੋਂ ਇਹ ਸਕੌਲਰਸ਼ਿਪ ਮਿਲੀ।